Ranya Rao’s father DGP Ramachandra Rao on daughter’s arrest
ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਸੋਨੇ ਦੀ ਸਮਗਿਲੰਗ ਦੇ ਇਕ ਵੱਡੇ ਰੈਕੇਟ ਦਾ ਪਰਦਾਫਾਸ਼ ਕੀਤਾ ਗਿਆ ਹੈ। 14 ਕਿਲੋ ਵਿਦੇਸ਼ੀ ਸੋਨੇ ਸਣੇ 4.73 ਕਰੋੜ ਰੁਪਏ ਦੀ ਜਾਇਦਾਦ ਜ਼ਬਤ ਕੀਤੀ ਗਈ ਹੈ। ਫੜੀ ਗਈ ਔਰਤ ਮਸ਼ਹੂਰ ਅਦਾਕਾਰਾ ਹੈ, ਜਿਸ ਦਾ ਨਾਂ ਰਾਣਿਆ ਰਾਓ ਹੈ। ਉਹ ਸਾਊਥ ਦੀਆਂ ਫਿਲਮਾਂ ਦੀ ਅਭਿਨੇਤਰੀ ਹੈ। ਉਹ ਤਸਕਰੀ ਦੇ ਨੈਟਵਰਕ ਨਾਲ ਜੁੜੀ ਦੱਸੀ ਜਾ ਰਹੀ ਹੈ
ਰਾਣਿਆ ਰਾਓ ਦੇ ਪਿਤਾ ਪੁਲਿਸ ਵਿਚ ਡੀਜੀ ਹਨ। ਵਿਦੇਸ਼ੀ ਸੋਨੇ ਨਾਲ ਇਕ ਔਰਤ ਨੂੰ ਗ੍ਰਿਫਤਾਰ ਕੀਤਾ ਗਿਆ ਜਿਸ ਦੀ ਕੀਮਤ ਲਗਭਗ 12.56 ਕਰੋੜ ਰੁਪਏ ਦੱਸੀ ਜਾ ਰਹੀ ਹੈ। ਔਰਤ ਆਪਣੇ ਸਰੀਰ ਵਿਚ ਲੁਕੋ ਕੇ ਸੋਨਾ ਲਿਆ ਰਹੀ ਸੀ ਪਰ ਜਦੋਂ ਕਸਟਮ ਵਿਭਾਗ ਵੱਲੋਂ ਚੈਕਿੰਗ ਕੀਤੀ ਗਈ ਤਾਂ ਇਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਮਾਮਲੇ ਦੀ ਜਾਂਚ ਕਾਫੀ ਗੰਭੀਰ ਤਰੀਕੇ ਨਾਲ ਕੀਤੀ ਜਾ ਰਹੀ ਹੈ।
ਅਧਿਕਾਰੀਆਂ ਨੇ 33 ਸਾਲ ਦੀ ਔਰਤ ਨੂੰ ਰੋਕਿਆ ਜੋ ਕਿ ਦੁਬਈ ਤੋਂ ਬੇਂਗਲੁਰੂ ਹਵਾਈ ਅੱਡੇ ਤੋਂ ਪਹੁੰਚੀ ਤੇ ਜਦੋਂ ਉਸ ਦੀ ਜਾਂਚ ਕੀਤੀ ਗਈ ਤਾਂ 14.2 ਕਿਲੋ ਸੋਨਾ ਜੋ ਉਸ ਨੇ ਆਪਣੇ ਸਰੀਰ ਵਿਚ ਲੁਕਾਇਆ ਹੋਇਆ ਸੀ, ਉਸ ਨੂੰ ਬਰਾਮਦ ਕੀਤਾ ਗਿਆ ਹੈ। ਕਿਹਾ ਜਾ ਰਿਹਾ ਹੈ ਕਿ ਇਸ ਮਹਿਲਾ ਦੇ 2 ਬੇਂਗਲੁਰੂ ਵਿਚ ਘਰ ‘ਤੇ ਛਾਪਾ ਮਾਰਿਆ ਗਿਆ ਜਿਥੇ ਉਹ ਆਪਣੇ ਪਤੀ ਨਾਲ ਰਹਿੰਦੀ ਸੀ।
ਉਥੋਂ 2.06 ਕਰੋੜ ਰੁਪਏ ਦੇ ਸੋਨੇ ਦੇ ਗਹਿਣੇ ਬਰਾਮਦ ਕੀਤੇ ਗਏ ਤੇ ਨਾਲ ਹੀ 2.67 ਕਰੋੜ ਰੁਪਏ ਦੀ ਨਕਦੀ ਵੀ ਬਰਾਮਦ ਕੀਤੀ। ਕਾਰਵਾਈ ਤੋਂ ਬਾਅਦ ਕੁੱਲ 17.29 ਕਰੋੜ ਰੁਪਏ ਦੀ ਜਾਇਦਾਦ ਜ਼ਬਤ ਕੀਤੀ ਗਈ ਹੈ।