“PM Modi Not That Happy With Me As They Are Paying Lot Of Tariffs”: Trump
ਟੈਕਸ ਲਾਉਣ ਤੋਂ ਬਾਅਦ ਮੋਦੀ ਮੇਰੇ ਤੋਂ ਖੁਸ਼ ਨਹੀਂ: ਟਰੰਪ
ਅਮਰੀਕੀ ਰਾਸ਼ਟਰਪਤੀ ਨੇ ਭਾਰਤ ਦੇ ਰੂਸ ਤੋਂ ਤੇਲ ਖਰੀਦਣ ਦੇ ਮਾਮਲੇ ਵਿਚ ਕਟੌਤੀ ਕਰਨ ਦੇ ਦਾਅਵੇ ਕੀਤੇ
ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਅੱਜ ਕਿਹਾ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਨ੍ਹਾਂ ਤੋਂ ਖੁਸ਼ ਨਹੀਂ ਹਨ ਕਿਉਂਕਿ ਅਮਰੀਕਾ ਵੱਲੋਂ ਭਾਰਤ ’ਤੇ ਰੂਸੀ ਤੇਲ ਦੀ ਖਰੀਦ ਕਰਨ ’ਤੇ ਟੈਕਸ ਲਾ ਦਿੱਤਾ ਗਿਆ ਹੈ।
ਟਰੰਪ ਨੇ ਹਾਊਸ ਜੀਓਪੀ ਮੈਂਬਰ ਰੀਟਰੀਟ ਵਿੱਚ ਟਿੱਪਣੀ ਕਰਦੇ ਹੋਏ ਇਹ ਵੀ ਦਾਅਵਾ ਕੀਤਾ ਕਿ ਪ੍ਰਧਾਨ ਮੰਤਰੀ ਮੋਦੀ ਉਨ੍ਹਾਂ ਨੂੰ ਮਿਲਣ ਆਏ ਸਨ। ਉਨ੍ਹਾਂ ਕਿਹਾ ਕਿ ਨਰਿੰਦਰ ਮੋਦੀ ਦੇ ਉਨ੍ਹਾਂ ਨਾਲ ਬਹੁਤ ਚੰਗੇ ਸਬੰਧ ਹਨ ਪਰ ਉਹ ਇਸ ਵੇਲੇ ਉਨ੍ਹਾਂ (ਟਰੰਪ) ਨਾਲ ਨਾਰਾਜ਼ ਹਨ ਕਿਉਂਕਿ ਭਾਰਤ ਨੂੰ ਹੁਣ ਬਹੁਤ ਸਾਰੇ ਟੈਰਿਫ ਅਦਾ ਕਰਨੇ ਪੈ ਰਹੇ ਹਨ।

ਟਰੰਪ ਨੇ ਇਸ ਤੋਂ ਇਕ ਦਿਨ ਪਹਿਲਾਂ ਇਹ ਦਾਅਵਾ ਕੀਤਾ ਸੀ ਕਿ ਭਾਰਤ ’ਤੇ ਇਸ ਕਰ ਕੇ ਜ਼ਿਆਦਾ ਟੈਕਸ ਲਾਏ ਗਏ ਹਨ ਕਿਉਂਕਿ ਉਹ ਰੂਸ ਤੋਂ ਤੇਲ ਖਰੀਦ ਰਿਹਾ ਹੈ। ਟਰੰਪ ਨੇ ਅੱਜ ਦਾਅਵਾ ਕੀਤਾ ਕਿ ਭਾਰਤ ਨੇ ਰੂਸ ਤੋਂ ਤੇਲ ਦੀ ਸਪਲਾਈ ਵਿਚ ਹੌਲੀ ਹੌਲੀ ਕਰ ਕੇ ਕਟੌਤੀ ਕਰ ਦਿੱਤੀ ਹੈ।
ਟਰੰਪ ਨੇ ਕਿਹਾ ਕਿ ਅਮਰੀਕਾ ਨੇ ਭਾਰਤ ’ਤੇ 50 ਟੈਕਸ ਲਾਇਆ ਹੈ ਜਿਸ ਵਿੱਚ ਰੂਸੀ ਤੇਲ ਦੀ ਖਰੀਦ ਲਈ 25 ਫੀਸਦੀ ਟੈਕਸ ਸ਼ਾਮਲ ਹੈ।
ਟਰੰਪ ਨੇ ਇਹ ਵੀ ਕਿਹਾ ਕਿ ਭਾਰਤ ਉਨ੍ਹਾਂ ਤੋਂ ਅਪਾਚੇ ਹੈਲੀਕਾਪਟਰ ਖਰੀਦਣ ਲਈ ਪੰਜ ਸਾਲਾਂ ਤੋਂ ਉਡੀਕ ਕਰ ਰਿਹਾ ਹੈ।
ਉਨ੍ਹਾਂ ਕਿਹਾ ਕਿ ਅਮਰੀਕਾ ਇਸ ਸਬੰਧੀ ਨਿਯਮਾਂ ਵਿਚ ਬਦਲਾਅ ਕਰ ਰਿਹਾ ਹੈ ਤੇ ਭਾਰਤ ਨੂੰ ਜਲਦੀ ਅਪਾਚੇ ਹੈਲੀਕਾਪਟਰ ਸਪਲਾਈ ਕੀਤੇ ਜਾਣਗੇ। ਭਾਰਤ ਨੇ ਅਮਰੀਕਾ ਨੂੰ 68 ਅਪਾਚੇ ਹੈਲੀਕਾਪਟਰਾਂ ਦਾ ਆਰਡਰ ਦਿੱਤਾ ਸੀ।