Home minister Amit Shah says in the Rajya sabha “Some people try to become Bhindrawala in Punjab” . However, we didn’t have govt in Punjab. We still took action against Amritpal & now he is reciting Guru Granth Sahib Ji in Assam Jail.
ਭਾਜਪਾ/ਆਰਐਸਐਸ ਤੇ ਦਮਦਮੀ ਟਕਸਾਲ ਇੱਕ ਹੋਏ ਫਿਰਦੇ, ਟਕਸਾਲ ਮੁਖੀ ਬਾਬਾ ਹਰਨਾਮ ਸਿੰਘ ਧੁੰਮਾ ਭਾਜਪਾ ਨੂੰ ਵੋਟਾਂ ਪਵਾ ਰਿਹਾ ਤੇ ਦੂਜੇ ਪਾਸੇ ਭਾਜਪਾ ਦਾ ਵੱਡਾ ਆਗੂ ਅਮਿਤ ਸ਼ਾਹ ਕੌਮ ਦੇ ਮਹਾਨ ਸ਼ਹੀਦ ਤੇ ਟਕਸਾਲ ਦੇ ਮੁਖੀ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ ਖਲਨਾਇਕ ਵਜੋਂ ਪੇਸ਼ ਕਰਕੇ, ਅੰਮ੍ਰਿਤਪਾਲ ਸਿੰਘ ‘ਤੇ ਸਖਤੀ ਕਰਨ ਦੀ ਜ਼ਿੰਮੇਵਾਰੀ ਚੁੱਕ ਰਿਹਾ।
ਗੁਰੂ ਗ੍ਰੰਥ ਸਾਹਿਬ ਬਾਰੇ ਵੀ ਮਜ਼ਾਕੀਆ ਲਹਿਜੇ ‘ਚ ਕਹਿ ਰਿਹਾ ਕਿ ਜਿਹੜਾ ਭਿੰਡਰਾਂਵਾਲਿਆਂ ਦੇ ਰਾਹ ਪਿਆ ਸੀ, ਓਹ ਹੁਣ ਅਸੀਂ ਜੇਲ੍ਹ ‘ਚ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਨ ਲਾ ਦਿੱਤਾ।
ਉਹ ਠੋਕ ਕੇ ਕਹਿ ਰਿਹਾ ਕਿ ਅਸੀਂ ਭਿੰਡਰਾਂਵਾਲੇ ਦੇ ਵਾਰਸ ਨਹੀਂ ਜੰਮਣ ਦੇਣੇ, ਫਿਰ ਬਾਬਾ ਧੁੰਮਾ ਤੇ ਉਸਦੇ ਸਾਥੀ ਟਕਸਾਲੀਏ ਕਿਹਦੇ ਵਾਰਿਸ ਹੋਏ, ਜੋ ਇਸੇ ਭਾਜਪਾ ਨੂੰ ਵੋਟਾਂ ਪਾਉਣ ਦੀ ਅਪੀਲ ਕਰਦੇ ਰਹੇ ਹਨ ਤੇ ਹੁਣ ਪੰਜਾਬ ਵਿੱਚ ਵੀ ਭਾਜਪਾ ਨਾਲ ਸਾਂਝ ਪਾਉਣ ਦੇ ਬਿਆਨ ਦੇ ਚੁੱਕੇ ਹਨ?
‘ਪੰਜਾਬ ‘ਚ ਕੁਝ ਲੋਕ ਭਿੰਡਰਾਂਵਾਲਾਬਣਨਾ ਚਾਹੁੰਦੇ ਸੀ,
ਪਰ ਅੱਜ ਉਹ ਅਸਮ ਦੀ ਜੇਲ੍ਹ ‘ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰ ਰਹੇ- ਗ੍ਰਹਿ ਮੰਤਰੀ ਅੰਮ੍ਰਿਤ ਸ਼ਾਹ
Home minister Amit Shah says in the Rajya sabha “Some people try to become Bhindrawala in Punjab” . However, we didn’t have govt in Punjab. We still took action against Amritpal & now he is reciting Guru Granth Sahib Ji in Assam Jail.
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਆਖਿਆ ਹੈ ਕਿ ਪੰਜਾਬ ਵਿਚ ਕੁਝ ਲੋਕਾਂ ਨੇ ਭਿੰਡਰਾਂਵਾਲਾ ਬਣਨ ਦੀ ਕੋਸ਼ਿਸ਼ ਕੀਤੀ ਸੀ, ਜੋ ਹੁਣ ਅਸਾਮ ਵਿਚ ਬੈਠ ਕੇ ਅਰਾਮ ਨਾਲ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰ ਰਹੇ ਹਨ।
ਉਨ੍ਹਾਂ ਆਖਿਆ ਕਿ ਸੂਬੇ ਵਿਚ ਸਾਡੀ ਸਰਕਾਰ ਨਹੀਂ ਸੀ, ਪਰ ਫਿਰ ਵੀ ਗ੍ਰਹਿ ਮੰਤਰੀਲੇ ਨੇ ਦਿੜ੍ਹ ਇਰਾਦੇ ਨਾਲ ਕੰਮ ਕੀਤਾ। ਅਮਿਤ ਸ਼ਾਹ ਦਾ ਇਹ ਇਸ਼ਾਰਾ ਅੰਮ੍ਰਿਤਪਾਲ ਵੱਲ ਹੈ, ਜੋ ਇਸ ਸਮੇਂ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿਚ ਬੰਦ ਹੈ।