Breaking News

Punjab News : 9 ਲੱਖ ਰੁਪਏ ਲਈ ਦੋਸਤ ਨੇ ਕੀਤਾ ਦੋਸਤ ਦਾ ਕ+ਤਲ, ਲਾ+ਸ਼ ਨੂੰ ਲਾਈ ਅੱਗ, ਕੈਂਟਰ ਲੈ ਕੇ ਹੋਇਆ ਫ਼ਰਾ+ਰ

Punjab News : 9 ਲੱਖ ਰੁਪਏ ਲਈ ਦੋਸਤ ਨੇ ਕੀਤਾ ਦੋਸਤ ਦਾ ਕਤਲ, ਲਾਸ਼ ਨੂੰ ਲਾਈ ਅੱਗ, ਕੈਂਟਰ ਲੈ ਕੇ ਹੋਇਆ ਫ਼ਰਾਰ

Murder Case : ਮ੍ਰਿਤਕ ਨੌਜਵਾਨ ਪ੍ਰਵੀਨ ਕੁਮਾਰ ਬੀਤੇ ਦਿਨ ਲੁਧਿਆਣਾ ਤੋਂ ਅਬੋਹਰ ਆ ਰਿਹਾ ਸੀ, ਜਿਸ ਦੌਰਾਨ ਉਸ ਦਾ ਕਤਲ (Murder) ਕੀਤਾ ਗਿਆ ਅਤੇ ਉਸ ਦਾ ਸਾਥੀ 9 ਲੱਖ ਰੁਪਏ ਲੁੱਟ ਕੇ ਉਸਦੀ ਲਾਸ਼ ਨੂੰ ਇੱਕ ਖੱਡ ਵਿੱਚ ਸੁੱਟ ਕੇ ਅੱਗ ਲਾ ਕੇ ਫ਼ਰਾਰ ਹੋ ਗਿਆ।

 

 

 

Praveen Kumar Murder Case : ਫ਼ਾਜ਼ਿਲਕਾ (Fazilka) ਦੇ ਬੱਲੂਆਣਾ ਹਲਕੇ ਦੇ ਪਿੰਡ ਸੀਤੋ ਗੁੰਨੋ ਦੇ ਇੱਕ ਨੌਜਵਾਨ ਕੈਂਟਰ ਡਰਾਈਵਰ ਦਾ ਉਸ ਦੇ ਦੋਸਤ ਵੱਲੋਂ ਹੀ ਕਤਲ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ, ਕਤਲ 9 ਲੱਖ ਰੁਪਏ ਲੁੱਟਣ (Loot) ਲਈ ਕੀਤਾ ਗਿਆ। ਮ੍ਰਿਤਕ ਨੌਜਵਾਨ ਪ੍ਰਵੀਨ ਕੁਮਾਰ ਬੀਤੇ ਦਿਨ ਲੁਧਿਆਣਾ ਤੋਂ ਅਬੋਹਰ ਆ ਰਿਹਾ ਸੀ, ਜਿਸ ਦੌਰਾਨ ਉਸ ਦਾ ਕਤਲ (Murder) ਕੀਤਾ ਗਿਆ ਅਤੇ ਉਸ ਦਾ ਸਾਥੀ 9 ਲੱਖ ਰੁਪਏ ਲੁੱਟ ਕੇ ਉਸਦੀ ਲਾਸ਼ ਨੂੰ ਇੱਕ ਖੱਡ ਵਿੱਚ ਸੁੱਟ ਕੇ ਅੱਗ ਲਾ ਕੇ ਫ਼ਰਾਰ ਹੋ ਗਿਆ।

 

 

 

ਨਕੋਦਰ ਪੁਲਿਸ ਨੂੰ ਘਟਨਾ ਦੀ ਜਾਣਕਾਰੀ ਮਿਲਣ ‘ਤੇ ਮ੍ਰਿਤਕ ਦੀ ਸੜੀ ਹੋਈ ਲਾਸ਼ ਬਰਾਮਦ ਹੋਈ ਹੈ, ਜਦਕਿ ਉਸਦੇ ਸਾਥੀ ਆਜ਼ਾਦ ਸਿੰਘ ਵਾਸੀ ਬੱਲੂਆਣਾ ਕਲੋਨੀ ਵਿਰੁੱਧ ਮਾਮਲਾ ਦਰਜ ਕਰਕੇ ਭਾਲ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਡਰਾਈਵਰ ਦੀ ਲਾਸ਼ ਅੱਜ ਸੀਤੋ ਗੁੰਨੋ ਲਿਆਂਦੀ ਗਈ, ਜਿੱਥੇ ਉਸਦਾ ਅੰਤਿਮ ਸੰਸਕਾਰ ਕੀਤਾ ਗਿਆ।

 

 

 

 

