Breaking News

Geeta zaildar : ਪੰਜਾਬੀ ਕਲਾਕਾਰਾਂ ਅਤੇ ਸਿਆਸੀ ਹਸਤੀਆਂ ਦੀ ‘ਮੌਤ’ ਦੀਆਂ ਖਬਰਾਂ ਫੈਲਾਉਣ ਵਾਲਾ ਸ਼ਖਸ਼ ਕਾਬੂ, ਤਿੰਨ ਦਿਨਾਂ ਤੋਂ ਲੱਭ ਰਹੇ ਸੀ ਪੰਜਾਬੀ ਗਾਇਕ ਗੀਤਾ ਜ਼ੈਲਦਾਰ

Geeta zaildar Video: ਪੰਜਾਬੀ ਕਲਾਕਾਰਾਂ ਅਤੇ ਸਿਆਸੀ ਹਸਤੀਆਂ ਦੀ ‘ਮੌਤ’ ਦੀਆਂ ਖਬਰਾਂ ਫੈਲਾਉਣ ਵਾਲਾ ਸ਼ਖਸ਼ ਕਾਬੂ, ਤਿੰਨ ਦਿਨਾਂ ਤੋਂ ਲੱਭ ਰਹੇ ਸੀ ਪੰਜਾਬੀ ਗਾਇਕ ਗੀਤਾ ਜ਼ੈਲਦਾਰ

Punjabi Singer Geeta zaildar: ਪੰਜਾਬੀ ਸੰਗੀਤ ਜਗਤ ਦੇ ਮਸ਼ਹੂਰ ਗਾਇਕ ਗੀਤਾ ਜ਼ੈਲਦਾਰ ਇਨ੍ਹੀਂ ਦਿਨੀਂ ਸੁਰਖੀਆਂ ਵਿੱਚ ਹਨ। ਇਸਦਾ ਕਾਰਨ ਉਨ੍ਹਾਂ ਦਾ ਕੋਈ ਗੀਤ ਨਹੀਂ ਬਲਕਿ ਕੋਈ ਹੋਰ ਵਜ੍ਹਾ ਹੈ। ਦਰਅਸਲ, ਜ਼ੈਲਦਾਰ ਨੇ ਸੋਸ਼ਲ ਮੀਡੀਆ ‘ਤੇ ਪੰਜਾਬੀ ਕਲਾਕਾਰਾਂ ਬਾਰੇ ਗਲਤ ਅਤੇ ਝੂਠੀਆਂ ਅਫਵਾਹਾਂ ਫੈਲਾਉਣ ਵਾਲੇ ਇੱਕ ਵਿਅਕਤੀ ਨੂੰ ਰੰਗੇ ਹੱਥੀਂ ਕਾਬੂ ਕੀਤਾ ਹੈ। ਇਹ ਵਿਅਕਤੀ ਪਿਛਲੇ ਕਾਫੀ ਸਮੇਂ ਤੋਂ ਨਾਮੀ ਕਲਾਕਾਰਾਂ ਅਤੇ ਸਿਆਸੀ ਹਸਤੀਆਂ ਦੀ ਮੌਤ ਬਾਰੇ ਫੇਕ ਵੀਡੀਓਜ਼ ਬਣਾ ਕੇ ਲੋਕਾਂ ਨੂੰ ਗੁਮਰਾਹ ਕਰ ਰਿਹਾ ਸੀ।

 

 

 

 

 

 

 

 

 

 

 

 

ਜਾਣੋ ਕਿੰਨੇ ਸਾਲਾਂ ਤੋਂ ਲੋਕਾਂ ਨੂੰ ਕਰ ਰਿਹਾ ਸੀ ਗੁਮਰਾਹ?

ਸੋਸ਼ਲ ਮੀਡੀਆ ਉੱਪਰ ਤੇਜ਼ੀ ਨਾਲ ਵਾਈਰਲ ਹੋ ਰਹੀ ਵੀਡੀਓ ਵਿੱਚ ਪੁੱਛਗਿੱਛ ਦੌਰਾਨ ਉਕਤ ਵਿਅਕਤੀ ਨੇ ਕਬੂਲ ਕੀਤਾ ਹੈ ਕਿ ਉਹ ਪਿਛਲੇ ਤਿੰਨ-ਚਾਰ ਸਾਲਾਂ ਤੋਂ ਇਹ ਪੇਜ਼ ਚਲਾ ਰਿਹਾ ਹੈ। ਗੀਤਾ ਜ਼ੈਲਦਾਰ ਨੇ ਜਦੋਂ ਉਸ ਨੂੰ ਸਵਾਲ ਕੀਤੇ ਤਾਂ ਉਸ ਨੇ ਮੰਨਿਆ ਕਿ ਉਹ ਖੁਦ ਹੀ ਵੀਡੀਓਜ਼ ਪਾਉਂਦਾ ਸੀ ਅਤੇ ਵੀਡੀਓਜ਼ ਦੇ ਪਿੱਛੇ ਆਵਾਜ਼ ਵੀ ਉਸਦੀ ਆਪਣੀ ਹੀ ਹੁੰਦੀ ਸੀ।

 

 

 

 

 

 

 

 

 

 

 

 

 

 

 

 

 

 

 

 

 

 

ਇਨ੍ਹਾਂ ਕਲਾਕਾਰਾਂ ਅਤੇ ਸਿਆਸੀ ਹਸਤੀਆਂ ਬਾਰੇ ਫੈਲਾਈਆਂ ਝੂਠੀਆਂ ਖ਼ਬਰਾਂ

ਇਸ ਵਿਅਕਤੀ ਨੇ ਕਈ ਵੱਡੀਆਂ ਹਸਤੀਆਂ ਬਾਰੇ ਦਰਦਨਾਕ ਮੌਤ ਦੀਆਂ ਅਫਵਾਹਾਂ ਫੈਲਾਈਆਂ ਸਨ, ਜਿਨ੍ਹਾਂ ਵਿੱਚ ਸ਼ਾਮਲ ਹਨ:

 

 

 

 

 

 

 

 

 

 

 

 

 

 

 

 

 

 

 

 

 

 

 

 

 

 

ਚਰਨਜੀਤ ਸਿੰਘ ਚੰਨੀ: ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬਾਰੇ ਵੀ ਗਲਤ ਖਬਰਾਂ ਨਸ਼ਰ ਕੀਤੀਆਂ ਗਈਆਂ। ਇਸ ਤੋਂ ਇਲਾਵਾ ਦਲਜੀਤ ਦੋਸਾਂਝ ਅਤੇ ਬੱਬੂ ਮਾਨ ਵਰਗੇ ਕਲਾਕਾਰਾਂ ਦੇ ਨਾਮ ਵੀ ਇਨ੍ਹਾਂ ਝੂਠੀਆਂ ਖ਼ਬਰਾਂ ਵਿੱਚ ਵਰਤੇ ਗਏ ਸਨ।

ਗੁਰਪ੍ਰੀਤ ਘੁੱਗੀ: ਵੀਡੀਓ ਵਿੱਚ ਕਿਹਾ ਗਿਆ ਕਿ ਕਾਮੇਡੀਅਨ ਗੁਰਪ੍ਰੀਤ ਘੁੱਗੀ ਦੁਨੀਆ ਨੂੰ ਅਲਵਿਦਾ ਕਹਿ ਗਏ ਹਨ।

ਐਮੀ ਵਿਰਕ: ਐਮੀ ਵਿਰਕ ਬਾਰੇ ਝੂਠੀ ਖਬਰ ਫੈਲਾਈ ਗਈ ਕਿ ਗੈਂਗਸਟਰਾਂ ਨਾਲ ਹੋਏ ਮੁਕਾਬਲੇ ਵਿੱਚ ਉਨ੍ਹਾਂ ਦੀ ਗੋਲੀਆਂ ਲੱਗਣ ਕਾਰਨ ਮੌਤ ਹੋ ਗਈ।

ਸੰਜੇ ਦੱਤ: ਬਾਲੀਵੁੱਡ ਅਦਾਕਾਰ ਸੰਜੇ ਦੱਤ ਦੀ ਇੱਕ ਭਿਆਨਕ ਐਕਸੀਡੈਂਟ ਵਿੱਚ ਮੌਤ ਹੋਣ ਦੀ ਝੂਠੀ ਅਫਵਾਹ ਚਲਾਈ ਗਈ।

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

ਗੀਤਾ ਜ਼ੈਲਦਾਰ ਨੇ ਜਨਤਕ ਕੀਤਾ ਵੀਡੀਓ

ਦਰਅਸਲ, ਵਾਈਰਲ ਹੋ ਰਹੀ ਵੀਡੀਓ ਵਿੱਚ ਪੰਜਾਬੀ ਗਾਇਕ ਗੀਤਾ ਜ਼ੈਲਦਾਰ ਵਿਅਕਤੀ ਨੂੰ ਫੜ ਕੇ ਉਸਦੀਆਂ ਕਰਤੂਤਾਂ ਜਨਤਕ ਕਰਦੇ ਨਜ਼ਰ ਆ ਰਹੇ ਹਨ। ਉਨ੍ਹਾਂ ਦੱਸਿਆ ਕਿ ਉਹ ਇਸ ਬੰਦੇ ਨੂੰ ਪਿਛਲੇ ਤਿੰਨ ਦਿਨਾਂ ਤੋਂ ਲੱਭ ਰਹੇ ਸਨ। ਗਾਇਕ ਨੇ ਕਿਹਾ ਕਿ ਹੁਣ ਇਸ ਵਿਅਕਤੀ ਦਾ ਪੂਰਾ ‘ਸਿਸਟਮ ਸੈੱਟ’ ਕੀਤਾ ਜਾਵੇਗਾ ਤਾਂ ਜੋ ਭਵਿੱਖ ਵਿੱਚ ਕੋਈ ਹੋਰ ਅਜਿਹਾ ਕਰਨ ਦੀ ਹਿੰਮਤ ਨਾ ਕਰੇ। ਦੱਸ ਦੇਈਏ ਕਿ ਇਹ ਵੀਡੀਓ ਸੋਸ਼ਲ ਮੀਡੀਆ ਉੱਪਰ ਕਾਫੀ ਸ਼ੇਅਰ ਕੀਤਾ ਜਾ ਰਿਹਾ ਹੈ।

 

 

 

 

 

 

 

 

 

 

 

 

 

 

&nbsp

Check Also

‘No Entry for Non-Hindus’ in Haridwar Proposal: ਹਰਿਦੁਆਰ ਕੁੰਭ ਖੇਤਰ ”ਚ ਗੈਰ-ਹਿੰਦੂਆਂ ਦੀ ਐਂਟਰੀ ”ਤੇ ਪਾਬੰਦੀ! ”ਸਨਾਤਨ ਨਗਰੀ” ਘੋਸ਼ਿਤ ਕਰਨ ਦੀ ਤਿਆਰੀ

‘No Entry for Non-Hindus’ in Haridwar Proposal: ਹਰਿਦੁਆਰ ਕੁੰਭ ਖੇਤਰ ”ਚ ਗੈਰ-ਹਿੰਦੂਆਂ ਦੀ ਐਂਟਰੀ ”ਤੇ …