Breaking News

Dera Ballan Controversy: ਭਾਜਪਾ ਦੀ ਯਾਤਰਾ ਤੋਂ ਪਹਿਲਾਂ ਡੇਰਾ ਬੱਲਾਂ ’ਚ ਵਿਵਾਦ

Dera Ballan Controversy: ਭਾਜਪਾ ਦੀ ਯਾਤਰਾ ਤੋਂ ਪਹਿਲਾਂ ਡੇਰਾ ਬੱਲਾਂ ’ਚ ਵਿਵਾਦ
ਜਲੰਧਰ ਤੋਂ ਵਾਰਾਣਸੀ ਤੱਕ ਯਾਤਰਾ ਕੱਢਣ ਦੀ ਤਿਆਰੀ

 

 

 

 

 

 

 

 

 

 

 

 

 

 

 

 

 

 

 

 

 

 

 

 

ਭਾਜਪਾ ਵੱਲੋਂ 18 ਨਵੰਬਰ ਨੂੰ ਜਲੰਧਰ ਤੋਂ ਸ਼ੁਰੂ ਕੀਤੀ ਜਾਣ ਵਾਲੀ ‘ਸਮਰਸਤਾ ਸੰਕਲਪ ਯਾਤਰਾ’ ਕਾਰਨ ਜਲੰਧਰ ਦੇ ਡੇਰਾ ਸੱਚਖੰਡ ਬੱਲਾਂ ਵਿੱਚ ਵਿਵਾਦ ਖੜ੍ਹਾ ਹੋ ਗਿਆ ਹੈ।

 

 

 

 

 

 

 

 

 

 

 

 

 

 

 

 

 

 

 

 

 

 

ਇਹ ਯਾਤਰਾ ਪੰਜਾਬ, ਜੰਮੂ ਕਸ਼ਮੀਰ, ਚੰਡੀਗੜ੍ਹ, ਹਰਿਆਣਾ, ਰਾਜਸਥਾਨ ਅਤੇ ਦਿੱਲੀ ਵਿੱਚੋਂ ਹੁੰਦੀ ਹੋਈ 3 ਦਸੰਬਰ ਨੂੰ ਵਾਰਾਣਸੀ ਵਿਖੇ ਸਮਾਪਤ ਹੋਵੇਗੀ।

 

 

 

 

 

 

 

 

 

ਯਾਤਰਾ ਅਗਲੇ ਸਾਲ 20 ਫਰਵਰੀ ਨੂੰ ਗੁਰੂ ਰਵਿਦਾਸ ਜੀ ਦੀ 650ਵੀਂ ਜਯੰਤੀ ਦੇ ਸਬੰਧ ਵਿੱਚ ਕੱਢੀ ਜਾ ਰਹੀ ਹੈ। ਪੰਜਾਬ ਵਿੱਚ ਇਹ ਯਾਤਰਾ ਉਨ੍ਹਾਂ ਮੁੱਖ ਸ਼ਹਿਰਾਂ ਵਿਚੋਂ ਲੰਘੇਗੀ ਜਿੱਥੇ ਦਲਿਤ ਭਾਈਚਾਰੇ (ਸਿੱਖ ਤੇ ਹਿੰਦੂ ਦੋਵਾਂ) ਦੀ ਵੱਡੀ ਆਬਾਦੀ ਰਹਿੰਦੀ ਹੈ।

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

ਇਨ੍ਹਾਂ ਸ਼ਹਿਰਾਂ ਵਿੱਚ ਹੁਸ਼ਿਆਰਪੁਰ, ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਫ਼ਿਰੋਜ਼ਪੁਰ ਅਤੇ ਮੁਕਤਸਰ ਸ਼ਾਮਲ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਲੋਕ ਸਭਾ ਹਲਕਾ ਹੋਣ ਦੇ ਨਾਲ ਵਾਰਾਣਸੀ ਗੁਰੂ ਰਵਿਦਾਸ ਜੀ ਦਾ ਜਨਮ ਸਥਾਨ ਵੀ ਹੈ।

 

 

 

 

 

 

 

 

 

