Breaking News

China Dor : ਚਾਈਨਾ ਡੋਰ ਨਾਲ ਰਾਏਕੋਟ ‘ਚ ਗ/ਲਾ ਵੱ/ਢੇ ਜਾਣ ਕਾਰਨ ਸਰਬਜੀਤ ਕੌਰ ਦੀ ਹੋਈ ਮੌ/ਤ

China Dor : ਚਾਈਨਾ ਡੋਰ ਨਾਲ ਰਾਏਕੋਟ ‘ਚ ਗਲਾ ਵੱਢੇ ਜਾਣ ਕਾਰਨ ਸਰਬਜੀਤ ਕੌਰ ਦੀ ਹੋਈ ਮੌਤ

ਸਕੂਟੀ ’ਤੇ ਬੈਠ ਕੇ ਰਾਏਕੋਟ ਰੋਡ ਮੁੱਲਾਂਪੁਰ ‘ਚ ਵਿਆਹ ਦੀ ਖਰੀਦਦਾਰੀ ਲਈ ਬਾਜ਼ਾਰ ਵੱਲ ਜਾ ਰਹੀ

 

ਪੰਜਾਬ ‘ਚ ਚਾਈਨਾ ਡੋਰ ਦੀ ‘ਖੂਨੀ ਖੇਡ’ ਜਾਰੀ, ਹੁਣ ਰਾਏਕੋਟ ‘ਚ ਗਲਾ ਵੱਢੇ ਜਾਣ ਕਾਰਨ ਸਰਬਜੀਤ ਕੌਰ ਦੀ ਹੋਈ ਮੌਤ

 
ਕਾਤਲ ਚੀਨੀ ਡੋਰ ਦਾ ਕਹਿਰ ! ਹੁਣ ਮੁੱਲਾਂਪੁਰ ‘ਚ ਉੱਜੜਿਆ ਪਰਿਵਾਰ, 2 ਸਾਲ ਦੇ ਮਾਸੂਮ ਦੇ ਸਿਰੋਂ ਉੱਠਿਆ ਮਾਂ ਦਾ ਸਾਇਆ
 

 

China Dor Boycott : ਮੌਕੇ ‘ਤੇ ਰਾਹਗੀਰਾਂ ਨੇ ਤੁਰੰਤ ਮਦਦ ਕੀਤੀ ਅਤੇ ਦੋ ਵਿਅਕਤੀਆਂ ਨੇ ਆਪਣੀ ਗੱਡੀ ਵਿੱਚ ਬਿਠਾ ਕੇ ਮੁੱਲਾਂਪੁਰ ਦੇ ਹਸਪਤਾਲ ਪਹੁੰਚਾਉਣ ਦੀ ਕੋਸ਼ਿਸ਼ ਕੀਤੀ। ਪਰ ਰਸਤੇ ਵਿੱਚ ਹੀ ਉਸ ਦੀਆਂ ਸਾਹਾਂ ਰੁਕ ਗਈਆਂ।

 
ਖ਼ੁਸ਼ੀਆਂ ਦੇ ਚਾਅ ਮੌਤ ਦੇ ਮਾਤਮ ‘ਚ ਬਦਲੇ

ਮ੍ਰਿਤਕਾ ਦੀ ਪਛਾਣ ਸਰਬਜੀਤ ਕੌਰ (ਜਸਲੀਨ ਕੌਰ) ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਸਰਬਜੀਤ ਕੌਰ ਆਪਣੇ ਪਰਿਵਾਰ ਵਿੱਚ ਹੋਣ ਵਾਲੇ ਇੱਕ ਵਿਆਹ ਦੀਆਂ ਤਿਆਰੀਆਂ ਲਈ ਬੜੇ ਚਾਅ ਨਾਲ ਖ਼ਰੀਦਦਾਰੀ ਕਰਨ ਜਾ ਰਹੀ ਸੀ। ਉਸ ਨੂੰ ਕੀ ਪਤਾ ਸੀ ਕਿ ਜਿਸ ਘਰ ਵਿੱਚ ਵਿਆਹ ਦੇ ਗੀਤ ਗੂੰਜਣੇ ਸਨ, ਉੱਥੇ ਕੁਝ ਹੀ ਪਲਾਂ ਵਿੱਚ ਮਾਤਮ ਛਾ ਜਾਵੇਗਾ।

ਕਿਵੇਂ ਵਾਪਰਿਆ ਰੂਹ ਕੰਬਾਊ ਹਾਦਸਾ?

