Breaking News

Gippy Grewal ਨੂੰ ਗੋਲਡੀ ਬਰਾੜ ਨੇ ਦਿੱਤੀ ਧ/ਮ/ਕੀ, ਸੁਖਬੀਰ ਬਾਦਲ ਨੇ ਕੀਤੀ ਆਡੀਉ ਸਾਂਝੀ

Gippy Grewal ਨੂੰ ਗੋਲਡੀ ਬਰਾੜ ਨੇ ਦਿੱਤੀ ਧਮਕੀ, ਸੁਖਬੀਰ ਬਾਦਲ ਨੇ ਕੀਤੀ ਆਡੀਉ ਸਾਂਝੀ
ਕਿਹਾ,

ਇਹ ਜਾਣ ਕੇ ਬਹੁਤ ਦੁੱਖ ਹੋਇਆ ਕਿ ਪੰਜਾਬੀ ਸੁਪਰਸਟਾਰ ਗਿੱਪੀ ਗਰੇਵਾਲ ਨੂੰ ਗੈਂਗਸਟਰ ਗੋਲਡੀ ਬਰਾੜ ਵੱਲੋਂ ਧਮਕੀ ਮਿਲੀ ਹੈ। ਇਸਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਉਸਦੀ ਸੁਰੱਖਿਆ ਇਸ ਕਰਕੇ ਵਾਪਿਸ ਲੈ ਲਈ ਕਿਉਂਕਿ ਉਹ ਹਾਲ ਹੀ ਵਿੱਚ ਮੇਰੇ ਬਾਦਲ ਘਰ ਮੈਨੂੰ ਮਿਲਣ ਆਇਆ ਸੀ!

 

ਪੰਜਾਬ ਵਿੱਚ ਹੁਣ ਕੋਈ ਵੀ ਸੁਰੱਖਿਅਤ ਨਹੀਂ ਹੈ, ਕਿਉਂਕਿ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਢਹਿ ਢੇਰੀ ਹੋ ਗਈ ਹੈ। ਸੁਰੱਖਿਆ ਹੁਣ ਮੁੱਖ ਮੰਤਰੀ ਦੇ ਹੁਕਮਾਂ ‘ਤੇ ਉਸਦੀ ਮਨ-ਮਰਜ਼ੀ ਨਾਲ ਤੈਅ ਕੀਤੀ ਜਾਂਦੀ ਹੈ।

 

ਭਗਵੰਤ ਵੱਲੋਂ ਸੁਰੱਖਿਆ ਵਾਪਸ ਲੈਣ ਅਤੇ ਇਸਨੂੰ ਮੀਡੀਆ ਵਿੱਚ ਲੀਕ ਕਰਨ ਦੇ ਗਲਤ ਫੈਸਲੇ ਕਾਰਨ ਅਸੀਂ ਪਹਿਲਾਂ ਹੀ ਆਪਣੇ ਸਭ ਤੋਂ ਵਧੀਆ ਗਾਇਕਾਂ ਵਿੱਚੋਂ ਇੱਕ, ਸਿੱਧੂ ਮੂਸੇਵਾਲਾ ਨੂੰ ਗੁਆ ਦਿੱਤਾ ਹੈ।

 

 

ਜਿਵੇਂ ਕਿ ਮੈਂ ਪਹਿਲਾਂ ਚੇਤਾਵਨੀ ਦਿੱਤੀ ਸੀ: ਜੇਕਰ ਗਿੱਪੀ ਗਰੇਵਾਲ ਨਾਲ ਕੋਈ ਹਾਦਸਾ ਵਾਪਰਦਾ ਹੈ, ਭਗਵੰਤ ਮਾਨ, ਸਿੱਧੇ ਤੌਰ ‘ਤੇ ਇਸਦਾ ਜ਼ਿੰਮੇਵਾਰ ਹੋਵੇਗਾ !

 

Disturbed to learn that our superstar Gippy Grewal received a threat from notorious gangster Goldy Brar — right after CM Bhagwant Mann withdrew his security cover, just because he came to meet me at my Badal residence recently!

 

No one is safe in Punjab anymore, as law and order has totally collapsed. Security is now decided on the CM’s whims and fancies.

 

 

We already lost one of our best singers, Sidhu Moosewala, due to Bhagwant’s disastrous decision to withdraw his security and leak it to the media.

 

As I warned earlier: if any mishap occurs, Bhagwant Mann, you will be directly responsible!

 

 

Check Also

Punjabi Singer – ਮਸ਼ਹੂਰ ਪੰਜਾਬੀ ਗਾਇਕ ਨੂੰ ਜਾਨੋਂ ਮਾਰਨ ਦੀ ਧਮਕੀ, ਗੈਂਗਸਟਰ ਬੋਲੇ- ‘ਸਿੱਧਾ ਮੱਥੇ ‘ਚ ਗੋਲੀ ਮਾਰਾਂਗੇ’, ਕਲੱਬ ‘ਤੇ ਕਰਵਾਈ ਫਾਇਰਿੰਗ…

Punjabi Singer – ਮਸ਼ਹੂਰ ਪੰਜਾਬੀ ਗਾਇਕ ਨੂੰ ਜਾਨੋਂ ਮਾਰਨ ਦੀ ਧਮਕੀ, ਗੈਂਗਸਟਰ ਬੋਲੇ- ‘ਸਿੱਧਾ ਮੱਥੇ …