Breaking News

Gurdaspur : ਪੰਜਾਬੀ ਨੌਜਵਾਨ ਦੀ ਅਰਮੀਨੀਆ ‘ਚ ਦਿਲ ਦਾ ਦੌਰਾ ਪੈਣ ਕਾਰਨ ਮੌਤ

Gurdaspur News : ਪੰਜਾਬੀ ਨੌਜਵਾਨ ਦੀ ਅਰਮੀਨੀਆ ‘ਚ ਦਿਲ ਦਾ ਦੌਰਾ ਪੈਣ ਕਾਰਨ ਮੌਤ, ਅਕਬਰਪੁਰਾ ਦਾ ਰਹਿਣ ਵਾਲਾ ਸੀ ਰਬਿੰਦਰ ਸਿੰਘ

 

 

 

 

Gurdaspur News : ਅਰਮੀਨੀਆ ਤੋਂ ਪੰਜਾਬ ਲਈ ਮੰਦਭਾਗੀ ਖਬਰ ਸਾਹਮਣੇ ਆਈ ਹੈ। ਇਥੇ ਗੁਰਦਾਸਪੁਰ ਦੇ ਇੱਕ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ। ਨੌਜਵਾਨ ਦੀ ਉਮਰ 45 ਸਾਲ ਦੱਸੀ ਜਾ ਰਹੀ ਹੈ, ਜੋ ਕਿ ਗਰੀਬ ਪਰਿਵਾਰ ਨਾਲ ਸਬੰਧਤ ਦੱਸਿਆ ਗਿਆ ਹੈ।

 

 

ਰਿਸ਼ਤੇਦਾਰ ਅਤੇ ਪਿੰਡ ਵਾਸੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਘਰ ਦੀ ਮਾੜੀ ਹਾਲਤ ਨੂੰ ਦੇਖਦੇ ਹੋਏ ਕਰਜ਼ਾ ਚੁੱਕ ਕੇ ਪਰਿਵਾਰ ਦੀ ਗਰੀਬੀ ਨੂੰ ਦੂਰ ਕਰਨ ਲਈ ਦੋ ਸਾਲ ਪਹਿਲਾਂ ਵਿਦੇਸ਼ ਗਿਆ ਸੀ, ਜੋ ਆਪਣੇ ਪਿੱਛੇ ਪਤਨੀ ਅਤੇ ਇੱਕ ਮੰਦਬੁੱਦੀ ਧੀ ਅਤੇ ਪੁੱਤ ਨੂੰ ਛੱਡ ਗਿਆ ਹੈ।

 

 

 

 

 

 

 

 

ਉਨ੍ਹਾਂ ਨੇ ਦੱਸਿਆ ਕਿ ਰਬਿੰਦਰ ਸਿੰਘ ਦੇ ਘਰ ਦੀ ਮਾਲੀ ਹਾਲਤ ਬਹੁਤ ਬੁਰੀ ਸੀ ਅਤੇ ਭਰਾ ਦਾ ਵੀ ਦੇਹਾਂਤ ਹੋ ਚੁੱਕਾ ਸੀ ਅਤੇ ਦੋ ਪਰਿਵਾਰਾਂ ਆਪਣੇ ਧੀ ਪੁੱਤ ਅਤੇ ਭਤੀਜੇ ਤੇ ਪੂਰੇ ਪਰਿਵਾਰ ਦੀ ਰੋਜ਼ੀ-ਰੋਟੀ ਖਾਤਿਰ ਉਹ ਦੋ ਸਾਲ ਪਹਿਲਾਂ ਕਰਜ਼ਾ ਚੁੱਕ ਅਮਰੀਨੀਆ ਗਿਆ ਸੀ ਅਤੇ ਉਥੇ ਲੇਬਰ ਦਾ ਕੰਮ ਕਰਦਾ ਸੀ ਕਿ ਪਰਿਵਾਰ ਨੂੰ ਅਚਾਨਕ 5 ਦਸੰਬਰ ਨੂੰ ਉੱਥੋ ਉਸਦੇ ਸਾਥੀ ਦਾ ਫੋਨ ਆਇਆ ਕਿ ਕੰਮ ‘ਤੇ ਗਏ ਹੋਏ ਰਬਿੰਦਰ ਸਿੰਘ ਦੀ ਦਿਲ ਦਾ ਦੌਰਾ ਪੈਣ ਕਾਰਨ ਅਚਾਨਕ ਮੌਤ ਹੋ ਗਈ ਹੈ। ਇਸ ਸੁਨੇਹੇ ਤੋਂ ਬਾਅਦ ਜਿਵੇਂ ਪਰਿਵਾਰ ਲਈ ਸਭ ਕੁੱਝ ਖ਼ਤਮ ਹੋ ਗਿਆ, ਉੱਥੇ ਹੀ ਪਰਿਵਾਰ ਦਾ ਰੋ-ਰੋ ਬੁਰਾ ਹਾਲ ਹੈ।

 

 

 

 

 

 

 

 

 

 

 

ਉਨ੍ਹਾਂ ਨੇ ਕਿਹਾ ਕਿ ਰਬਿੰਦਰ ਹੀ ਘਰ ‘ਚ ਕਮਾਉਣ ਵਾਲਾ ਸੀ ਅਤੇ ਦੋ ਘਰਾਂ ਦੀ ਜ਼ਿੰਮੇਵਾਰੀ ਸੀ, ਲੇਕਿਨ ਹੁਣ ਘਰ ਹੀ ਖ਼ਤਮ ਹੋ ਗਿਆ, ਉੱਥੇ ਹੀ ਪਰਿਵਾਰ ਅਤੇ ਪਿੰਡ ਵਾਸੀ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਅੱਗੇ ਜਿੱਥੇ ਪਰਿਵਾਰ ਲਈ ਮਦਦ ਦੀ ਗੁਹਾਰ ਲਗਾ ਰਹੇ ਹਨ, ਉੱਥੇ ਹੀ ਉਨ੍ਹਾਂ ਸਰਕਾਰ ਨੂੰ ਅਪੀਲ ਕੀਤੀ ਕਿ ਰਬਿੰਦਰ ਦੀ ਮ੍ਰਿਤਕ ਦੇਹ ਭਾਰਤ ਪੰਜਾਬ ਜੱਦੀ ਪਿੰਡ ਲਿਆਂਦੀ ਜਾਵੇ ਤਾਂ ਜੋ ਉਹ ਅੰਤਿਮ ਸੰਸਕਾਰ ਖ਼ੁਦ ਕਰ ਸਕਣ।

Check Also

Sri Muktsar Sahib ਵਿਖੇ ਸ਼ਿਵ ਸੈਨਾ ਆਗੂ ਦੀ ਮਿਲੀ ਲਾਸ਼, 5 ਦਸੰਬਰ ਤੋਂ ਸੀ ਲਾਪਤਾ

Sri Muktsar Sahib ਵਿਖੇ ਸ਼ਿਵ ਸੈਨਾ ਆਗੂ ਦੀ ਮਿਲੀ ਲਾਸ਼, 5 ਦਸੰਬਰ ਤੋਂ ਸੀ ਲਾਪਤਾ …