Breaking News

Punjabi Singer – ਪੰਜਾਬੀ ਗਾਇਕਾ ਤੇ ਉਸਦਾ ਭਰਾ ਹੈਰੋਇਨ ਸਣੇ ਕਾਬੂ

Punjabi Singer – ਪੰਜਾਬੀ ਗਾਇਕਾ ਤੇ ਉਸਦਾ ਭਰਾ ਹੈਰੋਇਨ ਸਣੇ ਕਾਬੂ

 

 

 

 

 

 

 

 

 

 

 

 

 

 

 

ਮਾਛੀਵਾੜਾ ਪੁਲਸ ਵੱਲੋਂ ਆਪ੍ਰੇਸ਼ਨ ਪਰਿਹਾਰ ਤਹਿਤ ਤੜਕੇ 4 ਵਜੇ ਸ਼ੱਕੀ ਵਿਅਕਤੀਆਂ ਦੇ ਘਰਾਂ ’ਚ ਛਾਪੇਮਾਰੀ ਕਰ ਕਈ ਵਿਅਕਤੀਆਂ ਨੂੰ ਹਿਰਾਸਤ ’ਚ ਲਿਆ ਹੈ, ਜਿਨ੍ਹਾਂ ’ਚੋਂ 4 ਤੋਂ ਨਸ਼ੀਲੇ ਪਦਾਰਥ ਵੀ ਬਰਾਮਦ ਹੋਏ ਹਨ। ਨਸ਼ੀਲੇ ਪਦਾਰਥਾਂ ਸਮੇਤ ਇਕ ਪੰਜਾਬੀ ਗਾਇਕਾ ਤੇ ਉਸਦਾ ਭਰਾ ਪੁਲਸ ਨੇ ਕਾਬੂ ਕੀਤਾ ਹੈ।

 

 

 

 

 

 

 

 

 

 

 

 

 

 

 

 

 

ਥਾਣਾ ਮੁਖੀ ਪਵਿੱਤਰ ਸਿੰਘ ਨੇ ਦੱਸਿਆ ਕਿ ਐੱਸ.ਐੱਸ.ਪੀ. ਦਰਪਣ ਆਹਲੂਵਾਲੀਆ ਦੇ ਨਿਰਦੇਸ਼ਾਂ ਤਹਿਤ ਇਲਾਕੇ ’ਚ 22 ਥਾਵਾਂ ’ਤੇ ਛਾਪੇਮਾਰੀ ਕੀਤੀ। ਇਨ੍ਹਾਂ ਸ਼ੱਕੀ ਥਾਵਾਂ ਤੋਂ ਪੁਲਸ ਨੇ 13 ਵਿਅਕਤੀਆਂ ਨੂੰ ਹਿਰਾਸਤ ’ਚ ਲਿਆ।

 

 

 

 

 

 

 

 

 

 

 

 

 

 

 

 

 

 

 

 

 

ਥਾਣਾ ਮੁਖੀ ਨੇ ਦੱਸਿਆ ਕਿ ਪੁਲਸ ਪਾਰਟੀ ਵੱਲੋਂ ਜਦੋਂ ਕੁਹਾੜਾ ਰੋਡ ਅਢਿਆਣਾ ਬੱਸ ਸਟੈਂਡ ਨੇੜੇ ਗਸ਼ਤ ਕੀਤੀ ਜਾ ਰਹੀ ਸੀ ਤਾਂ ਮੋਨਾ ਨੌਜਵਾਨ ਤੇ ਔਰਤ ਆਪਸ ’ਚ ਖੜ੍ਹੇ ਗੱਲ੍ਹਾਂ ਮਾਰ ਰਹੇ ਸਨ। ਪੁਲਸ ਪਾਰਟੀ ਨੂੰ ਦੇਖ ਘਬਰਾ ਕੇ ਇਹ ਬੱਸ ਅੱਡੇ ਅੰਦਰ ਵੜ ਕੇ ਬੈਠ ਗਏ, ਜਿਨ੍ਹਾਂ ’ਚੋਂ ਮੋਨੇ ਨੌਜਵਾਨ ਨੇ ਆਪਣੀ ਪੈਂਟ ’ਚੋਂ ਮੋਮੀ ਲਿਫ਼ਾਫੀ ਨਾਲ ਬੈਠੀ ਔਰਤ ਨੂੰ ਫੜਾ ਦਿੱਤੀ। ਇਸ ਨੂੰ ਉਸ ਨੇ ਪਿੱਛੇ ਸੁੱਟ ਦਿੱਤਾ।

