Breaking News

Amritsar -ਪਾਠੀ ਸਿੰਘਾਂ ਨੇ SGPC ਦੇ ਪ੍ਰਬੰਧਾਂ ਤੇ ਅਧਿਕਾਰੀਆਂ ਖ਼ਿਲਾਫ਼ ਖੋਲ੍ਹਿਆ ਮੋਰਚਾ

Amritsar -ਪਾਠੀ ਸਿੰਘਾਂ ਨੇ SGPC ਦੇ ਪ੍ਰਬੰਧਾਂ ਤੇ ਅਧਿਕਾਰੀਆਂ ਖ਼ਿਲਾਫ਼ ਖੋਲ੍ਹਿਆ ਮੋਰਚਾ

ਕਿਹਾ, ‘ਜੇ ਪਾਠੀ ਸਿੰਘਾਂ ਦੇ ਮਸਲੇ ਹੱਲ ਨਾ ਕੀਤੇ ਗਏ ਤਾਂ 16 ਅਪ੍ਰੈਲ ਨੂੰ SGPC ਦੇ ਮੁੱਖ ਦਫ਼ਤਰ ਅੱਗੇ ਸ਼ੁਰੂ ਕੀਤਾ ਜਾਵੇਗਾ ਮਰਨ ਵਰਤ’

 

 

ਅੰਮ੍ਰਿਤਸਰ : ਪਾਠੀ ਸਿੰਘਾਂ ਦੇ ਪ੍ਰਧਾਨ ਗੁਰਮੁਖ ਸਿੰਘ ਅਮੀਸ਼ਾਹ ਅਤੇ ਹੋਰ ਪਾਠੀ ਸਿੰਘਾਂ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਦੇ ਪ੍ਰਬੰਧਾਂ ਅਤੇ ਅਧਿਕਾਰੀਆਂ ਵਿਰੁੱਧ ਮੋਰਚਾ ਖੋਲ੍ਹ ਦਿੱਤਾ ਗਿਆ ਹੈ । ਇੱਕ ਅਹਿਮ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਧਾਨ ਅਮੀਸ਼ਾਹ ਨੇ ਐਲਾਨ ਕੀਤਾ ਕਿ ਜੇਕਰ ਅਖੰਡ ਪਾਠੀ ਸਿੰਘਾਂ ਦੇ ਮਸਲੇ ਹੱਲ ਨਾ ਕੀਤੇ ਗਏ ਤਾਂ ਉਹ 16 ਤਰੀਕ ਨੂੰ ਸ਼੍ਰੋਮਣੀ ਕਮੇਟੀ ਦੇ ਮੁੱਖ ਦਫਤਰ, ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਮਰਨ ਵਰਤ ‘ਤੇ ਬੈਠਣਗੇ।

 

 

 

 

ਪ੍ਰਧਾਨ ਨੇ ਦੋਸ਼ ਲਾਇਆ ਕਿ ਕਮੇਟੀ ਨੂੰ ਵਾਰ-ਵਾਰ ਮੰਗ ਪੱਤਰ ਸੌਂਪਣ ਦੇ ਬਾਵਜੂਦ ਪਾਠੀ ਸਿੰਘਾਂ ਦੀਆਂ ਮੁਸ਼ਕਲਾਂ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਸ੍ਰੀ ਦਰਬਾਰ ਸਾਹਿਬ ਦੇ ਕਮਰਾ ਨੰਬਰ 26 ਅਤੇ ਗੁਰਦੁਆਰਾ ਸ਼ਹੀਦਗੰਜ ਬਾਬਾ ਦੀਪ ਸਿੰਘ ਜੀ ਵਿਖੇ ਵਾਪਰੀਆਂ ਘਟਨਾਵਾਂ ਵਿੱਚ ਸਿਰਫ਼ ਪਾਠੀ ਸਿੰਘਾਂ ਨੂੰ ਦੋਸ਼ੀ ਬਣਾ ਕੇ ਫਾਰਗ ਕਰ ਦਿੱਤਾ ਗਿਆ, ਜਦਕਿ ਮੌਕੇ ‘ਤੇ ਮੌਜੂਦ ਜ਼ਿੰਮੇਵਾਰ ਇੰਚਾਰਜਾਂ ਅਤੇ ਅਧਿਕਾਰੀਆਂ ‘ਤੇ ਕੋਈ ਕਾਰਵਾਈ ਨਹੀਂ ਹੋਈ। ਉਨ੍ਹਾਂ ਮੰਗ ਕੀਤੀ ਕਿ ਨਜਾਇਜ਼ ਤੌਰ ‘ਤੇ ਕੱਢੇ ਗਏ ਸਿੰਘਾਂ ਨੂੰ ਤੁਰੰਤ ਬਹਾਲ ਕੀਤਾ ਜਾਵੇ।

