Breaking News

IPL 2026: Lucknow Super Giants ਨੇ ਰੌਇਲ ਚੈਲੰਜਰਜ਼ ਬੰਗਲੁਰੂ ਨੂੰ 9 ਦੌੜਾਂ ਨਾਲ ਹਰਾਇਆ

IPL 2026: Lucknow Super Giants ਨੇ ਰੌਇਲ ਚੈਲੰਜਰਜ਼ ਬੰਗਲੁਰੂ ਨੂੰ 9 ਦੌੜਾਂ ਨਾਲ ਹਰਾਇਆ

Lucknow Super Giants 209 ਦੌੜਾਂ; Royal Challengers Bengaluru 203 ਦੌੜਾਂ; ਮੀਂਹ ਕਾਰਨ 213 ਦੌੜਾਂ ਦਾ ਟੀਚਾ

 

 

 

 

 

 

 

 

ਲਖਨਊ ਵਿੱਚ ਖੇਡੇ ਗਏ ਆਈਪੀਐਲ ਦੇ ਰੋਮਾਂਚਕ ਮੁਕਾਬਲੇ ਵਿੱਚ ਲਖਨਊ ਸੁਪਰ ਜਾਇੰਟਸ ਨੇ ਰੌਇਲ ਚੈਲੰਜਰਜ਼ ਬੰਗਲੁਰੂ ਨੂੰ 9 ਦੌੜਾਂ ਨਾਲ ਹਰਾ ਦਿੱਤਾ। ਇਸ ਜਿੱਤ ਨਾਲ ਲਖਨਊ ਨੇ ਘਰੇਲੂ ਮੈਦਾਨ ‘ਤੇ ਆਪਣਾ ਦਬਦਬਾ ਕਾਇਮ ਰੱਖਿਆ ਅਤੇ ਅੰਕ ਸੂਚੀ ਵਿੱਚ ਆਪਣੀ ਸਥਿਤੀ ਹੋਰ ਮਜ਼ਬੂਤ ਕਰ ਲਈ ਹੈ। ਬੰਗਲੁਰੂ ਦੀ ਟੀਮ ਨੇ ਅਖੀਰ ਤੱਕ ਸੰਘਰਸ਼ ਕੀਤਾ ਪਰ ਲਖਨਊ ਦੀ ਵਧੀਆ ਗੇਂਦਬਾਜ਼ੀ ਅੱਗੇ ਉਹ ਜਿੱਤ ਦੇ ਟੀਚੇ ਤੋਂ ਥੋੜ੍ਹਾ ਪਿੱਛੇ ਰਹਿ ਗਈ।

 

 

 

 

 

 

 

 

 

 

 

 

 

 

 

 

 

 

 

 

ਲਖਨਊ ਦੇ ਇੰਕਾਨਾ ਸਟੇਡੀਅਮ ਵਿੱਚ ਖੇਡੇ ਗਏ ਇਸ ਮੁਕਾਬਲੇ ਵਿੱਚ ਬੰਗਲੁਰੂ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਪਰ ਮੀਂਹ ਦੇ ਵਿਘਨ ਕਾਰਨ ਮੈਚ ਨੂੰ 19-19 ਓਵਰਾਂ ਦਾ ਕਰ ਦਿੱਤਾ ਗਿਆ। ਲਖਨਊ ਸੁਪਰ ਜਾਇੰਟਸ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਤੈਅ ਓਵਰਾਂ ਵਿੱਚ 3 ਵਿਕਟਾਂ ਦੇ ਨੁਕਸਾਨ ’ਤੇ 209 ਦੌੜਾਂ ਬਣਾਈਆਂ ਜਿਸ ਤੋਂ ਬਾਅਦ ਬੰਗਲੁਰੂ ਨੂੰ ਜਿੱਤ ਲਈ 213 ਦੌੜਾਂ ਦਾ ਟੀਚਾ ਮਿਲਿਆ।

 

 

 

 

 

 

 

 

 

 

 

ਮੈਚ ਦੌਰਾਨ ਪ੍ਰਿੰਸ ਯਾਦਵ ਨੇ ਸ਼ਾਨਦਾਰ ਗੇਂਦਬਾਜ਼ੀ ਕਰਦੇ ਹੋਏ ਵਿਰਾਟ ਕੋਹਲੀ ਨੂੰ ਜ਼ੀਰੋ ‘ਤੇ ਆਊਟ ਕੀਤਾ ਅਤੇ ਜਿਤੇਸ਼ ਸ਼ਰਮਾ ਤੇ ਦੇਵਦੱਤ ਦੀਆਂ ਅਹਿਮ ਵਿਕਟਾਂ ਵੀ ਝਟਕਾਈਆਂ ਜਦਕਿ ਸ਼ਹਿਬਾਜ਼ ਅਹਿਮਦ ਨੇ ਕਪਤਾਨ ਰਜਤ ਪਾਟੀਦਾਰ ਅਤੇ ਟਿਮ ਡੇਵਿਡ ਨੂੰ ਆਊਟ ਕਰਕੇ ਬੰਗਲੁਰੂ ਨੂੰ ਮੁਸ਼ਕਲ ਵਿੱਚ ਪਾ ਦਿੱਤਾ।

Check Also

WhatsApp ਨੂੰ ਟੱਕਰ ਦੇਣ ਜਾ ਰਹੇ Elon Musk ! ਲਾਂਚ ਕੀਤਾ Xchat, ਫੀਚਰਜ਼ ਉਡਾਉਣਗੇ ਹੋਸ਼

WhatsApp ਨੂੰ ਟੱਕਰ ਦੇਣ ਜਾ ਰਹੇ Elon Musk ! ਲਾਂਚ ਕੀਤਾ Xchat, ਫੀਚਰਜ਼ ਉਡਾਉਣਗੇ ਹੋਸ਼ …