Breaking News

Pehowa – ਪਿਹੋਵਾ ’ਚ ਸਿੱਖ ਨੌਜੁਆਨ ਨਾਲ ਟੋਲ ਪਲਾਜ਼ਾ ਮੁਲਾਜ਼ਮਾਂ ਨੇ ਕੀਤੀ ਕਥਿਤ ਕੁੱਟਮਾਰ

Pehowa – ਪਿਹੋਵਾ ’ਚ ਸਿੱਖ ਨੌਜੁਆਨ ਨਾਲ ਟੋਲ ਪਲਾਜ਼ਾ ਮੁਲਾਜ਼ਮਾਂ ਨੇ ਕੀਤੀ ਕਥਿਤ ਕੁੱਟਮਾਰ

ਗੁੱਸੇ ’ਚ ਆਏ ਲੋਕਾਂ ਨੇ ਟੋਲ ਪਲਾਜ਼ਾ ਉਤੇ ਲਾਇਆ ਧਰਨਾ

ਕੁਰੂਕੁਸ਼ੇਤਰ : ਪਿਹੋਵਾ ਦੇ ਥਾਣਾ ਟੋਲ ਪਲਾਜ਼ਾ ਵਿਚ ਪੁਲਿਸ ਮੁਲਾਜ਼ਮਾਂ ਸਾਹਮਣੇ ਇਕ ਸਿੱਖ ਵਿਅਕਤੀ ਨਾਲ ਟੋਲ ਪਲਾਜ਼ਾ ਮੁਲਾਜ਼ਮਾਂ ਨੇ ਕੁੱਟਮਾਰ ਕੀਤੀ ਅਤੇ ਇਸ ਦੌਰਾਨ ਸਿੱਖ ਵਿਅਕਤੀ ਦੀ ਪੱਗ ਵੀ ਉਤਰ ਗਈ।


ਗੁੱਸੇ ’ਚ ਆਏ ਲੋਕਾਂ ਨੇ ਥਾਣਾ ਟੋਲ ਪਲਾਜ਼ਾ ’ਤੇ ਧਰਨਾ ਪ੍ਰਦਰਸ਼ਨ ਸ਼ੁਰੂ ਕਰ ਦਿਤਾ ਅਤੇ ਟੋਲ ਪਲਾਜ਼ਾ ਦੇ ਮੁਲਾਜ਼ਮਾਂ ਦੀ ਗ੍ਰਿਫ਼ਤਾਰੀ ਦੀ ਮੰਗ ਕੀਤੀ ਹੈ।

ਸਥਾਨਕ ਲੋਕਾਂ ਨੇ ਜਾਣਕਾਰੀ ਦਿੰਦਿਆਂ ਦਸਿਆ ਕਿ ਪਿਹੋਵਾ ਦੇ ਪਿੰਡ ਗੁਮਥਲਾ ਗਢੂ ਵਾਸੀ ਇਕ ਸਿੱਖ ਵਿਅਕਤੀ ਦੀ ਟੋਲ ਪਲਾਜ਼ਾ ਦੇ ਲਗਭਗ 7 ਮੁਲਾਜ਼ਮਾਂ ਨੇ ਕੁੱਟਮਾਰ ਕੀਤੀ ਹੈ।

ਜਿਸ ਨੂੰ ਲੈ ਕੇ ਅੱਜ ਇਹ ਧਰਨਾ ਪ੍ਰਦਰਸ਼ਨ ਕੀਤਾ ਗਿਆ ਅਤੇ ਮੰਗ ਕੀਤੀ ਗਈ ਹੈ ਕਿ ਟੋਲ ਪਲਾਜ਼ਾ ਦੇ ਮੁਲਾਜ਼ਮਾਂ ਦੀ ਗ੍ਰਿਫ਼ਤਾਰੀ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਜਦੋਂ ਤਕ ਮੰਗ ਪੂਰੀ ਨਹੀਂ ਹੁੰਦੀ ਉਦੋਂ ਤਕ ਇਹ ਧਰਨਾ ਪ੍ਰਦਰਸ਼ਨ ਜਾਰੀ ਰਹੇਗਾ।

Check Also

Video : SDM ਦਫ਼ਤਰ ‘ਚ ਪੁਲਿਸ ਸਾਹਮਣੇ ਕੁੱਟਿਆ ਉਮੀਦਵਾਰ ! Dera Baba Nanak ‘ਚ ਹੋਇਆ ਭਾਰੀ ਹੰਗਾਮਾ

Video : SDM ਦਫ਼ਤਰ ‘ਚ ਪੁਲਿਸ ਸਾਹਮਣੇ ਕੁੱਟਿਆ ਉਮੀਦਵਾਰ ! Dera Baba Nanak ‘ਚ ਹੋਇਆ …