Diljit Dosanjh – ”ਚੱਕ ਕੇ ਬਾਹਰ ਮਾਰਾਂਗੇ..!” ਝੰਡੇ ਦਿਖਾਉਣ ਵਾਲਿਆਂ ਨੂੰ ਸਿੱਧਾ ਹੋਇਆ ਦੋਸਾਂਝਾਂਵਾਲਾ
Diljit Dosanjh ਨੇ ਪਾਈ ਪੋਸਟ
“ਬਾਹਰ ਖੜ੍ਹ ਕੇ ਕੋਈ ਵੀ Protest ਕਰ ਸਕਦਾ, ਪਰ ਅੰਦਰ ਆ ਕੇ Fans ਨੂੰ ਤੰਗ ਕਰਨ ਵਾਲਿਆਂ ਨੂੰ Tolerate ਨਹੀਂ ਕੀਤਾ ਜਾਵੇਗਾ”
ਚੱਕ ਕੇ ਬਾਹਰ ਮਾਰੋ…ਝੰਡੇ ਦਿਖਾਉਣ ਵਾਲਿਆਂ ਨੂੰ ਸਿੱਧਾ ਹੋਇਆ Diljit Dosanjh
ਗਲੋਬਲ ਸਟਾਰ ਦਿਲਜੀਤ ਦੋਸਾਂਝ ਇਨੀਂ ਦਿਨੀਂ ਆਪਣੇ ‘ਔਰਾ ਟੂਰ’ ਨਾਲ ਪੂਰੀ ਦੁਨੀਆ ‘ਚ ਧੂਮ ਮਚਾ ਰਹੇ ਹਨ, ਪਰ ਕੈਨੇਡਾ ਦੇ ਕੈਲਗਰੀ ਸ਼ੋਅ ਤੋਂ ਬਾਅਦ ਇੱਕ ਅਜਿਹਾ ਵਿਵਾਦ ਖੜ੍ਹਾ ਹੋ ਗਿਆ ਹੈ, ਜਿਸ ਨੇ ਦਿਲਜੀਤ ਨੂੰ ਗੁੱਸੇ ‘ਚ ਆਉਣ ਲਈ ਮਜਬੂਰ…
ਗਲੋਬਲ ਸਟਾਰ ਦਿਲਜੀਤ ਦੋਸਾਂਝ ਇਨੀਂ ਦਿਨੀਂ ਆਪਣੇ ‘ਔਰਾ ਟੂਰ’ ਨਾਲ ਪੂਰੀ ਦੁਨੀਆ ‘ਚ ਧੂਮ ਮਚਾ ਰਹੇ ਹਨ, ਪਰ ਕੈਨੇਡਾ ਦੇ ਕੈਲਗਰੀ ਸ਼ੋਅ ਤੋਂ ਬਾਅਦ ਇੱਕ ਅਜਿਹਾ ਵਿਵਾਦ ਖੜ੍ਹਾ ਹੋ ਗਿਆ ਹੈ, ਜਿਸ ਨੇ ਦਿਲਜੀਤ ਨੂੰ ਗੁੱਸੇ ‘ਚ ਆਉਣ ਲਈ ਮਜਬੂਰ ਕਰ ਦਿੱਤਾ। ਦਿਲਜੀਤ ਨੇ ਸੋਸ਼ਲ ਮੀਡੀਆ ‘ਤੇ ਸਖ਼ਤ ਸ਼ਬਦਾਂ ‘ਚ ਚਿਤਾਵਨੀ ਦਿੱਤੀ ਹੈ ਕਿ ਉਹ ਆਪਣੇ ਪ੍ਰਸ਼ੰਸਕਾਂ ਨਾਲ ਬਦਤਮੀਜ਼ੀ ਬਰਦਾਸ਼ਤ ਨਹੀਂ ਕਰਨਗੇ—ਚਾਹੇ ਹੱਥ ‘ਚ ਕੋਈ ਵੀ ਝੰਡਾ ਹੋਵੇ।
ਦਰਅਸਲ, ਕੈਲਗਰੀ ਸ਼ੋਅ ਦੌਰਾਨ ਕੁਝ ਅਜਿਹੀਆਂ ਘਟਨਾਵਾਂ ਵਾਪਰੀਆਂ ਜਿੱਥੇ ਪ੍ਰਦਰਸ਼ਨਕਾਰੀਆਂ ਅਤੇ ਪ੍ਰਸ਼ੰਸਕਾਂ ਵਿਚਾਲੇ ਟਕਰਾਅ ਦੇਖਣ ਨੂੰ ਮਿਲਿਆ। ਦਿਲਜੀਤ ਨੇ ਇੰਸਟਾਗ੍ਰਾਮ ‘ਤੇ ਲੰਮੀ-ਚੌੜੀ ਪੋਸਟ ਸਾਂਝੀ ਕਰਦਿਆਂ ਲਿਖਿਆ “ਬਾਹਰ ਖੜ੍ਹੇ ਹੋ ਕੇ ਸ਼ਾਂਤੀਪੂਰਵਕ ਵਿਰੋਧ ਕਰਨਾ ਤੁਹਾਡਾ ਹੱਕ ਹੈ। ਪਰ ਜੇਕਰ ਤੁਸੀਂ ਅੰਦਰ ਆ ਕੇ ਮੇਰੇ ਪ੍ਰਸ਼ੰਸਕਾਂ ਨੂੰ ਪਰੇਸ਼ਾਨ ਕਰੋਗੇ, ਤਾਂ ਇਹ ਬਰਦਾਸ਼ਤ ਨਹੀਂ ਕੀਤਾ ਜਾਵੇਗਾ।”

ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਨੇ ਆਪਣੇ ਕੰਸਰਟਾਂ ਵਿੱਚ ਬੈਨਰਾਂ ਅਤੇ ਝੰਡਿਆਂ ਨਾਲ ਸਬੰਧਤ ਹਾਲ ਹੀ ਦੇ ਵਿਵਾਦ ‘ਤੇ ਆਪਣਾ ਸਪੱਸ਼ਟੀਕਰਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਇਤਰਾਜ਼ ਕਦੇ ਵੀ ਝੰਡਿਆਂ ਜਾਂ ਬੈਨਰਾਂ ਪ੍ਰਤੀ ਨਹੀਂ ਸੀ, ਸਗੋਂ ਉਨ੍ਹਾਂ ਦੇ ਪਿੱਛੇ ਦੇ ਇਰਾਦੇ ਪ੍ਰਤੀ ਸੀ।

ਮਈ ਦੇ ਸ਼ੁਰੂ ਵਿੱਚ ਕੈਲਗਰੀ ਵਿੱਚ ਹੋਏ ਆਪਣੇ ਕੰਸਰਟ ਦੌਰਾਨ, ਦਿਲਜੀਤ ਨੇ ਭੀੜ ਵਿੱਚ ਖਾਲਿਸਤਾਨ ਪੱਖੀ ਝੰਡੇ ਲਹਿਰਾਉਂਦੇ ਵਿਅਕਤੀਆਂ ਨੂੰ ਸੰਬੋਧਨ ਕਰਨ ਲਈ ਆਪਣੀ ਪਰਫਾਰਮੈਂਸ ਰੋਕ ਦਿੱਤੀ ਸੀ। ਗਾਇਕ ਨੇ ਉਨ੍ਹਾਂ ਨੂੰ ਝੰਡੇ ਕਿਤੇ ਹੋਰ ਲੈ ਜਾਣ ਲਈ ਕਿਹਾ, ਇਹ ਕਹਿੰਦੇ ਹੋਏ ਕਿ “ਇਸ ਜਗ੍ਹਾ ਨੂੰ ਉਸ ਮਕਸਦ ਲਈ ਵਰਤੋ ਜਿਸ ਲਈ ਇਹ ਬਣੀ ਹੈ।” ਦਿਲਜੀਤ ਅਨੁਸਾਰ, ਉਨ੍ਹਾਂ ਲੋਕਾਂ ਨੂੰ ਇਸ ਲਈ ਹਟਾਇਆ ਗਿਆ ਸੀ ਕਿਉਂਕਿ ਉਹ ਸ਼ੋਅ ਵਿੱਚ ਵਿਘਨ ਪਾ ਰਹੇ ਸਨ ਅਤੇ ਝੰਡਿਆਂ ਦੀ ਵਰਤੋਂ ਉਨ੍ਹਾਂ ਦੇ ਵਿਰੁੱਧ ਪ੍ਰਦਰਸ਼ਨ ਕਰਨ ਲਈ ਕਰ ਰਹੇ

ਦਿਲਜੀਤ ਨੇ ਇੰਸਟਾਗ੍ਰਾਮ ਦੇ ਸਟੋਰੀ ਸੈਕਸ਼ਨ ਵਿੱਚ ਆਪਣਾ ਪੱਖ ਰੱਖਿਆਂ ਪੰਜਾਬੀ ਵਿੱਚ ਲਿਖਿਆ, ਕੋਈ ਵੀ ਬਾਹਰ ਖੜ੍ਹ ਕੇ ਵਿਰੋਧ ਕਰ ਸਕਦਾ ਹੈ, ਪਰ ਜੇਕਰ ਕੋਈ ਅੰਦਰ ਆ ਕੇ ਉਨ੍ਹਾਂ ਦੇ ਪ੍ਰਸ਼ੰਸਕਾਂ ਨੂੰ ਤੰਗ ਕਰਨ ਦੀ ਕੋਸ਼ਿਸ਼ ਕਰੇਗਾ, ਤਾਂ ਇਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਜੇਕਰ ਕੋਈ ਬੈਨਰ ਜਾਂ ਝੰਡਾ ਲੈ ਕੇ ਆਉਂਦਾ ਹੈ, ਤਾਂ ਇਸਦਾ ਆਮ ਤੌਰ ‘ਤੇ ਮਤਲਬ ਹੈ ਕਿ ਉਹ ਇਹ ਦਿਖਾਉਣਾ ਚਾਹੁੰਦੇ ਹਨ ਕਿ ਉਹ ਕਿਸੇ ਖਾਸ ਜਗ੍ਹਾ ਤੋਂ ਆਏ ਹਨ ਅਤੇ ਇੱਥੇ ਸਾਡਾ ਸਮਰਥਨ ਕਰਨ ਲਈ ਆਏ ਹਨ।”

ਉਨ੍ਹਾਂ ਅੱਗੇ ਲਿਖਿਆ, “ਪਰ ਤੁਸੀਂ ਸੇਮ ਬੈਨਰ ਨਾਲ ਬਹਾਰ ਖੜ ਕੇ ਮੇਰੇ ਪ੍ਰਸ਼ੰਸਕਾਂ ਨੂੰ ਗਾਲ੍ਹਾਂ ਕੱਢ ਰਹੇ ਹੋ। ਫਿਰ ਓਹੀ ਬੈਨਰ ਤੁਸੀਂ ਅੰਦਰ ਲਿਆ ਕੇ ਉਹੀ ਕੁੱਝ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਤਾਂ ਇਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਗੱਲ ਕਿਸੇ ਵੀ ਬੈਨਰ ਜਾਂ ਝੰਡੇ ਦੀ ਨਹੀਂ। ਮਕਸਾਦ ਕੀ ਹੈ ਪੁਆਇੰਟ ਉਹ ਹੈ।”
ਦਿਲਜੀਤ ਨੇ ਸਾਫ਼ ਕੀਤਾ ਕਿ ਉਹ ਕਿਸੇ ਖਾਸ ਝੰਡੇ ਜਾਂ ਬੈਨਰ ਦੇ ਵਿਰੁੱਧ ਨਹੀਂ ਹਨ। ਉਨ੍ਹਾਂ ਕਿਹਾ ਕਿ ਲੋਕ ਅਕਸਰ ਝੰਡੇ ਇਹ ਦਿਖਾਉਣ ਲਈ ਲਿਆਉਂਦੇ ਹਨ ਕਿ ਉਹ ਕਿੱਥੋਂ ਆਏ ਹਨ, ਪਰ ਜੇਕਰ ਉਹੀ ਬੈਨਰ ਵਾਲੇ ਪ੍ਰਸ਼ੰਸਕਾਂ ਨੂੰ ਗਾਲ੍ਹਾਂ ਕੱਢਣ ਜਾਂ ਮਾਹੌਲ ਖਰਾਬ ਕਰਨ ਲਈ ਵਰਤਿਆ ਜਾਵੇਗਾ, ਤਾਂ ਸਖ਼ਤ ਐਕਸ਼ਨ ਲਿਆ ਜਾਵੇਗਾ।
ਦਿਲਜੀਤ ਇੰਨੇ ਨਾਰਾਜ਼ ਸਨ ਕਿ ਉਨ੍ਹਾਂ ਨੇ ਸਟੇਜ ਤੋਂ ਸਕਿਓਰਿਟੀ ਨੂੰ ਹਦਾਇਤ ਦੇ ਦਿੱਤੀ। ਉਨ੍ਹਾਂ ਕਿਹਾ- ਮੈਂ ਸਕਿਓਰਿਟੀ ਨੂੰ ਕਿਹਾ ਕਿ ਕੇ ਜੋ ਵੀ ਪ੍ਰੋਗਰਾਮ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਚੱਕ ਕੇ ਬਾਹਰ ਮਾਰੋ.. ਦਿਲਜੀਤ ਨੇ ਇਹ ਵੀ ਕਿਹਾ ਕਿ ਉਨ੍ਹਾਂ ਦੇ ਬਿਆਨ ਨੂੰ ਕਿਸੇ ਖਾਸ ਧਿਰ ਦੇ ਖਿਲਾਫ ਨਾ ਜੋੜਿਆ ਜਾਵੇ ਅਤੇ ਕੋਈ ‘ਫੇਕ ਨੈਰੇਟਿਵ’ ਯਾਨੀ ਝੂਠੀਆਂ ਕਹਾਣੀਆਂ ਨਾ ਫੈਲਾਈਆਂ ਜਾਣ। ਉਨ੍ਹਾਂ ਕਿਹਾ “ਮੈਂ ਪਿਛਲੇ ਸਾਲ ਤੋਂ ਇਸ ਬਾਰੇ ਬੋਲਣ ਤੋਂ ਪਰਹੇਜ਼ ਕਰ ਰਿਹਾ ਸੀ, ਪਰ ਹੁਣ ਹੱਦ ਹੋ ਗਈ ਹੈ। ਸਿਰਫ ਪਿਆਰ ਅਤੇ ਸ਼ਾਂਤੀ ਦੀ ਗੱਲ ਕਰੋ।
ਸਿਰਫ ਇੰਨਾ ਹੀ ਨਹੀਂ, ਦਿਲਜੀਤ ਨੂੰ ਹਾਲ ਹੀ ਵਿੱਚ ਪੰਜਾਬ ਦੇ ਸਾਬਕਾ ਅਧਿਕਾਰੀਆਂ ਵੱਲੋਂ ਸਿਆਸਤ ਵਿੱਚ ਆਉਣ ਦੀ ਪੇਸ਼ਕਸ਼ ਵੀ ਮਿਲੀ ਸੀ। ਜਿਸ ‘ਤੇ ਦਿਲਜੀਤ ਨੇ ਦੋ ਟੁੱਕ ਜਵਾਬ ਦਿੱਤਾ “ਕਦੇ ਵੀ ਨਹੀਂ! ਮੇਰਾ ਕੰਮ ਮਨੋਰੰਜਨ ਕਰਨਾ ਹੈ ਅਤੇ ਮੈਂ ਆਪਣੇ ਖੇਤਰ ਵਿੱਚ ਬਹੁਤ ਖੁਸ਼ ਹਾਂ।”
ਦਿਲਜੀਤ ਦੋਸਾਂਝ ਨੇ ਇਹ ਸਾਫ਼ ਕਰ ਦਿੱਤਾ ਹੈ ਕਿ ਕਲਾਕਾਰ ਲਈ ਉਸ ਦੇ ਪ੍ਰਸ਼ੰਸਕ ਸਭ ਤੋਂ ਉੱਪਰ ਹਨ ਅਤੇ ਸ਼ੋਅ ਦੇ ਅੰਦਰ ਸਿਰਫ਼ ਸੰਗੀਤ ਤੇ ਪਿਆਰ ਦੀ ਥਾਂ ਹੈ, ਨਫ਼ਰਤ ਦੀ ਨਹੀਂ।
ਗਾਇਕ ਨੇ ਅੱਗੇ ਕਿਹਾ: “ਮੈਂ ਸਕਿਓਰਿਟੀ ਨੂੰ ਕਿਹਾ ਕਿ ਕੇ ਜੋ ਵੀ ਪ੍ਰੋਗਰਾਮ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਚੱਕ ਕੇ ਬਾਹਰ ਮਾਰੋ.. ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਉਨ੍ਹਾਂ ਨੇ ਕਿਸੇ ਖਾਸ ਬੈਨਰ ਖਿਲਾਫ ਕੁਝ ਨਹੀਂ ਕਿਹਾ ਅਤੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ “ਝੂਠੀਆਂ ਕਹਾਣੀਆਂ” (fake narrative) ਨਾ ਫੈਲਾਉਣ। ਮੈਂ ਪਿਛਲੇ ਸਾਲ ਤੋਂ ਇਸ ਬਾਰੇ ਬੋਲਣ ਤੋਂ ਪਰਹੇਜ਼ ਕਰ ਰਿਹਾ ਹਾਂ…ਪਰ ਹੁਣ ਹੋਰ ਨਹੀਂ। ਧੰਨਵਾਦ। ਪਿਆਰ ਅਤੇ ਸ਼ਾਂਤੀ।”