Canada – ਕੈਨੇਡਾ: ਸ਼ਰਾਬ ਦਾ ਠੇਕਾ ਲੁੱਟਣ ਵਾਲਾ ਪੰਜਾਬੀ ਬੋਤਲਾਂ ਸਮੇਤ ਗ੍ਰਿਫ਼ਤਾਰ
ਪੀਲ ਪੁਲੀਸ ਨੇ ਮਿਸੀਸਾਗਾ ਵਿਚ ਚਾਕੂ ਵਿਖਾ ਕੇ ਸ਼ਰਾਬ ਦਾ ਠੇਕਾ ਲੁੱਟਣ ਵਾਲੇ ਪੰਜਾਬੀ ਮੂਲ ਦੇ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਮੁਲਜ਼ਮ ਦੀ ਪਛਾਣ ਅਜੀਤਪਾਲ ਗਿੱਲ (25) ਵਜੋਂ ਕੀਤੀ ਗਈ ਹੈ, ਜਿਸ ਦੀ ਕੋਈ ਪੱਕੀ ਰਿਹਾਇਸ਼ ਨਹੀਂ ਹੈ।
ਪੀਲ ਪੁਲੀਸ ਨੇ ਮਿਸੀਸਾਗਾ ਵਿਚ ਚਾਕੂ ਵਿਖਾ ਕੇ ਸ਼ਰਾਬ ਦਾ ਠੇਕਾ ਲੁੱਟਣ ਵਾਲੇ ਪੰਜਾਬੀ ਮੂਲ ਦੇ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਮੁਲਜ਼ਮ ਦੀ ਪਛਾਣ ਅਜੀਤਪਾਲ ਗਿੱਲ (25) ਵਜੋਂ ਕੀਤੀ ਗਈ ਹੈ, ਜਿਸ ਦੀ ਕੋਈ ਪੱਕੀ ਰਿਹਾਇਸ਼ ਨਹੀਂ ਹੈ।

ਪੁਲੀਸ ਬੁਲਾਰੇ ਨੇ ਦੱਸਿਆ ਕਿ ਮੁਲਜ਼ਮ ਪਹੀਆਂ ਵਾਲਾ ਵੱਡਾ ਬੈਗ ਲੈ ਕੇ ਸ਼ਰਾਬ ਠੇਕੇ ਅੰਦਰ ਦਾਖਲ ਹੋਇਆ। ਉਹ ਜਦੋਂ ਕੀਮਤੀ ਸ਼ਰਾਬ ਦੀਆਂ ਬੋਤਲਾਂ ਨਾਲ ਬੈਗ ਭਰ ਕੇ ਬਾਹਰ ਨਿਕਲਣ ਲੱਗਾ ਤਾਂ ਕੈਸ਼ੀਅਰ ਵਲੋਂ ਰੋਕੇ ਜਾਣ ’ਤੇ ਉਸ ਨੂੰ ਚਾਕੂ ਵਿਖਾ ਕੇ ਜਾਨੋਂ ਮਾਰਨ ਦੀ ਧਮਕੀ ਦਿੱਤੀ।
ਮੁਲਜ਼ਮ ਲੁੱਟ ਦਾ ਮਾਲ ਲੈ ਕੇ ਅਜੇ ਬਹੁਤੀ ਦੂਰ ਨਹੀਂ ਗਿਆ ਸੀ ਜਦੋਂ ਪੁਲੀਸ ਨੇ ਉਸ ਨੂੰ ਰਸਤੇ ਵਿੱਚ ਹੀ ਘੇਰ ਕੇ ਲੁੱਟੇ ਹੋਏ ਸਾਮਾਨ ਸਮੇਤ ਗ੍ਰਿਫਤਾਰ ਕਰ ਲਿਆ। ਉਸ ਉੱਤੇ ਵੱਖ ਵੱਖ ਜੁਰਮਾਂ ਦੇ ਪੰਜ ਦੋਸ਼ ਆਇਦ ਕੀਤੇ ਗਏ ਹਨ। ਭਲਕੇ ਉਸ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।