An armed attacker approached Farooq Abdullah from behind at point-blank range during the event.
The man pulled out a loaded pistol, aimed it, and fired a shot (or attempted to fire).
NSG (National Security Guard) commandos in his close protection team intervened quickly—they deflected the shot and overpowered the attacker, preventing any injury to Farooq Abdullah.
CCTV footage captured the dramatic moment: the attacker was just steps away, arm raised to shoot, but was busted in time.
ਜੰਮੂ ”ਚ ਵਿਆਹ ਸਮਾਗਮ ਦੌਰਾਨ ਫਾਰੂਕ ਅਬਦੁੱਲਾ ”ਤੇ ਚੱਲੀਆਂ ਗੋਲੀਆਂ, CCTV footage ਆਈ ਸਾਹਮਣੇ ਦੇਖੋ
ਜੰਮੂ : ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਅਤੇ ਨੈਸ਼ਨਲ ਕਾਨਫਰੰਸ ਦੇ ਸਰਪ੍ਰਸਤ ਡਾ. ਫਾਰੂਕ ਅਬਦੁੱਲਾ ‘ਤੇ ਬੁੱਧਵਾਰ (11 ਮਾਰਚ) ਰਾਤ ਜੰਮੂ ਵਿੱਚ ਗੋਲੀਆਂ ਚਲਾਉਣ ਦੀ ਸਨਸਨੀਖੇਜ਼ ਖ਼ਬਰ ਸਾਹਮਣੇ ਆਈ ਹੈ। ਇਸ ਹਮਲੇ ਵਿੱਚ ਫਾਰੂਕ ਅਬਦੁੱਲਾ ਵਾਲ-ਵਾਲ ਬਚ ਗਏ ਹਨ।
ਜਾਣਕਾਰੀ ਅਨੁਸਾਰ, ਫਾਰੂਕ ਅਬਦੁੱਲਾ ਜੰਮੂ ਦੇ ਗ੍ਰੇਟਰ ਕੈਲਾਸ਼ ਇਲਾਕੇ ਵਿੱਚ ਆਪਣੀ ਪਾਰਟੀ ਦੇ ਇੱਕ ਵਰਕਰ (ਜੋ ਕਿ ਪੇਸ਼ੇ ਤੋਂ ਵਕੀਲ ਹਨ) ਦੇ ਬੇਟੇ ਦੇ ਵਿਆਹ ਵਿੱਚ ਸ਼ਾਮਲ ਹੋਣ ਲਈ ਪਹੁੰਚੇ ਸਨ। ਉਹ ਉੱਥੇ ਕਰੀਬ ਇੱਕ ਘੰਟਾ ਰੁਕੇ। ਜਿਵੇਂ ਹੀ ਉਹ ਬੈਂਕੁਇਟ ਹਾਲ ਤੋਂ ਬਾਹਰ ਨਿਕਲੇ, ਉਨ੍ਹਾਂ ਨੂੰ ਨਿਸ਼ਾਨਾ ਬਣਾ ਕੇ ਫਾਇਰ ਕੀਤਾ ਗਿਆ।
.
ਵਾਰਦਾਤ ਤੋਂ ਤੁਰੰਤ ਬਾਅਦ ਪੁਲਸ ਨੇ ਮੁਸਤੈਦੀ ਦਿਖਾਉਂਦੇ ਹੋਏ ਹਮਲਾਵਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਗੋਲੀ ਚਲਾਉਣ ਤੋਂ ਬਾਅਦ ਮੁਲਜ਼ਮ ਝਾੜੀਆਂ ਵਿੱਚ ਲੁਕ ਗਿਆ ਸੀ, ਜਿੱਥੋਂ ਪੁਲਸ ਨੇ ਉਸ ਨੂੰ ਕਾਬੂ ਕੀਤਾ।
ਫਿਲਹਾਲ ਪੁਲਸ ਵੱਲੋਂ ਫੜੇ ਗਏ ਵਿਅਕਤੀ ਤੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ। ਇਸ ਘਟਨਾ ਨੇ ਜੰਮੂ-ਕਸ਼ਮੀਰ ਦੀ ਸਿਆਸਤ ਵਿੱਚ ਹੜਕੰਪ ਮਚਾ ਦਿੱਤਾ ਹੈ ਅਤੇ ਸੁਰੱਖਿਆ ਪ੍ਰਬੰਧਾਂ ‘ਤੇ ਵੀ ਸਵਾਲ ਖੜ੍ਹੇ ਕਰ ਦਿੱਤੇ ਹਨ।
