Breaking News

CCTV footage of self-styled Christian prophet Baljinder -ਪਾਦਰੀ ਬਜਿੰਦਰ ਵਲੋਂ ਅਪਣੇ ਦਫ਼ਤਰ ਵਿਚ ਲੋਕਾਂ ਨਾਲ ਕੁੱਟਮਾਰ

CCTV footage of self-styled Christian prophet Baljinder Singh’s office has gone viral, showing him beating his employees, including women. The footage is reportedly from February 2025. Notably, just a few days earlier, the Kapurthala Police had registered an FIR against him under IPC sections 354-A, 354-D, and 506 for sexual harassment, stalking, and criminal intimidation, based on a complaint filed by a 22-year-old woman. However, no action has been taken against him so far.

Pastor Bajinder News : ਪਾਦਰੀ ਬਜਿੰਦਰ ਵਲੋਂ ਅਪਣੇ ਦਫ਼ਤਰ ਵਿਚ ਲੋਕਾਂ ਨਾਲ ਕੁੱਟਮਾਰ

ਪਾਦਰੀ ਬਜਿੰਦਰ ਵਿਰੁਧ ਪਹਿਲਾਂ ਵੀ ਦੋ ਜਿਨਸੀ ਸੋਸ਼ਣ ਦੇ ਮਾਮਲੇ ਦਰਜ ਹਨ
Pastor Bajinder beats up people in his office Latest News in Punjabi : ਵਿਵਾਦਾਂ ’ਚ ਰਹਿਣ ਵਾਲੇ ਪਾਦਰੀ ਬਜਿੰਦਰ ਦੀਆਂ ਮੁਸ਼ਕਲਾਂ ਇਕ ਵਾਰ ਫਿਰ ਤੋਂ ਵੱਧ ਸਕਦੀਆਂ ਹਨ। ਪਾਦਰੀ ਬਜਿੰਦਰ ਦੇ ਦਫ਼ਤਰ ਦੀ ਇਕ ਸੀਸੀਟੀਵੀ ਵੀਡੀਉ ਵਾਇਰਲ ਹੋ ਰਹੀ ਹੈ। ਜਿਸ ਵਿਚ ਬਜਿੰਦਰ ਅਪਣਾ ਗੁੱਸਾ ਲੋਕਾਂ ’ਤੇ ਕੱਢਦਾ ਦਿਖਾਈ ਦੇ ਰਿਹਾ ਹੈ।

ਵਾਇਰਲ ਹੋ ਰਹੀ ਹੈ ਵੀਡੀਉ ਅਨੁਸਾਰ ਕੁੱਝ ਲੋਕ ਉਸ ਦੇ ਦਫ਼ਤਰ ’ਚ ਉਸ ਨੂੰ ਮਿਲਣ ਤੇ ਅਪਣੇ ਕੰਮਾਂ ਕਾਰਨ ਆਉਂਦੇ ਹਨ। ਫਿਰ ਉਨ੍ਹਾਂ ਦੀ ਪਾਦਰੀ ਬਜਿੰਦਰ ਨਾਲ ਗੱਲਬਾਤ ਹੁੰਦੀ ਹੈ। ਜਿਸ ਦੌਰਾਨ ਪਾਦਰੀ ਕੁੱਝ ਕਾਰਨਾਂ ਕਰ ਕੇ ਉਨ੍ਹਾਂ ’ਤੇ ਭੜਕ ਜਾਂਦਾ ਹੈ।

