Moga ਮੋਗੇ ਦੇ ਪਿੰਡ ਪੰਜਗਰਾਂਈ ਖੁਰਦ ਦੀ ਪੰਚਾਇਤ ਵੱਲੋਂ PU ਸੈਨੇਟ ਚੋਣਾਂ ਨੂੰ ਲੈ ਕੇ ਮਤਾ ਪਾਸ , PU ਨੂੰ ਪੰਜਾਬ ਦੀ ਸਟੇਟ ਯੂਨੀਵਰਸਿਟੀ ਐਲਾਨਿਆ ਜਾਵੇ
Moga News : ‘ਪੰਜਾਬ ਯੂਨੀਵਰਸਿਟੀ ਬਚਾਓ ਮੋਰਚੇ’ ਦੇ ਹੱਕ ‘ਚ ਹੁਣ ਪਿੰਡਾਂ ਦੀਆਂ ਪੰਚਾਇਤਾਂ ਆ ਗਈਆਂ ਹਨ। ਮੋਗੇ ਦੇ ਪਿੰਡ ਪੰਜਗਰਾਂਈ ਖੁਰਦ ਦੀ ਪੰਚਾਇਤ ਨੇ PU ਸੈਨੇਟ ਚੋਣਾਂ ਨੂੰ ਲੈ ਕੇ ਅਤੇ ਹੋਰ ਮੰਗਾਂ ਨੂੰ ਲੈ ਕੇ ਮਤਾ ਪਾਸ ਕੀਤਾ ਹੈ। ਪਿੰਡ ਪੰਜਗਰਾਂਈ ਖੁਰਦ ਦੀ ਪੰਚਾਇਤ ਨੇ PU ਸੈਨੇਟ ਚੋਣਾਂ ਨਾ ਕਰਵਾਉਣ
ਦਾ ਵਿਰੋਧ ਕੀਤਾ ਹੈ ਅਤੇ ਕੇਂਦਰ ਸਰਕਾਰ ਤੋਂ PU ਸੈਨੇਟ ਚੋਣਾਂ ਜਲਦ ਕਰਵਾਉਣ ਦੀ ਮੰਗ ਕੀਤੀ ਗਈ ਹੈ
।
ਪੰਚਾਇਤ ਨੇ ਆਪਣੇ ਮਤੇ ‘ਚ PU ‘ਚ ਧਰਨਾ ਦੇ ਰਹੇ ਵਿਦਿਆਰਥੀਆਂ ਤੇ ਹੋਰਾਂ ‘ਤੇ ਦਰਜ FIR ਵਾਪਸ ਲੈਣ ਦੀ ਵੀ ਅਪੀਲ ਕੀਤੀ ਹੈ। ਪੰਚਾਇਤ ਨੇ PU ‘ਚ ਪੰਜਾਬ ਦੇ ਵਿਦਿਆਰਥੀਆਂ ਨੂੰ ਵੱਖਰਾ ਕੋਟਾ ਦੇਣ ਦੀ ਮੰਗ ਕੀਤੀ ਹੈ। ਨਾਲ ਹੀ ਕਿਹਾ ਹੈ ਕਿ ਪੰਜਾਬ ਯੂਨੀਵਰਸਿਟੀ ਨੂੰ ਪੰਜਾਬ ਦੀ ਸਟੇਟ ਯੂਨੀਵਰਸਿਟੀ ਐਲਾਨਿਆ ਜਾਵੇ।
ਪੰਚਾਇਤ ਨੇ ਆਪਣੇ ਮਤੇ ‘ਚ ਕੇਂਦਰ ਸਰਕਾਰ ਦੀ ਨਵੀਂ ਸਿੱਖਿਆ ਨੀਤੀ 2020 ਦਾ ਵਿਰੋਧ ਕੀਤਾ ਹੈ ,ਜੋ ਕਿ ਰਾਜਾਂ ਦੀ ਸੁਤੰਤਰਾ ਨੂੰ ਖ਼ਤਮ ਕਰ ਰਹੀ ਹੈ। ਕੇਂਦਰ ਵੱਲੋਂ ਬਣਾਈ ਗਈ ਨਵੀਂ ਬਿਜਲੀ ਨੀਤੀ ਦਾ ਵੀ ਵਿਰੋਧ ਕੀਤਾ ਗਿਆ ਹੈ ,ਜੋ ਕਿ ਪੰਜਾਬ ਅਤੇ ਹੋਰਨਾਂ ਰਾਜਾਂ ਦੇ ਅਧਿਕਾਰਾਂ ਦੇ ਹੱਕਾਂ ‘ਤੇ ਡਾਕਾ ਮਾਰਦੀ ਹੈ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਕਈ ਪਿੰਡਾਂ ਦੀਆਂ ਪੰਚਾਇਤਾਂ ਨੇ ‘ਪੰਜਾਬ ਯੂਨੀਵਰਸਿਟੀ ਬਚਾਓ ਮੋਰਚੇ’ ਦੇ ਹੱਕ ‘ਚ ਮਤੇ ਪਾਸ ਕੀਤੇ ਸਨ।