MP: ਸਰਕਾਰੀ ਸਕੂਲ ’ਚ ਅਸ਼ਲੀਲ ਡਾਂਸ, ਮਹਿਲਾ ਡਾਂਸਰਾਂ ’ਤੇ ਉਡਾਏ ਗਏ ਪੈਸੇ; ਪ੍ਰਿੰਸੀਪਲ ਤੋਂ ਜਵਾਬ ਤਲਬ
ਭੋਪਾਲ – ਮੱਧ ਪ੍ਰਦੇਸ਼ ਦੇ ਇਕ ਸਰਕਾਰੀ ਸਕੂਲ ’ਚ ਅਸ਼ਲੀਲ ਡਾਂਸ ਪ੍ਰੋਗਰਾਮ ਕਰਵਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਸਕੂਲ ਕੰਪਲੈਕਸ ’ਚ ਮਹਿਲਾ ਡਾਂਸਰਾਂ ਦੇ ਅਸ਼ਲੀਲ ਡਾਂਸ ’ਤੇ ਲੋਕ ਪੈਸੇ ਲੁਟਾ ਰਹੇ ਸਨ। ਇਸ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਪ੍ਰਸ਼ਾਸਨ ਹਰਕਤ ’ਚ ਆ ਗਿਆ ਹੈ। ਇਸ ਸਬੰਧੀ ਸਕੂਲ ਦੇ ਪ੍ਰਿੰਸੀਪਲ ਤੋਂ ਲਿਖਤੀ ਜਵਾਬ ਮੰਗਿਆ ਗਿਆ ਹੈ।

ਮੱਧ ਪ੍ਰਦੇਸ਼ ਦੇ ਦਤੀਆ ’ਚ ਸਰਕਾਰੀ ਮਿਡਲ ਸਕੂਲ ਦੇ ਕੰਪਲੈਕਸ ’ਚ ਮਹਿਲਾ ਡਾਂਸਰਾਂ ਦੇ ਡਾਂਸ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਹ ਵਾਇਰਲ ਵੀਡੀਓ ਦਤੀਆ ਜ਼ਿਲੇ ਦੇ ਪਰਾਸਰੀ ਪਿੰਡ ਸਥਿਤ ਸਰਕਾਰੀ ਮਿਡਲ ਸਕੂਲ ਦੀ ਦੱਸੀ ਜਾ ਰਹੀ ਹੈ। ਵੀਡੀਓ ’ਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਸਕੂਲ ਕੰਪਲੈਕਸ ਨੂੰ ਸਟੇਜ ’ਚ ਤਬਦੀਲ ਕਰ ਕੇ ਤੇਜ਼ ਮਿਊਜ਼ਿਕ ’ਤੇ ਡਾਂਸਰਾਂ ਅਸ਼ਲੀਲ ਡਾਂਸ ਕਰ ਰਹੀਆਂ ਹਨ।
ਪ੍ਰੋਗਰਾਮ ਦੌਰਾਨ ਵੱਡੀ ਗਿਣਤੀ ’ਚ ਪਿੰਡ ਵਾਸੀ ਵੀ ਮੌਜੂਦ ਸਨ। ਜਿਸ ਕੰਪਲੈਕਸ ’ਚ ਬੱਚਿਆਂ ਨੂੰ ਸਿੱਖਿਆ ਦਿੱਤੀ ਜਾਣੀ ਚਾਹੀਦੀ ਹੈ, ਉੱਥੇ ਇਸ ਤਰ੍ਹਾਂ ਦੇ ਆਯੋਜਨ ਨੂੰ ਲੈ ਕੇ ਸੋਸ਼ਲ ਮੀਡੀਆ ’ਤੇ ਲੋਕ ਸਵਾਲ ਉਠਾ ਰਹੇ ਹਨ।