Gujarat Couple Kidnapped In Azerbaijan, Rescued With Foreign Ministry’s HelpThe couple, Dhruv Patel and his wife Dipika, was released and was safe.
ਗ਼ੈਰ-ਕਾਨੂੰਨੀ ਪਰਵਾਸ: ਅਮਰੀਕਾ ਜਾ ਰਿਹਾ ਭਾਰਤੀ ਜੋੜਾ ਅਜ਼ਰਬਾਈਜਾਨ ’ਚ ਅਗਵਾ ਹੋਇਆ
ਗੁਜਰਾਤ ਦੇ ਆਨੰਦ ਜ਼ਿਲ੍ਹੇ ਦਾ ਇੱਕ ਜੋੜਾ,ਜੋ ਅਮਰੀਕਾ ਜਾ ਰਿਹਾ ਸੀ,ਅਜ਼ਰਬਾਈਜਾਨ ਵਿੱਚ ਅਗਵਾ ਕਰ ਲਿਆ ਗਿਆ ਅਤੇ ਫਿਰੌਤੀ ਲਈ ਬੰਧਕ ਬਣਾ ਲਿਆ ਗਿਆ ਸੀ।
ਆਨੰਦ ਤੋਂ ਸੰਸਦ ਮੈਂਬਰ ਮਿਤੇਸ਼ ਪਟੇਲ ਨੇ ਇੱਕ ਵੀਡੀਓ ਬਿਆਨ ਵਿੱਚ ਦੱਸਿਆ ਕਿ ਵਿਦੇਸ਼ ਮੰਤਰਾਲੇ (MEA) ਦੇ ਸਮੇਂ ਸਿਰ ਕੀਤੇ ਯਤਨਾਂ ਸਦਕਾ ਧਰੁਵ ਪਟੇਲ ਅਤੇ ਉਨ੍ਹਾਂ ਦੀ ਪਤਨੀ ਦੀਪਿਕਾ ਨੂੰ ਰਿਹਾਅ ਕਰ ਦਿੱਤਾ ਗਿਆ ਹੈ ਅਤੇ ਉਹ ਸੁਰੱਖਿਅਤ ਹਨ। ਭਾਜਪਾ ਦੇ ਸੰਸਦ ਮੈਂਬਰ ਨੇ ਮੰਗਲਵਾਰ ਨੂੰ ਕਿਹਾ,”ਦੋ ਦਿਨ ਪਹਿਲਾਂ,ਧਰੁਵ ਪਟੇਲ ਅਤੇ ਦੀਪਿਕਾ ਪਟੇਲ ਦੇ ਮਾਪਿਆਂ ਨੇ ਮੇਰੇ ਨਾਲ ਸੰਪਰਕ ਕੀਤਾ ਅਤੇ ਮੈਨੂੰ ਦੱਸਿਆ ਕਿ ਉਨ੍ਹਾਂ ਨੂੰ ਅਜ਼ਰਬਾਈਜਾਨ ਵਿੱਚ ਅਗਵਾ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ (ਪਰਿਵਾਰਕ ਮੈਂਬਰਾਂ ਨੂੰ) ਇੱਕ ਵੀਡੀਓ ਕਾਲ ਆਈ ਸੀ ਜਿਸ ਵਿੱਚ ਅਜ਼ਰਬਾਈਜਾਨ ਦੇ ਲੋਕਾਂ (ਅਗਵਾਕਾਰਾਂ) ਨੇ ਉਨ੍ਹਾਂ ਦੀ ਰਿਹਾਈ ਲਈ ਫਿਰੌਤੀ ਦੀ ਮੰਗ ਕੀਤੀ ਸੀ।”
ਉਨ੍ਹਾਂ ਜਾਣਕਾਰੀ ਦਿੱਤੀ ਕਿ ਇਹ ਜੋੜਾ ਉਨ੍ਹਾਂ ਏਜੰਟਾਂ ਦੀ ਮਦਦ ਨਾਲ ਅਮਰੀਕਾ ਜਾ ਰਿਹਾ ਸੀ ਜਿਨ੍ਹਾਂ ਨੇ ਗੈਰ-ਕਾਨੂੰਨੀ ਤਰੀਕਿਆਂ ਰਾਹੀਂ ਅਮਰੀਕਾ ਪਹੁੰਚਾਉਣ ਦਾ ਵਾਅਦਾ ਕੀਤਾ ਸੀ। ਜਦੋਂ ਜੋੜੇ ਦੇ ਚਿੰਤਤ ਪਰਿਵਾਰਕ ਮੈਂਬਰਾਂ ਨੇ ਮਦਦ ਲਈ ਮਿਤੇਸ਼ ਪਟੇਲ ਦੇ ਦਫ਼ਤਰ ਨਾਲ ਸੰਪਰਕ ਕੀਤਾ,ਤਾਂ ਉਨ੍ਹਾਂ ਨੇ ਵਿਦੇਸ਼ ਮੰਤਰਾਲੇ ਕੋਲ ਉੱਚ ਪੱਧਰੀ ਪਹੁੰਚ ਕੀਤੀ ਅਤੇ ਸੋਮਵਾਰ ਨੂੰ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨਾਲ ਮੁਲਾਕਾਤ ਕੀਤੀ,ਜਦੋਂ ਉਹ ਚੱਲ ਰਹੇ ਸੰਸਦ ਸੈਸ਼ਨ ਲਈ ਨਵੀਂ ਦਿੱਲੀ ਵਿੱਚ ਸਨ।
ਮਿਤੇਸ਼ ਪਟੇਲ ਨੇ ਦੱਸਿਆ ਕਿ ਵਿਦੇਸ਼ ਮੰਤਰਾਲੇ ਨੇ ਅਜ਼ਰਬਾਈਜਾਨ ਸਥਿਤ ਭਾਰਤੀ ਦੂਤਾਵਾਸ ਨਾਲ ਸੰਪਰਕ ਕੀਤਾ ਅਤੇ 24 ਘੰਟਿਆਂ ਦੇ ਅੰਦਰ ਅਗਵਾ ਕੀਤੇ ਗਏ ਦੋਵਾਂ ਵਿਅਕਤੀਆਂ ਨੂੰ ਛੁਡਵਾ ਕੇ ਦੱਖਣੀ ਕਾਕੇਸ਼ਸ ਖੇਤਰ ਦੇ ਦੇਸ਼ ਦੀ ਰਾਜਧਾਨੀ ਬਾਕੂ ਸਥਿਤ ਦੂਤਾਵਾਸ ਵਿੱਚ ਲਿਆਂਦਾ ਗਿਆ।
ਲੋਕ ਸਭਾ ਮੈਂਬਰ ਨੇ ਕਿਹਾ,”ਅਗਵਾਕਾਰਾਂ ਨੇ ਫਿਰੌਤੀ ਨਾ ਮਿਲਣ ‘ਤੇ ਜੋੜੇ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਸੀ। ਸਾਡੀ ਸਰਕਾਰ ਨੇ ਉਨ੍ਹਾਂ ਨੂੰ ਜ਼ਿੰਦਾ ਵਾਪਸ ਲਿਆਉਣ ਲਈ ਬਹੁਤ ਮਿਹਨਤ ਕੀਤੀ ਹੈ। ਮੈਂ ਆਨੰਦ ਦੇ ਨੌਜਵਾਨਾਂ ਨੂੰ ਅਪੀਲ ਕਰਨਾ ਚਾਹਾਂਗਾ ਕਿ ਉਹ ਅਜਿਹੇ ਏਜੰਟਾਂ ਰਾਹੀਂ ਵਿਦੇਸ਼ ਜਾਣ ਦੀ ਕੋਸ਼ਿਸ਼ ਨਾ ਕਰਨ। ਇਸ ਦੀ ਬਜਾਏ ਇੱਥੇ ਕੰਮ ਕਰੋ,ਤੁਹਾਨੂੰ ਇੱਥੇ (ਗੁਜਰਾਤ ਵਿੱਚ) ਵਧੀਆ ਮੌਕੇ ਮਿਲਣਗੇ।” ਉਨ੍ਹਾਂ ਨੇ ਜੋੜੇ ਨੂੰ ਬਚਾਉਣ ਲਈ ਸਰਕਾਰ ਦੇ ਯਤਨਾਂ ਲਈ ਵਿਦੇਸ਼ ਮੰਤਰਾਲੇ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕੀਤਾ।