Breaking News
Home / ਪੰਜਾਬ / ਨਿਹੰਗ ਸਿੰਘਾਂ ਨੇ ਰਾਜੀਵ ਗਾਂਧੀ ਦੇ ਬੁੱਤ ਨੂੰ ਲਾਈ ਅੱਗ, ਗੁਰਸਿਮਰਨ ਮੰਡ ਨੇ ਪੱਗ ਨਾਲ ਸਾਫ਼ ਕੀਤਾ ਬੁੱਤ

ਨਿਹੰਗ ਸਿੰਘਾਂ ਨੇ ਰਾਜੀਵ ਗਾਂਧੀ ਦੇ ਬੁੱਤ ਨੂੰ ਲਾਈ ਅੱਗ, ਗੁਰਸਿਮਰਨ ਮੰਡ ਨੇ ਪੱਗ ਨਾਲ ਸਾਫ਼ ਕੀਤਾ ਬੁੱਤ

ਨਿਹੰਗ ਸਿੰਘਾਂ ਨੇ ਰਾਜੀਵ ਗਾਂਧੀ ਦੇ ਬੁੱਤ ਨੂੰ ਲਾਈ ਅੱਗ, ਗੁਰਸਿਮਰਨ ਮੰਡ ਨੇ ਪੱਗ ਨਾਲ ਸਾਫ਼ ਕੀਤਾ ਬੁੱਤ

ਸਥਾਨਕ ਸਲੇਮ ਟਾਬਰੀ ਸਥਿਤ ਰਾਜੀਵ ਗਾਂਧੀ ਦੇ ਬੁੱਤ ਨੂੰ ਅੱਜ ਦੇਰ ਸ਼ਾਮ ਕੁਝ ਨਿਹੰਗ ਸਿੰਘਾਂ ਵੱਲੋਂ ਅੱਗ ਲਗਾਏ ਜਾਣ ਦਾ ਮਾਮਲਾ ਸਾਹਮਣੇ ਆਇਆ। ਜਾਣਕਾਰੀ ਅਨੁਸਾਰ ਘਟਨਾ ਅੱਜ ਸ਼ਾਮ ਉਸ ਵਕਤ ਵਾਪਰੀ ਜਦੋਂ ਆਸਪਾਸ ਦੇ ਲੋਕਾਂ ਨੇ ਰਾਜੀਵ ਗਾਂਧੀ ਦੇ ਬੁੱਤ ਨੂੰ ਅੱਗ ਲੱਗੀ ਦੇਖੀ ਤੇ ਉਨ੍ਹਾਂ ਨੇ ਤੁਰੰਤ ਅੱਗ ਨੂੰ ਬੁਝਾ ਦਿੱਤਾ।

ਸੂਚਨਾ ਮਿਲਦਿਆਂ ਕਾਂਗਰਸ ਕਮੇਟੀ ਦੇ ਜ਼ਿਲ੍ਹਾ ਪ੍ਰਧਾਨ ਅਸ਼ਵਨੀ ਸ਼ਰਮਾ,ਗੁਰਸਿਮਰਨ ਸਿੰਘ ਮੰਡ,ਯੋਗੇਸ਼ ਹਾਂਡਾ ਅਤੇ ਹੋਰ ਕਾਂਗਰਸੀ ਆਗੂ ਮੌਕੇ ‘ਤੇ ਪਹੁੰਚੇ ਅਤੇ ਉਨ੍ਹਾਂ ਨੇ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ।

ਮੰਡ ਵਲੋਂ ਆਪਣੀ ਪੱਗ ਉਤਾਰ ਕੇ ਰਾਜੀਵ ਗਾਂਧੀ ਦੇ ਬੁੱਤ ਨੂੰ ਸਾਫ਼ ਕੀਤਾ ਗਿਆ। ਅੱਗ ਲੱਗਣ ਕਾਰਨ ਬੁੱਤ ਨੂੰ ਭਾਰੀ ਨੁਕਸਾਨ ਪੁੱਜਾ ਹੈ। ਘਟਨਾ ਕਾਰਨ ਕਾਂਗਰਸੀ ਆਗੂਆਂ ਤੇ ਵਰਕਰਾਂ ਬਹੁਤ ਔਖੇ ਹਨ

About admin

Check Also

ਪੁੱਤ ਨੂੰ ਕੈਨੇਡਾ ਭੇਜਣ ਲਈ 24 ਲੱਖ ਖ਼ਰਚ ਕੇ ਵਿਦੇਸ਼ ਭੇਜੀ ਨੂੰਹ ਨੇ ਦਿੱਤਾ ਧੋਖਾ

ਮਾਛੀਵਾੜਾ ਸਾਹਿਬ (ਟੱਕਰ): ਪਿਛਲੇ ਸਮਿਆਂ ਦੌਰਾਨ ਵਿਦੇਸ਼ਾਂ ਤੋਂ ਆਏ ਲਾੜੇ ਪੰਜਾਬ ਵਿਚ ਕੁੜੀਆਂ ਨਾਲ ਵਿਆਹ …

%d bloggers like this: