Breaking News

Kejriwal ‘ਵਿਪਾਸਨਾ’ ਲਈ ਪੰਜਾਬ ਪੁੱਜੇ ਕੇਜਰੀਵਾਲ ਨੂੰ ਵੱਡਾ ਸੁਰੱਖਿਆ ਕਾਫ਼ਲਾ ਮੁਹੱਈਆ ਕਰਵਾਉਣ ਦੀ ਵਿਰੋਧੀ ਧਿਰਾਂ ਵੱਲੋਂ ਨੁਕਤਾਚੀਨੀ

Kejriwal जिस पंजाब की जनता ने इतना प्यार दिया उससे इतना डर लगता है केजरीवाल जी को? सारी दुनिया को VIP कल्चर पर टोकने वाले केजरीवाल जी आज ख़ुद Donald Trump से बड़ा सुरक्षा घेरा लेकर घूम रहे हैं।

ग़ज़ब ही है… कैसे पंजाब जैसे महान सूबे को सबने अपने ऐश आराम के साधन निकालने का ज़रिया बना लिया है।

Kejriwal ‘ਵਿਪਾਸਨਾ’ ਲਈ ਪੰਜਾਬ ਪੁੱਜੇ ਕੇਜਰੀਵਾਲ ਨੂੰ ਵੱਡਾ ਸੁਰੱਖਿਆ ਕਾਫ਼ਲਾ ਮੁਹੱਈਆ ਕਰਵਾਉਣ ਦੀ ਵਿਰੋਧੀ ਧਿਰਾਂ ਵੱਲੋਂ ਨੁਕਤਾਚੀਨੀ
WagonR ਦੀ ਸ਼ੇਖੀ ਮਾਰਨ ਵਾਲਾ ਪੰਜਾਬ ਦੇ
ਸਰੋਤਾਂ ਦੀ ਦੁਰਵਰਤੋਂ ਕਰ ਰਿਹੈ: ਪਰਗਟ ਸਿੰਘ;
ਇਹ ਕਿਹੋ ਜਿਹੀ ਵਿਪਾਸਨਾ: ਡਾ. ਚੀਮਾ
‘‘ਇਹ ਕਿਹੋ ਜਿਹਾ ਆਮ ਆਦਮੀ ਹੈ, ਪੰਜਾਬ ਦਾ ਪੈਸਾ ਬਰਬਾਦ ਕਰ ਰਿਹਾ ਹੈ’’- ਸਿਰਸਾ ਨੇ ਕੇਜਰੀਵਾਲ ਦੀ ਪੰਜਾਬ ਫੇਰੀ ’ਤੇ ਸਵਾਲ ਚੁੱਕੇ


ਆਪ ਸੁਪਰੀਮੋ ਅਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਪਰਿਵਾਰ ਸਣੇ ਅੱਜ ਦੇਰ ਸ਼ਾਮ ਹੁਸ਼ਿਆਰਪੁਰ ਦੇ ਚੌਹਾਲ ਵਿਚਲੇ ਜੰਗਲਾਤ ਵਿਭਾਗ ਦੇ ਆਰਾਮ ਘਰ ’ਚ ਸਥਿਤ ਨੇਚਰ ਹੱਟ ਪਹੁੰਚ ਗਏ ਹਨ। ਡੀਜੀਪੀ ਗੌਰਵ ਯਾਦਵ ਉਨ੍ਹਾਂ ਦੇ ਨਾਲ ਹਨ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਉਨ੍ਹਾਂ ਲਈ ਸਖ਼ਤ ਸੁਰੱਖਿਆ ਇੰਤਜਾਮ ਕੀਤੇ ਹੋਏ ਹਨ। ਸ੍ਰੀ ਕੇਜਰੀਵਾਲ ਦਾ ਕਾਫ਼ਲਾ ਸੜਕ ਰਾਹੀਂ ਚੌਹਾਲ ਡੈਮ ਪੁੱਜਾ। ਉਹ ਕਰੀਬ 10 ਦਿਨ ਹੁਸ਼ਿਆਰਪੁਰ ਵਿੱਚ ਰਹਿਣਗੇ। ਉਨ੍ਹਾਂ ਦੇ ਸਵਾਗਤ ਲਈ ਪ੍ਰਸ਼ਾਸਨਿਕ ਅਧਿਕਾਰੀਆਂ ਸਣੇ ‘ਆਪ’ ਦੇ ਵੱਡੀ ਗਿਣਤੀ ਆਗੂ ਇੱਥੇ ਪੁੱਜੇ ਹੋਏ ਸਨ।


ਦੱਸਣਯੋਗ ਹੈ ਕਿ ਦਿੱਲੀ ਚੋਣਾਂ ਤੋਂ ਬਾਅਦ ਅਰਵਿੰਦ ਕੇਜਰੀਵਾਲ ਜਨਤਕ ਰੂਪ ਵਿੱਚ ਘੱਟ ਨਜ਼ਰ ਆ ਰਹੇ ਹਨ। ਉਹ ਕੇਵਲ ਪਾਰਟੀ ਪ੍ਰੋਗਰਾਮਾਂ ਦੌਰਾਨ ਹੀ ਸਾਹਮਣੇ ਆਉਂਦੇ ਹਨ। ਧਿਆਨ ਕੇਂਦਰ ਵਿੱਚ ਸਾਧਨਾ ਤੋਂ ਬਾਅਦ ਉਨ੍ਹਾਂ ਦੀ ਅਗਲੀ ਰਣਨੀਤੀ ਨੂੰ ਲੈ ਕੇ ਹੁਣ ਤੋਂ ਹੀ ਸਿਆਸੀ ਗਲਿਆਰਿਆਂ ਵਿੱਚ ਚਰਚਾ ਸ਼ੁਰੂ ਹੋਣ ਲੱਗੀ ਹੈ। ਦਿੱਲੀ ਦੇ ਸਾਬਕਾ ਮੁੱਖ ਮੰਤਰੀ ਕੇਜਰੀਵਾਲ ਕਰੀਬ 10 ਦਿਨ ਤੱਕ ਪਿੰਡ ਮਹਿਲਾਂਵਾਲੀ ਦੇ ਨੇੜਲੇ ਅਨੰਦਗੜ੍ਹ ਦੇ ਧਮਧੱਜ ਯੋਗ ਸਾਧਨਾ ਕੇਂਦਰ ਵਿੱਚ ਧਿਆਨ ਕਰਨਗੇ। ਇਸ ਤੋਂ ਪਹਿਲਾਂ ਸ੍ਰੀ ਕੇਜਰੀਵਾਲ 2024 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਦਸੰਬਰ 2023 ਵਿੱਚ ਉਨ੍ਹਾਂ ਨੇ ਇਸੇ ਕੇਂਦਰ ਵਿੱਚ 10 ਦਿਨ ਯੋਗ ਸਾਧਨਾ ਕੀਤੀ ਸੀ। ਉਸ ਮੌਕੇ ਉਨ੍ਹਾਂ ਖ਼ਿਲਾਫ਼ ਈਡੀ ਨੇ ਕਾਰਵਾਈ ਸ਼ੁਰੂ ਕੀਤੀ ਹੋਈ ਸੀ। ਸ੍ਰੀ ਕੇਜਰੀਵਾਲ ਨਾਲ ਉਸ ਮੌਕੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਹੁਸ਼ਿਆਰਪੁਰ ਹੀ ਰਹੇ ਸਨ। ਅਰਵਿੰਦ ਕੇਜਰੀਵਾਲ ਮੈਡੀਟੇਸ਼ਨ ਕੇਂਦਰ ਵਿੱਚ ਠਹਿਰੇ ਸਨ ਜਦੋਂਕਿ ਭਗਵੰਤ ਮਾਨ ਚੌਹਾਲ ਵਿਚਲੇ ਨੇਚਰ ਹੱਟ ਵਿੱਚ ਠਹਿਰੇ ਸਨ। ਇਸ ਵਾਰ ਸ੍ਰੀ ਕੇਜਰੀਵਾਲ ਦਾ ਪਰਿਵਾਰ ਵੀ ਉਨ੍ਹਾਂ ਨਾਲ ਆਇਆ ਹੈ। ਕੇਜਰੀਵਾਲ ਬੁੱਧਵਾਰ ਤੋਂ ਪਹਿਲੇ ਦਿਨ ਮੈਡੀਟੇਸ਼ਨ ਦੀ ਸ਼ੁਰੂਆਤ ਕਰਨਗੇ।