ਰਾਏਕੋਟ ਰੋਡ ‘ਤੇ ਗੁਰਦੁਆਰਾ ਸਾਹਿਬ ਦੇ ਨੇੜੇ ਜਦੋਂ ਸਰਬਜੀਤ ਕੌਰ ਆਪਣੀ ਸਕੂਟੀ ‘ਤੇ ਜਾ ਰਹੀ ਸੀ, ਤਾਂ ਹਵਾ ਵਿੱਚ ਲਟਕਦੀ ਇੱਕ ਚੀਨੀ ਡੋਰ ਉਸ ਦੇ ਗਲੇ ਵਿੱਚ ਫਸ ਗਈ। ਡੋਰ ਇੰਨੀ ਤੇਜ਼ਧਾਰ ਸੀ ਕਿ ਉਸ ਨੇ ਪਲਕ ਝਪਕਦੇ ਹੀ ਸਰਬਜੀਤ ਦਾ ਗਲਾ ਬੁਰੀ ਤਰ੍ਹਾਂ ਵੱਢ ਦਿੱਤਾ। ਜ਼ਖ਼ਮੀ ਹਾਲਤ ਵਿੱਚ ਉਸ ਨੂੰ ਹਸਪਤਾਲ ਲਿਜਾਇਆ ਗਿਆ, ਪਰ ਜ਼ਖ਼ਮ ਇੰਨਾ ਡੂੰਘਾ ਸੀ ਕਿ ਉਸ ਨੇ ਰਸਤੇ ਵਿੱਚ ਹੀ ਦਮ ਤੋੜ ਦਿੱਤਾ।
 

ਹਲੇ ਕਾਤਿਲ ਚਾਈਨਾ ਡੋਰ ਵੱਲੋਂ ਸਮਰਾਲਾ ਨੇੜਲੇ ਪਿੰਡ ਦੇ 15 ਸਾਲਾ ਲੜਕੇ ਨੂੰ ਮੌਤ ਦੇ ਹਵਾਲੇ ਕਰਨ ਦੀਆਂ ਖ਼ਬਰਾਂ ਦੀ ਸਿਆਹੀ ਸੁੱਕੀ ਨਹੀਂ ਸੀ ਕਿ ਬੀਤੀ ਸ਼ਾਮੀਂ ਤਹਿਸੀਲ ਰਾਏਕੋਟ (Raikot) ਦੇ ਪਿੰਡ ਅਕਾਲਗੜ੍ਹ ਕਲਾਂ ਦੀ ਸਰਬਜੀਤ ਕੌਰ ਜਦੋਂ ਆਪਣੀ ਸਕੂਟੀ ’ਤੇ ਬੈਠ ਕੇ ਰਾਏਕੋਟ ਰੋਡ ਮੁੱਲਾਂਪੁਰ ‘ਚ ਵਿਆਹ ਦੀ ਖਰੀਦਦਾਰੀ ਲਈ ਬਾਜ਼ਾਰ ਵੱਲ ਜਾ ਰਹੀ ਸੀ, ਪਰ ਇੱਕ ਅਚਾਨਕ ਪਲ ਨੇ ਸਭ ਕੁਝ ਖਤਮ ਕਰ ਦਿੱਤਾ। ਇਸ ਰੋਡ ‘ਤੇ ਗੁਰਦੁਆਰਾ ਸਾਹਿਬ ਨੇੜੇ ਹਵਾ ਵਿੱਚ ਉੱਡ ਰਹੀ ਚਾਈਨਾ ਡੋਰ, ਉਸ ਦੇ ਗਲੇ ਵਿੱਚ ਲਿਪਟ ਗਈ।

 

 

 

