Shiv Sena Leader Amit Arora ਗ੍ਰਿਫਤਾਰ
Ludhiana News: ਪੰਜਾਬ ਦੇ ਜ਼ਿਲ੍ਹੇ ਲੁਧਿਆਣਾ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ, ਜਿਸ ਕਾਰਨ ਸਿਆਸਤ ਵਿੱਚ ਹਲਚਲ ਮੱਚ ਗਈ ਹੈ। ਦੱਸ ਦੇਈਏ ਕਿ ਮਸ਼ਹੂਰ ਸ਼ਿਵ ਸੈਨਾ ਦੇ ਪ੍ਰਮੁੱਖ ਆਗੂ ਅਮਿਤ ਅਰੋੜਾ ਨੂੰ ਪੁਲਿਸ ਵੱਲੋਂ ਹਿਰਾਸਤ ਵਿੱਚ ਲਿਆ ਗਿਆ ਹੈ। ਇਸ ਕਾਰਵਾਈ ਨੇ ਨਾ ਸਿਰਫ਼ ਸਿਆਸੀ ਹਲਕਿਆਂ ਵਿੱਚ ਹਲਚਲ ਮਚਾ ਦਿੱਤੀ ਹੈ, ਸਗੋਂ ਪਰਿਵਾਰ ਅਤੇ ਸਮਰਥਕਾਂ ਵਿੱਚ ਵੀ ਗੰਭੀਰ ਚਿੰਤਾ ਪੈਦਾ ਕਰ ਦਿੱਤੀ ਹੈ।

ਜਾਣੋ ਪੁਲਿਸ ਨੇ ਕਿਉਂ ਕੀਤੀ ਕਾਰਵਾਈ
ਮਿਲੀ ਜਾਣਕਾਰੀ ਮੁਤਾਬਕ ਬੀਤੇ ਦਿਨ ਲੁਧਿਆਣਾ ਪੁਲਿਸ ਨੇ ਅਮਿਤ ਅਰੋੜਾ ਨੂੰ ਅਚਾਨਕ ਹਿਰਾਸਤ ਵਿੱਚ ਲਿਆ, ਪਰ ਇਸ ਕਾਰਵਾਈ ਦੇ ਪਿੱਛੇ ਦੇ ਕਾਰਨਾਂ ਬਾਰੇ ਹਾਲੇ ਤੱਕ ਕੋਈ ਸਪਸ਼ਟਤਾ ਨਹੀਂ ਦਿੱਤੀ ਗਈ। ਪੁਲਿਸ ਅਧਿਕਾਰੀਆਂ ਵੱਲੋਂ ਸਿਰਫ਼ ਇਹ ਕਿਹਾ ਜਾ ਰਿਹਾ ਹੈ ਕਿ ਇਹ ਕਦਮ ਉੱਚ ਅਧਿਕਾਰੀਆਂ ਦੇ ਹੁਕਮਾਂ ਦੇ ਤਹਿਤ ਚੁੱਕਿਆ ਗਿਆ ਹੈ।
ਇਸ ਦੌਰਾਨ ਇੱਕ ਹੋਰ ਪੱਖ ਵੀ ਸਾਹਮਣੇ ਆ ਰਿਹਾ ਹੈ ਜੋ ਮਾਮਲੇ ਨੂੰ ਹੋਰ ਗੰਭੀਰ ਬਣਾਉਂਦਾ ਹੈ। ਪਰਿਵਾਰਕ ਮੈਂਬਰਾਂ ਦਾ ਦਾਅਵਾ ਹੈ ਕਿ ਅਮਿਤ ਅਰੋੜਾ ਨੂੰ ਕਰੀਬ 6 ਘੰਟਿਆਂ ਤੱਕ ਗੱਡੀ ਵਿੱਚ ਬਿਠਾ ਕੇ ਸ਼ਹਿਰ ਦੀਆਂ ਸੜਕਾਂ ‘ਤੇ ਘੁਮਾਇਆ ਗਿਆ, ਜਿਸ ਨਾਲ ਉਹਨਾਂ ਦੀ ਸੁਰੱਖਿਆ ਨੂੰ ਖਤਰਾ ਪੈਦਾ ਹੋਇਆ। ਪਰਿਵਾਰ ਨੇ ਇਹ ਵੀ ਕਿਹਾ ਕਿ ਅਰੋੜਾ ਇੱਕ ਥਰੈਟ ਪਰਸਨ ਹਨ ਅਤੇ ਇਸ ਤਰ੍ਹਾਂ ਦੀ ਕਾਰਵਾਈ ਬਿਨਾਂ ਵਜ੍ਹਾ ਅਤੇ ਬਿਨਾਂ ਜਾਣਕਾਰੀ ਦੇ ਕਰਨੀ ਚਿੰਤਾਜਨਕ ਹੈ। ਦੂਜੇ ਪਾਸੇ, ਪੁਲਿਸ ਵੱਲੋਂ ਅਮਿਤ ਅਰੋੜਾ ਨੂੰ ਸਿਵਲ ਹਸਪਤਾਲ ਲੈ ਜਾ ਕੇ ਮੈਡੀਕਲ ਜਾਂਚ ਵੀ ਕਰਵਾਈ ਗਈ ਹੈ, ਜੋ ਕਿ ਹਿਰਾਸਤ ਦੀ ਕਾਰਵਾਈ ਦਾ ਇੱਕ ਰੁਟੀਨੀ ਹਿੱਸਾ ਮੰਨਿਆ ਜਾਂਦਾ ਹੈ। ਪਰ ਇਹ ਗੱਲ ਹਾਲੇ ਵੀ ਸਪਸ਼ਟ ਨਹੀਂ ਹੋ ਸਕੀ ਕਿ ਉਹਨਾਂ ਨੂੰ ਕਿਸ ਮਾਮਲੇ ਵਿੱਚ ਹਿਰਾਸਤ ਵਿੱਚ ਲਿਆ ਗਿਆ ਹੈ।
ਪੁਲਿਸ ਵੱਲੋਂ ਹਾਲੇ ਤੱਕ ਨਹੀਂ ਕੀਤਾ ਗਿਆ ਸਪਸ਼ਟਤਾ
ਸਮਰਥਕਾਂ ਅਤੇ ਸਿਆਸੀ ਵਰਗਾਂ ਵੱਲੋਂ ਇਸ ਮਾਮਲੇ ‘ਤੇ ਲਗਾਤਾਰ ਸਵਾਲ ਉਠਾਏ ਜਾ ਰਹੇ ਹਨ। ਕਈ ਲੋਕਾਂ ਦਾ ਕਹਿਣਾ ਹੈ ਕਿ ਜੇਕਰ ਕੋਈ ਗੰਭੀਰ ਦੋਸ਼ ਹੈ ਤਾਂ ਉਸਦੀ ਖੁੱਲ੍ਹੀ ਜਾਣਕਾਰੀ ਦਿੱਤੀ ਜਾਵੇ, ਤਾਂ ਜੋ ਅਟਕਲਾਂ ਦਾ ਦੌਰ ਖਤਮ ਹੋ ਸਕੇ।
ਫਿਲਹਾਲ ਇਸ ਮਾਮਲੇ ਨੇ ਲੁਧਿਆਣਾ ਵਿੱਚ ਸਿਆਸੀ ਤਣਾਅ ਵਧਾ ਦਿੱਤਾ ਹੈ ਅਤੇ ਲੋਕਾਂ ਦੀ ਨਜ਼ਰ ਹੁਣ ਪੁਲਿਸ ਦੇ ਅਗਲੇ ਕਦਮਾਂ ‘ਤੇ ਟਿਕੀ ਹੋਈ ਹੈ। ਕੀ ਪੁਲਿਸ ਜਲਦ ਹੀ ਇਸ ਮਾਮਲੇ ‘ਚ ਸਪਸ਼ਟਤਾ ਲਿਆਵੇਗੀ ਜਾਂ ਇਹ ਮਾਮਲਾ ਹੋਰ ਗੰਭੀਰ ਰੂਪ ਧਾਰਨ ਕਰੇਗਾ, ਇਹ ਦੇਖਣਾ ਬਾਕੀ ਹੈ।
ਸੰਚਿਤ ਮਲਹੋਤਰਾ ਨੇ ਅਮਿਤ ਅਰੋੜਾ ਨੂੰ ਦੱਸਿਆ “ਜੋਕਰ”
ਕਿਹਾ, “ਇਸ ਦੇ ਅੰਦਰ ਰਹਿਣ ਨਾਲ ਪੰਜਾਬ ਦਾ ਮਾਹੌਲ ਰਹੇਗਾ ਸ਼ਾਂਤ”