 

 

 

 

 

 

 

 

 

 

 

 

ਡੇਰਾ ਸ਼ਰਧਾਲੂਆਂ ਦੇ ਦੋ ਰਵਾਇਤੀ ਵਿਰੋਧੀ ਧੜੇ, ਜਿਨ੍ਹਾਂ ’ਚੋਂ ਇੱਕ ਹਾਕਮ ‘ਆਪ’ ਅਤੇ ਦੂਜਾ ਭਾਜਪਾ ਨਾਲ ਸਬੰਧਤ ਹੋਣ ਦਾ ਦਾਅਵਾ ਕਰਦਾ ਹੈ, ਇਸ ਗੱਲੋਂ ਉਲਝ ਰਹੇ ਹਨ ਕਿ ਡੇਰਾ ਮੁਖੀ ਸੰਤ ਨਿਰੰਜਨ ਦਾਸ ਦੇ ਬਹੁਤਾ ਨੇੜੇ ਕੌਣ ਹੈ ਅਤੇ ਡੇਰੇ ਦਾ ਪ੍ਰਬੰਧ ਕਿਵੇਂ ਚੱਲਣਾ ਚਾਹੀਦਾ ਹੈ। ਭਾਜਪਾ ਸਮਰਥਕ ਰਵਿਦਾਸੀਆ ਸ਼ਰਧਾਲੂਆਂ ਨੇ ਯਾਤਰਾ ਦੀ ਸ਼ੁਰੂਆਤ ਡੇਰਾ ਬੱਲਾਂ ਤੋਂ ਕਰਨ ਦੀ ਮੰਗ ਕੀਤੀ ਹੈ।

 

 

 

 

 

 

 

 

 

 

 

 

 

 

 

 

 

ਇਸ ਮੌਕੇ ਭਾਜਪਾ ਦੇ ਕੌਮੀ ਪ੍ਰਧਾਨ ਨਿਤਿਨ ਨਬੀਨ ਦੇ ਵੀ ਪਹੁੰਚਣ ਦੀ ਸੰਭਾਵਨਾ ਹੈ। ਦੂਜੇ ਪਾਸੇ, ਆਮ ਆਦਮੀ ਪਾਰਟੀ ਪੱਖੀ ਕੁਝ ਸ਼ਰਧਾਲੂ ਡੇਰੇ ਨੂੰ ਸਿਆਸੀ ਰੰਗਤ ਦੇਣ ਦਾ ਵਿਰੋਧ ਕਰ ਰਹੇ ਹਨ। ਉਨ੍ਹਾਂ ਦੀ ਮੰਗ ਹੈ ਕਿ ਯਾਤਰਾ ਦੀ ਸ਼ੁਰੂਆਤ ਬੂਟਾ ਮੰਡੀ ਸਥਿਤ ਗੁਰੂ ਰਵਿਦਾਸ ਧਾਮ ਜਾਂ ਕਿਸੇ ਹੋਰ ਥਾਂ ਤੋਂ ਕੀਤੀ ਜਾਵੇ। ਪੰਜਾਬ ਭਾਜਪਾ ਦੇ ਐੱਸ ਸੀ ਮੋਰਚਾ ਪ੍ਰਧਾਨ ਸ਼ੀਤਲ ਅੰਗੁਰਾਲ ਨੇ ਕਿਹਾ ਕਿ ਪਾਰਟੀ ਯਾਤਰਾ ਦੀ ਸ਼ੁਰੂਆਤ ਬੱਲਾਂ ਨੇੜਿਓ ਕਰਨਾ ਚਾਹੁੰਦੀ ਹੈ, ਨਾ ਕਿ ਡੇਰੇ ਦੇ ਅੰਦਰੋਂ। ਉਨ੍ਹਾਂ ਖੁਰਾਲਗੜ੍ਹ ਸਾਹਿਬ ਨੇੜੇ ਸ਼ੁਰੂਆਤੀ ਸਮਾਗਮ ਕਰਨ ਦੀ ਸੰਭਾਵਨਾ ਵੀ ਪ੍ਰਗਟਾਈ।

