Breaking News

Italy ‘ਚ ਮਿਸ਼ਨ ‘ਵੈਲਕਮ’ ਤਹਿਤ ਵੱਡੀ ਕਾਰਵਾਈ! 19 ਭਾਰਤੀਆਂ ਸਣੇ 93 ਲੋਕਾਂ ‘ਤੇ ਕੱਸਿਆ ਸ਼ਿਕੰਜਾ

Italy ‘ਚ ਮਿਸ਼ਨ ‘ਵੈਲਕਮ’ ਤਹਿਤ ਵੱਡੀ ਕਾਰਵਾਈ! 19 ਭਾਰਤੀਆਂ ਸਣੇ 93 ਲੋਕਾਂ ‘ਤੇ ਕੱਸਿਆ ਸ਼ਿਕੰਜਾ

ਇਟਲੀ ਦੀ ਪੁਲਸ ਨੇ ਦੇਸ਼ ਭਰ ਵਿੱਚ ਗੈਰ-ਕਾਨੂੰਨੀ ਧੰਦਿਆਂ ਅਤੇ ਪ੍ਰਸ਼ਾਸਨ ਨੂੰ ਗੁੰਮਰਾਹ ਕਰਨ ਵਾਲੇ ਅਨਸਰਾਂ ਵਿਰੁੱਧ ਸਖ਼ਤ ਮੁਹਿੰਮ ਵਿੱਢੀ ਹੋਈ ਹੈ। ਇਸੇ ਤਹਿਤ ਸੂਬਾ ਕਲਾਬਰੀਆ ਦੇ ਪੁਲਸ ਪ੍ਰਸ਼ਾਸਨ ਨੇ ਮਿਸ਼ਨ “ਵੈਲਕਮ” ਰਾਹੀਂ ਇੱਕ ਵੱਡੇ ਇਮੀਗ੍ਰੇਸ਼ਨ ਫਰੌਡ ਸਿੰਡੀਕੇਟ ਦਾ ਪਰਦਾਫਾਸ਼ ਕੀਤਾ ਹੈ। ਇਸ ਕਾਰਵਾਈ ਵਿੱਚ 19 ਭਾਰਤੀਆਂ ਸਮੇਤ ਕੁੱਲ 93 ਸ਼ੱਕੀ ਲੋਕਾਂ ਵਿਰੁੱਧ ਕਾਨੂੰਨੀ ਸ਼ਿਕੰਜਾ ਕੱਸਿਆ ਗਿਆ ਹੈ, ਜਿਨ੍ਹਾਂ ਵਿੱਚ ਇਟਾਲੀਅਨ, ਪਾਕਿਸਤਾਨੀ ਅਤੇ ਬੰਗਲਾਦੇਸ਼ੀ ਨਾਗਰਿਕ ਵੀ ਸ਼ਾਮਿਲ ਹਨ।

 

 

 

 

 

 

 

 

 

 

 

 

ਇਸ ਤਰ੍ਹਾਂ ਦਿੱਤਾ ਜਾਂਦਾ ਸੀ ਧੋਖਾਧੜੀ ਨੂੰ ਅੰਜਾਮ
ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਇਹ ਗਿਰੋਹ ਗੈਰ-ਯੂਰਪੀਅਨ ਪ੍ਰਵਾਸੀਆਂ ਨੂੰ ਇਟਲੀ ਵਿੱਚ ਸਿਆਸੀ ਸ਼ਰਨ (Political Asylum) ਦਿਵਾਉਣ ਲਈ ਮੋਟੀ ਰਕਮ ਲੈ ਕੇ ਫਰਜ਼ੀ ਰਿਹਾਇਸ਼ੀ ਪੇਪਰ ਬਣਾ ਕੇ ਦਿੰਦਾ ਸੀ। ਪੁਲਸ ਨੇ ਜਦੋਂ ਇਮੀਗ੍ਰੇਸ਼ਨ ਦਫ਼ਤਰ ਵਿੱਚ ਜਮ੍ਹਾਂ ਕਰਵਾਏ ਗਏ ਦਸਤਾਵੇਜ਼ਾਂ ਦੀ ਤੁਲਨਾ ਮਿਊਂਸਪਲ ਰਜਿਸਟਰੀ ਦਫ਼ਤਰਾਂ ਦੇ ਰਿਕਾਰਡ ਨਾਲ ਕੀਤੀ, ਤਾਂ ਵੱਡੇ ਖੁਲਾਸੇ ਹੋਏ। ਜਾਂਚ ਅਨੁਸਾਰ, ਬਿਨੈਕਾਰਾਂ ਦੁਆਰਾ ਦਿੱਤੇ ਗਏ ਪਤੇ ਅਸਲ ਰਿਹਾਇਸ਼ ਨਾਲ ਮੇਲ ਨਹੀਂ ਖਾਂਦੇ ਸਨ ਅਤੇ ਕਈ ਘਰ ਤਾਂ ਰਹਿਣ ਦੇ ਲਾਇਕ ਹੀ ਨਹੀਂ ਸਨ। ਕਈ ਮਾਮਲਿਆਂ ਵਿੱਚ ਤਾਂ ਵਿਦੇਸ਼ੀ ਬਿਨੈਕਾਰ ਉਸ ਇਲਾਕੇ ਵਿੱਚ ਰਹਿੰਦੇ ਹੀ ਨਹੀਂ ਸਨ।

