Saif Ali Khan’s Attacker Seen On CCTV In Building Staircase
ਹੁਣ ਖ਼ਤਰੇ ਤੋਂ ਬਾਹਰ ਹਨ SAIF ALI KHAN
ਨਿਊਰੋ ਸਰਜਰੀ ਹੋ ਚੁੱਕੀ ਹੈ – ਲੀਲਾਵਤੀ ਹਸਪਤਾਲ
ਸੈਫ਼ ਅਲੀ ਖਾਨ ਮਾਮਲੇ ‘ਚ ਹੋਇਆ ਵੱਡਾ ਖੁਲਾਸਾ,ਕੌਣ ਹੈ ਮੁਲਜ਼ਮ, ਹ*ਮ*ਲੇ ਪਿੱਛੇ ਕਿਸ ਦਾ ਹੱਥ
ਸੈਫ਼ ਅਲੀ ਖ਼ਾਨ: ਸਰਜਰੀ ਤੋਂ ਬਾਅਦ ਖ਼ਤਰੇ ਤੋਂ ਬਾਹਰ, ਟੀਮ ਨੇ ਤਾਜ਼ਾ ਬਿਆਨ ‘ਚ ਕੀ ਦੱਸਿਆ, ਪੁਲਿਸ ਜਾਂਚ ‘ਚ ਕੀ ਪਤਾ ਲੱਗਿਆ
ਬੀਤੀ ਦੇਰ ਰਾਤ ਇੱਕ ਅਣਪਛਾਤਾ ਵਿਅਕਤੀ ਅਦਾਕਾਰ ਸੈਫ ਅਲੀ ਖਾਨ ਦੇ ਘਰ ਦਾਖਲ ਹੋਇਆ ਤੇ ਉਸਦੀ ਨੌਕਰਾਣੀ ਨਾਲ ਬਹਿਸ ਕੀਤੀ। ਜਦੋਂ ਅਦਾਕਾਰ ਨੇ ਦਖਲ ਦੇਣ ਤੇ ਵਿਅਕਤੀ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸਨੇ ਸੈਫ ਅਲੀ ਖਾਨ ‘ਤੇ ਹਮਲਾ ਕਰ ਕੇ ਉਸਨੂੰ ਜ਼ਖਮੀ ਕਰ ਦਿੱਤਾ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ : ਮੁੰਬਈ ਪੁਲਿਸ
ਬਾਲੀਵੁੱਡ ਦੇ ਜਾਣੇ-ਪਛਾਣੇ ਅਦਾਕਾਰ ਸੈਫ਼ ਅਲੀ ਖ਼ਾਨ ‘ਤੇ ਬੀਤੀ ਰਾਤ ਚਾਕੂ ਨਾਲ ਹਮਲਾ ਹੋਇਆ ਹੈ।
ਪੁਲਿਸ ਅਧਿਕਾਰੀ ਦੀਕਸ਼ਿਤ ਗੋਡਾਮ ਨੇ ਬੀਬੀਸੀ ਮਰਾਠੀ ਨੂੰ ਦੱਸਿਆ, “ਇੱਕ ਅਣਜਾਣ ਵਿਅਕਤੀ ਸੈਫ਼ ਅਲੀ ਖ਼ਾਨ ਦੇ ਘਰ ਵਿੱਚ ਦਾਖ਼ਲ ਹੋਇਆ। ਇਸ ਤੋਂ ਬਾਅਦ ਸੈਫ਼ ਅਤੇ ਇਸ ਵਿਅਕਤੀ ਵਿਚਕਾਰ ਹੱਥੋਪਾਈ ਹੋਈ।”
“ਇਸ ਦੌਰਾਨ ਅਦਾਕਾਰ ਜ਼ਖਮੀ ਹੋ ਗਏ ਅਤੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਮਾਮਲੇ ਦੀ ਜਾਂਚ ਜਾਰੀ ਹੈ।”
ਖ਼ਬਰ ਏਜੰਸੀ ਏਐੱਨਆਈ ਨੇ ਮੁੰਬਈ ਪੁਲਿਸ ਦੇ ਹਵਾਲੇ ਨਾਲ ਦੱਸਿਆ ਹੈ ਕਿ ਇੱਕ ਵਿਅਕਤੀ ਨੇ ਸੈਫ਼ ਅਲੀ ਖ਼ਾਨ ਦੇ ਘਰ ਵਿੱਚ ਘੁਸਪੈਠ ਕੀਤੀ ਅਤੇ ਪਹਿਲਾਂ ਉਨ੍ਹਾਂ ਦੇ ਘਰੇਲੂ ਸਹਾਇਕ ਨਾਲ ਬਹਿਸ ਕੀਤੀ।
ਹਾਲਾਂਕਿ, ਜਦੋਂ ਸੈਫ਼ ਅਲੀ ਖ਼ਾਨ ਨੇ ਵਿਚਕਾਰ ਦਖ਼ਲ ਦੇਣ ਦੀ ਕੋਸ਼ਿਸ਼ ਕੀਤੀ, ਤਾਂ ਘੁਸਪੈਠੀਏ ਨੇ ਉਨ੍ਹਾਂ ‘ਤੇ ਹਮਲਾ ਕਰ ਦਿੱਤਾ।
ਸੈਫ਼ ਦੀ ਸਿਹਤ ਬਾਰੇ ਉਨ੍ਹਾਂ ਦੀ ਟੀਮ ਨੇ ਕੀ ਕਿਹਾ?
