Singer Prakriti Kakar ties the knot with entrepreneur Vinay Anand; photos inside
‘ਹਵਾ ਹਵਾ’ ਅਤੇ ‘ਗੁਰੂ’ ਵਰਗੇ ਸੁਪਰਹਿੱਟ ਗੀਤਾਂ ਲਈ ਮਸ਼ਹੂਰ ਬਾਲੀਵੁੱਡ ਗਾਇਕਾ ਪ੍ਰਕ੍ਰਿਤੀ ਕੱਕੜ (Prakriti Kakar) ਵਿਆਹ ਦੇ ਬੰਧਨ ਵਿੱਚ ਬੱਝ ਗਈ ਹੈ।
ਪ੍ਰਕ੍ਰਿਤੀ ਨੇ ਆਪਣੇ ਲੰਬੇ ਸਮੇਂ ਦੇ ਬੁਆਏਫ੍ਰੈਂਡ ਤੇ ਬਿਜ਼ਨੈੱਸਮੈਨ ਵਿਨੈ ਆਨੰਦ ਨਾਲ ਰਾਜਸਥਾਨ ਦੇ ਜੈਪੁਰ ਨੇੜੇ ਸਥਿਤ ਇਤਿਹਾਸਕ ‘ਫੋਰਟ ਬਰਵਾੜਾ’ ਵਿੱਚ ਇੱਕ ਨਿੱਜੀ ਪਰ ਸ਼ਾਹੀ ਸਮਾਰੋਹ ਦੌਰਾਨ ਸੱਤ ਫੇਰੇ ਲਏ।

ਚੁੱਪ-ਚਪੀਤੇ ਹੋਇਆ ਵਿਆਹ
ਹਾਲਾਂਕਿ ਇਸ ਜੋੜੇ ਨੇ 23 ਜਨਵਰੀ 2026 ਨੂੰ ਵਿਆਹ ਕਰ ਲਿਆ ਸੀ, ਪਰ ਇਸ ਦੀ ਜਾਣਕਾਰੀ ਪ੍ਰਕ੍ਰਿਤੀ ਨੇ 25 ਜਨਵਰੀ ਨੂੰ ਇੰਸਟਾਗ੍ਰਾਮ ‘ਤੇ ਤਸਵੀਰਾਂ ਸਾਂਝੀਆਂ ਕਰਕੇ ਦਿੱਤੀ। ਵਿਆਹ ਦੀਆਂ ਤਸਵੀਰਾਂ ਸਾਹਮਣੇ ਆਉਣ ਤੋਂ ਬਾਅਦ ਪ੍ਰਸ਼ੰਸਕ ਅਤੇ ਫਿਲਮੀ ਸਿਤਾਰੇ ਦੰਗ ਰਹਿ ਗਏ।
ਪ੍ਰਕ੍ਰਿਤੀ ਨੇ ਆਪਣੀ ਵਿਆਹ ਦੀ ਪਹਿਲੀ ਝਲਕ ਸਾਂਝੀ ਕਰਦਿਆਂ ਕੈਪਸ਼ਨ ਵਿੱਚ ‘ਜਸਟ ਮੈਰਿਡ’ ਲਿਖਿਆ।ਲੁੱਕ ਨੇ ਜਿੱਤਿਆ ਪ੍ਰਸ਼ੰਸਕਾਂ ਦਾ ਦਿਲ
ਆਪਣੇ ਵਿਆਹ ਦੇ ਖਾਸ ਮੌਕੇ ‘ਤੇ ਪ੍ਰਕ੍ਰਿਤੀ ਨੇ ਗੁਲਾਬੀ ਰੰਗ ਦਾ ਖੂਬਸੂਰਤ ਲਹਿੰਗਾ ਪਹਿਨਿਆ ਸੀ, ਜਿਸ ਦੇ ਨਾਲ ਉਸ ਨੇ ਪੰਨਾ ਜਵੈਲਰੀ ਪਹਿਨੀ ਸੀ।
ਦੂਜੇ ਪਾਸੇ, ਲਾੜੇ ਵਿਨੈ ਆਨੰਦ ਨੇ ਆਈਵਰੀ ਰੰਗ ਦੀ ਸ਼ੇਰਵਾਨੀ ਪਹਿਨੀ ਸੀ। ਇਸ ਤੋਂ ਪਹਿਲਾਂ ਹੋਈ ਮਹਿੰਦੀ ਦੀ ਰਸਮ ਵਿੱਚ ਪ੍ਰਕ੍ਰਿਤੀ ਨੇ ਹਰੇ ਰੰਗ ਦਾ ਲਹਿੰਗਾ ਪਹਿਨਿਆ ਸੀ ਅਤੇ ਵਿਨੈ ਵੀ ਹਰੇ ਕੁੜਤੇ-ਪਜਾਮੇ ਵਿੱਚ ਨਜ਼ਰ ਆਏ ਸਨ।ਭੈਣਾਂ ਦਾ ਰਿਹਾ ਖਾਸ ਸਹਿਯੋਗ
ਪ੍ਰਕ੍ਰਿਤੀ ਦੇ ਇਸ ਖਾਸ ਸਫਰ ਵਿੱਚ ਉਸ ਦੀਆਂ ਭੈਣਾਂ ਸੁਕ੍ਰਿਤੀ ਅਤੇ ਆਕ੍ਰਿਤੀ ਕੱਕੜ ਨੇ ਅਹਿਮ ਭੂਮਿਕਾ ਨਿਭਾਈ ਹੈ। ਜ਼ਿਕਰਯੋਗ ਹੈ ਕਿ ਵਿਨੈ ਨੇ ਅਪ੍ਰੈਲ 2025 ਵਿੱਚ ਲੰਡਨ ਵਿੱਚ ਪ੍ਰਕ੍ਰਿਤੀ ਨੂੰ ਸਰਪ੍ਰਾਈਜ਼ ਪ੍ਰਪੋਜ਼ਲ ਦਿੱਤਾ ਸੀ, ਜਿਸ ਦੀ ਪਲਾਨਿੰਗ ਵਿੱਚ ਉਸ ਦੀਆਂ ਭੈਣਾਂ ਵੀ ਸ਼ਾਮਲ ਸਨ।