Breaking News

Mouni Roy shares shocking incident -ਮਸ਼ਹੂਰ ਅਦਾਕਾਰਾ ਨਾਲ ਹਰਿਆਣਾ ‘ਚ ਬਦਸਲੂਕੀ

Mouni Roy shares shocking incident

‘ਲੱਕ ‘ਤੇ ਰੱਖਿਆ ਹੱਥ ਨਾਲੇ ਕੀਤੇ ਗੰਦੇ ਇਸ਼ਾਰੇ…’, ਮਸ਼ਹੂਰ ਅਦਾਕਾਰਾ ਨਾਲ ਹਰਿਆਣਾ ‘ਚ ਬਦਸਲੂਕੀ

ਮਸ਼ਹੂਰ ਅਦਾਕਾਰਾ ਮੌਨੀ ਰਾਏ ਨਾਲ ਹਰਿਆਣਾ ਵਿਚ ਛੇੜਛਾੜ

 

ਹਰਿਆਣਾ ਦੇ ਕਰਨਾਲ ‘ਚ ਇੱਕ ਪ੍ਰੋਗਰਾਮ ਦੌਰਾਨ ਮਸ਼ਹੂਰ ਅਦਾਕਾਰਾ ਮੌਨੀ ਰਾਏ ਨਾਲ ਬਦਸਲੂਕੀ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਕਾਰਨ ਅਦਾਕਾਰਾ ਨੇ ਕਾਫੀ ਅਪਮਾਨਿਤ ਅਤੇ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਮਹਿਸੂਸ ਕੀਤਾ ਹੈ। ਮੌਨੀ ਰਾਏ ਨੇ ਸੋਸ਼ਲ ਮੀਡੀਆ ‘ਤੇ ਇਸ ਸਾਰੀ ਘਟਨਾ ਦਾ ਖੁਲਾਸਾ ਕਰਦਿਆਂ ਦੱਸਿਆ ਕਿ ਕੁਝ ਬਜ਼ੁਰਗ ਵਿਅਕਤੀਆਂ ਨੇ ਉਨ੍ਹਾਂ ਨਾਲ ਸ਼ਰਮਨਾਕ ਹਰਕਤਾਂ ਕੀਤੀਆਂ।

 

 

ਫੋਟੋ ਖਿਚਵਾਉਣ ਦੇ ਬਹਾਨੇ ਕੀਤੀ ਬਦਤਮੀਜ਼ੀ
ਮੌਨੀ ਰਾਏ ਅਨੁਸਾਰ, ਇਹ ਘਟਨਾ ਉਦੋਂ ਵਾਪਰੀ ਜਦੋਂ ਉਹ ਕਰਨਾਲ ਵਿੱਚ ਇੱਕ ਪ੍ਰੋਗਰਾਮ ਲਈ ਸਟੇਜ ਵੱਲ ਵਧ ਰਹੀ ਸੀ। ਉੱਥੇ ਮੌਜੂਦ ਦੋ ਬਜ਼ੁਰਗ ਵਿਅਕਤੀਆਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਫੋਟੋ ਖਿਚਵਾਉਣ ਦੇ ਬਹਾਨੇ ਉਨ੍ਹਾਂ ਦੀ ਕਮਰ ‘ਤੇ ਹੱਥ ਰੱਖ ਦਿੱਤਾ। ਜਦੋਂ ਅਦਾਕਾਰਾ ਨੇ ਉਨ੍ਹਾਂ ਨੂੰ ਆਪਣਾ ਹੱਥ ਹਟਾਉਣ ਲਈ ਕਿਹਾ, ਤਾਂ ਉਨ੍ਹਾਂ ਨੂੰ ਇਹ ਗੱਲ ਚੰਗੀ ਨਹੀਂ ਲੱਗੀ ਅਤੇ ਮਾਹੌਲ ਹੋਰ ਖਰਾਬ ਹੋ ਗਿਆ।

 

 

 

