Lawrence Bishnoi gang claims hit on ISI henchman Shahazad Bhatti in Portugal: ‘Desh ke khilaf bolega
The Lawrence Bishnoi gang has publicly claimed responsibility for an attack on Shahzad Bhatti (also spelled Shahazad or Shehzad Bhatti), described in reports as a Pakistan-based gangster and alleged ISI (Pakistan’s Inter-Services Intelligence) associate or “henchman,” in Portugal.According to a Times of India report published on February 1, 2026, the Bishnoi syndicate stated this was to showcase their “global reach and resolve.” The claim included a threatening message along the lines of: “Desh ke khilaf bolega, uski saans band” (roughly translating to “If someone speaks against the country, their breath will stop”) or variations like “Lawrence bhai ke khilaf bolega uski sas band”
ਪਾਕਿਸਤਾਨੀ ਗੈਂਗਸਟਰ ਸ਼ਹਿਜ਼ਾਦ ਭੱਟੀ ”ਤੇ ਹਮਲਾ, ਲਾਰੈਂਸ ਗੈਂਗ ਨੇ ਲਈ ਜ਼ਿੰਮੇਵਾਰੀ
ਪਾਕਿਸਤਾਨ ਤੋਂ ਇਸ ਵੇਲੇ ਦੀ ਇੱਕ ਵੱਡੀ ਸਨਸਨੀਖੇਜ਼ ਖ਼ਬਰ ਸਾਹਮਣੇ ਆ ਰਹੀ ਹੈ। ਪਾਕਿਸਤਾਨੀ ਗੈਂਗਸਟਰ ਅਤੇ ਅੱਤਵਾਦੀ ਗਤੀਵਿਧੀਆਂ ਵਿੱਚ ਸ਼ਾਮਲ ਸ਼ਹਿਜ਼ਾਦ ਭੱਟੀ ‘ਤੇ ਜਾਨਲੇਵਾ ਹਮਲਾ ਹੋਇਆ ਹੈ। ਹੈਰਾਨੀਜਨਕ ਗੱਲ ਇਹ ਹੈ ਕਿ ਇਸ ਹਮਲੇ ਦੀ ਜ਼ਿੰਮੇਵਾਰੀ ਭਾਰਤ ਦੇ ਬਦਨਾਮ ਲਾਰੈਂਸ ਗੈਂਗ ਨੇ ਲਈ ਹੈ।

ਸੋਸ਼ਲ ਮੀਡੀਆ ‘ਤੇ ਪੋਸਟ ਪਾ ਕੇ ਕੀਤਾ ਦਾਅਵਾ
ਲਾਰੈਂਸ ਗੈਂਗ ਦੇ ਕਰੀਬੀ ਮੈਂਬਰਾਂ ਨੇ ਸੋਸ਼ਲ ਮੀਡੀਆ ਰਾਹੀਂ ਇਸ ਹਮਲੇ ਦੀ ਪੁਸ਼ਟੀ ਕੀਤੀ ਹੈ। ਰਣਦੀਪ ਮਲਿਕ ਨਾ ਦੇ ਸੈਸ਼ਲ ਮੀਡੀਆ ਹੈਂਡਲ ‘ਤੇ ਪਾਈ ਗਈ ਪੋਸਟ ਵਿੱਚ ਲਿਖਿਆ ਗਿਆ ਹੈ ਕਿ, ” ਇਹ ਜੋ ਸ਼ਹਿਜ਼ਾਦ ਭੱਟੀ ‘ਤੇ ਹਮਲਾ ਹੋਇਆ ਹੈ, ਇਹ ਮੈਂ ਰਣਦੀਪ ਮਲਿਕ ਅਤੇ ਅਨਿਲ ਪੰਡਿਤ (USA) ਨੇ ਕਰਵਾਇਆ ਹੈ। ਜੋ ਵੀ ਕੋਈ ਸਾਡੇ ਦੇਸ਼ ਅਤੇ ਲਾਰੈਂਸ ਭਰਾ ਦੇ ਖਿਲਾਫ ਬੋਲੇਗਾ, ਉਸਨੂੰ ਇਸੇ ਤਰ੍ਹਾਂ ਚੁੱਪ ਕਰਵਾਇਆ ਜਾਵੇਗਾ। ਉਹ ਦੁਨੀਆ ਵਿੱਚ ਕਿਤੇ ਵੀ ਲੁਕ ਜਾਣ, ਉਹਨਾਂ ਨੂੰ ਮਾਰ ਦਿੱਤਾ ਜਾਵੇਗਾ।”

ਕੌਣ ਹੈ ਸ਼ਹਿਜ਼ਾਦ ਭੱਟੀ?
ਸ਼ਹਿਜ਼ਾਦ ਭੱਟੀ ਪਾਕਿਸਤਾਨ ਵਿੱਚ ਬੈਠਾ ਇੱਕ ਅਜਿਹਾ ਨਾਂ ਹੈ ਜੋ ਲੰਬੇ ਸਮੇਂ ਤੋਂ ਭਾਰਤ ਵਿਰੋਧੀ ਗਤੀਵਿਧੀਆਂ ਅਤੇ ਨਸ਼ਾ ਤਸਕਰੀ ਦੇ ਨੈੱਟਵਰਕ ਨਾਲ ਜੁੜਿਆ ਹੋਇਆ ਦੱਸਿਆ ਜਾਂਦਾ ਹੈ। ਸੁਰੱਖਿਆ ਏਜੰਸੀਆਂ ਮੁਤਾਬਕ ਭੱਟੀ ਦੇ ਸਬੰਧ ਕਈ ਕੌਮਾਂਤਰੀ ਅੱਤਵਾਦੀ ਸੰਗਠਨਾਂ ਨਾਲ ਵੀ ਰਹੇ ਹਨ।