ਸੈਫ਼ ਅਲੀ ਖ਼ਾਨ ਦੀ ਟੀਮ ਵੱਲੋਂ ਕਿਹਾ ਗਿਆ ਹੈ ਕਿ ਉਨ੍ਹਾਂ ਦੀ ਸਰਜਰੀ ਹੋ ਗਈ ਹੈ ਅਤੇ ਉਹ ਖ਼ਤਰੇ ਤੋਂ ਬਾਹਰ ਹਨ। ਫਿਲਹਾਲ ਸੈਫ਼ ਡਾਕਟਰਾਂ ਦੀ ਨਿਗਰਾਨੀ ਅਧੀਨ ਹਨ।
ਸੈਫ਼ ਅਲੀ ਖ਼ਾਨ ਦੀ ਟੀਮ ਨੇ ਅਗਾਂਹ ਕਿਹਾ ਕਿ,”ਅਸੀਂ ਡਾ.ਨੀਰਜ ਉੱਤਮਣੀ, ਡਾ. ਨੀਤਿਨ ਡਾਂਗੇ, ਡਾ. ਲੀਨਾ ਜੈਨ ਅਤੇ ਲੀਲਾਵਤੀ ਹਸਪਤਾਲ ਦੀ ਟੀਮ ਦਾ ਧੰਨਵਾਦ ਕਰਦੇ ਹਾਂ। ਸ਼ੁਭਚਿੰਤਕਾਂ ਅਤੇ ਫੈਨਜ਼ ਦੀਆਂ ਦੁਆਵਾਂ ਲਈ ਵੀ ਸ਼ੁਕਰੀਆ।”
ਅਦਾਕਾਰ ਸੈਫ਼ ਅਲੀ ਖ਼ਾਨ ਉੱਤੇ ਹੋਏ ਹਮਲੇ ਦੇ ਬਾਅਦ ਉਨ੍ਹਾਂ ਦੇ ਬਾਂਦਰਾ ਵਾਲੇ ਘਰ ਵਿੱਚ ਫਿੰਗਰ ਪ੍ਰਿੰਟ ਯਾਨਿ ਉਂਗਲੀਆਂ ਦੇ ਨਿਸ਼ਾਨ ਇਕੱਠੇ ਕੀਤੇ ਜਾ ਰਹੇ ਹਨ।
ਇੱਕ ਮੁਲਾਜ਼ਮ ਨੇ ਕਿਹਾ,”ਅਸੀਂ ਫਿੰਗਰ ਪ੍ਰਿੰਟ ਲੈ ਲਏ ਹਨ”
ਇਸ ਦੇ ਇਲਾਵਾ ਮਾਮਲੇ ਦੀ ਜਾਂਚ ਲਈ ਪੁਲਿਸ ਵੀ ਸੈਫ਼ ਦੇ ਘਰ ਪਹੁੰਚੀ।
ਹਸਪਤਾਲ ਨੇ ਕੀ ਦੱਸਿਆ?
