Breaking News

Wife Killed Husband : ਨਜ਼ਾਇਜ ਸਬੰਧਾਂ ਦੇ ਚੱਲਦਿਆਂ ਕਾਤਲ ਬਣੀ ਪਤਨੀ, ਪ੍ਰੇਮੀ ਨਾਲ ਮਿਲ ਕੇ ਇੰਝ ਦਿੱਤਾ ਵਾਰਦਾਤ ਨੂੰ ਅੰਜਾਮ

Wife Killed Husband : ਨਜ਼ਾਇਜ ਸਬੰਧਾਂ ਦੇ ਚੱਲਦਿਆਂ ਕਾਤਲ ਬਣੀ ਪਤਨੀ, ਪ੍ਰੇਮੀ ਨਾਲ ਮਿਲ ਕੇ ਇੰਝ ਦਿੱਤਾ ਵਾਰਦਾਤ ਨੂੰ ਅੰਜਾਮ

 

 

 

ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਪਿੰਡ ਆਲੀਆਂ ਵਿਖੇ ਪਿਛਲੇ ਦਿਨੀ ਇਕ ਵਿਅਕਤੀ ਦਾ ਬੇਰਹਿਮੀ ਨਾਲ ਗਲਾ ਵੱਢ ਕੇ ਹੋਏ ਕਤਲ ਦੇ ਮਾਮਲੇ ’ਚ ਵੱਡਾ ਅਪਡੇਟ ਸਾਹਮਣੇ ਆਇਆ ਹੈ। ਦੱਸ ਦਈਏ ਕਿ ਵਿਅਕਤੀ ਦੇ ਕਤਲ ਦੀਆਂ ਤਾਰਾਂ ਉਸ ਦੀ ਪਤਨੀ ਨਾਲ ਜੁੜੀਆਂ ਹਨ ਜਿਸ ਨੇ ਆਪਣੇ ਪ੍ਰੇਮੀ ਤੇ ਉਸਦੇ ਸਾਥੀਆਂ ਨਾਲ ਮਿਲ ਕੇ ਆਪਣੇ ਪਤੀ ਨੂੰ ਹੀ ਮੌਤ ਦੇ ਘਾਟ ਉਤਾਰ ਦਿੱਤਾ। ਇਸ ਕਤਲ ਦੀ ਵਾਰਦਾਤ ਵਿੱਚ ਕੁੱਲ 4 ਮੁਲਜ਼ਮ ਸ਼ਾਮਲ ਹਨ, ਜਿਨ੍ਹਾਂ ਵਿੱਚੋਂ ਪਤਨੀ ਅਤੇ ਪ੍ਰੇਮੀ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ, ਜਦਕਿ ਕਤਲ ਦੀ ਵਾਰਦਾਤ ਵਿੱਚ ਸ਼ਾਮਿਲ ਬਾਕੀ ਦੋ ਹੋਰ ਕਾਤਲਾਂ ਦੀ ਭਾਲ ਪੁਲਿਸ ਵੱਲੋਂ ਜਾਰੀ ਹੈ।

 

 

