Breaking News

Lehragaga ਨੇੜੇ ਸੜਕ ਹਾਦਸੇ ਵਿਚ ਦੋ ਹਲਾਕ; ਪੰਜ ਗੰਭੀਰ ਜ਼ਖ਼ਮੀ

Lehragaga ਨੇੜੇ ਸੜਕ ਹਾਦਸੇ ਵਿਚ ਦੋ ਹਲਾਕ; ਪੰਜ ਗੰਭੀਰ ਜ਼ਖ਼ਮੀ
Lehragaga-Patran main road ’ਤੇ ਕੈਂਚੀਆਂ ਲੇਹਲ ਖੁਰਦ ਨੇੜੇ ਵਾਪਰਿਆ ਹਾਦਸਾ

 

 

 

 

ਲਹਿਰਾਗਾਗਾ ਨੇੜੇ ਕੈਂਚੀਆਂ ਲੇਹਲ ਖੁਰਦ ਵਿਚ ਸੜਕ ਹਾਦਸੇ ਵਿੱਚ ਦੋ ਕਾਰ ਸਵਾਰਾਂ ਦੀ ਮੌਤ ਹੋਣ ਅਤੇ ਪੰਜ ਵਿਅਕਤੀਆਂ ਦੇ ਗੰਭੀਰ ਜ਼ਖ਼ਮੀ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ। ਜਾਣਕਾਰੀ ਮਿਲਣ ’ਤੇ ਸਿਟੀ ਲਹਿਰਾ ਪੁਲੀਸ ਮੌਕੇ ’ਤੇ ਪਹੁੰਚੀ ਅਤੇ ਘਟਨਾ ਦਾ ਜਾਇਜ਼ਾ ਲਿਆ।

 

 

 

 

 

ਜਾਣਕਾਰੀ ਅਨੁਸਾਰ ਲਹਿਰਾਗਾਗਾ-ਪਾਤੜਾਂ ਮੁੱਖ ਸੜਕ ’ਤੇ ਕੈਂਚੀਆਂ ਲੇਹਲ ਖੁਰਦ ਨੇੜੇ ਇੱਕ ਤੇਜ਼ ਰਫਤਾਰ ਕਾਰ ਖੜ੍ਹੇ ਟਰੱਕ ਵਿਚ ਜਾ ਵੱਜੀ। ਇਹ ਹਾਦਸਾ ਇੰਨਾ ਜ਼ਬਰਦਸਤ ਸੀ ਕਿ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ। ਕਾਰ ਵਿੱਚ ਸਵਾਰ ਅਕਾਸ਼ ਪਸਰੀਚਾ ਅਤੇ ਜਸਵੀਰ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਹੈਪੀ, ਰਾਹੁਲ, ਹਰਪ੍ਰੀਤ ਅਤੇ ਦੋ ਹੋਰ ਗੰਭੀਰ ਜ਼ਖ਼ਮੀ ਹੋ ਗਏ।

 

 

 

 

 

ਜ਼ਖ਼ਮੀਆਂ ਨੂੰ ਤੁਰੰਤ ਸਥਾਨਕ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਡਾਕਟਰਾਂ ਨੇ ਅਕਾਸ਼ ਕੁਮਾਰ ਅਤੇ ਜਸਵੀਰ ਸਿੰਘ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਹੋਰਨਾਂ ਜ਼ਖ਼ਮੀਆਂ ਨੂੰ ਮੁੱਢਲੀ ਸਹਾਇਤਾ ਦੇਣ ਉਪਰੰਤ ਅਗਲੇ ਇਲਾਜ ਲਈ ਰੈਫਰ ਕਰ ਦਿੱਤਾ ਗਿਆ ਹੈ।

 

 

 

 

 

ਘਟਨਾ ਦੀ ਸੂਚਨਾ ਮਿਲਦਿਆਂ ਹੀ ਸਿਟੀ ਥਾਣਾ ਲਹਿਰਾ ਦੀ ਪੁਲੀਸ ਮੌਕੇ ’ਤੇ ਪਹੁੰਚ ਗਈ ਅਤੇ ਹਾਦਸੇ ਸਬੰਧੀ ਜਾਂਚ ਸ਼ੁਰੂ ਕਰ ਦਿੱਤੀ। ਪੁਲੀਸ ਨੇ ਦੋਵੇਂ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਅਗਲੀ ਕਾਰਵਾਈ ਆਰੰਭ ਦਿੱਤੀ ਹੈ।

ਸਿਟੀ ਪੁਲੀਸ ਲਹਿਰਾ ਦੇ ਇੰਚਾਰਜ ਗੁਰਦੇਵ ਸਿੰਘ ਅਨੁਸਾਰ ਕਾਰ ਵਿੱਚ ਸੱਤ ਵਿਅਕਤੀ ਸਵਾਰ ਸਨ।

 

 

 

 

Check Also

Punjab ਅਬੋਹਰ ‘ਚ ਰਾਜਸਥਾਨ ਪੁਲਿਸ ‘ਤੇ ਹਮਲਾ, ਲੋੜੀਂਦੇ ਮੁਲਜ਼ਮ ਨੂੰ ਛੁਡਾ ਕੇ ਭਜਾਇਆ, ਪਤੀ-ਪਤਨੀ ਸਮੇਤ 15 ਖ਼ਿਲਾਫ਼ ਮਾਮਲਾ ਦਰਜ

Punjab ਅਬੋਹਰ ‘ਚ ਰਾਜਸਥਾਨ ਪੁਲਿਸ ‘ਤੇ ਹਮਲਾ, ਲੋੜੀਂਦੇ ਮੁਲਜ਼ਮ ਨੂੰ ਛੁਡਾ ਕੇ ਭਜਾਇਆ, ਪਤੀ-ਪਤਨੀ ਸਮੇਤ …