9 ਫ਼ਰਵਰੀ ਨੂੰ ਟਰੱਕ ਲੈ ਕੇ ਲੁਧਿਆਣਾ ਗਿਆ ਸੀ ਪ੍ਰਵੀਨ

ਜਾਣਕਾਰੀ ਦਿੰਦਿਆਂ ਐਸਕੇ ਟ੍ਰੇਡਿੰਗ ਕੰਪਨੀ ਦੇ ਚੰਦਰਪਾਲ ਨੇ ਦੱਸਿਆ ਕਿ ਕੈਂਟਰ ਡਰਾਈਵਰ ਪ੍ਰਵੀਨ ਕੁਮਾਰ 9 ਫਰਵਰੀ ਨੂੰ ਆਈਸ਼ਰ ਕੈਂਟਰ ‘ਤੇ ਫਲ ਲੱਦ ਕੇ ਲੁਧਿਆਣਾ ਗਿਆ ਸੀ ਅਤੇ 10 ਫਰਵਰੀ ਨੂੰ ਸ਼੍ਰੀ ਬਾਲਾਜੀ ਫਰੂਟ ਕੰਪਨੀ ਤੋਂ 9 ਲੱਖ ਰੁਪਏ ਦੀ ਨਕਦੀ ਲੈ ਕੇ ਪਰਤ ਰਿਹਾ ਸੀ। ਇਸ ਦੌਰਾਨ ਪ੍ਰਵੀਨ ਕੁਮਾਰ ਸਵੇਰੇ 8 ਵਜੇ ਦੇ ਕਰੀਬ ਫਗਵਾੜਾ ਤੋਂ ਇੱਕ ਲੋਡ ਕੀਤੇ ਕੈਂਟਰ ਨਾਲ ਅਬੋਹਰ ਲਈ ਰਵਾਨਾ ਹੋਇਆ। ਪਰੰਤੂ 9:45 ਵਜੇ ਦੇ ਕਰੀਬ ਉਸਦਾ ਫ਼ੋਨ ਬੰਦ ਹੋ ਗਿਆ।

 

 

 

 

ਕਿਵੇਂ ਲੱਗਿਆ ਕਤਲ ਬਾਰੇ ਪਤਾ ?

ਜਦੋਂ ਉਸ ਨੇ ਕੰਪਨੀ ‘ਚ ਫੋਨ ਲਾਇਆ ਤਾਂ ਪਤਾ ਲੱਗਾ ਕਿ ਪ੍ਰਵੀਨ ਕੁਮਾਰ ਦਾ ਪੁਰਾਣਾ ਡਰਾਈਵਰ ਆਜ਼ਾਦ ਸਿੰਘ ਵੀ ਉਸਦੇ ਨਾਲ ਸੀ। ਉਪਰੰਤ, ਉਨ੍ਹਾਂ ਨੇ ਪ੍ਰਵੀਨ ਅਤੇ ਕੈਂਟਰ ਦੀ ਭਾਲ ਸ਼ੁਰੂ ਕੀਤੀ, ਜਿਸ ਦੌਰਾਨ ਬਾਹਮੀਵਾਲਾ ਟੋਲ ਪਲਾਜ਼ਾ ਤੋਂ ਸੀਸੀਟੀਵੀ ਤੋਂ ਪਤਾ ਲੱਗਿਆ ਕਿ ਉਸਦਾ ਪੁਰਾਣਾ ਡਰਾਈਵਰ ਆਜ਼ਾਦ ਸਿੰਘ ਇਕੱਲਾ ਹੀ ਕੈਂਟਰ ਚਲਾ ਰਿਹਾ ਸੀ ਅਤੇ ਪ੍ਰਵੀਨ ਕੁਮਾਰ ਨਾਲ ਨਹੀਂ ਸੀ। ਉਪਰੰਤ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ, ਤਾਂ ਪੁਲਿਸ ਨੇ ਜਾਂਚ ਦੌਰਾਨ ਸੈਂਟਰਲ ਸਿਟੀ ਕਪੂਰਥਲਾ ਚੌਕ ਦੇ ਨੇੜੇ ਇੱਕ ਵਿਅਕਤੀ ਦੀ ਅੰਸ਼ਕ ਤੌਰ ‘ਤੇ ਸੜੀ ਹੋਈ ਲਾਸ਼ ਮਿਲੀ ਹੈ, ਜਿਸ ਦੀ ਪਛਾਣ ਪ੍ਰਵੀਨ ਕੁਮਾਰ ਵਜੋਂ ਹੋਈ।

 

 

 

 

ਪੁਲਿਸ ਨੇ ਇਸ ਮਾਮਲੇ ਵਿੱਚ ਚੰਦਰਪਾਲ ਦੀ ਸ਼ਿਕਾਇਤ ‘ਤੇ ਆਜ਼ਾਦ ਸਿੰਘ ਖਿਲਾਫ਼ ਕਤਲ ਕਰਕੇ ਲਾਸ਼ ਨੂੰ ਖੁਰਦ-ਖੁਰਦ ਕਰਨ ਅਤੇ 9 ਲੱਖ ਰੁਪਏ ਲੁੱਟਣ ਖਿਲਾਫ਼ ਨਕੋਦਰ ‘ਚ ਆਈਪੀਸੀ ਦੀ ਧਾਰਾ 103, 238 ਅਤੇ 306 ਦੇ ਤਹਿਤ ਮਾਮਲਾ ਦਰਜ ਕੀਤਾ ਹੈ ਅਤੇ ਦੋਸ਼ੀ ਦੀ ਭਾਲ ਅਰੰਭ ਦਿੱਤੀ ਹੈ।

 

Check Also

AAP MLA Narinder Kaur Bharaj Alleges: MLA ਨਰਿੰਦਰ ਕੌਰ ਭਰਾਜ ਦਾ ਵੱਡਾ ਇਲਜ਼ਾਮ

AAP MLA Narinder Kaur Bharaj Alleges: Haryana CM Saini Offered BJP Ticket from Sangrur, ‘Any …