Harcharan Singh Bhullar
ਕਿਰਸ਼ਨੂ ਸ਼ਾਰਦਾ ਦਾ ਫ਼ੋਨ, 50 ਅਫਸਰਾਂ ਦੀ ਲਿਸਟ ਤੇ ਪੰਜਾਬ ਸਰਕਾਰ ਦੀ ਗਿੱਚੀ

ਸੀਬੀਆਈ ਨੇ ਦਾਅਵਾ ਕੀਤਾ ਹੈ ਕਿ ਡੀਆਈਜੀ ਹਰਚਰਨ ਸਿੰਘ ਭੁੱਲਰ ਤੇ ਟਾਊਟ ਕਿਰਸ਼ਾਨੂ ਦੇ ਫੋਨ ਵਿਚੋਂ ਮਿਲੇ ਡਾਟੇ ਦੇ ਆਧਾਰ ‘ਤੇ ਉਨ੍ਹਾਂ ਨੇ 50 ਹੋਰ ਸੀਨੀਅਰ ਅਧਿਕਾਰੀਆਂ ਦੀ ਲਿਸਟ ਤਿਆਰ ਕੀਤੀ ਹੈ। ਫ਼ੋਨ ਡਾਟੇ ਮੁਤਾਬਕ ਕਿਰਸ਼ਾਨੂ ਪੋਸਟਿੰਗ, ਸੁਰੱਖਿਆ ਤੇ ਨੀਤੀਆਂ ਨੂੰ ਪ੍ਰਭਾਵਤ ਕਰਨ ਦੀ ਤਿਕੜਮਬਾਜ਼ੀ ਵਿਚ ਸ਼ਾਮਲ ਸੀ।
ਜ਼ਾਹਰ ਹੈ ਕਿਰਸ਼ਾਨੂ ਸਿਰਫ ਭੁੱਲਰ ਦਾ ਹੀ ਟਾਊਟ ਨਹੀਂ ਸੀ, ਉਹ ਹੋਰ ਅਧਿਕਾਰੀਆਂ ਲਈ ਵੀ ਕੰਮ ਕਰਦਾ ਸੀ।
ਵੈਸੇ ਤਾਂ “ਆਪ” ਸਰਕਾਰ ਪਹਿਲਾਂ ਹੀ ਕੇਂਦਰ ਦੀ ਮਰਜ਼ੀ ਮੁਤਾਬਕ ਚੱਲ ਰਹੀ ਹੈ ਤੇ ਇਸਦਾ ਵਿਚਾਰਧਾਰਕ ਏਜੰਡਾ ਵੀ ਲਾਗੂ ਕਰ ਰਹੀ ਹੈ ਪਰ ਡੀਆਈਜੀ ਹਰਚਰਨ ਸਿੰਘ ਭੁੱਲਰ ਤੇ ਉਸ ਦੇ ਟਾਊਟ ਕਿਰਸ਼ਾਨੂ ਸ਼ਾਰਦਾ ਦੀ ਗ੍ਰਿਫ਼ਤਾਰੀ ਨਾਲ ਕੇਂਦਰੀ ਏਜੰਸੀ ਸੀਬੀਆਈ ਪੰਜਾਬ ਸਰਕਾਰ ਦੇ ਭ੍ਰਿਸ਼ਟਾਚਾਰੀ ਢਾਂਚੇ ਨੂੰ ਸਿੱਧਾ ਹੱਥ ਪਾਉਣ ‘ਚ ਕਾਮਯਾਬ ਹੋ ਗਈ ਹੈ।
ਇਸ ਕੇਸ ਨਾਲ ਪੰਜਾਬ ਸਰਕਾਰ ਦੇ ਵੱਡੇ ਫੈਸਲਿਆਂ ਨੂੰ ਪ੍ਰਭਾਵਤ ਕਰਨ ਲਈ ਕੇਂਦਰੀ ਤੰਤਰ ਕੋਲ ਬਾਂਹ ਮਰੋੜਨ ਦਾ ਹੋਰ ਸਮਾਨ ਤਿਆਰ ਹੋ ਗਿਆ।
ਵੈਸੇ ਤਾਂ ਡੀਆਈਜੀ ਭੁੱਲਰ ਦਾ ਭ੍ਰਿਸ਼ਟਾਚਾਰ ਢੇਰ ‘ਚੋਂ ਦਾਣਾ ਟੋਹਣ ਬਰਾਬਰ ਹੀ ਹੈ। ਉਸਤੋਂ ਕਿਤੇ ਵੱਧ ਭ੍ਰਿਸ਼ਟ ਅਫ਼ਸਰ ਪੰਜਾਬ ਪੁਲਿਸ ਵਿਚ ਹਨ। ਜੇ ਕੋਈ ਏਜੰਸੀ ਸੱਚੀ ਪੜਤਾਲ ਕਰੇ ਤਾਂ ਬਹੁਤੇ ਪੁਲਿਸ ਅਧਿਕਾਰੀ ਸਿਰਫ ਕੇਸਾਂ ਜੋਗੇ ਰਹਿ ਜਾਣ।

