Breaking News

ਪ੍ਰੇਮ ਸਬੰਧਾਂ ‘ਚ ਸ਼ੱਕ ਕਾਰਨ ਪ੍ਰੇਮੀ ਕਰਨ ਲੱਗਿਆ ਸੀ ਖ਼ੁਦਕੁਸ਼ੀ, ਫ਼ਿਰ ਹੋਟਲ ‘ਚ ਸੱਦ ਪ੍ਰੇਮਿਕਾ ਨੂੰ ਦਿੱਤੀ ਦਰਦਨਾਕ ਮੌਤ

ਪ੍ਰੇਮ ਸਬੰਧਾਂ ‘ਚ ਸ਼ੱਕ ਕਾਰਨ ਪ੍ਰੇਮੀ ਕਰਨ ਲੱਗਿਆ ਸੀ ਖ਼ੁਦਕੁਸ਼ੀ, ਫ਼ਿਰ ਹੋਟਲ ‘ਚ ਸੱਦ ਪ੍ਰੇਮਿਕਾ ਨੂੰ ਦਿੱਤੀ ਦਰਦਨਾਕ ਮੌਤ

ਮੋਹਾਲੀ : ਚੰਡੀਗੜ੍ਹ ਦੇ ਫੇਜ਼-1 ਇਲਾਕੇ ਤੋਂ ਇਕ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਕਿਸੇ ਹੋਰ ਨਾਲ ਸਬੰਧ ਹੋਣ ਦੇ ਸ਼ੱਕ ’ਚ ਨਵਾਂਸ਼ਹਿਰ ਦੇ ਰਹਿਣ ਵਾਲੇ ਸੁਨੀਲ ਨੇ ਆਪਣੀ ਪ੍ਰੇਮਿਕਾ ਦਾ ਤੇਜ਼ਧਾਰ ਹਥਿਆਰਾਂ ਨਾਲ ਗਲਾ ਵੱਢ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਮ੍ਰਿਤਕਾ ਦੀ ਪਛਾਣ ਨਵਾਂਸ਼ਹਿਰ ਜ਼ਿਲ੍ਹੇ ਦੇ ਗੁਰਦਾਸਪੁਰ ਦੀ ਰਹਿਣ ਵਾਲੀ ਸੁਨੀਤਾ ਵਜੋਂ ਹੋਈ ਹੈ ਜਦਕਿ ਕਾਤਲ ਦੀ ਪਛਾਣ ਉਸ ਦੇ ਪ੍ਰੇਮੀ ਸੁਨੀਲ ਕੁਮਾਰ ਵਾਸੀ ਪਿੰਡ ਚਟਕੋਆ ਵਜੋਂ ਹੋਈ ਹੈ।

ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਸੁਨੀਲ ਆਪਣੇ 4 ਸਾਲ ਦੇ ਬੱਚੇ ਨਾਲ ਮੌਕੇ ਤੋਂ ਫ਼ਰਾਰ ਹੋ ਗਿਆ ਸੀ, ਬਾਅਦ ’ਚ ਉਹ ਖ਼ੁਦ ਹੀ ਗੜ੍ਹਸ਼ੰਕਰ ਪੁਲਸ ਕੋਲ ਜਾ ਕੇ ਪੇਸ਼ ਹੋ ਗਿਆ। ਡੀ.ਐੱਸ.ਪੀ. ਸਿਟੀ 1 ਮੋਹਿਤ ਅਗਰਵਾਲ ਨੇ ਦੱਸਿਆ ਕਿ ਪੁਲਸ ਟੀਮ ਸੁਨੀਲ ਨੂੰ ਉੱਥੋਂ ਲੈ ਕੇ ਆ ਰਹੀ ਹੈ, ਜਿਸ ਤੋਂ ਬਾਅਦ ਪੁਲਸ ਇਸ ਕਤਲ ਦੀ ਘਟਨਾ ਸਬੰਧੀ ਬਾਰੀਕੀ ਨਾਲ ਪੁੱਛਗਿੱਛ ਕਰਨ ਦੇ ਆਧਾਰ ’ਤੇ ਹੀ ਉਸ ਖ਼ਿਲਾਫ਼ ਬਣਦੀ ਕਾਰਵਾਈ ਕਰੇਗੀ।

