Breaking News

ED ਵੱਲੋਂ ਮੰਤਰੀ ਸੰਜੀਵ ਅਰੋੜਾ ਦਾ ਕਰੀਬੀ ਵੀ ਗ੍ਰਿਫਤਾਰ

ED ਵੱਲੋਂ ਮੰਤਰੀ ਸੰਜੀਵ ਅਰੋੜਾ ਦਾ ਕਰੀਬੀ ਵੀ ਗ੍ਰਿਫਤਾਰ

ਕੇਂਦਰੀ ਜਾਂਚ ਏਜੰਸੀ ਈ. ਡੀ. ਨੇ ਮਨੀ ਲਾਂਡਰਿੰਗ ਦੇ ਇਕ ਮਾਮਲੇ ‘ਚ ਪੰਜਾਬ ਕੈਬਨਿਟ ਮੰਤਰੀ ਸੰਜੀਵ ਅਰੋੜਾ ਨੂੰ ਅੱਜ ਰੇਡ ਦੌਰਾਨ ਗ੍ਰਿਫ਼ਤਾਰ ਕਰ ਲਿਆ। ਇਸ ਦੇ ਨਾਲ ਹੀ ਜਾਣਕਾਰੀ ਸਾਹਮਣੇ ਆਈ ਹੈ ਕਿ ਇਸੇ ਦੌਰਾਨ ਉਨ੍ਹਾਂ ਦੇ ਇਕ ਹੋਰ ਅਤਿ-ਕਰੀਬੀ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ। ਹਾਲਾਂਕਿ ਇਸ ਬਾਰੇ ਅਜੇ ਤੱਕ ਕੋਈ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਗਈ ਹੈ।

 

 

 

ਦੱਸ ਦਈਏ ਕਿ ਸ਼ਨੀਵਾਰ ਸਵੇਰੇ ਚੰਡੀਗੜ੍ਹ ਦੇ ਸੈਕਟਰ 2 ਸਥਿਤ ਉਨ੍ਹਾਂ ਦੀ ਸਰਕਾਰੀ ਕੋਠੀ ‘ਤੇ ਈ. ਡੀ. ਦੀਆਂ ਟੀਮਾਂ ਨੇ ਛਾਪੇਮਾਰੀ ਕੀਤੀ। ਲਗਭਗ 10 ਘੰਟੇ ਦੀ ਲੰਬੀ ਪੁੱਛਗਿੱਛ ਤੋਂ ਬਾਅਦ ਸ਼ਾਮ ਲਗਭਗ 5 ਵਜੇ ਈ. ਡੀ. ਦੀ ਟੀਮ ਉਨ੍ਹਾਂ ਨੂੰ ਦਿੱਲੀ ਲੈ ਗਈ, ਜਿੱਥੇ ਅਗਲੇਰੀ ਜਾਂਚ ਕੀਤੀ ਜਾਵੇਗੀ।

 

 

 

 

 

ਕੀ ਹੈ ਪੂਰਾ ਮਾਮਲਾ?
ਈ. ਡੀ. ਵੱਲੋਂ ਕੀਤੀ ਗਏ ਖੁਲਾਸਿਆਂ ਮੁਤਾਬਕ ਸੰਜੀਵ ਅਰੋੜਾ ‘ਤੇ ਆਪਣੀਆਂ ਫਰਮਾਂ ਰਾਹੀਂ ਮੋਬਾਈਲ ਫੋਨਾਂ ਦੀ ਲਗਭਗ 157.12 ਕਰੋੜ ਰੁਪਏ ਦੀ ਫਰਜ਼ੀ ਵਿਕਰੀ ਅਤੇ ਸ਼ੈੱਲ ਕੰਪਨੀਆਂ ਰਾਹੀਂ ਫਰਜ਼ੀ ਐਕਸਪੋਰਟ ਵਿਖਾਉਣ ਦੇ ਦੋਸ਼ ਹਨ। ਜਾਂਚ ‘ਚ ਸਾਹਮਣੇ ਆਇਆ ਹੈ ਕਿ ਦੁਬਈ ਤੋਂ ਭਾਰਤ ‘ਚ ਗੈਰ-ਕਾਨੂੰਨੀ ਪੈਸੇ ਦੀ ‘ਰਾਊਂਡ-ਟ੍ਰਿਪਿੰਗ’ ਲਈ ਇਨ੍ਹਾਂ ਫਰਜ਼ੀ ਐਕਸਪੋਰਟਾਂ ਦੀ ਵਰਤੋਂ ਕੀਤੀ ਗਈ ਸੀ। ਇਸ ਤੋਂ ਇਲਾਵਾ ਫਰਜ਼ੀ ਜੀ. ਐੱਸ. ਟੀ. ਬਿੱਲਾਂ ਰਾਹੀਂ ਸਰਕਾਰੀ ਖਜ਼ਾਨੇ ਨੂੰ ਨੁਕਸਾਨ ਪਹੁੰਚਾ ਕੇ ਨਿੱਜੀ ਲਾਭ ਕਮਾਇਆ ਗਿਆ।

