Breaking News

Bollywood News – ਜਿਸਮ ਫਰੋਸ਼ੀ ਨਾਲ ਕਮਾਇਆ ਪੈਸਾ, ਬਾਥਰੂਮ ‘ਚੋਂ ਨਿਕਲੇ ਨੋਟਾਂ ਦੇ ਢੇਰ ! ਜਦੋਂ ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਨੇ..

Bollywood News – ਜਿਸਮ ਫਰੋਸ਼ੀ ਨਾਲ ਕਮਾਇਆ ਪੈਸਾ, ਬਾਥਰੂਮ ‘ਚੋਂ ਨਿਕਲੇ ਨੋਟਾਂ ਦੇ ਢੇਰ ! ਜਦੋਂ ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਨੇ..

ਆਪਣੀ ਦਮਦਾਰ ਅਦਾਕਾਰੀ ਅਤੇ ਖੂਬਸੂਰਤੀ ਨਾਲ ਕਰੋੜਾਂ ਦਿਲਾਂ ‘ਤੇ ਰਾਜ ਕਰਨ ਵਾਲੀ ਆਪਣੇ ਜ਼ਮਾਨੇ ਦੀ ਮਸ਼ਹੂਰ ਬਾਲੀਵੁੱਡ ਅਦਾਕਾਰਾ ਮਾਲਾ ਸਿਨਹਾ ਦੀ ਜ਼ਿੰਦਗੀ ਵਿੱਚ ਇੱਕ ਅਜਿਹਾ ਮੋੜ ਵੀ ਆਇਆ ਸੀ, ਜਿਸ ਨੇ ਪੂਰੀ ਫਿਲਮ ਇੰਡਸਟਰੀ ਨੂੰ ਸ਼ਰਮਸਾਰ ਕਰ ਦਿੱਤਾ ਸੀ। ਇਹ ਕਿੱਸਾ ਇੱਕ ਇਨਕਮ ਟੈਕਸ ਰੇਡ ਅਤੇ ਉਸ ਤੋਂ ਬਾਅਦ ਅਦਾਲਤ ਵਿੱਚ ਦਿੱਤੇ ਗਏ ਇੱਕ ਬੇਹੱਦ ਵਿਵਾਦਿਤ ਬਿਆਨ ਨਾਲ ਜੁੜਿਆ ਹੋਇਆ ਹੈ।

ਇਹ ਘਟਨਾ 1978 ਦੀ ਹੈ ਜਦੋਂ ਮਾਲਾ ਸਿਨਹਾ ਦੇ ਘਰ ‘ਤੇ ਇਨਕਮ ਟੈਕਸ ਵਿਭਾਗ ਦਾ ਛਾਪਾ ਪਿਆ ਸੀ। ਜਾਂਚ ਅਧਿਕਾਰੀ ਉਸ ਵੇਲੇ ਦੰਗ ਰਹਿ ਗਏ ਜਦੋਂ ਉਨ੍ਹਾਂ ਨੇ ਬਾਥਰੂਮ ਦੀਆਂ ਕੰਧਾਂ ਨੂੰ ਤੋੜਿਆ। ਕੰਧਾਂ ਦੇ ਅੰਦਰ ਲੋਹੇ ਦੇ ਲਾਕਰ ਬਣਾਏ ਗਏ ਸਨ, ਜਿਨ੍ਹਾਂ ਵਿੱਚੋਂ ਲਗਭਗ 12 ਲੱਖ ਰੁਪਏ ਦੀ ਨਕਦੀ ਬਰਾਮਦ ਹੋਈ। ਉਸ ਦੌਰ ਵਿੱਚ 12 ਲੱਖ ਰੁਪਏ ਇੱਕ ਬਹੁਤ ਵੱਡੀ ਰਕਮ ਮੰਨੀ ਜਾਂਦੀ ਸੀ। ਜਦੋਂ ਮਾਮਲਾ ਅਦਾਲਤ ਵਿੱਚ ਪਹੁੰਚਿਆ ਤਾਂ ਮਾਲਾ ਸਿਨਹਾ ਨੇ ਆਪਣੇ ਬਚਾਅ ਲਈ ਇਹ ਦਾਅਵਾ ਕਰ ਦਿੱਤਾ ਕਿ ਉਸਨੇ ਇਹ ਪੈਸਾ ਜਿਸਮ ਫਰੋਸ਼ੀ ਰਾਹੀਂ ਕਮਾਇਆ ਸੀ। ਅਦਾਕਾਰਾ ਦੇ ਇਸ ਬਿਆਨ ਨੇ ਪੂਰੇ ਦੇਸ਼ ਵਿੱਚ ਤਰਥੱਲੀ ਮਚਾ ਦਿੱਤੀ।