ਮਾਮਲੇ ਸਬੰਧੀ ਐਸਐਸਪੀ ਫਤਿਹਗੜ੍ਹ ਸਾਹਿਬ ਸ਼ੁਭਮ ਅਗਰਵਾਲ ਨੇ ਦੱਸਿਆ ਕਿ ਬੀਤੇ ਦਿਨੀ ਪਿੰਡ ਆਲਿਆਂ ਵਿਖੇ ਹੋਏ ਅੰਨੇ ਕਤਲ ਦੇ ਮਾਮਲੇ ਵਿੱਚ ਪੁਲਿਸ ਥਾਣਾ ਫਤਿਹਗੜ੍ਹ ਸਾਹਿਬ ਵੱਲੋਂ ਕੇਸ ਦਰਜ ਕਰਕੇ ਵੱਖ-ਵੱਖ ਪਹਿਲੂਆਂ ਤੋਂ ਗੰਭੀਰਤਾ ਨਾਲ ਜਾਂਚ ਕੀਤੀ ਗਈ ਤੇ ਜਾਂਚ ਦੌਰਾਨ ਸਾਹਮਣੇ ਆਇਆ ਕਿ ਮ੍ਰਿਤਕ ਸੁਰਜੀਤ ਸਿੰਘ (46) ਜੋ ਰੋਜੀ ਰੋਟੀ ਲਈ ਪਿਛਲੇ ਤਿੰਨ ਚਾਰ ਸਾਲਾਂ ਤੋਂ ਦੁਬਈ ਗਿਆ ਹੋਇਆ ਸੀ ਤੇ ਇਸੇ ਦੌਰਾਨ ਮ੍ਰਿਤਕ ਸੁਰਜੀਤ ਸਿੰਘ ਦੇ ਵਿਦੇਸ਼ ਜਾਣ ਪਿੱਛੋਂ ਦੀ ਪਤਨੀ ਬਲਵੀਰ ਕੌਰ ਦੇ ਅਮਰਨਾਥ ਉਰਫ ਜੈਮਲ ਨਾਲ ਕਥਿਤ ਤੌਰ ’ਤੇ ਨਜਾਇਜ਼ ਸਬੰਧ ਬਣ ਗਏ ਸਨ, ਤੇ ਇਸ ਗੱਲ ਦਾ ਸਰਜੀਤ ਸਿੰਘ ਨੂੰ ਪਤਾ ਲੱਗ ਗਿਆ ਜਿਸ ਕਾਰਨ ਉਹ ਦੁਬਈ ਤੋਂ ਕੰਮ ਛੱਡ ਕੇ ਵਾਪਸ ਪਿੰਡ ਆ ਗਿਆ।

 

 

 

ਇਸ ਤੋਂ ਬਾਅਦ ਸੁਰਜੀਤ ਸਿੰਘ ਨੇ ਕਈ ਵਾਰ ਆਪਣੀ ਪਤਨੀ ਅਤੇ ਅਮਰਨਾਥ ਉਰਫ ਜੈਮਲ ਨੂੰ ਰੋਕਿਆ ਵੀ ਸੀ, ਪਰ ਉਹ, ਮ੍ਰਿਤਕ ਸੁਰਜੀਤ ਸਿੰਘ ਨੂੰ ਧਮਕਾਉਣ ਲੱਗ ਗਏ ਸਨ, ਜਿਸ ਕਰਕੇ ਇਹਨਾਂ ਦੇ ਪਰਿਵਾਰ ਵਿੱਚ ਕਾਫੀ ਕਲੇਸ਼ ਰਹਿੰਦਾ ਸੀ।

ਨਜਾਇਜ਼ ਸਬੰਧਾਂ ਦੇ ਚਲਦਿਆਂ ਹੀ ਬਲਵੀਰ ਕੌਰ ਨਾਲ ਹਮ-ਮਸ਼ਵਰਾ ਹੋ ਕੇ ਕਥਿਤ ਆਰੋਪੀ ਅਮਰਨਾਥ ਨੇ ਆਪਣੇ ਦੋ ਹੋਰ ਸਾਥੀਆਂ ਸਮੇਤ ਸੁਰਜੀਤ ਸਿੰਘ ਨੂੰ ਖੇਤਾਂ ਵਿੱਚ ਲਿਜਾ ਕੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਗਲਾ ਵੱਢ ਦਿੱਤਾ ਜਿਸ ਕਾਰਨ ਉਸਦੀ ਮੌਕੇ ਤੇ ਮੌਤ ਹੋ ਗਈ। ਪੁਲਿਸ ਵੱਲੋਂ ਟੈਕਨੀਕਲ ਤਰੀਕੇ ਨਾਲ ਜਾਂਚ ਪੜਤਾਲ ਕਰਕੇ ਇਸ ਕੇਸ ਨੂੰ ਟਰੇਸ ਕੀਤਾ ਗਿਆ।

Check Also

Punjab -ਸਿਰਫ਼ 1,000 ਦੇ ਕਰਜ਼ੇ ਕਾਰਨ ਵਿਧਵਾ ਵੱਲੋਂ ਖੁਦਕੁਸ਼ੀ

Punjab -ਸਿਰਫ਼ 1,000 ਦੇ ਕਰਜ਼ੇ ਕਾਰਨ ਵਿਧਵਾ ਵੱਲੋਂ ਖੁਦਕੁਸ਼ੀ ਫਾਇਨਾਂਸ ਕੰਪਨੀ ਦੇ ਏਜੰਟਾਂ ਦੀਆਂ ਧਮਕੀਆਂ …