ਸੈਫ਼ ਅਲੀ ਖ਼ਾਨ ਅਤੇ ਉਨ੍ਹਾਂ ਦੀ ਪਤਨੀ ਕਰੀਨਾ ਕਪੂਰ ਦੇ ਬਾਂਦਰਾ ਸਥਿਤ ਘਰ ਵਿੱਚ ਸਵੇਰੇ ਲਗਭਗ 2.30 ਵਜੇ ਇੱਕ ਚੋਰ ਵੜ ਗਿਆ। ਇਸ ਦੌਰਾਨ ਸੈਫ਼ ਅਲੀ ਖ਼ਾਨ ਆਪਣੇ ਪਰਿਵਾਰ ਨਾਲ ਘਰ ਵਿੱਚ ਹੀ ਮੌਜੂਦ ਸਨ।
ਪੁਲਿਸ ਮੁਤਾਬਕ ਮੁਲਜ਼ਮ ਦੀ ਭਾਲ ਕੀਤੀ ਜਾ ਰਹੀ ਹੈ।
ਲੀਲਾਵਤੀ ਹਸਪਤਾਲ ਦੇ ਸੀਓਓ ਡਾਕਟਰ ਨੀਰਜ ਉੱਤਮਣੀ ਨੇ ਦੱਸਿਆ, “ਸੈਫ਼ ‘ਤੇ ਉਨ੍ਹਾਂ ਦੇ ਘਰ ਵਿੱਚ ਇੱਕ ਅਣਪਛਾਤੇ ਵਿਅਕਤੀ ਨੇ ਹਮਲਾ ਕੀਤਾ। ਉਨ੍ਹਾਂ ਨੂੰ ਲਗਭਗ 3:30 ਵਜੇ ਦੇ ਕਰੀਬ ਲੀਲਾਵਤੀ ਹਸਪਤਾਲ ਲਿਆਂਦਾ ਗਿਆ।”
“ਉਨ੍ਹਾਂ ਨੂੰ ਛੇ ਥਾਵਾਂ ‘ਤੇ ਸੱਟਾਂ ਲੱਗੀਆਂ ਹਨ, ਜਿਨ੍ਹਾਂ ਵਿੱਚੋਂ ਦੋ ਜ਼ਖ਼ਮ ਡੂੰਘੇ ਹਨ ਅਤੇ ਇੱਕ ਜ਼ਖ਼ਮ ਰੀੜ੍ਹ ਦੀ ਹੱਡੀ ਦੇ ਨੇੜੇ ਹੈ।”
ਡਾਕਟਰ ਉੱਤਮਣੀ ਨੇ ਇਹ ਵੀ ਕਿਹਾ ਹੈ ਕਿ ਸੈਫ਼ ਦੀ ਗਰਦਨ ‘ਤੇ ਵੀ ਸੱਟ ਲੱਗੀ ਹੈ। ਇਹ ਦੇਖਣਾ ਬਾਕੀ ਹੈ ਕਿ ਸੱਟ ਕਿੰਨੀ ਡੂੰਘੀ ਹੈ। ਉਨ੍ਹਾਂ ਕਿਹਾ ਕਿ ਸਰਜਰੀ ਸਵੇਰੇ 5:30 ਵਜੇ ਸ਼ੁਰੂ ਹੋ ਗਈ ਸੀ।
ਅਦਾਕਾਰ ਸੈਫ਼ ਅਲੀ ਖ਼ਾਨ ਦੀ ਟੀਮ ਨੇ ਮੁੰਬਈ ਵਿੱਚ ਇੱਕ ਹਮਲਾਵਰ ਵੱਲੋਂ ਖ਼ਾਨ ‘ਤੇ ਹੋਏ ਹਮਲੇ ਬਾਰੇ ਸਵੇਰੇ ਵੀ ਅਧਿਕਾਰਤ ਬਿਆਨ ਜਾਰੀ ਕੀਤਾ ਗਿਆ ਸੀ।
ਟੀਮ ਨੇ ਬਿਆਨ ਵਿੱਚ ਕਿਹਾ, “ਸੈਫ਼ ਅਲੀ ਖ਼ਾਨ ਦੇ ਘਰ ‘ਤੇ ਚੋਰੀ ਦੀ ਕੋਸ਼ਿਸ਼ ਕੀਤੀ ਗਈ ਸੀ। ਉਹ ਇਸ ਸਮੇਂ ਹਸਪਤਾਲ ਵਿੱਚ ਇਲਾਜ ਕਰਵਾ ਰਹੇ ਹਨ। ਟੀਮ ਮੁਤਾਬਕ ਇਹ ਮਾਮਲਾ ਪੁਲਿਸ ਅਧੀਨ ਹੈ।”