ਇੰਨਾ ਹੀ ਨਹੀਂ ਉਹ ਸੀਟ ਤੋਂ ਖੜ੍ਹਾ ਹੁੰਦਾ ਹੈ ਤੇ ਉਹ ਇਕ ਆਦਮੀ ਕੋਲ ਜਾ ਕੇ ਉਨ੍ਹਾਂ ਨਾਲ ਲੜਾਈ ਕਰਨ ਲੱਗ ਜਾਂਦਾ ਹੈ। ਜਿਸ ਦੌਰਾਨ ਉਹ ਉਥੇ ਪਏ ਬੈਗ ਨਾਲ ਉਨ੍ਹਾਂ ’ਤੇ ਹਮਲਾ ਕਰਦਾ ਹੈ ਤੇ ਉਨ੍ਹਾਂ ਵਿਰੁਧ ਭੱਦੀ ਭਾਸ਼ਾ ਦੀ ਵਰਤੋਂ ਕਰਦਾ ਹੈ। ਇਸ ਦੇ ਨਾਲ ਹੀ ਬਜਿੰਦਰ ਕੋਲ ਬੈਠੀ ਮਹਿਲਾ ਨਾਲ ਲੜਾਈ ਕਰਦਾ ਹੈ ਅਤੇ ਉਸ ਦੇ ਚਪੇੜ ਮਾਰਦਾ ਹੈ ਤੇ ਉਸ ਨੂੰ ਗਲ ਤੋਂ ਫੜ੍ਹ ਕੇ ਪਰ੍ਹਾਂ ਕਰਦਾ ਹੈ। ਇਹ ਪਤਾ ਨਹੀਂ ਲੱਗ ਸਕਿਆ ਕਿ ਮਾਮਲਾ ਕੀ ਸੀ ਤੇ ਉਥੇ ਬੈਠੇ ਲੋਕ ਕੌਣ ਸਨ।

ਦੱਸਣਯੋਗ ਹੈ ਕਿ ਪਾਦਰੀ ਬਜਿੰਦਰ ਵਿਵਾਦਾਂ ’ਚ ਘਿਰਿਆ ਰਹਿੰਦਾ ਹੈ ਤੇ ਪਾਦਰੀ ਦੇ ਦਫ਼ਤਰ ’ਚ ਹੋਈ ਦੀ ਇਸ ਘਟਨਾ ਨਾਲ ਉਸ ਦੀਆਂ ਮੁਸ਼ਕਲਾਂ ਵੱਧ ਦੀਆਂ ਦਿਖਾਈ ਦੇ ਰਹੀਆਂ ਹਨ। ਜਾਣਕਾਰੀ ਅਨੁਸਾਰ ਪਾਦਰੀ ਬਜਿੰਦਰ ਵਿਰੁਧ ਪਹਿਲਾਂ ਤੋਂ ਦੋ ਜਿਨਸੀ ਸੋਸ਼ਣ ਦੇ ਮਾਮਲੇ ਵੀ ਦਰਜ ਹਨ। ਇਨ੍ਹਾਂ ਵਿਚ ਇਕ ਮਾਮਲਾ ਕਪੂਰਥਲੇ ਤੇ ਦੂਜਾ ਮੋਹਾਲੀ ਨਾਲ ਸਬੰਧਤ ਹੈ।

CCTV footage from February 2025 showing self-proclaimed Christian prophet Baljinder assaulting his employees, including women, has gone viral. This comes shortly after the Kapurthala Police filed an FIR against him under IPC sections 354-A, 354-D, and 506 for sexual harassment, stalking, and criminal intimidation, following a complaint from a 22-year-old woman. Despite this, no action has been taken against him yet.

ਪਾਸਟਰ ਬਜਿੰਦਰ ਸਿੰਘ ਨੇ ਮਹਿਲਾ ਦੇ ਮਾਰੀਆਂ ਚਪੇੜਾਂ,
ਫਿਰ ਮੁੰਡੇ ਨੂੰ ਕੁੱਟਿਆ,
ਸੀਸੀਟੀਵੀ ਵੀਡੀਓ ਵਾਇਰਲ – ਅਪਣੇ ਦਫ਼ਤਰ ਵਿਚ ਲੋਕਾਂ
ਨਾਲ ਕੁੱਟਮਾਰ, ਪਹਿਲਾਂ ਵੀ ਦੋ ਜਿਨਸੀ ਸੋਸ਼ਣ ਦੇ ਮਾਮਲੇ ਦਰਜ
ਪਾਦਰੀ ਬਜਿੰਦਰ ਵਿਰੁਧ ਪਹਿਲਾਂ ਵੀ ਦੋ ਜਿਨਸੀ ਸੋਸ਼ਣ ਦੇ ਮਾਮਲੇ ਦਰਜ ਹਨ#Pastor #Bajinder #Women #CCTVVideo