 

 

 

 

 

 

 

 

 

 

 

 

 

 

 

 

 

 

ਵੱਡੀ ਟੀਮ ਨੇ ਮਿਸ਼ਨ ਨੂੰ ਕੀਤਾ ਸਫਲ
ਇਸ ਮਿਸ਼ਨ ਦੀ ਅਗਵਾਈ ਮੁੱਖ ਸਰਕਾਰੀ ਵਕੀਲ ਦੋਮੇਨੀਕੋ ਗੁਆਰਾਸੀਓ ਅਤੇ ਵਿਸ਼ੇਸ਼ ਜੱਜਾਂ ਦੀ ਟੀਮ ਵੱਲੋਂ ਕੀਤੀ ਗਈ। ਇਸ ਕਾਰਵਾਈ ਵਿੱਚ ਕਰੋਤੋਨੇ ਪੁਲਸ ਹੈੱਡਕੁਆਰਟਰ ਦੇ ਫਲਾਇੰਗ ਸਕੁਐਡ, ਕਲਾਬਰੀਆ ਕਰਾਈਮ ਪ੍ਰੀਵੈਂਸ਼ਨ ਯੂਨਿਟ ਅਤੇ ਪੁਲਸ ਦੇ ਹੈਲੀਕਾਪਟਰ ਯੂਨਿਟ ਨੇ ਵੀ ਅਹਿਮ ਭੂਮਿਕਾ ਨਿਭਾਈ।

 

 

 

 

 

 

 

 

 

 

 

 

 

 

 

 

 

 

 

 

ਗ੍ਰਿਫ਼ਤਾਰ ਕੀਤੇ ਗਏ ਵਿਚੋਲਿਆਂ ਦਾ ਵੇਰਵਾ
ਪੁਲਸ ਦੀ ਸੂਚੀ ਅਨੁਸਾਰ, ਇਸ ਗੋਰਖਧੰਦੇ ਵਿੱਚ ਸ਼ਾਮਿਲ 93 ਵਿਚੋਲਿਆਂ ਵਿੱਚੋਂ 26 ਇਟਾਲੀਅਨ, 19 ਭਾਰਤੀ, 15 ਪਾਕਿਸਤਾਨੀ ਤੇ 28 ਬੰਗਲਾਦੇਸ਼ੀ ਹਨ।

 

 

 

 

 

 

 

 

 

 

 

 

‘ਮਿੰਨੀ ਪੰਜਾਬ’ ਵਜੋਂ ਜਾਣੇ ਜਾਂਦੇ ਇਲਾਕੇ ਦਾ ਨਾਮ ਵੀ ਆਇਆ ਸਾਹਮਣੇ
ਕਲਾਬਰੀਆ ਤੋਂ ਇਲਾਵਾ, ਲਾਸੀਓ ਸੂਬੇ ਦੇ ਜ਼ਿਲ੍ਹਾ ਲਾਤੀਨਾ ਦੇ ਭਾਰਤੀਆਂ ਦਾ ਨਾਮ ਵੀ ਇਸ ਕਾਰਵਾਈ ਵਿੱਚ ਸ਼ਾਮਿਲ ਦੱਸਿਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਲਾਸੀਓ ਸੂਬੇ ਨੂੰ ਇਟਲੀ ਵਿੱਚ ‘ਮਿੰਨੀ ਪੰਜਾਬ’ ਵਜੋਂ ਜਾਣਿਆ ਜਾਂਦਾ ਹੈ। ਕੁਝ ਲੋਕਾਂ ਵੱਲੋਂ ਲਾਲਚ ਵੱਸ ਕੀਤੇ ਜਾਂਦੇ ਅਜਿਹੇ ਗੈਰ-ਕਾਨੂੰਨੀ ਕੰਮਾਂ ਕਾਰਨ ਸਮੁੱਚੇ ਭਾਰਤੀ ਭਾਈਚਾਰੇ ਨੂੰ ਸ਼ਰਮਿੰਦਗੀ ਦਾ ਸਾਹਮਣਾ ਕਰਨਾ ਪੈਂਦਾ ਹੈ। ਪੁਲਸ ਅਜਿਹੇ ਅਨਸਰਾਂ ‘ਤੇ ਤਿੱਖੀ ਨਜ਼ਰ ਰੱਖ ਰਹੀ ਹੈ ਜੋ ਗੈਰ-ਕਾਨੂੰਨੀ ਢੰਗਾਂ ਨਾਲ ਆਪਣੀਆਂ ਜੇਬਾਂ ਭਰ ਰਹੇ ਹਨ।

Check Also

Breaking News – ਸੰਗੀਤ ਜਗਤ ਨੂੰ ਵੱਡਾ ਘਾਟਾ, ਮਸ਼ਹੂਰ ਗਾਇਕ ਦੀ ਭਰੀ ਜਵਾਨੀ ‘ਚ ਮੌਤ; ਭਿਆਨਕ ਸੜਕ ਹਾਦਸੇ ‘ਚ ਗਈ ਜਾਨ..

Breaking News – ਸੰਗੀਤ ਜਗਤ ਨੂੰ ਵੱਡਾ ਘਾਟਾ, ਮਸ਼ਹੂਰ ਗਾਇਕ ਦੀ ਭਰੀ ਜਵਾਨੀ ‘ਚ ਮੌਤ; …