ਦਿੱਲੀ ਦੇ ਮੰਤਰੀ ਮਨਜਿੰਦਰ ਸਿੰਘ ਸਿਰਸਾ ਨੇ ਬੁੱਧਵਾਰ ਨੂੰ ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਪੰਜਾਬ ਫੇਰੀ ਦੌਰਾਨ ਵਿਆਪਕ ਸੁਰੱਖਿਆ ਅਤੇ ਪ੍ਰਬੰਧਾਂ ’ਤੇ ਸਵਾਲ ਉਠਾਉਂਦੇ ਹੋਏ ਜਨਤਕ ਫੰਡਾਂ ਦੀ ਕਥਿਤ ਦੁਰਵਰਤੋਂ ਨੂੰ ਲੈ ਕੇ ਆਲੋਚਨਾ ਕੀਤੀ। ਉਨ੍ਹਾਂ ਕਿਹਾ, ‘‘ਵਿਪਾਸਨਾ ਲਈ ਉਨ੍ਹਾਂ ਦੇ (ਅਰਵਿੰਦ ਕੇਜਰੀਵਾਲ) ਦੇ ਕਾਫਲੇ ਵਿੱਚ 2 ਕਰੋੜ ਰੁਪਏ ਤੋਂ ਵੱਧ ਦੀਆਂ ਕਾਰਾਂ, ਫਾਇਰ ਬ੍ਰਿਗੇਡ, ਐਂਬੂਲੈਂਸ ਅਤੇ 100 ਤੋਂ ਵੱਧ ਕਮਾਂਡੋ ਹਨ। ਉਹ ਕਿਸ ਤਰ੍ਹਾਂ ਦਾ ਆਮ ਆਦਮੀ ਹੈ? ਅਰਵਿੰਦ ਕੇਜਰੀਵਾਲ ਪੰਜਾਬ ਦਾ ਪੈਸਾ ਬਰਬਾਦ ਕਰ ਰਿਹਾ ਹੈ।’’ ਸਿਰਸਾ ਨੇ ਕਿਹਾ ਕਿ ਉਨ੍ਹਾਂ ਦਾ ਮਕਸਦ ‘ਵਿਪਾਸਨਾ’ ਨਹੀਂ ਸਗੋਂ ਮੁੱਖ ਮੰਤਰੀ ਬਣਨ ਦੇ ਆਪਣੇ ਸੁਪਨੇ ਨੂੰ ਪੂਰਾ ਕਰਨਾ ਹੈ, ਲੁਧਿਆਣਾ ਦੇ ਲੋਕ ਸੰਜੀਵ ਅਰੋੜਾ (ਲੁਧਿਆਣਾ ਪੱਛਮੀ ਤੋਂ ਉਮੀਦਵਾਰ) ਨੂੰ ਕਦੇ ਵੀ ਜਿੱਤਣ ਨਹੀਂ ਦੇਣਗੇ।

ਕੇਜਰੀਵਾਲ ਮੰਗਲਵਾਰ ਨੂੰ ਪੰਜਾਬ ਦੇ ਹੁਸ਼ਿਆਰਪੁਰ ’ਚ ਇਕ ਗੈਸਟ ਹਾਊਸ ’ਚ ਸਖਤ ਸੁਰੱਖਿਆ ਵਿਚਕਾਰ ਪਹੁੰਚੇ। ਉਨ੍ਹਾਂ ਦਾ ਦੌਰਾ ਆਗਾਮੀ ਜ਼ਿਮਣੀ ਚੋਣ ਤੋਂ ਪਹਿਲਾਂ ਆਇਆ ਹੈ, ਜਿਸ ਦੌਰਾਨ ‘ਆਪ’ ਸੂਬੇ ਵਿੱਚ ਆਪਣੀ ਮੌਜੂਦਗੀ ਨੂੰ ਮਜ਼ਬੂਤ ​​ਕਰਨ ’ਤੇ ਧਿਆਨ ਕੇਂਦਰਿਤ ਕਰ ਰਹੀ ਹੈ। ਜ਼ਿਕਰਯੋਗ ਹੈ ਕਿ ‘ਆਪ’ ਦੇ ਸੰਜੀਵ ਅਰੋੜਾ ਲੁਧਿਆਣਾ ਪੱਛਮੀ ਉਪ ਚੋਣ ਲੜਨਗੇ, ਇਹ ਸੀਟ ਪਿਛਲੇ ਮਹੀਨੇ ‘ਆਪ’ ਵਿਧਾਇਕ ਗੁਰਪ੍ਰੀਤ ਗੋਗੀ ਦੇ ਦੇਹਾਂਤ ਤੋਂ ਬਾਅਦ ਖਾਲੀ ਹੋਈ ਸੀ।