 

 

 

ਜਾਇਦਾਦਾਂ ਜ਼ਬਤ
ਇਸ ਮਾਮਲੇ ‘ਚ ਈ. ਡੀ. ਨੇ ਹੈਂਪਟਨ ਸਕਾਈ ਰਿਐਲਟੀ ਲਿਮਟਿਡ ਅਤੇ ਸੰਜੀਵ ਅਰੋੜਾ ਨਾਲ ਜੁੜੀਆਂ ਸੰਸਥਾਵਾਂ ਦੇ ਬੈਂਕ ਖਾਤਿਆਂ, ਡੀਮੈਟ ਹੋਲਡਿੰਗਜ਼ ਅਤੇ ਲੁਧਿਆਣਾ, ਮੋਹਾਲੀ ਅਤੇ ਗੁਰੂਗ੍ਰਾਮ ‘ਚ ਸਥਿਤ ਅਚੱਲ ਜਾਇਦਾਦਾਂ ਨੂੰ ਅਸਥਾਈ ਤੌਰ ‘ਤੇ ਜ਼ਬਤ ਕਰ ਲਿਆ ਹੈ। ਇਹ ਕਾਰਵਾਈ ਫੇਮਾ (FEMA) ਅਤੇ ਇਨਕਮ ਟੈਕਸ ਐਕਟ ਦੀਆਂ ਧਾਰਾਵਾਂ ਤਹਿਤ ਕੀਤੀ ਗਈ ਹੈ। ਮੰਤਰੀ ਦੀ ਗ੍ਰਿਫ਼ਤਾਰੀ ਤੋਂ ਬਾਅਦ ਵੀ ਸਿਆਸੀ ਮਾਹੌਲ ਗਰਮਾ ਗਿਆ ਹੈ। ਜ਼ਿਕਰਯੋਗ ਹੈ ਕਿ ਪਿਛਲੇ ਮਹੀਨੇ ਵੀ ਸੰਜੀਵ ਅਰੋੜਾ ਦੇ ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ ਗਈ ਸੀ, ਜਿੱਥੇ ਉਨ੍ਹਾਂ ‘ਤੇ ਸੱਟੇਬਾਜ਼ੀ ਸੰਚਾਲਕਾਂ ਨੂੰ ਸੁਰੱਖਿਆ ਦੇਣ ਅਤੇ ਮਨੀ ਲਾਂਡਰਿੰਗ ‘ਚ ਮਦਦ ਕਰਨ ਦੇ ਸ਼ੱਕ ਜਤਾਏ ਗਏ ਸਨ।

Check Also

Missing Australian NRI killed: ਲਾਪਤਾ ਆਸਟਰੇਲੀਆਈ ਪੰਜਾਬੀ ਦੇ ਕਤਲ ਮਾਮਲੇ ’ਚ ਵੱਡਾ ਖੁਲਾਸਾ; ਭਰਾ ਹੀ ਨਿਕਲਿਆ ਕਾਤਲ

Missing Australian NRI killed: ਲਾਪਤਾ ਆਸਟਰੇਲੀਆਈ ਪੰਜਾਬੀ ਦੇ ਕਤਲ ਮਾਮਲੇ ’ਚ ਵੱਡਾ ਖੁਲਾਸਾ; ਭਰਾ ਹੀ …