ਪੁਲਸ ਜਾਂਚ ’ਚ ਸਾਹਮਣੇ ਆਇਆ ਹੈ ਕਿ ਸੁਨੀਤਾ ਤੇ ਸੁਨੀਲ 18 ਜੂਨ ਦੀ ਰਾਤ ਨੂੰ ਹੋਟਲ ਦੇ ਕਮਰੇ ’ਚ ਰੁਕੇ ਸਨ। 19 ਜੂਨ ਦੀ ਰਾਤ ਨੂੰ ਦੋਵਾਂ ਵਿਚਾਲੇ ਝਗੜਾ ਹੋ ਗਿਆ ਸੀ ਤੇ ਇਸ ਤੋਂ ਬਾਅਦ ਹੀ ਸੁਨੀਲ ਨੇ ਚਾਕੂ ਨਾਲ ਸੁਨੀਤਾ ਦੀ ਧੌਣ ’ਚ ਵਾਰ ਕਰ ਕੇ ਉਸ ਦਾ ਕਤਲ ਕਰ ਦਿੱਤਾ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਸੁਨੀਲ ਰਾਤ ਕਰੀਬ 1 ਵਜੇ ਬੱਚੇ ਨੂੰ ਨਾਲ ਲੈ ਕੇ ਹੋਟਲ ਦੇ ਕਮਰੇ ’ਚੋਂ ਚਲਾ ਗਿਆ।

ਡੀ.ਐੱਸ.ਪੀ. ਸਿਟੀ 1 ਮੋਹਿਤ ਅਗਰਵਾਲ ਨੇ ਦੱਸਿਆ ਕਿ ਫੇਜ਼-1 ਸਥਿਤ ਇਕ ਨਿੱਜੀ ਹੋਟਲ ਦੇ ਕਮਰੇ ’ਚੋਂ ਕੁੜੀ ਦੀ ਲਾਸ਼ ਮਿਲਣ ਦੀ ਸੂਚਨਾ ਪੁਲਸ ਨੂੰ ਸਵੇਰ ਸਮੇਂ ਮਿਲੀ ਸੀ। ਸੂਚਨਾ ਮਿਲਦਿਆਂ ਹੀ ਪੁਲਸ ਟੀਮ ਹੋਟਲ ਦੇ ਕਮਰੇ ’ਚ ਪਹੁੰਚ ਗਈ। ਪੁਲਸ ਜਾਂਚ ’ਚ ਪਤਾ ਲੱਗਾ ਹੈ ਕਿ ਕੁੜੀ ਦਾ ਗਲਾ ਵੱਢ ਕੇ ਕਤਲ ਕੀਤਾ ਗਿਆ ਹੈ। ਪੁਲਸ ਜਾਂਚ ’ਚ ਮ੍ਰਿਤਕਾ ਦੀ ਪਛਾਣ ਸੁਨੀਤਾ ਵਾਸੀ ਨਵਾਂਸ਼ਹਿਰ ਵਜੋਂ ਹੋਈ ਹੈ। ਜਾਂਚ ਤੋਂ ਪਤਾ ਲੱਗਾ ਕਿ ਉਹ 18 ਜੂਨ ਦੀ ਰਾਤ ਤੋਂ ਆਪਣੇ ਪੰਜ ਸਾਲਾ ਬੱਚੇ ਤੇ ਇਕ ਵਿਅਕਤੀ ਨਾਲ ਹੋਟਲ ਦੇ ਕਮਰੇ ’ਚ ਰੁਕੀ ਹੋਈ ਸੀ।