ਸਟੇਜ ‘ਤੇ ਵੀ ਜਾਰੀ ਰਹੀ ਘਟੀਆ ਹਰਕਤ
ਸਟੇਜ ‘ਤੇ ਪਹੁੰਚਣ ਤੋਂ ਬਾਅਦ ਵੀ ਸਥਿਤੀ ਸੁਧਰੀ ਨਹੀਂ, ਬਲਕਿ ਹੋਰ ਵਿਗੜ ਗਈ। ਮੌਨੀ ਰਾਏ ਨੇ ਕਿਹਾ ਕਿ ਇਸ ਤੋਂ ਬਾਅਦ ਕੁਝ ਬਜ਼ੁਰਗ ਵਿਅਕਤੀ ਗਲਤ ਕੋਣਾਂ (Wrong Angles) ਤੋਂ ਉਨ੍ਹਾਂ ਦੀ ਵੀਡੀਓ ਬਣਾ ਰਹੇ ਸਨ। ਇਸੇ ਵਿਚਾਲੇ ਉਹ ਪ੍ਰੋਗਰਾਮ ਦੌਰਾਨ ਅਦਾਕਾਰਾ ਵੱਲ ਅਪਮਾਨਜਨਕ ਇਸ਼ਾਰੇ ਵੀ ਕਰਨ ਲੱਗੇ। ਜਦੋਂ ਮੌਨੀ ਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਤਾਂ ਉਨ੍ਹਾਂ ਨੇ ਉਸ ‘ਤੇ ਗੁਲਾਬ ਦੇ ਫੁੱਲ ਸੁੱਟਣੇ ਸ਼ੁਰੂ ਕਰ ਦਿੱਤੇ।

 

ਆਯੋਜਕਾਂ ਦੀ ਚੁੱਪ ‘ਤੇ ਸਵਾਲ
ਅਦਾਕਾਰਾ ਨੇ ਇਸ ਗੱਲ ‘ਤੇ ਵੀ ਦੁੱਖ ਪ੍ਰਗਟਾਇਆ ਕਿ ਨਾ ਤਾਂ ਪਰਿਵਾਰਕ ਮੈਂਬਰਾਂ ਨੇ ਅਤੇ ਨਾ ਹੀ ਪ੍ਰੋਗਰਾਮ ਦੇ ਆਯੋਜਕਾਂ ਨੇ ਉਨ੍ਹਾਂ ਵਿਅਕਤੀਆਂ ਨੂੰ ਰੋਕਣ ਜਾਂ ਉੱਥੋਂ ਹਟਾਉਣ ਦੀ ਕੋਸ਼ਿਸ਼ ਕੀਤੀ। ਇਸ ਵਿਵਹਾਰ ਤੋਂ ਪ੍ਰੇਸ਼ਾਨ ਹੋ ਕੇ ਮੌਨੀ ਇਕ ਵਾਰ ਸਟੇਜ ਛੱਡ ਕੇ ਚਲੀ ਗਈ ਸੀ, ਪਰ ਫਿਰ ਵਾਪਸ ਆ ਕੇ ਆਪਣੀ ਪੇਸ਼ਕਾਰੀ ਪੂਰੀ ਕੀਤੀ।

 

 

ਅਦਾਕਾਰਾ ਦਾ ਤਿੱਖੀ ਪ੍ਰਤੀਕਿਰਿਆ
ਮੌਨੀ ਰਾਏ ਨੇ ਗੁੱਸੇ ਵਿੱਚ ਕਿਹਾ, “ਅਸੀਂ ਕਲਾਕਾਰ ਹਾਂ ਅਤੇ ਇਮਾਨਦਾਰੀ ਨਾਲ ਆਪਣਾ ਗੁਜ਼ਾਰਾ ਕਰ ਰਹੇ ਹਾਂ। ਲਾਨਤ ਹੈ ਅਜਿਹੇ ਲੋਕਾਂ ‘ਤੇ”। ਉਨ੍ਹਾਂ ਸਵਾਲ ਕੀਤਾ ਕਿ ਜੇਕਰ ਇਹੀ ਵਿਵਹਾਰ ਉਨ੍ਹਾਂ ਦੀਆਂ ਆਪਣੀਆਂ ਭੈਣਾਂ ਜਾਂ ਧੀਆਂ ਨਾਲ ਹੋਵੇ, ਤਾਂ ਉਹ ਕੀ ਕਰਨਗੇ?। ਅਦਾਕਾਰਾ ਨੇ ਹੁਣ ਪ੍ਰਸ਼ਾਸਨ ਅਤੇ ਅਧਿਕਾਰੀਆਂ ਤੋਂ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ।

Check Also

Karan Aujla Faces New Allegations from Canadian Actress – ਵਿਦੇਸ਼ੀ ਅਦਾਕਾਰਾ ਨੇ ਕਰਨ ਔਜਲਾ ‘ਤੇ ਲਾਏ ਵੱਡੇ ਦੋਸ਼

Karan Aujla Faces New Allegations from Canadian Actress Karan Aujla ਵੱਲੋਂ Cheating ਦੀਆਂ ਅਫਵਾਹਾਂ ਵਿਚਾਲੇ …