Breaking News

Diljit Dosanjh ਦੇ ਸ਼ੋਅ ਦੀਆਂ ਟਿਕਟਾਂ ਲਈ ਨਕਲੀ ਵੈੱਬਸਾਈਟ ਬਣਾਉਣ ਵਾਲਾ ਗ੍ਰਿਫ਼ਤਾਰ

Diljit Dosanjh ਦੇ ਸ਼ੋਅ ਦੀਆਂ ਟਿਕਟਾਂ ਲਈ ਨਕਲੀ ਵੈੱਬਸਾਈਟ ਬਣਾਉਣ ਵਾਲਾ ਗ੍ਰਿਫ਼ਤਾਰ
ਗੁਰੂਗ੍ਰਾਮ ਪੁਲੀਸ ਨੇ ਇੱਕ ਵੈੱਬ ਡਿਜ਼ਾਈਨਰ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਸ ‘ਤੇ ਪੰਜਾਬੀ ਗਾਇਕ Diljit Dosanjh ਦੇ ਕੰਸਰਟ ਦੀਆਂ ਟਿਕਟਾਂ ਇੱਕ ਨਕਲੀ ਜ਼ੋਮੈਟੋ ਵੈੱਬਸਾਈਟ ‘ਤੇ ਵੇਚਣ ਦਾ ਦੋਸ਼ ਹੈ।

ਗੁਰੂਗ੍ਰਾਮ ਪੁਲੀਸ ਨੇ ਇੱਕ ਵੈੱਬ ਡਿਜ਼ਾਈਨਰ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਸ ‘ਤੇ ਪੰਜਾਬੀ ਗਾਇਕ Diljit Dosanjh ਦੇ ਕੰਸਰਟ ਦੀਆਂ ਟਿਕਟਾਂ ਇੱਕ ਨਕਲੀ ਜ਼ੋਮੈਟੋ ਵੈੱਬਸਾਈਟ ‘ਤੇ ਵੇਚਣ ਦਾ ਦੋਸ਼ ਹੈ। ਮੁਲਜ਼ਮ ਨੇ ਸਿਰਫ਼ 5,000 ਰੁਪਏ ਵਿੱਚ ਨਕਲੀ ਜ਼ੋਮੈਟੋ ਵੈੱਬਸਾਈਟ ਤਿਆਰ ਕੀਤੀ ਸੀ। ਪੁਲੀਸ ਇਸ ਮਾਮਲੇ ਵਿੱਚ ਪਹਿਲਾਂ ਹੀ ਦੋ ਹੋਰ ਸ਼ੱਕੀਆਂ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ।

ਪੁਲੀਸ ਅਨੁਸਾਰ 17 ਸਤੰਬਰ 2024 ਨੂੰ ਜ਼ੋਮੈਟੋ ਨੇ ਸਾਈਬਰ ਪੁਲੀਸ ਸਟੇਸ਼ਨ ਸਾਊਥ ਵਿੱਚ ਸ਼ਿਕਾਇਤ ਦਰਜ ਕਰਵਾਈ ਸੀ, ਜਿਸ ਵਿੱਚ ਦੋਸ਼ ਲਾਇਆ ਗਿਆ ਸੀ ਕਿ ਧੋਖੇਬਾਜ਼ਾਂ ਨੇ ਜ਼ੋਮੈਟੋ ਨਾਲ ਮਿਲਦੀ-ਜੁਲਦੀ ਇੱਕ ਨਕਲੀ ਵੈੱਬਸਾਈਟ ਅਤੇ ਇੰਸਟਾਗ੍ਰਾਮ ਪੇਜ ਬਣਾਇਆ ਸੀ ਅਤੇ ਉਹ ਗੈਰ-ਕਾਨੂੰਨੀ ਤਰੀਕੇ ਨਾਲ ਦਿਲਜੀਤ ਦੇ ਕੰਸਰਟ ਦੀਆਂ ਟਿਕਟਾਂ ਵੇਚ ਰਹੇ ਸਨ। ਜ਼ੋਮੈਟੋ ਕੰਸਰਟ ਲਈ ਅਧਿਕਾਰਤ ਟਿਕਟਿੰਗ ਪਾਰਟਨਰ ਸੀ। ਇਸ ਧੋਖਾਧੜੀ ਕਾਰਨ ਕੰਪਨੀ ਅਤੇ ਪ੍ਰਸ਼ੰਸਕਾਂ ਦੋਵਾਂ ਦਾ ਨੁਕਸਾਨ ਹੋਇਆ।