ਚਾਈਨਾ ਡੋਰ ਕਾਰਨ ਸਰਬਜੀਤ ਕੌਰ ਦੇ ਗਲੇ ਵਿੱਚ ਬੁਰੀ ਤਰ੍ਹਾਂ ਫਿਰ ਗਈ, ਜਿਸ ਕਾਰਨ ਉਸ ਦਾ ਗਲਾ ਖੂਨ ਨਾਲ ਲੱਥਪੱਥ ਹੋ ਗਿਆ। ਮੌਕੇ ‘ਤੇ ਰਾਹਗੀਰਾਂ ਨੇ ਤੁਰੰਤ ਮਦਦ ਕੀਤੀ ਅਤੇ ਦੋ ਵਿਅਕਤੀਆਂ ਨੇ ਆਪਣੀ ਗੱਡੀ ਵਿੱਚ ਬਿਠਾ ਕੇ ਮੁੱਲਾਂਪੁਰ ਦੇ ਹਸਪਤਾਲ ਪਹੁੰਚਾਉਣ ਦੀ ਕੋਸ਼ਿਸ਼ ਕੀਤੀ। ਪਰ ਰਸਤੇ ਵਿੱਚ ਹੀ ਉਸ ਦੀਆਂ ਸਾਹਾਂ ਰੁਕ ਗਈਆਂ। ਹਸਪਤਾਲ ਪਹੁੰਚਦੇ-ਪਹੁੰਚਦੇ ਡਾਕਟਰਾਂ ਨੇ ਕਿਹਾ – “ਬਹੁਤ ਦੇਰ ਹੋ ਗਈ।”

 

 

 

 

ਪਤੀ ਮਨਦੀਪ ਸਿੰਘ ਨੇ ਦੱਸਿਆ ਕਿ ਉਸ ਨੇ ਆਪਣੀ ਜ਼ਿੰਦਗੀ ਸਰਬਜੀਤ ਨਾਲ ਬਿਤਾਉਣ ਦੇ ਕਈ ਸੁਪਨੇ ਵੇਖੇ ਸਨ, ਪਰ ਅੱਜ ਉਸ ਨੂੰ ਇੱਕਲੇਪਣ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਮੇਰੇ ਬੱਚੇ ਦੇ ਸਿਰ ਤੋਂ ਮਾਂ ਦਾ ਸਾਇਆ ਖੁੱਸ ਗਿਆ ਹੈ। ਪੂਰਾ ਪਰਿਵਾਰ ਰੋ ਰਿਹਾ ਹੈ, ਪਿੰਡ ਅਕਾਲਗੜ੍ਹ ਕਲਾਂ ਵਿੱਚ ਸੋਗ ਦੀ ਲਹਿਰ ਛਾਈ ਹੋਈ ਹੈ।

 

 
ਮਾਸੂਮ ਯੁਵਰਾਜ ਦੀ ਮਮਤਾ ਹੋਈ ਵਾਂਝੀ

ਇਸ ਹਾਦਸੇ ਦਾ ਸਭ ਤੋਂ ਦਰਦਨਾਕ ਪਹਿਲੂ ਇਹ ਹੈ ਕਿ ਸਰਬਜੀਤ ਕੌਰ ਆਪਣੇ ਪਿੱਛੇ 2 ਸਾਲ ਦਾ ਮਾਸੂਮ ਪੁੱਤਰ ਯੁਵਰਾਜ ਛੱਡ ਗਈ ਹੈ। ਉਹ ਬੱਚਾ, ਜਿਸ ਨੂੰ ਅਜੇ ਇਹ ਵੀ ਨਹੀਂ ਪਤਾ ਕਿ ‘ਮੌਤ’ ਕੀ ਹੁੰਦੀ ਹੈ, ਹੁਣ ਸਾਰੀ ਉਮਰ ਆਪਣੀ ਮਾਂ ਦੀ ਗੋਦ ਅਤੇ ਮਮਤਾ ਲਈ ਤਰਸੇਗਾ। “ਆਖ਼ਰ ਕਦੋਂ ਤੱਕ ਚੀਨੀ ਡੋਰ ਇੰਝ ਹੀ ਮਾਸੂਮਾਂ ਦੀਆਂ ਜਾਨਾਂ ਲੈਂਦੀ ਰਹੇਗੀ?” ਇਹ ਸਵਾਲ ਅੱਜ ਮੁੱਲਾਂਪੁਰ ਦਾ ਹਰ ਨਿਵਾਸੀ ਪ੍ਰਸ਼ਾਸਨ ਨੂੰ ਪੁੱਛ ਰਿਹਾ ਹੈ।

ਪ੍ਰਸ਼ਾਸਨਿਕ ਨਾਕਾਮੀ ‘ਤੇ ਉੱਠੇ ਤਿੱਖੇ ਸਵਾਲ

ਲੋਕਾਂ ਵਿੱਚ ਸਰਕਾਰ ਅਤੇ ਪ੍ਰਸ਼ਾਸਨ ਖਿਲਾਫ ਭਾਰੀ ਰੋਸ ਪਾਇਆ ਜਾ ਰਿਹਾ ਹੈ। ਲੋਕਾਂ ਦਾ ਕਹਿਣਾ ਹੈ ਕਿ, ਸਿਰਫ਼ ਕਾਗਜ਼ੀ ਪਾਬੰਦੀਆਂ ਨਾਲ ਕੰਮ ਨਹੀਂ ਚੱਲੇਗਾ। ਚੀਨੀ ਡੋਰ ਵੇਚਣ ਵਾਲਿਆਂ ਖ਼ਿਲਾਫ਼ ਸਿੱਧਾ ਕਤਲ ਦਾ ਕੇਸ (ਧਾਰਾ 302) ਦਰਜ ਹੋਣਾ ਚਾਹੀਦਾ ਹੈ। ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਉਹਨਾਂ ਮਾਪਿਆਂ ਨੂੰ ਵੀ ਜਵਾਬਦੇਹ ਬਣਾਇਆ ਜਾਵੇ ਜੋ ਆਪਣੇ ਬੱਚਿਆਂ ਨੂੰ ਇਹ ਖ਼ੂਨੀ ਡੋਰ ਲੈ ਕੇ ਦਿੰਦੇ ਹਨ।

ਚੀਨੀ ਡੋਰ ਨਾਲ ਪਤੰਗ ਉਡਾਉਣਾ ਕੋਈ ਸ਼ੌਕ ਨਹੀਂ, ਸਗੋਂ ਇੱਕ ਗੁਨਾਹ ਹੈ। ਅੱਜ ਕਿਸੇ ਹੋਰ ਦਾ ਘਰ ਉੱਜੜਿਆ ਹੈ, ਕੱਲ੍ਹ ਇਸ ਦੀ ਲਪੇਟ ਵਿੱਚ ਕੋਈ ਵੀ ਆ ਸਕਦਾ ਹੈ। ਆਓ, ਮਨੁੱਖਤਾ ਦੇ ਨਾਤੇ ਇਸ ‘ਮੌਤ ਦੀ ਡੋਰ’ ਦਾ ਮੁਕੰਮਲ ਤਿਆਗ ਕਰੀਏ ਤਾਂ ਜੋ ਕਿਸੇ ਹੋਰ ਮਾਸੂਮ ਦੇ ਸਿਰੋਂ ਮਾਂ ਦਾ ਸਾਇਆ ਨਾ ਉੱਠੇ।
 

ਬੀਤੇ ਦਿਨੀ 15 ਸਾਲਾ ਬੱਚੇ ਦੀ ਹੋਈ ਸੀ ਮੌਤ

ਦੱਸ ਦਈਏ ਕਿ ਚਾਈਨਾ ਡੋਰ ਨਾਲ ਪੰਜਾਬ ‘ਚ ਇਹ ਪਹਿਲੀ ਮੌਤ ਨਹੀਂ, ਦੋ ਦਿਨ ਪਹਿਲਾਂ ਵੀ ਸਮਰਾਲਾ ਦੇ 15 ਸਾਲਾ ਬੱਚੇ ਤਰਨਜੋਤ ਸਿੰਘ ਦੀ ਮੌਤ ਨੇ ਸਮੁੱਚੇ ਪੰਜਾਬੀਆਂ ਦੀਆਂ ਅੱਖਾਂ ਵਿਚ ਪਾਣੀ ਲਿਆ ਦਿੱਤਾ ਸੀ।

Check Also

Brampton – ਇਕਬਾਲ ਕਾਹਲੋਂ ਨੂੰ ਸਸਕੈਚਵਨ ਬਾਰਡਰ ਕਰਾਸਿੰਗ ਤੇ 67 ਗ੍ਰਾਮ ਅਫੀਮ ਨਾਲ ਗ੍ਰਿਫਤਾਰ ਕੀਤਾ

Brampton Man Charged After Opium Seized at Saskatchewan Border Crossing     NORTH PORTAL, Saskatchewan …