 

 

 

 

 

 

 

 

 

 

 

 

ਪੁਲਸ ਵੱਲੋਂ ਸ਼ੱਕ ਦੇ ਆਧਾਰ ’ਤੇ ਇਨ੍ਹਾਂ ਤੋਂ ਜਦੋਂ ਨਾਮ ਪੁੱਛਿਆ ਗਿਆ ਤਾਂ ਇਕ ਨੇ ਆਪਣਾ ਨਾਮ ਸਰਵਣ ਸਿੰਘ ਤੇ ਔਰਤ ਨੇ ਆਪਣਾ ਨਾਮ ਪਰਮਜੀਤ ਕੌਰ ਦੱਸਿਆ। ਪੁਲਸ ਨੂੰ ਸੁੱਟੀ ਲਿਫ਼ਾਫੀ ’ਚੋਂ 8 ਗ੍ਰਾਮ ਹੈਰੋਇਨ ਬਰਾਮਦ ਹੋਈ। ਸਰਵਣ ਸਿੰਘ ਤੇ ਪਰਮਜੀਤ ਕੌਰ ਦੋਵੇਂ ਪਿੰਡ ਰਹੀਮਾਬਾਦ ਖ਼ੁਰਦ ਦੇ ਨਿਵਾਸੀ ਹਨ, ਜੋ ਆਪਸ ’ਚ ਭਰਾ-ਭੈਣ ਹਨ।

 

 

 

 

 

ਪੁਲਸ ਵੱਲੋਂ ਇਨ੍ਹਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਪਰਮਜੀਤ ਕੌਰ ਜੋ ਕਿ ਪਿਛਲੇ ਸਮਿਆਂ ਦੌਰਾਨ ਪੰਜਾਬੀ ਗਾਇਕਾ ਵੀ ਰਹੀ ਹੈ, ਜਿਸ ਦੀਆਂ ਕਾਫ਼ੀ ਸੱਭਿਆਚਾਰਕ ਤੇ ਧਾਰਮਿਕ ਗੀਤ ਵੀ ਰਿਲੀਜ਼ ਹੋਏ ਹਨ। ਪਰਮਜੀਤ ਕੌਰ ਤੇ ਉਸ ਦੇ ਭਰਾ ਸਰਵਣ ਸਿੰਘ ਤੇ ਉਨ੍ਹਾਂ ਦੀ ਭੈਣ ਖ਼ਿਲਾਫ਼ ਪਹਿਲਾਂ ਵੀ ਅਪਰਾਧਿਕ ਮਾਮਲੇ ਦਰਜ ਹਨ।

 

 

 

 

 

 

 

 

 

 

 

 

 

 

 

 

ਇਕ ਹੋਰ ਮਾਮਲੇ ’ਚ 2 ਵਿਅਕਤੀਆਂ ਨੂੰ ਨਸ਼ੀਲੇ ਪਦਾਰਥਾਂ ਸਮੇਤ ਕਾਬੂ ਕੀਤਾ ਹੈ, ਜਿਨ੍ਹਾਂ ’ਤੇ ਕਾਨੂੰਨੀ ਕਾਰਵਾਈ ਅਮਲ ’ਚ ਲਿਆਂਦੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਬਾਕੀ 9 ਵਿਅਕਤੀਆਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕਲੰਦਰੇ ਤਿਆਰ ਕੀਤੇ ਹਨ, ਜਿਨ੍ਹਾਂ ਨੂੰ ਐੱਸ.ਡੀ.ਐੱਮ. ਦੀ ਅਦਾਲਤ ’ਚ ਪੇਸ਼ ਕੀਤਾ ਜਾਵੇਗਾ।

Check Also

AAP ”ਆਪ” ਆਗੂ ਦੀ ਕ/ਰ/ਤੂ/ਤ

AAP ”ਆਪ” ਆਗੂ ਦੀ ਕਰਤੂਤ, ਪਾਰਟੀ ਵਲੰਟੀਅਰ ਤੋਂ ਨੌਕਰੀ ਬਦਲੇ ਲਈ ਰਿਸ਼ਵਤ! ਤਨਖ਼ਾਹ ”ਚੋਂ ਬੰਨ੍ਹੀ …