Sonam Bajwa & Harshvardhan Rane –
Sonam Bajwa: ਸੋਨਮ ਬਾਜਵਾ ਦੀ ਲਵ ਲਾਈਫ ਨੂੰ ਲੈ ਛਿੜੀ ਚਰਚਾ! ਪੰਜਾਬੀ ਅਦਾਕਾਰਾ ਦੀਆਂ ਇਸ ਸ਼ਖਸ਼ ਨਾਲ ਤਸਵੀਰਾਂ ਵਾਇਰਲ4
Sonam Bajwa: ਮਸ਼ਹੂਰ ਪੰਜਾਬੀ ਅਦਾਕਾਰਾ ਸੋਨਮ ਬਾਜਵਾ ਆਪਣੀ ਖੂਬਸੂਰਤੀ ਦੇ ਨਾਲ-ਨਾਲ ਫਿਲਮੀ ਪਰਦੇ ਉੱਪਰ ਸ਼ਾਨਦਾਰ ਭੂਮਿਕਾ ਨਿਭਾਉਣ ਲਈ ਜਾਣੀ ਜਾਂਦੀ ਹੈ। ਉਨ੍ਹਾਂ ਦੀਆਂ ਅਦਾਵਾਂ ਨੇ ਨਾ ਸਿਰਫ ਪੰਜਾਬੀ ਬਲਕਿ ਹਿੰਦੀ ਇੰਡਸਟਰੀ ਵਿੱਚ ਵੀ ਜਾਦੂ ਚਲਾਇਆ ਹੈ। ਫਿਲਹਾਲ ਅਦਾਕਾਰਾ ਆਪਣੇ ਅਪਕਮਿੰਗ ਪ੍ਰੋਜੈਕਟਸ ਦੇ ਚੱਲਦੇ ਸੁਰਖੀਆਂ ਵਿੱਚ ਬਣੀ ਹੋਈ ਹੈ। ਦਰਅਸਲ, ਸੋਨਮ ਦੀਆਂ ਬਾਲੀਵੁੱਡ ਅਦਾਕਾਰ ਹਰਸ਼ਵਰਧਨ ਰਾਣੇ ਨਾਲ ਵੀਡੀਓ ਅਤੇ ਤਸਵੀਰਾਂ ਵਾਈਰਲ ਹੋ ਰਹੀਆਂ ਹਨ। ਜਿਨ੍ਹਾਂ ਤੋਂ ਬਾਅਦ ਦੋਵਾਂ ਦੇ ਅਫੇਅਰ ਨੂੰ ਲੈ ਚਰਚਾ ਛਿੜ ਗਈ ਹੈ।
ਦੱਸ ਦੇਈਏ ਕਿ ਹਰਸ਼ਵਰਧਨ ਇਨ੍ਹੀਂ ਦਿਨੀਂ ਫਿਲਮ ‘ਸਨਮ ਤੇਰੀ ਕਸਮ’ ਨੂੰ ਲੈ ਕੇ ਸੁਰਖੀਆਂ ਵਿੱਚ ਹਨ। ਉਨ੍ਹਾਂ ਦੀ ਫਿਲਮ ਨੇ ਆਪਣੀ ਦੁਬਾਰਾ ਰਿਲੀਜ਼ ਨਾਲ ਹਲਚਲ ਮਚਾ ਦਿੱਤੀ ਹੈ। ਸਨਮ ਤੇਰੀ ਕਸਮ ਤੋਂ ਬਾਅਦ, ਹਰਸ਼ਵਰਧਨ ਰਾਣੇ ਹੁਣ ਇੱਕ ਨਵੀਂ ਫਿਲਮ ਨੂੰ ਲੈ ਕੇ ਖ਼ਬਰਾਂ ਵਿੱਚ ਹਨ। ਉਸਦੀ ਫਿਲਮ ਦਾ ਐਲਾਨ ਹੋ ਗਿਆ ਹੈ। ਉਹ ਫਿਲਮ ਦੀਵਾਨੀਅਤ ਵਿੱਚ ਨਜ਼ਰ ਆਉਣਗੇ। ਇਸ ਫਿਲਮ ਵਿੱਚ ਉਹ ਸੋਨਮ ਬਾਜਵਾ ਨਾਲ ਨਜ਼ਰ ਆਉਣਗੇ। ਅਦਾਕਾਰ ਨੇ ਫਿਲਮ ਦੀ ਘੋਸ਼ਣਾ ਵੀਡੀਓ ਸਾਂਝੀ ਕੀਤੀ ਹੈ।
ਵੀਡੀਓ ਦੇ ਬੈਕਗ੍ਰਾਊਂਟ ਵਿੱਚ ਆਵਾਜ਼ ਸੁਣਾਈ ਦੇ ਰਹੀ ਹੈ- ਤੇਰਾ ਪਿਆਰ ਪਿਆਰ ਨਹੀਂ, ਜ਼ਿੱਦ ਹੈ। ਜਿਸੇ ਤੂੰ ਪਾਰ ਕਰ ਰਹਾ ਹੈ ਵੋ ਹਦ ਕੀ ਹਦ ਹੈ। ਜਲ ਜਾਊਂਗੀ ਮਿਟ ਜਾਊਂਗੀ, ਪਰ ਖਾਤੀ ਹੂੰ ਮੈਂ ਕਸਮ, ਤੇਰੇ ਇਸ਼ਕ ਮੇਂ ਝੁਕ ਜਾਊਂਗਾ ਮੈਂ ਨਹੀਂ ਵੋ ਸਨਮ। ਤੇਰੇ ਲਿਏ ਮੇਰੇ ਦਿਲ ਮੇਂ ਮਹੁੱਬਤ ਨਹੀਂ ਨਫਰਤ ਹੈ, ਤੁਝੇ ਤਬਾਹ ਜੋ ਕਰ ਦੇਗੀ ਵੋ ਮੇਰੀ ਦੀਵਾਨੀਅਤ ਹੈ। ਫਿਲਮ ਦੀ ਘੋਸ਼ਣਾ ਤੋਂ ਬਾਅਦ, ਹਰਸ਼ਵਰਧਨ ਅਤੇ ਸੋਨਮ ਨੂੰ ਇਕੱਠੇ ਦੇਖਿਆ ਗਿਆ। ਇਸ ਦੌਰਾਨ ਹਰਸ਼ਵਰਧਨ ਖੁਸ਼ ਦਿਖਾਈ ਦੇ ਰਹੇ ਸਨ।
ਹਰਸ਼ਵਰਧਨ ਦੀ ਗੱਲ ਕਰੀਏ ਤਾਂ ਉਨ੍ਹਾਂ ਦੀ ਫਿਲਮ ‘ਸਨਮ ਕੇਰੀ ਕਸਮ’ 7 ਫਰਵਰੀ ਨੂੰ ਦੁਬਾਰਾ ਰਿਲੀਜ਼ ਹੋਈ ਸੀ। ਫਿਲਮ ਨੇ ਬਹੁਤ ਜ਼ਿਆਦਾ ਮੁਨਾਫ਼ਾ ਕਮਾਇਆ। ਹਰਸ਼ਵਰਧਨ ਨੇ ਵੀ ਪ੍ਰਸ਼ੰਸਕਾਂ ਨੂੰ ਮਿਲਿਆ।