Breaking News

124 ਸਾਲਾਂ ਬਾਅਦ ਅੱਜ ਨਾਭਾ ਰਿਆਸਤ ਦੇ ਯੁਵਰਾਜ ਅਭਿਉਦੈਪ੍ਰਤਾਪ ਸਿੰਘ ਦੀ ‘ਦਸਤਾਰਬੰਦੀ’

124 ਸਾਲਾਂ ਬਾਅਦ ਅੱਜ ਨਾਭਾ ਰਿਆਸਤ ਦੇ ਯੁਵਰਾਜ ਅਭਿਉਦੈਪ੍ਰਤਾਪ ਸਿੰਘ ਦੀ ‘ਦਸਤਾਰਬੰਦੀ’, ਹੀਰਾ ਮਹਿਲ ’ਚ ਅੱਜ ਮੁੜ ਗੂੰਜਣਗੇ ਜੈਕਾਰੇ

 

 

 

 

 

 

ਇਸ ਮੌਕੇ ਯੁਵਰਾਜ ਅਭਿਉਦੈਪ੍ਰਤਾਪ ਸਿੰਘ ਦੇ ਮਾਤਾ ਰਾਣੀ ਪ੍ਰੀਤੀ ਸਿੰਘ ਨੇ ਕਿਹਾ ਕਿ ਅੱਜ ਦੇਸ਼ ਦੇ ਵੱਡੀਆਂ ਸ਼ਖਸੀਅਤਾਂ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਣ ਜਾ ਰਹੀਆਂ ਹਨ ਅਤੇ ਇਸ ਮੌਕੇ ਉਹ ਸਾਰਿਆਂ ਦਾ ਧੰਨਵਾਦ ਕਰਦੇ ਹਨ।

 

 

 

 

 

 

 

 

 

 

 

 

ਨਾਭਾ ਰਿਆਸਤ ਦੇ ਲਈ ਬਹੁਤ ਵੱਡਾ ਦਿਨ ਹੈ ਕਿਉਂਕਿ ਨਾਭਾ ਦੇ ਯੁਵਰਾਜ ਅਭਿਉਦੈਪ੍ਰਤਾਪ ਸਿੰਘ ਦੀ ਅੱਜ ਦਸਤਾਰਬੰਦੀ ਦੀ ਰਸਮ ਹੈ। ਇਸ ਦੌਰਾਨ ਡੇਰਾ ਬਿਆਸ ਮੁਖੀ ਗੁਰਿੰਦਰ ਸਿੰਘ ਢਿੱਲੋਂ, ਹਰਿਆਣਾ ਸੀਐੱਮ ਨਾਇਬ ਸਿੰਘ ਸੈਣੀ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਸ਼ਿਰਕਤ ਕਰਨਗੇ।

 

 

 

 

 

 

 

 

 

 

 

 

 

ਇਸ ਯੁਵਰਾਜ ਅਭਿਉਦੈਪ੍ਰਤਾਪ ਸਿੰਘ ਨੇ ਕਿਹਾ ਕਿ ਸਾਡੇ ਲਈ ਬਹੁਤ ਹੀ ਸੁਭਾਗਾ ਦਿਨ ਹੈ ਕਿਉਂਕਿ ਅੱਜ ਫਿਰ 124 ਸਾਲਾਂ ਬਾਅਦ ਦੁਬਾਰਾ ਤੋਂ ਇੱਕ ਚੌਕੜੇ ਦੇ ਵਿੱਚ ਬੈਠ ਕੇ ਸ੍ਰੀ ਗੁਰੂ ਅਖੰਡ ਪਾਠ ਸਾਹਿਬ ਜੀ ਦੇ ਭੋਗ ਸੰਪੰਨ ਹੋਣਗੇ ਅਤੇ ਇਸ ਮੌਕੇ ਮੇਰੀ ਦਸਤਾਰਬੰਦੀ ਹੋਣੀ ਹੈ।

 

 

 

 

 

 

 

 

 

 

ਇਸ ਮੌਕੇ ਯੁਵਰਾਜ ਅਭਿਉਦੈਪ੍ਰਤਾਪ ਸਿੰਘ ਦੇ ਮਾਤਾ ਰਾਣੀ ਪ੍ਰੀਤੀ ਸਿੰਘ ਨੇ ਕਿਹਾ ਕਿ ਅੱਜ ਦੇਸ਼ ਦੇ ਵੱਡੀਆਂ ਸ਼ਖਸੀਅਤਾਂ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਣ ਜਾ ਰਹੀਆਂ ਹਨ ਅਤੇ ਇਸ ਮੌਕੇ ਉਹ ਸਾਰਿਆਂ ਦਾ ਧੰਨਵਾਦ ਕਰਦੇ ਹਨ।

 

 

 

 

 

 

 

 

 

 

 

 

 

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਅੱਜ ਰਿਆਸਤੀ ਸ਼ਹਿਰ ਨਾਭਾ ਦੇ ਸਾਹੀ ਹੀਰਾ ਮਹਿਲ ਵਿਖੇ ਪਹੁੰਚੇ। ਇਸ ਦੌਰਾਨ ਐਡਵੋਕੇਟ ਧਾਮੀ ਵੱਲੋਂ ਸਾਹੀ ਪਰਿਵਾਰ ਨਾਲ ਮੁਲਾਕਾਤ ਕਰਕੇ ਯੁਵਰਾਜ ਅਭਿਉਦੈਪ੍ਰਤਾਪ ਸਿੰਘ ਦੀ ਦਸਤਾਰਬੰਦੀ ਦੀਆਂ ਵਧਾਈਆਂ ਦਿੱਤੀਆਂ ਗਈਆਂ।

 

 

 

 

 

 

 

 

ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਐਸਜੀਪੀਸੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਜਿਸ ਸਮੇਂ ਉਹ ਪਹਿਲਾਂ ਸ਼ਾਹੀ ਹੀਰਾ ਮਹਿਲ ਵਿਖੇ ਪਹੁੰਚੇ ਸਨ ਤਾਂ ਉਸ ਸਮੇਂ ਹੀਰਾ ਮਹਿਲ ਦੀ ਹਾਲਾਤ ਕੁਝ ਹੋਰ ਸੀ ਤੇ ਅੱਜ ਮਮਰਾਣੀ ਪ੍ਰਿਤੀ ਸਿੰਘ ਦੀ ਅਣਥਕ ਮਿਹਨਤ ਸਦਕਾ ਹੀਰਾ ਮਹਿਲ ਨੂੰ ਪੁਰਾਣੀ ਦਿੱਖ ਦੇ ਕੇ ਬਹੁਤ ਹੀ ਵਧੀਆ ਤਰੀਕੇ ਨਾਲ ਸ਼ਿੰਗਾਰਿਆ ਗਿਆ ਹੈ। ਇਸ ਮੌਕੇ ਮਹਾਰਾਣੀ ਉਮਾ ਸਿੰਘ, ਰਾਣੀ ਪ੍ਰੀਤੀ ਸਿੰਘ ਅਤੇ ਭਾਈ ਆਤਮ ਪ੍ਰਕਾਸ਼ ਸਿੰਘ ਮੈਨੇਜਰ ਗੁਰਦੁਆਰਾ ਡੇਰਾ ਬਾਬਾ ਜਬਲ ਸਿੰਘ ਘੋੜਿਆਂਵਾਲਾ ਮੌਜੂਦ ਸਨ।

ਪਟਿਆਲਾ ਦੇ ਹੀਰਾ ਮਹਿਲ ਪਹੁੰਚੇ ਰਾਧਾ ਸੁਆਮੀ ਬਾਬਾ ਗੁਰਿੰਦਰ ਢਿੱਲੋਂ, ਨਾਭਾ ਰਿਆਸਤ ਦੇ ਕੁੰਵਰ ਅਭੀ ਉਦੇ
ਪ੍ਰਤਾਪ ਸਿੰਘ ਦੀ ਦਸਤਾਰਬੰਦੀ ‘ਚ ਹੋ ਰਹੇ ਸ਼ਾਮਿਲ

Check Also

Bhagat Ravidas Ji – “ਭਗਤ ਰਵਿਦਾਸ” ਕਹਿਣ ‘ਤੇ ਕੇਸ ਦਰਜ ਕਰਾਉਣ ਦੀਆਂ ਧਮਕੀਆਂ ਦੇਣ ਵਾਲਿਆਂ ਲਈ:

Bhagat Ravidas Ji – “ਭਗਤ ਰਵਿਦਾਸ” ਕਹਿਣ ‘ਤੇ ਕੇਸ ਦਰਜ ਕਰਾਉਣ ਦੀਆਂ ਧਮਕੀਆਂ ਦੇਣ ਵਾਲਿਆਂ …