ਇੱਕ ਐੱਫਆਈਆਰ ਦਰਜ ਕੀਤੀ ਗਈ ਸੀ ਅਤੇ ਪੁਲੀਸ ਨੇ ਦੋ ਮੁਲਜ਼ਮਾਂ: ਨਿਤਿਨ ਅਤੇ ਵਿਸ਼ਨੂੰ ਨੂੰ ਗ੍ਰਿਫ਼ਤਾਰ ਕੀਤਾ ਸੀ। ਜਾਂਚ ਦੌਰਾਨ ਪੁਲੀਸ ਨੇ ਸੋਮਵਾਰ ਨੂੰ ਤੀਜੇ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ; ਉਹ ਇੱਕ ਵੈੱਬ ਡਿਜ਼ਾਈਨਰ ਹੈ। ਮੁਲਜ਼ਮ ਦੀ ਪਛਾਣ ਪ੍ਰਿਆਂਸ਼ੂ ਕੁਸ਼ਵਾਹ (22) ਵਜੋਂ ਹੋਈ ਹੈ, ਜੋ ਕਿ ਉਧਮ ਸਿੰਘ ਨਗਰ, ਉੱਤਰਾਖੰਡ ਦਾ ਰਹਿਣ ਵਾਲਾ ਹੈ। ਉਸਨੇ 2024 ਵਿੱਚ ਗਾਜ਼ੀਆਬਾਦ ਤੋਂ ਬੀਸੀਏ ਪੂਰੀ ਕੀਤੀ ਸੀ ਅਤੇ ਮੌਜੂਦਾ ਸਮੇਂ ਵਿੱਚ ਦੇਹਰਾਦੂਨ ਵਿੱਚ ਇੱਕ ਫ੍ਰੀਲਾਂਸ ਵੈੱਬਸਾਈਟ ਡਿਜ਼ਾਈਨਰ ਵਜੋਂ ਕੰਮ ਕਰ ਰਿਹਾ ਸੀ।

ਗੁਰੂਗ੍ਰਾਮ ਪੁਲੀਸ ਦੇ ਬੁਲਾਰੇ ਨੇ ਦੱਸਿਆ, “ਪੁੱਛਗਿੱਛ ਦੌਰਾਨ ਮੁਲਜ਼ਮ ਨੇ ਕਬੂਲ ਕੀਤਾ ਕਿ ਉਸਨੇ ਆਪਣੇ ਦੋਸਤ ਨਿਤਿਨ ਦੇ ਕਹਿਣ ‘ਤੇ ਨਕਲੀ ਵੈੱਬਸਾਈਟ ਬਣਾਈ ਸੀ, ਜਿਸ ਲਈ ਉਸਨੂੰ ਸਿਰਫ਼ 5,000 ਰੁਪਏ ਮਿਲੇ ਸਨ। ਅਸੀਂ ਮੁਲਜ਼ਮ ਤੋਂ ਪੁੱਛਗਿੱਛ ਕਰ ਰਹੇ ਹਾਂ।”

Check Also

TTE viral video: ਚੱਲਦੀ ਟ੍ਰੇਨ ‘ਚ ਹੰਗਾਮਾ! TTE ਨਾਲ ਉਲਝੇ ‘ਅੜਬ’ ਯਾਤਰੀ ‘ਤੇ ਭੜਕੀ ਜਨਤਾ, ਵੀਡੀਓ ਹੋਈ ਵਾਇਰਲ!

TTE viral video: ਚੱਲਦੀ ਟ੍ਰੇਨ ‘ਚ ਹੰਗਾਮਾ! TTE ਨਾਲ ਉਲਝੇ ‘ਅੜਬ’ ਯਾਤਰੀ ‘ਤੇ ਭੜਕੀ ਜਨਤਾ, …