Air India – ਸੰਘਣੀ ਧੁੰਦ ਕਰਕੇ ਲਗੇਜ ਕੰਟੇਨਰ ਨਾਲ ਟਕਰਾਇਆ ਏੇਅਰ ਇੰਡੀਆ ਦਾ ਜਹਾਜ਼; ਇੰਜਨ ਨੁਕਸਾਨਿਆ
ਸੰਘਣੀ ਧੁੰਦ ਕਰਕੇ ਲਗੇਜ ਕੰਟੇਨਰ ਨਾਲ ਟਕਰਾਇਆ ਏੇਅਰ ਇੰਡੀਆ ਦਾ ਜਹਾਜ਼; ਇੰਜਨ ਨੁਕਸਾਨਿਆ, ਸੱਟ ਫੇਟ ਤੋਂ ਬਚਾਅ
ਹਵਾਬਾਜ਼ੀ ਨਿਗਰਾਨ ਡੀਜੀਸੀਏ ਵੱਲੋਂ ਜਾਂਚ ਦੇ ਹੁਕਮ, ਜਹਾਜ਼ ਨੂੰ ਮੁਰੰਮਤ ਲਈ ਉਡਾਣ ਭਰਨ ਤੋਂ ਰੋਕਿਆ
ਏਅਰ ਇੰਡੀਆ ਦੇ ਬੇੜੇ ਵਿਚ ਸਭ ਤੋਂ ਨਵਾਂ ਏਅਰਬੱਸ ਏ350 ਜਹਾਜ਼, ਜੋ 250 ਤੋਂ ਵੱਧ ਯਾਤਰੀਆਂ ਨਾਲ ਦਿੱਲੀ ਤੋਂ ਨਿਊਯਾਰਕ ਉਡਾਣ ਭਰ ਰਿਹਾ ਸੀ, ਦਾ ਇੰਜਨ ਅੱਜ ਦਿੱਲੀ ਹਵਾਈ ਅੱਡੇ ’ਤੇ ਪਾਰਕਿੰਗ ਬੇਅ ਨੇੜੇ ਲਗੇਜ ਵਾਲੇ ਕੰਟੇਨਰ ਨੂੰ ਟਕਰਾਉਣ ਕਰਕੇ ਨੁਕਸਾਨਿਆ ਗਿਆ।
ਇਹ ਘਟਨਾ ਉਦੋਂ ਵਾਪਰੀ ਜਦੋਂ ਫਲਾਈਟ ਏਆਈ101, ਜੋ ਇਰਾਨ ਵੱਲੋਂ ਅਚਾਨਕ ਆਪਣਾ ਹਵਾਈ ਖੇਤਰ ਬੰਦ ਕੀਤੇ ਜਾਣ ਕਰਕੇ, ਉਡਾਣ ਭਰਨ ਤੋਂ ਥੋੜ੍ਹੀ ਦੇਰ ਬਾਅਦ ਦਿੱਲੀ ਪਰਤਿਆ ਸੀ।
ਜਹਾਜ਼ ਸੰਘਣੀ ਧੁੰਦ ਵਿੱਚ ਆਪਣੀ ਪਾਰਕਿੰਗ ਬੇਅ ਵੱਲ ਵੱਧ ਰਿਹਾ ਸੀ। ਇਸ ਘਟਨਾ ਵਿੱਚ ਯਾਤਰੀਆਂ ਨੂੰ ਕਿਸੇ ਸੱਟ ਫੇਟ ਤੋਂ ਬਚਾਅ ਰਿਹਾ। ਅਪੁਸ਼ਟ ਵੀਡੀਓਜ਼ ਤੇ ਤਸਵੀਰਾਂ ਵਿਚ ਜਹਾਜ਼ ਦੇ ਸੱਜੇ ਪਾਸੇ ਵਾਲੇ ਇੰਜਨ ਨੂੰ ਪੁੱਜੇ ਨੁਕਸਾਨ ਨੂੰ ਦੇਖਿਆ ਜਾ ਸਕਦਾ ਹੈ।
ਜਹਾਜ਼ ਨੂੰ ਮੁਰੰਮਤ ਲਈ ਉਡਾਣ ਭਰਨ ਤੋਂ ਰੋਕ ਦਿੱਤਾ ਗਿਆ ਹੈ। ਹਵਾਬਾਜ਼ੀ ਨਿਗਰਾਨ ਡੀਜੀਸੀਏ ਨੇ ਮਾਮਲੇ ਦੀ ਜਾਂਚ ਵਿੱਢ ਦਿੱਤੀ ਹੈ।