US – ਅਮਰੀਕਾ: ਭਾਰਤੀ ਮੂਲ ਦੀ ਔਰਤ ’ਤੇ ਦੋ ਪੁੱਤਰਾਂ ਦੇ ਕਤਲ ਦਾ ਦੋਸ਼, ਗ੍ਰਿਫਤਾਰ ਪਤੀ ਨੇ ਜਤਾਇਆ ਕਤਲ ਦਾ ਸ਼ੱਕ
ਅਮਰੀਕਾ ਦੇ ਨਿਊ ਜਰਸੀ ਵਿੱਚ ਭਾਰਤੀ ਮੂਲ ਦੀ 35 ਔਰਤ ਪ੍ਰਿਯਥਰਸਿਨੀ ਨਟਰਾਜਨ ਨੂੰ ਆਪਣੇ ਦੋ ਪੁੱਤਰਾਂ ਦੇ ਕਤਲ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ।
ਜਾਣਕਾਰੀ ਅਨੁਸਾਰ ਪ੍ਰਿਯਥਰਸਿਨੀ ਨੇ ਆਪਣੇ 5 ਅਤੇ 7 ਸਾਲਾ ਪੁੱਤਰਾਂ ਦੀ ਜਾਨ ਲੈ ਲਈ। ਸਮਰਸੈੱਟ ਕਾਊਂਟੀ ਪ੍ਰੋਸੀਕਿਊਟਰ ਜੌਹਨ ਮੈੱਕਡੋਨਾਲਡ ਨੇ ਕਿਹਾ ਕਿ 13 ਜਨਵਰੀ ਨੂੰ ਬੱਚਿਆਂ ਦੇ ਪਿਤਾ ਨੇ 911 ‘ਤੇ ਕਾਲ ਕਰਕੇ ਪੁਲੀਸ ਨੂੰ ਸੂਚਿਤ ਕੀਤਾ।
ਪਤੀ ਨੇ ਦੱਸਿਆ ਕਿ ਉਸ ਦੇ ਘਰ ਆਉਣ ’ਤੇ ਬੱਚੇ ਬੇਹੋਸ਼ ਮਿਲੇ ਅਤੇ ਉਸ ਨੇ ਆਪਣੀ ਪਤਨੀ ’ਤੇ ਬੱਚਿਆਂ ਨੂੰ ਕੁਝ ਕਰਨ ਦੇ ਇਲਜ਼ਾਮ ਲਗਾਏ।
ਪੁਲੀਸ ਘਰ ਪਹੁੰਚੀ ਤਾਂ ਬੱਚੇ ਬੈਡਰੂਮ ’ਚ ਬੇਹੋਸ਼ ਪਏ ਮਿਲੇ ਅਤੇ ਮੌਕੇ ‘ਤੇ ਬੁਲਾਈ ਗਈ ਮੈਡੀਕਲ ਟੀਮ ਨੇ ਬੱਚਿਆਂ ਨੂੰ ਮ੍ਰਿਤਕ ਐਲਾਨ ਦਿੱਤਾ।

ਨਟਰਾਜਨ ਵਿਰੁੱਧ ਪਹਿਲੇ ਦਰਜੇ ਦੀਆਂ ਦੋ ਹੱਤਿਆਵਾਂ ਅਤੇ ਤੀਜੇ ਦਰਜੇ ਦੇ ਹਥਿਆਰ ਰੱਖਣ ਦੇ ਦੋਸ਼ ਤਹਿਤ ਮਾਮਲਾ ਦਰਜ ਕੀਤਾ ਗਿਆ। ਉਸ ਨੂੰ Hillsborough ਪੁਲੀਸ ਵੱਲੋਂ ਗ੍ਰਿਫ਼ਤਾਰ ਕਰਕੇ ਸਮਰਸੈੱਟ ਕਾਊਂਟੀ ਜੇਲ੍ਹ ਵਿੱਚ ਰੱਖਿਆ ਗਿਆ ਹੈ।
ਪੁਲੀਸ ਅਤੇ ਮੈਡੀਕਲ ਜਾਂਚ ਅਧਿਕਾਰੀਆ ਵੱਲੋਂ ਮਾਮਲੇ ਦੀ ਜਾਰੀ ਹੈ। ਮੈਡੀਕਲ ਐਗਜ਼ਾਮਿਨਰ ਦਫ਼ਤਰ ਵੱਲੋਂ ਬੱਚਿਆਂ ਦੀ ਪਛਾਣ ਅਤੇ ਮੌਤ ਦਾ ਕਾਰਨ ਜਾਂਚਣ ਲਈ ਪੋਸਟਮਾਰਟਮ ਕੀਤਾ ਜਾਵੇਗਾ।