 

 

 

 

 

 

ਇਸ ਦੌਰਾਨ ਪਾਠੀ ਪ੍ਰਗਟ ਸਿੰਘ ਨੇ ਭਰਤੀ ਪ੍ਰਕਿਰਿਆ ‘ਤੇ ਗੰਭੀਰ ਸਵਾਲ ਚੁੱਕਦਿਆਂ ਭ੍ਰਿਸ਼ਟਾਚਾਰ ਦੇ ਇਲਜ਼ਾਮ ਲਾਏ। ਉਨ੍ਹਾਂ ਦੱਸਿਆ ਕਿ ਪੌਣੇ ਦੋ ਸਾਲ ਡਿਊਟੀ ਕਰਨ ਦੇ ਬਾਵਜੂਦ ਉਨ੍ਹਾਂ ਨੂੰ ਟੈਸਟ ਵਿੱਚ ਫੇਲ੍ਹ ਕਰ ਦਿੱਤਾ ਗਿਆ ਅਤੇ ਡਿਊਟੀ ਜਾਰੀ ਰੱਖਣ ਲਈ ਕਥਿਤ ਤੌਰ ‘ਤੇ ਪੈਸਿਆਂ ਦੀ ਮੰਗ ਕੀਤੀ ਗਈ।

 

 

 

 

 

 

 

 

 

 

 

 

ਮਜਬੂਰੀ ਵੱਸ ਪੈਸੇ ਦੇਣ ਦੇ ਬਾਵਜੂਦ ਹੁਣ ਉਨ੍ਹਾਂ ਨੂੰ ਡਿਊਟੀ ਤੋਂ ਫਾਰਗ ਕਰ ਦਿੱਤਾ ਗਿਆ ਹੈ। ਸਿੰਘਾਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਨੂੰ ਇਨਸਾਫ਼ ਨਾ ਮਿਲਿਆ, ਤਾਂ ਉਹ ਆਉਣ ਵਾਲੇ ਦਿਨਾਂ ਵਿੱਚ ਉਨ੍ਹਾਂ ਅਧਿਕਾਰੀਆਂ ਦੇ ਨਾਂ ਜਨਤਕ ਕਰਨਗੇ ਜਿਨ੍ਹਾਂ ਨੇ ਭਰਤੀ ਦੇ ਨਾਂ ‘ਤੇ ਰਿਸ਼ਵਤ ਲਈ ਹੈ। ਪਾਠੀ ਸਿੰਘਾਂ ਦੇ ਇਸ ਤਿੱਖੇ ਰੁਖ਼ ਨੇ ਸ਼੍ਰੋਮਣੀ ਕਮੇਟੀ ਦੇ ਪ੍ਰਬੰਧਕੀ ਢਾਂਚੇ ਵਿੱਚ ਹਲਚਲ ਪੈਦਾ ਕਰ ਦਿੱਤੀ ਹੈ।

Check Also

Punjab Teacher Suspended: ਪੰਜਾਬ ਸਰਕਾਰ ਵੱਲੋਂ ਛੇ/ੜਖ਼ਾ/ਨੀ ਕਰਨ ਵਾਲਾ ਅਧਿਆਪਕ ਮੁਅੱਤਲ

Punjab Teacher Suspended: ਪੰਜਾਬ ਸਰਕਾਰ ਵੱਲੋਂ ਛੇੜਖ਼ਾਨੀ ਕਰਨ ਵਾਲਾ ਅਧਿਆਪਕ ਮੁਅੱਤਲ ਮੋਗਾ ਦੇ ਪਿੰਡ ਮੋਠਾਂਵਾਲੀ …