ਇਸ ਮਸਲੇ ‘ਤੇ ਸੈਫ਼ ਅਲੀ ਖ਼ਾਨ ‘ਤੇ ਕੀਤੇ ਗਏ ਹਮਲੇ ‘ਤੇ ਕਰੀਨਾ ਕਪੂਰ ਦੀ ਟੀਮ ਵੱਲੋਂ ਵੀ ਬਿਆਨ ਆਇਆ।
ਉਨ੍ਹਾਂ ਕਿਹਾ ਕਿ ਬੀਤੀ ਰਾਤ ਘਰ ਵਿੱਚ ਚੋਰੀ ਦੀ ਕੋਸ਼ਿਸ਼ ਹੋਈ ਸੀ।
ਪਿਤਾ ਸੈਫ ਅਲੀ ਖਾਨ ਨੂੰ ਮਿਲਣ ਹਸਪਤਾਲ ਪਹੁੰਚੇ ਸਾਰਾ ਖਾਨ ਤੇ ਇਬਰਾਹਿਮ ਖਾਨ ਹੋਏ ਭਾਵੁਕ
ਸੈਫ ਦੇ ਘਰ ਵੱਡੀ ਗਿਣਤੀ ‘ਚ ਪਹੁੰਚੀ ਪੁਲਿਸ , ਡੂੰਘਾਈ ਨਾਲ ਹੋ ਰਹੀ ਜਾਂ
ਇਸ ਹਮਲੇ ਕਾਰਨ ਸੈਫ਼ ਅਲੀ ਖ਼ਾਨ ਦੀ ਬਾਂਹ ‘ਤੇ ਸੱਟ ਲੱਗ ਗਈ ਸੀ, ਉਨ੍ਹਾਂ ਨੂੰ ਫਿਰ ਹਸਪਤਾਲ ਦਾਖ਼ਲ ਕਰਵਾਇਆ ਗਿਆ। ਉਨ੍ਹਾਂ ਕਿਹਾ ਕਿ ਬਾਕੀ ਪਰਿਵਾਰ ਠੀਕ ਹੈ।
ਉਨ੍ਹਾਂ ਨੇ ਮੀਡੀਆ ਅਤੇ ਪ੍ਰਸ਼ੰਸਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਸਬਰ ਰੱਖਣ ਅਤੇ ਕੋਈ ਅੰਦਾਜ਼ੇ ਨਾ ਲਗਾਉਣ।
ਅਦਾਕਾਰ ਚਿਰੰਜੀਵੀ ਅਤੇ ਜੂਨੀਅਰ ਐਨਟੀਆਰ ਨੇ ਸੈਫ਼ ਅਲੀ ਖਾਨ ‘ਤੇ ਹੋਏ ਹਮਲੇ ‘ਤੇ ਪ੍ਰਤੀਕਿਰਿਆ ਦਿੱਤੀ ਹੈ।
ਚਿਰੰਜੀਵੀ ਨੇ ਕਿਹਾ, “ਸੈਫ਼ ਅਲੀ ਖ਼ਾਨ ‘ਤੇ ਇੱਕ ਹਮਲਾਵਰ ਦੁਆਰਾ ਹਮਲਾ ਕੀਤੇ ਜਾਣ ਦੀ ਖ਼ਬਰ ਕਰਕੇ ਮੈਨੂੰ ਬਹੁਤ ਦੁੱਖ ਹੋਇਆ ਹੈ। ਮੈਂ ਉਨ੍ਹਾਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕਰਦਾ ਹਾਂ।
ਜਦੋਂ ਕਿ ਜੂਨੀਅਰ ਐਨਟੀਆਰ ਨੇ ਕਿਹਾ, “ਸੈਫ ‘ਤੇ ਹਮਲੇ ਬਾਰੇ ਸੁਣ ਕੇ ਮੈਂ ਹੈਰਾਨ ਅਤੇ ਦੁਖੀ ਹਾਂ। ਮੈਂ ਉਨ੍ਹਾਂ ਦੀ ਜਲਦੀ ਸਿਹਤਯਾਬੀ ਅਤੇ ਚੰਗੀ ਸਿਹਤ ਲਈ ਅਰਦਾਸ ਕਰਦਾ ਹਾਂ।”
ਸੈਫ਼ ਅਲੀ ਖ਼ਾਨ ਨੇ ਜੂਨੀਅਰ ਐਨਟੀਆਰ ਨਾਲ ਹਾਲ ਹੀ ਵਿੱਚ ਆਈ ਫਿਲਮ ‘ਦੇਵਾਰਾ’ ਵਿੱਚ ਕੰਮ ਕੀਤਾ ਸੀ।