ਗ਼ੌਰਤਲਬ ਹੈ ਕਿ ਅਰੋੜਾ ਦੀ ਨਾਮਜ਼ਦਗੀ ਨੇ ਅਰਵਿੰਦ ਕੇਜਰੀਵਾਲ ਦੀ ਰਾਜ ਸਭਾ ਵਿੱਚ ਸੰਭਾਵਿਤ ਐਂਟਰੀ ਨੂੰ ਲੈ ਕੇ ਚਰਚਾ ਛੇੜ ਦਿੱਤੀ ਹੈ। ਇਸ ਤੋਂ ਪਹਿਲਾਂ ਸੋਮਵਾਰ ਨੂੰ ‘ਆਪ’ ਦੇ ਸੰਸਦ ਮੈਂਬਰ ਸੰਜੀਵ ਅਰੋੜਾ ਨੇ ਹਾਲਾਂਕਿ ਪਾਰਟੀ ਦੀਆਂ ਯੋਜਨਾਵਾਂ ਖਾਸ ਤੌਰ ’ਤੇ ਅਰਵਿੰਦ ਕੇਜਰੀਵਾਲ ਦੇ ਰਾਜ ਸਭਾ ਵਿੱਚ ਜਾਣ ਦੇ ਸੰਭਾਵੀ ਕਦਮ ਬਾਰੇ ਕਿਆਸਾਂ ਨੂੰ ਹਵਾ ਦਿੱਤੀ।

ਅਰੋੜਾ ਮੁਤਾਬਕ ਪੰਜਾਬ ਤੋਂ ਰਾਜ ਸਭਾ ’ਚ ‘ਆਪ’ ਦੇ ਸੱਤ ਸੰਸਦ ਮੈਂਬਰ ਲੋੜ ਪੈਣ ’ਤੇ ਕੇਜਰੀਵਾਲ ਲਈ ਆਪਣੀਆਂ ਸੀਟਾਂ ਖਾਲੀ ਕਰਨ ਲਈ ਤਿਆਰ ਹਨ। ਹਾਲਾਂਕਿ ਅਰੋੜਾ ਨੇ ਜ਼ੋਰ ਦੇ ਕੇ ਕਿਹਾ ਕਿ ਕੇਜਰੀਵਾਲ ਨੇ ਫਿਲਹਾਲ ਰਾਜ ਸਭਾ ਵਿੱਚ ਸ਼ਾਮਲ ਹੋਣ ਵਿੱਚ ਕੋਈ ਦਿਲਚਸਪੀ ਨਹੀਂ ਦਿਖਾਈ ਹੈ।

Vipassana is meant for meditation and peace. But what is
@ArvindKejriwal trying to prove with this grand spectacle?

The same Kejriwal who once did drama with a WagonR is now misusing Punjab’s resources. Leaders like him have only deepened public distrust in politics!

Bhagwant Mann is working as BJP’s B-team to suppress and defame Punjab’s farmers!

Farmers’ key demands are from the Centre, and they planned their protest in Chandigarh, which is under central administrative control. Yet,
@BhagwantMann
is blocking them at BJP’s behest.

Meanwhile, BJP’s Haryana govt has unconstitutionally sealed Punjab’s borders for over a year, but Bhagwant Mann remains silent. Why is he completely against Punjab and its farmers?

ਵਿਰੋਧੀ ਪਾਰਟੀਆਂ ਦੇ ਆਗੂਆਂ ਨੇ ਵਿਪਾਸਨਾ (ਧਿਆਨ) ਲਈ ਪੰਜਾਬ ਦੌਰੇ ’ਤੇ ਆਏ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਨੂੰ ਵੱਡਾ ਸੁਰੱਖਿਆ ਕਾਫ਼ਲਾ ਮੁਹੱਈਆ ਕੀਤੇ ਜਾਣ ਦੀ ਤਿੱਖੀ ਨੁਕਤਾਚੀਨੀ ਕੀਤੀ ਹੈ। ਕੇਜਰੀਵਾਲ ਮੰਗਲਵਾਰ ਸ਼ਾਮੀਂ ਵੱਡੇ ਸੁਰੱਖਿਆ ਕਾਫ਼ਲੇ ਨਾਲ ਹੁਸ਼ਿਆਰਪੁਰ ਪਹੁੰਚੇ ਸਨ, ਜਿਸ ਦੀ ਇਕ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਹੈ। ਕੇਜਰੀਵਾਲ ਭਾਵੇਂ ਦੂਜੀ ਵਾਰ ਹੁਸ਼ਿਆਰਪੁਰ ਆਏ ਹਨ, ਪਰ ਦਿੱਲੀ ਵਿਧਾਨ ਸਭਾ ਚੋਣਾਂ ਹਾਰਨ ਮਗਰੋਂ ਉਨ੍ਹਾਂ ਦੀ ਇਹ ਪਲੇਠੀ ਪੰਜਾਬ ਫੇਰੀ ਹੈ। ਹੁਸ਼ਿਆਰਪੁਰ ਤੋਂ ਕਰੀਬ 11 ਕਿਲੋਮੀਟਰ ਦੂਰ ਪਿੰਡ ਆਨੰਦਗੜ੍ਹ ਵਿੱਚ ਸਥਿਤ Dhamma Dhaja ਵਿਪਾਸਨਾ ਸੈਂਟਰ (ਡੀਡੀਵੀਸੀ) ਵਿੱਚ 10 ਦਿਨਾ ਵਿਪਾਸਨਾ (ਧਿਆਨ) ਕੋਰਸ ਅੱਜ ਸਵੇਰ ਤੋਂ ਸ਼ੁਰੂ ਹੋਣਾ ਸੀ।

ਵਿਰੋਧੀ ਪਾਰਟੀਆਂ ਦੇ ਆਗੂਆਂ ਨੇ ਆਪਣੇ ਸੋਸ਼ਲ ਮੀਡੀਆ ਪੇਜਾਂ ’ਤੇ ਕੇਜਰੀਵਾਲ ਦੇ ਕਾਫਲੇ ਦੀਆਂ ਵੀਡੀਓਜ਼ ਪੋਸਟ ਕੀਤੀਆਂ, ਜਿਸ ਵਿੱਚ ਫਾਇਰ ਬ੍ਰਿਗੇਡ ਅਤੇ ਐਂਬੂਲੈਂਸ ਤੋਂ ਇਲਾਵਾ 20 ਤੋਂ ਵੱਧ ਵਾਹਨ ਸ਼ਾਮਲ ਸਨ।

ਜਲੰਧਰ ਛਾਉਣੀ ਤੋਂ ਕਾਂਗਰਸੀ ਵਿਧਾਇਕ ਪਰਗਟ ਸਿੰਘ ਨੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਲਈ ਉੱਚ ਸੁਰੱਖਿਆ ਪ੍ਰਬੰਧਾਂ ’ਤੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ, ‘‘ਵਿਪਾਸਨਾ ਮਨ ਦੀ ਸ਼ਾਂਤੀ ਅਤੇ ਆਰਾਮ ਲਈ ਹੈ। ਕੇਜਰੀਵਾਲ ਦੀ ਪੰਜਾਬ ਵਿੱਚ ਉੱਚ ਡੈਸੀਬਲ ਐਂਟਰੀ ਪਿੱਛੇ ਕੀ ਵਿਚਾਰ ਹੈ? ਇੱਕ ਨੇਤਾ ਜੋ ਪਹਿਲਾਂ ਸ਼ੇਖੀ ਮਾਰਦਾ ਸੀ ਕਿ ਉਹ ਅਜੇ ਵੀ ਆਪਣੀ WagonR ਦੀ ਵਰਤੋਂ ਕਰ ਰਿਹਾ ਹੈ, ਪੰਜਾਬ ਦੇ ਸਰੋਤਾਂ ਦੀ ਦੁਰਵਰਤੋਂ ਕਰ ਰਿਹਾ ਹੈ। ਅਜਿਹੇ ਆਗੂਆਂ ਕਰਕੇ ਹੀ ਲੋਕਾਂ ਦਾ ਸਿਆਸਤਦਾਨਾਂ ਤੋਂ ਯਕੀਨ ਉੱਠ ਗਿਆ ਹੈ।’’

ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਵੀ ਕੇਜਰੀਵਾਲ ’ਤੇ ਨਿਸ਼ਾਨਾ ਸੇਧਦੇ ਹੋਏ ਪੁੱਛਿਆ, ‘‘ਇਹ ਕਿਹੋ ਜਿਹੀ ਵਿਪਾਸਨਾ ਹੈ? ਹੁਣ ਪੂਰਾ ਪੰਜਾਬ ਪ੍ਰਸ਼ਾਸਨ ਇੱਕ ਅਜਿਹੇ ਵਿਅਕਤੀ ਲਈ ਡਿਊਟੀ ’ਤੇ ਕਿਉਂ ਹੈ ਜਿਸ ਕੋਲ ਕੋਈ ਸੰਵਿਧਾਨਕ ਅਹੁਦਾ ਵੀ ਨਹੀਂ ਹੈ?’’

ਪੰਜਾਬ ਦੇ ਆਗੂਆਂ ਤੋਂ ਇਲਾਵਾ ਦਿੱਲੀ ਦੇ ਲੋਕਾਂ ਨੇ ਵੀ ਵੀਡੀਓਜ਼ ਸਾਂਝੀਆਂ ਕੀਤੀਆਂ ਹਨ। ਰਾਜ ਸਭਾ ਮੈਂਬਰ ਸਵਾਤੀ ਮਾਲੀਵਾਲ ਨੇ ਐਕਸ ’ਤੇ ਲਿਖਿਆ, ‘‘ਜੋ ਆਦਮੀ VIP ਸੱਭਿਆਚਾਰ ਦੀ ਆਲੋਚਨਾ ਕਰਦਾ ਸੀ, ਉਹ ਹੁਣ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਤੋਂ ਵੀ ਵੱਡੇ ਸੁਰੱਖਿਆ ਕਵਰ ਨਾਲ ਘੁੰਮ ਰਿਹਾ ਹੈ।’’

ਦਿੱਲੀ ਸਰਕਾਰ ’ਚ ਕੈਬਨਿਟ ਮੰਤਰੀ ਮਨਜਿੰਦਰ ਸਿੰਘ ਸਿਰਸਾ ਨੇ ਵੀ ਆਪਣੇ ਸੋਸ਼ਲ ਮੀਡੀਆ ਖਾਤੇ ’ਤੇ ਇੱਕ ਵੀਡੀਓ ਪੋਸਟ ਕੀਤਾ ਹੈ, ਜਿਸ ਵਿਚ ਉਨ੍ਹਾਂ ਲਿਖਿਆ, ‘‘ਕੇਜਰੀਵਾਲ ਵਿਪਾਸਨਾ ਸੈਂਟਰ ਵਿੱਚ ਕਿਸ ਤਰ੍ਹਾਂ ਦੀ ਸ਼ਾਂਤੀ ਦੀ ਭਾਲ ਕਰ ਰਹੇ ਹਨ ਜਿੱਥੇ ਉਹ ਲਗਜ਼ਰੀ ਕਾਰਾਂ ਦੇ ਵੱਡੇ ਕਾਫਲੇ ਵਿੱਚ ਪਹੁੰਚੇ ਸਨ? 100 ਤੋਂ ਵੱਧ ਕਮਾਂਡੋ ਉਨ੍ਹਾਂ ਦੀ ਸੁਰੱਖਿਆ ਲਈ ਤਾਇਨਾਤ ਸਨ। ਉਹ VIP ਸੱਭਿਆਚਾਰ ਦਾ ਇੰਨਾ ਆਦੀ ਹੋ ਗਿਆ ਹੈ ਕਿ ਸ਼ਾਇਦ ਉਹ ਆਪਣੇ ਆਲੇ ਦੁਆਲੇ ਇੰਨੇ ਸਾਰੇ ਸਮਾਨ ਤੋਂ ਬਿਨਾਂ ਧਿਆਨ ਵੀ ਨਹੀਂ ਕਰ ਸਕਦਾ।’’