ਬੁੱਧਵਾਰ ਦੇਰ ਰਾਤ ਕਰੀਬ 1 ਵਜੇ ਕਮਰੇ ’ਚ ਸੁਨੀਤਾ ਨਾਲ ਰਹਿ ਰਿਹਾ ਵਿਅਕਤੀ ਬੱਚੇ ਨੂੰ ਨਾਲ ਲੈ ਕੇ ਉੱਥੋਂ ਚਲਾ ਗਿਆ ਸੀ ਜਦਕਿ ਸਵੇਰੇ ਹੋਟਲ ਦੇ ਮੁਲਾਜ਼ਮਾਂ ਨੇ ਕਮਰੇ ’ਚ ਸੁਨੀਤਾ ਦੀ ਲਾਸ਼ ਪਈ ਦੇਖੀ। ਜਾਂਚ ’ਚ ਪਤਾ ਲੱਗਾ ਹੈ ਕਿ ਸੁਨੀਤਾ ਵਿਆਹੀ ਹੋਈ ਸੀ ਪਰ ਆਪਣੇ ਸਹੁਰੇ ਪਰਿਵਾਰ ਤੋਂ ਵੱਖ ਹੋਣ ਤੋਂ ਬਾਅਦ ਉਹ ਆਪਣੇ ਪੇਕੇ ਘਰ ਰਹਿ ਰਹੀ ਸੀ ਤੇ ਉਸ ਦੇ ਕਰੀਬ 5-6 ਸਾਲ ਤੋਂ ਸੁਨੀਲ ਨਾਲ ਸਬੰਧ ਸਨ। ਦੋਵਾਂ ਦਾ 4 ਸਾਲ ਦਾ ਬੱਚਾ ਵੀ ਹੈ, ਜਿਸ ਨਾਲ ਉਹ ਪੇਕੇ ਘਰ ’ਚ ਰਹਿੰਦੀ ਸੀ ਜਦਕਿ ਸੁਨੀਲ ਏ.ਸੀ. ਮੁਰੰਮਤ ਦਾ ਕੰਮ ਕਰਦਾ ਸੀ ਤੇ ਇੱਥੇ ਫੇਜ਼-1 ’ਚ ਆਪਣੇ ਹੋਰ ਸਾਥੀਆਂ ਨਾਲ ਇਕ ਕਮਰੇ ’ਚ ਰਹਿੰਦਾ ਸੀ।

ਪੁਲਸ ਜਾਂਚ ’ਚ ਸਾਹਮਣੇ ਆਇਆ ਹੈ ਕਿ ਸੁਨੀਲ ਨੂੰ ਪਿਛਲੇ ਕੁਝ ਸਮੇਂ ਤੋਂ ਸ਼ੱਕ ਸੀ ਕਿ ਸੁਨੀਤਾ ਦੇ ਕਿਸੇ ਹੋਰ ਵਿਅਕਤੀ ਨਾਲ ਸਬੰਧ ਹਨ ਤੇ ਇਸ ਗੱਲ ਨੂੰ ਲੈ ਕੇ ਉਹ ਬੇਹੱਦ ਪ੍ਰੇਸ਼ਾਨ ਰਹਿਣ ਲੱਗਾ ਸੀ। ਇਸੇ ਪ੍ਰੇਸ਼ਾਨੀ ਕਾਰਨ ਉਸ ਨੇ ਪਿਛਲੇ ਹਫ਼ਤੇ ਫਾਹਾ ਲੈ ਕੇ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਵੀ ਕੀਤੀ ਸੀ ਪਰ ਸਮਾਂ ਰਹਿੰਦਿਆਂ ਹੀ ਉਸ ਦੇ ਕਮਰੇ ’ਚ ਰਹਿਣ ਵਾਲੇ ਉਸ ਦੇ ਸਾਥੀਆਂ ਨੇ ਉਸ ਨੂੰ ਅਜਿਹਾ ਕਰਨ ਤੋਂ ਬਚਾ ਲਿਆ ਸੀ।

ਪ੍ਰੇਮ ਸਬੰਧਾਂ ‘ਚ ਸ਼ੱਕ ਕਾਰਨ ਪ੍ਰੇਮੀ ਕਰਨ ਲੱਗਿਆ ਸੀ ਖ਼ੁਦਕੁਸ਼ੀ, ਫ਼ਿਰ ਹੋਟਲ ‘ਚ ਸੱਦ ਪ੍ਰੇਮਿਕਾ ਨੂੰ ਦਿੱਤੀ ਦਰਦਨਾਕ ਮੌਤ
ਖ਼ਬਰ ਲਿੰਕ ਕਮੈਂਟ ਬਾਕਸ ‘ਚ👇