 

 

 

 

 

 

 

 

 

 

 

 

 

 

 

 

 

 

 

 

 

 

 

ਇਸੇ ਦੌਰਾਨ ਦੋ ਵਕੀਲਾਂ ਐੱਲ ਐੱਮ ਗੁਲਾਟੀ ਅਤੇ ਸੋਨੀਆ ਤੰਵਰ ਨੇ ਡੇਰੇ ਦੇ ਪ੍ਰਬੰਧਾਂ ਸਬੰਧੀ ਸਵਾਲ ਉਠਾਏ ਹਨ। ਉਨ੍ਹਾਂ ਦੋਸ਼ ਲਾਇਆ ਹੈ ਕਿ ਡੇਰੇ ਦੇ ਦੋ ਟਰੱਸਟੀ ਹਰਦੇਵ ਹੀਰ ਅਤੇ ਬੱਬੂ ਵਿੱਤੀ ਮਾਮਲਿਆਂ ਵਿੱਚ ਅਸਾਧਾਰਨ ਦਖ਼ਲ ਦੇ ਰਹੇ ਹਨ ਅਤੇ 85 ਸਾਲਾ ਸੰਤ ਨਿਰੰਜਨ ਦਾਸ ਨੂੰ ਅਹਿਮ ਮਾਮਲਿਆਂ ਤੋਂ ਦੂਰ ਰੱਖਿਆ ਜਾ ਰਿਹਾ ਹੈ।

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

ਟਰੱਸਟ ਦੇ ਸਾਬਕਾ ਜਨਰਲ ਸਕੱਤਰ ਸਤਪਾਲ ਵਿਰਦੀ ਨੇ ਇਨ੍ਹਾਂ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ ਹੈ। ਵਿਵਾਦ ਦੀ ਇੱਕ ਹੋਰ ਵਜ੍ਹਾ ਸੰਤ ਮਨਦੀਪ ਦਾਸ ਨੂੰ ਡੇਰਾ ਬੱਲਾਂ ਤੋਂ ਅੰਬਾਲਾ ਨੇੜੇ ਸਿਰਸਾਗੜ੍ਹ ਸ਼ਾਖਾ ਵਿੱਚ ਭੇਜਣਾ ਅਤੇ ਬਾਅਦ ਵਿੱਚ ਉਨ੍ਹਾਂ ਤੇ ਉਨ੍ਹਾਂ ਦੇ ਸਮਰਥਕ ਜੱਸੀ ਤਲ੍ਹਣ ਦਾ ਬਾਈਕਾਟ ਕਰਨਾ ਦੱਸਿਆ ਜਾ ਰਿਹਾ ਹੈ। ਡੇਰਾ ਮੁਖੀ ਸੰਤ ਨਿਰੰਜਨ ਦਾਸ ਦੀ ਪ੍ਰਧਾਨ ਮੰਤਰੀ ਮੋਦੀ ਨਾਲ ਨੇੜਤਾ ਵੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਉਨ੍ਹਾਂ ਨੂੰ ਪਦਮਸ੍ਰੀ ਨਾਲ ਸਨਮਾਨਿਤ ਵੀ ਕੀਤਾ ਗਿਆ ਸੀ।

Check Also

Amritsar ਪੰਜਾਬ ਦੀ ਸਿਆਸਤ ਤੋਂ ਵੱਡੀ ਖ਼ਬਰ! ਅੰਮ੍ਰਿਤਸਰ ‘ਚ AAP ਆਗੂ ਨੇ ਆਪਣੇ ਭਰਾ ਦਾ ਕੀਤਾ ਕਤਲ; ਸਿਰ ਤੇ ਛਾਤੀ ‘ਚ ਮਾਰੀ ਗੋਲੀ

Amritsar ਪੰਜਾਬ ਦੀ ਸਿਆਸਤ ਤੋਂ ਵੱਡੀ ਖ਼ਬਰ! ਅੰਮ੍ਰਿਤਸਰ ‘ਚ AAP ਆਗੂ ਨੇ ਆਪਣੇ ਭਰਾ ਦਾ …