Breaking News

ਮੈਂ ਹਿੰਦੂ ਮਹਾਜਨ ਪਰਿਵਾਰ ਤੋਂ ਹਾਂ ਅਤੇ ਵਿਆਹਿਆ ਹਾਂ ਗੁਰਸਿੱਖ ਪਰਿਵਾਰ ‘ਚ- ਨਿੰਜਾ

ਨਿੰਜਾ ਦਾ ਵੀਡੀਓ ਹੋ ਰਿਹਾ ਵਾਇਰਲ, ਕਿਹਾ ‘ਮੈਂ ਹਿੰਦੂ ਮਹਾਜਨ ਪਰਿਵਾਰ ਤੋਂ ਹਾਂ ਅਤੇ ਵਿਆਹਿਆ ਹਾਂ ਗੁਰਸਿੱਖ ਪਰਿਵਾਰ ‘ਚ,‘ਮੇਰੇ ਦਿਲ ‘ਚ ਸਭ ਲਈ ਬਰਾਬਰ ਆਦਰ’’
ਪੰਜਾਬੀ ਗਾਇਕ ਨਿੰਜਾ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ‘ਚ ਗਾਇਕ ਨਿੰਜਾ ਦੱਸ ਰਹੇ ਹਨ ਕਿ ਉਨ੍ਹਾਂ ਦੇ ਦਿਲ ‘ਚ ਹਰ ਧਰਮ ਦੇ ਲਈ ਬਰਾਬਰ ਸਨਮਾਨ ਹੈ ।

ਪੰਜਾਬੀ ਗਾਇਕ ਨਿੰਜਾ (Ninja)ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ‘ਚ ਗਾਇਕ ਨਿੰਜਾ ਦੱਸ ਰਹੇ ਹਨ ਕਿ ਉਨ੍ਹਾਂ ਦੇ ਦਿਲ ‘ਚ ਹਰ ਧਰਮ ਦੇ ਲਈ ਬਰਾਬਰ ਸਨਮਾਨ ਹੈ । ਵੀਡੀਓ ‘ਚ ਉਹ ਕਹਿੰਦੇ ਹੋਏ ਸੁਣਾਈ ਦੇ ਰਹੇ ਹਨ ਕਿ ਮੈਂ ਹਿੰਦੂ ਮਹਾਜਨ ਪਰਿਵਾਰ ਨੂੰ ਬਿਲੌਂਗ ਕਰਦਾ ਹਾਂ ਅਤੇ ਵਿਆਹਿਆ ਹੋਇਆ ਹਾਂ ਗੁਰਸਿੱਖ ਪਰਿਵਾਰ ‘ਚ’। ਮੇਰੇ ਮਨ ‘ਚ ਸਭ ਲਈ ਇੱਕੋ ਜਿਹਾ ਸਨਮਾਨ ਹੈ’।ਇਸ ਵੀਡੀਓ ‘ਤੇ ਨਿੰਜਾ ਦੇ ਫੈਨਸ ਦੇ ਵੱਲੋਂ ਵੀ ਖੂਬ ਰਿਐਕਸ਼ਨ ਆ ਰਹੇ ਹਨ ।

ਨਿੰਜਾ ਪਿਛਲੇ ਕਈ ਸਾਲਾਂ ਤੋਂ ਇੰਡਸਟਰੀ ‘ਚ ਸਰਗਰਮ

ਗਾਇਕ ਨਿੰਜਾ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਦੇ ਆ ਰਹੇ ਹਨ ।ਬਤੌਰ ਗਾਇਕ ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ । ਜਿਸ ਤੋਂ ਬਾਅਦ ਉਹ ਅਦਾਕਾਰੀ ਦੇ ਖੇਤਰ ‘ਚ ਵੀ ਸਰਗਰਮ ਹੋਏ ਅਤੇ ਹੁਣ ਤੱਕ ਉਹ ਕਈ ਫ਼ਿਲਮਾਂ ‘ਚ ਕੰਮ ਕਰ ਚੁੱਕੇ ਹਨ ।

ਜਿਸ ‘ਚ ਦੂਰਬੀਨ, ਅੜਬ ਮੁਟਿਆਰਾਂ ਸਣੇ ਕਈ ਫ਼ਿਲਮਾਂ ਸ਼ਾਮਿਲ ਹਨ । ਜਲਦ ਹੀ ਨਿੰਜਾ ਫ਼ਿਲਮ ‘ਜ਼ਿੰਦਗੀ ਜ਼ਿੰਦਾਬਾਦ’ ‘ਚ ਨਜ਼ਰ ਆਉਣਗੇ ।ਉਨ੍ਹਾਂ ਦੇ ਹਿੱਟ ਗੀਤਾਂ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਰੋਈਂ ਨਾ, ਰਾਜਾ ਰਾਣੀ, ਡੈੱਥ ਰੋਅ, ਕੱਲਾ ਚੰਗਾ ਸਣੇ ਕਈ ਹਿੱਟ ਗੀਤ ਨਿੰਜਾ ਦੇ ਹਿੱਟ ਗੀਤਾਂ ਦੀ ਲਿਸਟ ‘ਚ ਸ਼ਾਮਿਲ ਹਨ ।