ਹਾਲਾਂਕਿ ਜਦੋਂ ਇਹ ਵਿਵਾਦ ਵਧਿਆ ਤਾਂ ਮਾਲਾ ਸਿਨਹਾ ਨੇ ਅਜਿਹਾ ਬਿਆਨ ਦੇਣ ਪਿੱਛੇ ਕਾਰਨ ਵੀ ਦੱਸਿਆ। ਮਾਲਾ ਸਿਨਹਾ ਦੇ ਅਨੁਸਾਰ, ਉਸਦੇ ਵਕੀਲਾਂ ਨੇ ਉਸਨੂੰ ਸਲਾਹ ਦਿੱਤੀ ਸੀ ਕਿ ਇਹ ਬਿਆਨ ਦੇਣ ਨਾਲ ਉਸਨੂੰ ਗੈਰ-ਕਾਨੂੰਨੀ ਜਾਇਦਾਦ ਅਤੇ ਟੈਕਸ ਚੋਰੀ ਦੇ ਦੋਸ਼ਾਂ ਤੋਂ ਬਚਣ ਵਿੱਚ ਮਦਦ ਮਿਲੇਗੀ। ਹਾਲਾਂਕਿ ਇਸ ਬਿਆਨ ਸਦਕਾ ਉਸ ਦਾ ਪੈਸਾ ਤਾਂ ਬਚ ਗਿਆ, ਪਰ ਉਸੀ ਦੀ ਇੱਜ਼ਤ ਨੂੰ ਅਜਿਹਾ ਦਾਗ ਲੱਗਿਆ ਜੋ ਕਦੇ ਨਹੀਂ ਧੋਤਾ ਜਾ ਸਕਿਆ।

ਦੱਸ ਦੇਈਏ ਕਿ ਮਾਲਾ ਸਿਨਹਾ ‘ਤੇ ਫਿਲਮਾਇਆ ਗਿਆ ਗੀਤ, “ਆਪਕੀ ਨਜ਼ਰੋਂ ਨੇ ਸਮਝਾ, ਪਿਆਰ ਕੇ ਕਾਬਿਲ ਮੁਝੇ” ਅੱਜ ਵੀ ਲੋਕਾਂ ਦਾ ਪਸੰਦੀਦਾ ਗੀਤਾ ਹੈ। ਮਾਲਾ ਨੂੰ 1992 ਵਿੱਚ ਪਦਮ ਸ਼੍ਰੀ ਨਾਲ ਸਨਮਾਨਿਤ ਕੀਤਾ ਜਾ ਚੁੱਕਾ ਹੈ।

Check Also

Dog Surgery Viral Video: ਇਨਸਾਨ ਤੋਂ ‘ਕੁੱਤਾ’ ਬਣਨ ਲਈ ਖ਼ਰਚ ਦਿੱਤੇ 220 ਕਰੋੜ; ਵੀਡੀਓ ਵਾਇਰਲ

Dog Surgery Viral Video: ਇਨਸਾਨ ਤੋਂ ‘ਕੁੱਤਾ’ ਬਣਨ ਲਈ ਖ਼ਰਚ ਦਿੱਤੇ 220 ਕਰੋੜ; ਵੀਡੀਓ ਵਾਇਰਲ …