Breaking News

Parmish Verma – ਤਲਾਕ ਦੀਆਂ ਖ਼ਬਰਾਂ ਵਿਚਾਲੇ ਪਰਮੀਸ਼ ਵਰਮਾ ਦੀ ਪਤਨੀ ਨੇ ਲਾਇਆ ਸਟੇਟਸ; ਸੋਸ਼ਲ ਮੀਡੀਆ ‘ਤੇ ਛੇੜੀ ਨਵੀਂ ਚਰਚਾ

Parmish Verma – ਤਲਾਕ ਦੀਆਂ ਖ਼ਬਰਾਂ ਵਿਚਾਲੇ ਪਰਮੀਸ਼ ਵਰਮਾ ਦੀ ਪਤਨੀ ਨੇ ਲਾਇਆ ਸਟੇਟਸ; ਸੋਸ਼ਲ ਮੀਡੀਆ ‘ਤੇ ਛੇੜੀ ਨਵੀਂ ਚਰਚਾ

ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਅਤੇ ਅਦਾਕਾਰ ਪਰਮੀਸ਼ ਵਰਮਾ ਦੀ ਪਤਨੀ ਗੁਨੀਤ ਗਰੇਵਾਲ ਵਰਮਾ ਆਪਣੀ ਇੱਕ ਤਾਜ਼ਾ ਸੋਸ਼ਲ ਮੀਡੀਆ ਅਪਡੇਟ ਕਾਰਨ ਚਰਚਾ ਵਿੱਚ ਹੈ। ਗਾਇਕ ਦੀ ਪਤਨੀ ਨੇ ਪੋਸਟ ਸਾਂਝੀ ਕਰਕੇ ਲਿਖਿਆ ਕਿ ਮਿਸ ਯੂ ਮੇਰੀ ਧੀ ਸਦਾ…। ਇਸ ਪੋਸਟ ਨੇ ਉਨ੍ਹਾਂ ਦੇ ਪ੍ਰਸ਼ੰਸਕਾਂ ਅਤੇ ਫਾਲੋਅਰਜ਼ ਦਾ ਧਿਆਨ ਖਿੱਚ ਲਿਆ ਹੈ।

ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਪਰਮੀਸ਼ ਵਰਮਾ ਅਤੇ ਉਨ੍ਹਾਂ ਦੀ ਪਤਨੀ ਗੁਨੀਤ ਗਰੇਵਾਲ (ਗੀਤ) ਦੇ ਤਲਾਕ ਖਬਰਾਂ ਫੈਲ ਰਹੀਆਂ ਸਨ। ਤੁਹਾਨੂੰ ਦੱਸ ਦੇਈਏ ਕਿ ਇੰਟਰਨੈੱਟ ‘ਤੇ ਕੁਝ ਅਜਿਹੀਆਂ ਸਕ੍ਰੀਨ ਰਿਕਾਰਡਿੰਗਜ਼ ਵਾਇਰਲ ਹੋ ਰਹੀਆਂ ਸਨ ਜਿਸ ਨਾਲ ਜੋੜੇ ਦੀਆਂ ਤਲਾਕ ਦੀਆਂ ਖਬਰਾਂ ਨੂੰ ਹੋਰ ਹਵਾ ਮਿਲੀ।

ਦਾਅਵਾ ਕੀਤਾ ਜਾ ਰਿਹਾ ਹੈ ਕਿ ਗੀਤ ਗਰੇਵਾਲ ਨੇ 9 ਦਸੰਬਰ 2025 ਨੂੰ ਕੈਨੇਡਾ ਦੇ ਵੈਨਕੂਵਰ ਦੀ ਅਦਾਲਤ ਵਿੱਚ ਤਲਾਕ ਲਈ ਅਰਜ਼ੀ ਦਾਖਲ ਕੀਤੀ ਸੀ।ਬ੍ਰਿਟਿਸ਼ ਕੋਲੰਬੀਆ ਕੋਰਟ ਦੀ ਵੈੱਬਸਾਈਟ ਦੇ ਸਰਚ ਰਿਜ਼ਲਟ ਵਿੱਚ ਪਰਮੀਸ਼ ਦਾ ਨਾਮ ਵੀ ਸਾਹਮਣੇ ਆਉਣ ਦੀ ਗੱਲ ਕਹੀ ਜਾ ਰਹੀ ਹੈ। ਹੁਣ ਗਾਇਕ ਦੀ ਪਤਨੀ ਵਲੋਂ ਸਾਂਝੀ ਕੀਤੀ ਇਸ ਪੋਸਟ ਨੇ ਪ੍ਰਸ਼ੰਸਕਾਂ ਨੂੰ ਚਿੰਤਾ ‘ਚ ਪਾ ਦਿੱਤਾ ਹੈ।

Check Also

SRK Faces Backlash in IPL Row – ਸ਼ਾਹਰੁਖ ਖਾਨ ਵਰਗੇ ਲੋਕ ਦੇਸ਼ਧ੍ਰੋਹੀ, ਭਾਰਤ ਦਾ ਖਾਂਦੇ ਅਤੇ ਪਾਕਿ-ਬੰਗਲਾਦੇਸ਼ ਦੇ ਗੁਣ ਗਾਉਂਦੇ: ਭਾਜਪਾ ਆਗੂ

BJP Leader Sparks Outrage by Labeling Shah Rukh Khan ‘Traitor’ Over KKR’s Bangladeshi Player Pick …