On October 26, 2025, 30-year-old Mandeep Kaur of Delta, BC died when her car crashed and caught fire on Highway 17. What first looked like a tragic accident has now been ruled a homicide. Her brother-in-law, Gurjot Singh Khaira (24), has been charged with second-degree murder and earlier with indignity to human remains. Police say the circumstances were suspicious from the start.
ਬੀ.ਸੀ. ਦੇ ਸ਼ਹਿਰ ਡੈਲਟਾ ਵਿਖੇ 26 ਅਕਤੂਬਰ 2025 ਨੂੰ ਹਾਈਵੇਅ 17 ‘ਤੇ ਇੱਕ ਗੱਡੀ ਨੂੰ ਲੱਗੀ ਅੱਗ ਤੋਂ ਬਾਅਦ ਉਸ ਵਿੱਚੋਂ ਇੱਕ ਲਾਸ਼ ਮਿਲੀ ਸੀ, ਜੋ ਡੈਲਟਾ ਵਾਸੀ ਮਨਦੀਪ ਕੌਰ (30) ਦੀ ਦੱਸੀ ਗਈ ਸੀ।
ਪਹਿਲਾਂ ਇਹ ਹਾਦਸਾ ਜਾਪਦਾ ਸੀ ਪਰ ਪੁਲਿਸ ਨੂੰ ਸ਼ੱਕ ਹੋਣ ਤੋਂ ਬਾਅਦ ਜਾਂਚ ਜਾਰੀ ਸੀ।
ਇਸ ਮਾਮਲੇ ‘ਚ ਪੁਲਿਸ ਨੇ ਮਨਦੀਪ ਕੌਰ ਦੇ ਦਿਓਰ ਗੁਰਜੋਤ ਸਿੰਘ ਖਹਿਰਾ (24) ਨੂੰ 6 ਨਵੰਬਰ ਵਾਲੇ ਦਿਨ ਗ੍ਰਿਫ਼ਤਾਰ ਕਰ ਲਿਆ ਸੀ ਅਤੇ ਉਸ ‘ਤੇ ਮ੍ਰਿਤਕ ਸਰੀਰ ਨਾਲ ਛੇੜਛਾੜ ਦੇ ਦੋਸ਼ ਲਾਏ ਗਏ ਸਨ।
ਹੁਣ ਗੁਰਜੋਤ ‘ਤੇ ਕਤਲ ਦੇ ਦੋਸ਼ ਵੀ ਲਾ ਦਿੱਤੇ ਗਏ ਹਨ।
ਇਹ ਕਾਰਾ ਕਿਓਂ ਤੇ ਕਿੱਦਾਂ ਕੀਤਾ ਗਿਆ, ਇਸ ਬਾਰੇ ਵੇਰਵਿਆਂ ਦੀ ਉਡੀਕ ਹੈ।
-ਗੁਰਪ੍ਰੀਤ ਸਿੰਘ ਸਹੋਤਾ | ਸਰੀ | ਚੜ੍ਹਦੀ ਕਲਾ