ਪੰਜਾਬ ਪੁਲਸ ਦੇ ਮੁਅੱਤਲ ਡੀ. ਆਈ. ਜੀ. ਹਰਚਰਨ ਸਿੰਘ ਭੁੱਲਰ ਦੇ ਮਾਮਲੇ ਵਿੱਚ ਵੱਡੀ ਖ਼ਬਰ ਸਾਹਮਣੇ ਆਈ ਹੈ। ਸੂਤਰਾਂ ਦੇ ਹਵਾਲੇ ਤੋਂ ਪਤਾ ਲੱਗਾ ਹੈ ਕਿ ਮੁਅੱਤਲ ਭੁੱਲਰ ਰਿਸ਼ਵਤ ਮਾਮਲੇ ਵਿੱਚ ਸੀ. ਬੀ. ਆਈ. ਤੋਂ ਬਾਅਦ ਹੁਣ ਈ. ਡੀ. ਦੀ ਐਂਟਰੀ ਹੋ ਸਕਦੀ ਹੈ। ਇਸ ਦੇ ਨਾਲ ਹੀ ਕਈ ਆਈ. ਪੀ. ਐੱਸ. ਅਤੇ ਆਈ. ਏ. ਐੱਸ. ਅਧਿਕਾਰੀਆਂ ਦੀਆਂ ਮੁਸ਼ਕਿਲਾਂ ਵੱਧ ਸਕਦੀਆਂ ਹਨ। ਈ. ਡੀ. ਮੰਗਲਵਾਰ ਨੂੰ ਚੰਡੀਗੜ੍ਹ ਵਿੱਚ ਸੀ. ਬੀ. ਆਈ. ਦਫਤਰ ਪਹੁੰਚ ਰਹੀ ਹੈ ਅਤੇ ਜਿਨ੍ਹਾਂ ਨੇ ਬੇਨਾਮੀ ਜਾਇਦਾਦਾਂ ਹਾਸਲ ਕੀਤੀਆਂ ਹਨ, ਡੀ. ਆਈ. ਜੀ. ਭੁੱਲਰ ਦੇ ਨਾਲ-ਨਾਲ ਆਈ. ਪੀ. ਐੱਸ. ਅਤੇ ਆਈ. ਏ. ਐੱਸ. ਅਧਿਕਾਰੀਆਂ ਦੇ ਰਿਕਾਰਡ ਵੀ ਮੰਗੇਗੀ।
ਸੀ. ਬੀ. ਆਈ. ਦੀ ਜਾਂਚ ਦੌਰਾਨ ਡੀ. ਆਈ. ਜੀ. ਭੁੱਲਰ ਦੇ ਨਾਲ ਗ੍ਰਿਫ਼ਤਾਰ ਕੀਤੇ ਗਏ ਵਿਚੋਲੇ ਕ੍ਰਿਸ਼ਨੂੰ ਸ਼ਾਰਦਾ ਸਮੇਤ ਕਈ ਪੰਜਾਬ ਅਧਿਕਾਰੀਆਂ ਬਾਰੇ ਜਾਣਕਾਰੀ ਮਿਲੀ ਹੈ। ਸੀ. ਬੀ. ਆਈ. ਨੇ ਉਨ੍ਹਾਂ ਦੇ ਨਾਵਾਂ ਦੀ ਸੂਚੀ ਵੀ ਤਿਆਰ ਕੀਤੀ ਹੈ। ਈ. ਡੀ. ਦੀ ਐਂਟਰੀ ਹੁਣ ਪੰਜਾਬ ਦੇ ਅਧਿਕਾਰੀਆਂ ਲਈ ਮੁਸ਼ਕਿਲਾਂ ਵਧਾ ਸਕਦੀ ਹੈ ਕਿਉਂਕਿ ਰਿਕਾਰਡ ਹਾਸਲ ਕਰਨ ਮਗਰੋਂ ਈ. ਡੀ. ਟੀਮ ਨੋਟਿਸ ਭੇਜੇਗੀ ਅਤੇ ਬੇਨਾਮੀ ਜਾਇਦਾਦ ਮਾਮਲੇ ‘ਚ ਪੁੱਛਗਿੱਛ ਲਈ ਇਨ੍ਹਾਂ ਅਧਿਕਾਰੀਆਂ ਨੂੰ ਬੁਲਾ ਸਕਦੀ ਹੈ।
ਇਥੇ ਦੱਸ ਦੇਈਏ ਕਿ 6 ਨਵੰਬਰ ਨੂੰ ਮੁਅੱਤਲ ਡੀ. ਆਈ. ਜੀ. ਹਰਟਰਨ ਸਿੰਘ ਭੁੱਲਰ ਨੂੰ ਮੁੜ ਅਦਾਲਤ ਵਿਚ ਪੇਸ਼ ਕੀਤਾ ਗਿਆ ਸੀ। ਸਾਬਕਾ ਡੀ. ਆਈ. ਜੀ, ਹਰਚਰਨ ਸਿੰਘ ਭੁੱਲਰ 5 ਦਿਨਾਂ ਦੇ ਰਿਮਾਂਡ ‘ਤੇ ਹਨ। ਵੀਰਵਾਰ ਨੂੰ ਚੰਡੀਗੜ੍ਹ ਸੀ. ਬੀ. ਆਈ. ਕੋਰਟ ਵਿਚ ਭੁੱਲਰ ਦੇ ਨਾਲ ਵਿਚੌਲੀਏ ਕ੍ਰਿਸ਼ਨੂੰ ਨੂੰ ਪੇਸ਼ ਕੀਤਾ ਗਿਆ, ਜਿੱਥੇ ਅਦਾਲਤ ਨੇ ਕ੍ਰਿਸ਼ਨੂੰ ਨੂੰ 14 ਦਿਨਾਂ ਦੀ ਨਿਆਇਕ ਹਿਰਾਸਤ ਵਿਚ ਭੇਜਿਆ।