Breaking News

Amritsar – ਦਰਬਾਰ ਸਾਹਿਬ ‘ਚੋਂ ਪਿਉ ਪੁੱਤਾਂ ਦੀ ਗ੍ਰਿਫਤਾਰੀਃ ਕੀ ਮਜਬੂਰੀ ਸੀ ਪੁਲਿਸ ਦੀ ? ਕੀ ਆਇਆ ਸਾਹਮਣੇ ?

Amritsar – ਦਰਬਾਰ ਸਾਹਿਬ ‘ਚੋਂ ਪਿਉ ਪੁੱਤਾਂ ਦੀ ਗ੍ਰਿਫਤਾਰੀਃ ਕੀ ਮਜਬੂਰੀ ਸੀ ਪੁਲਿਸ ਦੀ ? ਕੀ ਆਇਆ ਸਾਹਮਣੇ ?

ਦਰਬਾਰ ਸਾਹਿਬ ‘ਚੋਂ ਪਿਉ ਪੁੱਤਾਂ ਦੀ ਗ੍ਰਿਫਤਾਰੀਃ ਕੀ ਮਜਬੂਰੀ ਸੀ ਪੁਲਿਸ ਦੀ ? ਕੀ ਆਇਆ ਸਾਹਮਣੇ ?

 

ਜਦੋਂ ਤਿੰਨ ਤਿੰਨ ਜਿਲਿਆਂ ਦੀ ਪੁਲਿਸ ਦਰਬਾਰ ਸਾਹਿਬ ‘ਚੋਂ ਬੰਦਾ ਚੁੱਕ ਕੇ ਲੈ ਜਾਵੇ ਤਾਂ ਮਸਲਾ ਵੱਡਾ ਹੀ ਹੋਵੇਗਾ।
ਪਰ ਹੁਣ ਜੋ ਸਾਹਮਣੇ ਆ ਰਿਹਾ ਉਸ ਤੋਂ ਕਹਾਣੀ ਸੁਲਝਣ ਦੀ ਬਜਾਏ ਉਲਝਦੀ ਲੱਗ ਰਹੀ ਹੈ।

 

 

 

ਹੁਣ ਪਤਾ ਲੱਗਿਆ ਹੈ ਕਿ ਦੋਵਾਂ ਪਿਉ ਪੁੱਤਾਂ ਨੂੰ
ਫਾਜ਼ਿਲਕਾ ਪੁਲਿਸ ਨੇ ਇੱਕ ਮਹੀਨੇ ਤੋਂ ਵੱਧ ਪੁਰਾਣੇ ਅਸਲਾ ਐਕਟ ਦੇ ਮਾਮਲੇ ਵਿੱਚ ਨਾਮਜ਼ਦ ਕੀਤਾ ਹੈ।
ਇਨ੍ਹਾਂ ਦੋਵਾਂ ਨੂੰ ਸ਼ੁੱਕਰਵਾਰ ਨੂੰ ਤਿੰਨ ਜ਼ਿਲ੍ਹਿਆਂ ਦੀ ਪੁਲਿਸ ਵੱਲੋਂ ਸਾਂਝੀ ਕਾਰਵਾਈ ਕਰਦਿਆਂ ਦਰਬਾਰ ਸਾਹਿਬ ਦੀ ਪਰਿਕਰਮਾ ਵਿੱਚੋਂ ਬਹੁਤ ਹੀ ਅਣਕਿਆਸੇ ਤਰੀਕੇ ਨਾਲ ਗ੍ਰਿਫਤਾਰ ਕੀਤਾ ਗਿਆ ਸੀ।

 

 

ਫ਼ਿਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਮੋਹਨ ਕੇ ਹਿਠਾੜ ਦੇ ਰਹਿਣ ਵਾਲੇ ਸਤਵਿੰਦਰ ਸਿੰਘ ਅਤੇ ਉਨ੍ਹਾਂ ਦੇ ਪੁੱਤਰ ਪ੍ਰਿੰਸ (ਜੋ ਗੰਗਾਨਗਰ ਵਿੱਚ ਪੜ੍ਹਾਈ ਕਰਦਾ ਹੈ) ਦੀ ਗ੍ਰਿਫ਼ਤਾਰੀ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਨੇ ਪੁਲਿਸ ਕਾਰਵਾਈ ਦੀ ਰਸਮੀ ਜਿਹੀ ਆਲੋਚਨਾ ਕੀਤੀ ਸੀ। 1988 ਵਿੱਚ ‘ਆਪ੍ਰੇਸ਼ਨ ਬਲੈਕ ਥੰਡਰ’ ਦੌਰਾਨ ਹੋਈ ਪੁਲਿਸ ਕਾਰਵਾਈ ਤੋਂ ਬਾਅਦ ਦਰਬਾਰ ਸਾਹਿਬ ਦੇ ਅੰਦਰੋ ਇਸ ਕਿਸਮ ਦੀ ਗ੍ਰਿਫਤਾਰੀ ਦਾ ਇਹ ਪਹਿਲਾ ਮਾਮਲਾ ਮੰਨਿਆ ਜਾ ਰਿਹਾ ਹੈ।
ਐਤਵਾਰ ਤੱਕ ਦੋਵਾਂ ਕੋਲੋਂ ਕੋਲੋਂ ਕੋਈ ਬਰਾਮਦਗੀ ਨਹੀਂ ਹੋਈ ਸੀ।

 

 

 

ਜਲਾਲਾਬਾਦ ਅਦਾਲਤ ਨੇ ਦੋਵਾਂ ਦਾ ਚਾਰ ਦਿਨ ਦਾ ਪੁਲਿਸ ਰਿਮਾਂਡ ਦਿੱਤਾ ਹੈ। ਪੁਲਿਸ ਐਤਵਾਰ ਨੂੰ ਜਾਂਚ ਦੇ ਮਕਸਦ ਨਾਲ ਪ੍ਰਿੰਸ ਨੂੰ ਉਸ ਦੇ ਘਰ ਲੈ ਕੇ ਗਈ। ਡੀ.ਐਸ.ਪੀ. ਜਲਾਲਾਬਾਦ ਗੁਰਸੇਵਕ ਸਿੰਘ ਨੇ ਦੱਸਿਆ, “ਹੁਣ ਤੱਕ ਕੋਈ ਬਰਾਮਦਗੀ ਨਹੀਂ ਹੋਈ ਹੈ। ਸਾਨੂੰ ਜਲਦੀ ਹੀ ਬਰਾਮਦਗੀ ਦੀ ਉਮੀਦ ਹੈ।”

 

 

 

ਪੁਲਿਸ ਨੇ ਪਿਛਲੇ ਸਾਲ ਦਸੰਬਰ ਵਿੱਚ ਜਲਾਲਾਬਾਦ ਸਦਰ ਥਾਣੇ ‘ਚ ਦਰਜ ਕੀਤੀ ਐਫਆਈਆਰ (FIR) ਨੰਬਰ 204 ਵਿੱਚ ਇੱਕ ਪਿਸਤੌਲ ਸਮੇਤ ਇੱਕ ਮੁਲਜ਼ਮ ਕ੍ਰਾਂਤੀ ਨੂੰ ਪਹਿਲਾਂ ਗ੍ਰਿਫ਼ਤਾਰ ਕੀਤਾ ਸੀ, ਜੋ ਕਿ ਇਸ ਵੇਲੇ ਜੇਲ ਵਿੱਚ ਹੈ।
ਇਹ ਗ੍ਰਿਫਤਾਰੀ 21 ਦਸੰਬਰ 2025 ਨੂੰ ਥਾਣਾ ਸਦਰ ਜਲਾਲਾਬਾਦ ਵਿਖੇ ਅਸਲਾ ਐਕਟ ਦੀ ਧਾਰਾ 25 ਤਹਿਤ ਦਰਜ ਐਫਆਈਆਰ ਨੰਬਰ 204 ਨਾਲ ਸਬੰਧਤ ਹੈ। ਇਹ ਮਾਮਲਾ ਉਦੋਂ ਦਰਜ ਕੀਤਾ ਗਿਆ ਸੀ ਜਦੋਂ ਇੱਕ ਪੁਲਿਸ ਪਾਰਟੀ ਨੇ ਗੁਪਤ ਸੂਚਨਾ ਦੇ ਆਧਾਰ ‘ਤੇ ਘੁਬਾਇਆ ਪਿੰਡ ਦੇ ਬੱਸ ਸਟੈਂਡ ਨੇੜੇ ਕ੍ਰਾਂਤੀ ਨਾਮਕ ਇੱਕ ਮੁਲਜ਼ਮ ਨੂੰ ਕਾਬੂ ਕੀਤਾ ਸੀ। ਪੁਲਿਸ ਅਨੁਸਾਰ, ASI ਦੀ ਅਗਵਾਈ ਵਾਲੀ ਟੀਮ ਨੂੰ ਸੂਚਨਾ ਮਿਲੀ ਸੀ ਕਿ ਚੱਕ ਬਜੀਦਾ ਦਾ ਰਹਿਣ ਵਾਲਾ ਕ੍ਰਾਂਤੀ ਨਾਜਾਇਜ਼ ਪਿਸਤੌਲ ਲੈ ਕੇ ਘੁਬਾਇਆ ਵੱਲ ਆ ਰਿਹਾ ਹੈ। ਪੁਲਿਸ ਨੇ ਨਾਕਾਬੰਦੀ ਕਰਕੇ ਉਸ ਕੋਲੋਂ ਰੋਮਾਨੀਆ ਦਾ ਬਣਿਆ ਇੱਕ ਪਿਸਤੌਲ (Model TT-C, 7.62 mm), ਮੈਗਜ਼ੀਨ ਅਤੇ ਦੋ ਜ਼ਿੰਦਾ ਕਾਰਤੂਸ ਬਰਾਮਦ ਕੀਤੇ ਸਨ।

 

 

 

ਕ੍ਰਾਂਤੀ ਨੇ ਆਪਣੀ ਜ਼ਮਾਨਤ ਅਰਜ਼ੀ ਵਿੱਚ ਉਸ ਖਿਲਾਫ ਸਿਆਸੀ ਰੰਜਿਸ਼ ਦਾ ਦੋਸ਼ ਲਾਇਆ ਸੀ, ਜਿਸ ਨੂੰ ਜਲਾਲਾਬਾਦ ਅਦਾਲਤ ਨੇ 13 ਜਨਵਰੀ 2026 ਨੂੰ ਰੱਦ ਕਰ ਦਿੱਤਾ ਸੀ।
ਜੇ ਕ੍ਰਾਂਤੀ ਨੇ ਪੁਲਿਸ ਹਿਰਾਸਤ ਦੌਰਾਨ ਇੰਨਾਂ ਦੋਵਾਂ ਪਿਉ ਪੁੱਤਾਂ ਦਾ ਨਾਮ ਲਿਆ ਹੁੰਦਾ ਤਾਂ ਇਨਾਂ ਦੀ ਗ੍ਰਿਫਤਾਰੀ ਦਿਸੰਬਰ ‘ਚ ਹੀ ਹੋ ਜਾਣੀ ਸੀ। ਪਰ ਕ੍ਰਾਂਤੀ ਤਾਂ ਕਦੋਂ ਦਾ ਪੁਲਿਸ ਹਿਰਾਸਤ ‘ਚੋਂ ਜੇਲ ਭੇਜ ਦਿੱਤਾ ਗਿਆ ਸੀ।

 

 

 

ਇਸ ਕਾਰਨ ਇਸ ਮੁਕੱਦਮੇ ‘ਚੋਂ ਉਹ ਤਰਤੀਬ ਵੀ ਗਾਇਬ ਹੈ ਜੋ ਆਮ ਤੌਰ ‘ਤੇ ਪੁਲਿਸ ਮੁਕੱਦਮਿਆਂ ‘ਚ ਹੁੰਦੀ ਹੈ । ਭਾਵੇਂ ਮੁਕੱਦਮਾ ਸੱਚਾ ਹੋਵੇ ਚਾਹੇ ਝੂਠਾ।
ਅਜਿਹੀ ਕਿਹੜੀ ਨਵੀਂ ਜਾਣਕਾਰੀ ਪੁਲਿਸ ਕੋਲ ਆਈ ਕਿ ਐਨੀ ਕਾਹਲੀ ਵਿੱਚ ਦੋਵਾਂ ਪਿਉ-ਪੁੱਤਾਂ ਨੂੰ ਗ੍ਰਿਫ਼ਤਾਰ ਕਰਨਾ ਪਿਆ। ਇਸ ਬਾਰੇ ਪੁਲਿਸ ਨੇ ਕੁੱਝ ਨਹੀਂ ਦੱਸਿਆ ਹੈ। ਅਜਿਹਾ ਨਹੀ ਲੱਗਦਾ ਕਿ ਪਿਓ ਪੁੱਤ ਨੂੰ ਕੋਈ ਗ੍ਰਿਫਤਾਰੀ ਦੀ ਸ਼ੰਕਾ ਸੀ । ਕਿਉੰ ਕਿ ਉਹ ਤਾਂ ਘਰ ਦੀਆਂ ਬੀਬੀਆਂ ਨਾਲ ਦਰਬਾਰ ਸਾਹਿਬ ਆਏ ਸੀ।

 

 

 

ਮੁਕਦਮੇ ਨੂੰ ਜਿੱਧਰੋਂ ਮਰਜ਼ੀ ਕਰਕੇ ਦੇਖ ਲਓ। ਪਹਿਲੀ ਨਜ਼ਰੇ ਕੋਈ ਕਾਰਨ ਨਜ਼ਰ ਨਹੀਂ ਆਉਂਦਾ ਕਿ ਪੁਲਿਸ ਦਰਬਾਰ ਸਾਹਿਬ ਦੇ ਅੰਦਰ ਜਾ ਕੇ ਬੰਦਾ ਚੁੱਕ ਲਿਆਵੇ।
ਜੁਰਮ ਦੀ ਦੁਨੀਆਂ ‘ਚ ਅਸਲਾ ਐਕਟ ਦਾ ਪਰਚਾ ਉੱਨਾਂ ਕੁ ਹੀ ਗੰਭੀਰ ਮੰਨਿਆ ਜਾਂਦਾ ਜਿਵੇਂ ਕਿਸੇ ਸਿਆਸਤਦਾਨ ‘ਤੇ ਧਾਰਾ 144 ਤੋੜਨ ਦਾ ਪਰਚਾ ਹੋ ਜਾਵੇ।

 

 


ਹੁਣ ਸਵਾਲ ਇਹ ਉੱਠ ਰਿਹਾ ਹੈ ਕਿ ਜਦੋਂ ਐਫਆਈਆਰ ਇਕ ਮਹੀਨਾ ਪੁਰਾਣੀ ਸੀ । ਸਿਰਫ ਅਸਲਾ ਐਕਟ ਲੱਗਿਆ ਸੀ । ਤਾਂ ਤਿੰਨ ਜ਼ਿਲ੍ਹਿਆਂ ਦੀ ਪੁਲਿਸ ਨੂੰ ਸ਼ੁੱਕਰਵਾਰ ਨੂੰ ਦਰਬਾਰ ਸਾਹਿਬ ਦੇ ਅੰਦਰੋਂ ਇਸ ਤਰ੍ਹਾਂ ਦੀ ਕਾਹਲੀ ਵਿੱਚ ਗ੍ਰਿਫਤਾਰੀ ਕਰਨ ਦੀ ਲੋੜ ਕਿਉਂ ਪਈ ?

Kamaldeep Singh Brar

Check Also

12 ਸਾਲਾਂ ਦਾ ਰਿਸ਼ਤਾ, ਰੋਜ਼-ਰੋਜ਼ ਦਾ ਝਗੜਾ, ਪਰੇਸ਼ਾਨ ਹੋ ਕੇ ਔਰਤ ਨੇ ਲਿਆ ਫਾਹਾ; ਦੋ ਬੱਚਿਆਂ ਦੇ ਸਿਰ ਤੋਂ ਉੱਠਿਆ ਮਾਂ ਦਾ ਸਾਇਆ

12 ਸਾਲਾਂ ਦਾ ਰਿਸ਼ਤਾ, ਰੋਜ਼-ਰੋਜ਼ ਦਾ ਝਗੜਾ, ਪਰੇਸ਼ਾਨ ਹੋ ਕੇ ਔਰਤ ਨੇ ਲਿਆ ਫਾਹਾ; ਦੋ …