Neha Kakkar in tears after facing audience backlash for delayed performance in Australia A clip from Neha Kakkar’s Melbourne concert is making waves on social media, showing her in tears.
ਮੈਲਬੌਰਨ ਕੰਸਰਟ ‘ਚ ਸਟੇਜ ‘ਤੇ ਹੀ ਰੋਣ ਲੱਗੀ ਨੇਹਾ ਕੱਕੜ, ਲੱਗੇ ‘ਵਾਪਸ ਜਾਓ’ ਦੇ ਨਾਅਰੇ (ਵੇਖੋ ਵੀਡੀਓ)
ਗਾਇਕਾ ਨੇਹਾ ਕੱਕੜ ਦੀ ਸੋਸ਼ਲ ਮੀਡੀਆ ‘ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਵਿਚ ਉਹ ਸਟੇਜ ‘ਤੇ ਰੋਂਦੀ ਦਿਖਾਈ ਦੇ ਰਹੀ ਹੈ। ਦਰਅਸਲ ਨੇਹਾ ਕੱਕੜ ਲਈ ਮੈਲਬੌਰਨ ਵਿਚ ਮਿਊਜ਼ਿਕ ਕੰਸਰਟ ਆਯੋਜਿਤ ਕੀਤਾ ਗਿਆ ਸੀ, ਜਿਸ ਵਿੱਚ ਗਾਇਕਾ 3 ਘੰਟੇ ਦੇਰੀ ਨਾਲ ਪੁੱਜੀ, ਜਿਵੇਂ ਹੀ ਉਹ ਸਟੇਜ ‘ਤੇ ਪਹੁੰਚੀ ਤਾਂ ਉਨ੍ਹਾਂ ਨੂੰ ਪ੍ਰਸ਼ੰਸਕਾਂ ਦੀ ਨਾਰਾਜ਼ਗੀ ਦਾ ਸਾਹਮਣਾ ਕਰਨਾ ਪਿਆ,
ਜਿਸ ਨੂੰ ਵੇਖ ਕੇ ਗਾਇਕਾ ਰੋਣ ਲੱਗ ਪਈ। ਵੀਡੀਓ ਵਿਚ ਪ੍ਰਸ਼ੰਸਕ ਵਾਪਸ ਜਾਓ,ਵਾਪਸ ਜਾਓ ਦੇ ਨਾਅਰੇ ਲਗਾ ਰਹੇ ਸਨ। ਹਾਲਾਂਕਿ ਨੇਹਾ ਕੱਕੜ ਨੇ ਪ੍ਰਸ਼ੰਸਕਾਂ ਕੋਲੋਂ ਮਾਫੀ ਵੀ ਮੰਗੀ ਪਰ ਭੀੜ ਦਾ ਇਕ ਵਰਗ ਪ੍ਰਭਾਵਿਤ ਨਹੀਂ ਹੋਇਆ ਅਤੇ ਉਨ੍ਹਾਂ ‘ਤੇ ਗੈਰ-ਪੇਸ਼ੇਵਰ ਹੋਣ ਦਾ ਦੋਸ਼ ਲਗਾਇਆ।
ਉਥੇ ਹੀ ਕੁੱਝ ਪ੍ਰਸ਼ੰਸਕਾਂ ਨੇ ਉਨ੍ਹਾਂ ਦੀ ਮਾਫੀ ਸਵੀਕਾਰ ਕਰ ਲਈ ਅਤੇ ਹੌਂਸਲਾ ਵਧਾਉਣ ਲਈ ਤਾੜੀਆਂ ਵਜਾਈਆਂ।
ਨੇਹਾ ਨੇ ਦਰਸ਼ਕਾਂ ਨੂੰ ਸੰਬੋਧਿਤ ਕੀਤਾ ਅਤੇ ਮਾਫੀ ਮੰਗਦੇ ਹੋਏ ਕਿਹਾ, “ਦੋਸਤੋ, ਤੁਸੀਂ ਸੱਚਮੁੱਚ ਪਿਆਰੇ ਹੋ। ਤੁਸੀਂ ਸਬਰ ਰੱਖਿਆ। ਇੰਨੀ ਦੇਰ ਤੋਂ ਤੁਸੀਂ ਮੇਰੀ ਉਡੀਕ ਕਰ ਰਹੇ ਹੋ। ਮੈਨੂੰ ਇਸ ਤੋਂ ਨਫ਼ਰਤ ਹੈ, ਮੈਂ ਜ਼ਿੰਦਗੀ ਵਿਚ ਕਦੇ ਕਿਸੇ ਨੂੰ ਇੰਤਜ਼ਾਰ ਨਹੀਂ ਕਰਵਾਇਆ ਹੈ। ਤੁਸੀਂ ਇੰਨੇ ਲੰਬੇ ਸਮੇਂ ਤੋਂ ਮੇਰਾ ਇੰਤਜ਼ਾਰ ਕਰ ਰਹੇ ਹੋ।
ਮੈਨੂੰ ਬਹੁਤ ਅਫ਼ਸੋਸ ਹੈ। ਇਹ ਮੇਰੇ ਲਈ ਬਹੁਤ ਮਾਇਨੇ ਰੱਖਦਾ ਹੈ। ਮੈਨੂੰ ਇਹ ਸ਼ਾਮ ਹਮੇਸ਼ਾ ਯਾਦ ਰਹੇਗੀ। ਅੱਜ ਵੀ ਤੁਸੀਂ ਮੇਰੇ ਲਈ ਆਪਣਾ ਕੀਮਤੀ ਸਮਾਂ ਕੱਢ ਕੇ ਆਏ ਹੋ। ਮੈਂ ਇਹ ਯਕੀਨੀ ਬਣਾਵਾਂਗੀ ਕਿ ਮੈਂ ਤੁਹਾਨੂੰ ਸਾਰਿਆਂ ਨੂੰ ਨੱਚਾਵਾਂ।”