AbbyPD Responds to Shooting on George Ferguson Way
ਸਰੀ ਅਤੇ ਐਬਸਫੋਰਡ ਵਿੱਚ ਗੋਲੀਬਾਰੀ ਕਾਰਨ ਇੱਕ ਜ਼ਖ਼ਮੀ, ਦੋ ਗ੍ਰਿਫਤਾਰ ਕੀਤੇ
ਕੱਲ੍ਹ 26 ਅਕਤੂਬਰ, 2025 ਨੂੰ ਸ਼ਾਮ ਲਗਭਗ 8:45 ਵਜੇ, ਸਰੀ ਦੀ 141 ਸਟਰੀਟ ਅਤੇ 72 ਐਵੇਨਿਊ ਲਾਗੇ ਕਈ ਵਿਅਕਤੀਆਂ ਵਿਚਾਲੇ ਹੋਈ ਲੜਾਈ ਤੋਂ ਬਾਅਦ ਗੋਲੀਆਂ ਚੱਲੀਆਂ।
ਇਸ ਘਟਨਾ ਵਿੱਚ ਕਿਸੇ ਦੇ ਸੱਟ ਨਹੀਂ ਲੱਗੀ, ਪਰ ਇੱਕ ਰਿਹਾਇਸ਼ ਦੇ ਬਾਹਰ ਕਈ ਗੋਲੀਆਂ ਨਾਲ ਨੁਕਸਾਨ ਪਹੁੰਚਿਆ।
ਸਰੀ ਪੁਲਿਸ ਦੇ ਅਧਿਕਾਰੀ ਮੌਕੇ ’ਤੇ ਪਹੁੰਚੇ ਅਤੇ ਇੱਕ ਸ਼ੱਕੀ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ। ਹੁਣ 46 ਸਾਲਾ ਡੇਵਿਡ ਬਰੂਸ ਬੈਕਸਟਰ ’ਤੇ ਦੋ ਚਾਰਜ ਲਗਾਏ ਗਏ ਹਨ —
1. ਹਥਿਆਰ ਦੀ ਵਰਤੋਂ ਕਰਕੇ ਕਤਲ ਦੀ ਕੋਸ਼ਿਸ਼, ਅਤੇ
2. ਕਿਸੇ ਰਹਾਇਸ਼ ’ਤੇ ਗੋਲੀ ਚਲਾਉਣ ਦਾ ਦੋਸ਼।
ਡੇਵਿਡ ਬੈਕਸਟਰ ਇਸ ਵੇਲੇ ਹਿਰਾਸਤ ਵਿੱਚ ਹੈ।
***********
ਐਬਸਫੋਰਡ ‘ਚ ਅੱਜ ਸਵੇਰੇ (27 ਅਕਤੂਬਰ, 2025) ਕਾਰੋਬਾਰੀ ਦਰਸ਼ਨ ਸਿੰਘ ਸਾਹਸੀ ਨੂੰ ਮਾਰਨ ਤੋਂ ਕੁਝ ਘੰਟੇ ਬਾਅਦ ਲਗਭਗ 11:45 ਵਜੇ, ਐਬਟਸਫੋਰਡ ਦੇ ਜਾਰਜ ਫਰਗੂਸਨ ਵੇਅ ਅਤੇ ਵੇਅਰ ਸਟਰੀਟ ਲਾਗੇ ਇੱਕ ਰਿਹਾਇਸ਼ ਕੋਲ ਗੋਲੀਆਂ ਚੱਲੀਆਂ।
ਮੌਕੇ ’ਤੇ 41 ਸਾਲਾ ਆਦਮੀ ਗੋਲੀ ਲੱਗਣ ਕਾਰਨ ਜਖ਼ਮੀ ਹੋਇਆ ਮਿਲਿਆ। ਉਸ ਨੂੰ ਗੰਭੀਰ ਹਾਲਤ ਵਿੱਚ ਏਅਰ ਐਂਬੂਲੈਂਸ ਰਾਹੀਂ ਹਸਪਤਾਲ ਭੇਜਿਆ ਗਿਆ।
ਇੱਕ ਵਿਅਕਤੀ, ਜਿਸ ਨੂੰ ਸ਼ੱਕੀ ਮੰਨਿਆ ਜਾ ਰਿਹਾ ਹੈ, ਨੂੰ ਮੌਕੇ ’ਤੇ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਉਹ ਇਸ ਵੇਲੇ ਪੁਲਿਸ ਹਿਰਾਸਤ ਵਿੱਚ ਹੈ।
-ਗੁਰਪ੍ਰੀਤ ਸਿੰਘ ਸਹੋਤਾ | ਸਰੀ | ਚੜ੍ਹਦੀ ਕਲਾ
Abbotsford, BC – October 27th, 2025 – At approximately 11:45 a.m. this morning, Abbotsford Police Patrol Officers responded to reports of a shooting in the 33200 block of George Ferguson Way.
Upon arrival, officers quickly identified a residence where the incident had occurred and established containment. A 41-year-old man was located at the scene with what is believed to be a gunshot wound. He was transported to hospital by air ambulance with serious injuries.
One man, believed to be the suspect, was arrested at the scene and remains in police custody. At this time, this incident is being treated as targeted and is not believed to be connected to the ongoing extortion-related investigations or the earlier homicide on Ridgeview Drive.
Detectives are seeking assistance from the public. Anyone who was in the area of George Ferguson Way between Fuller Street and Ware Street between 11:15 a.m. and 12:00 p.m., and who may have witnessed suspicious activity or captured dashcam footage, is asked to contact the Abbotsford Police Department at 604-859-5225.
Abbotsford Police File: 2025-46436
Sergeant Paul Walker
Media Relations Officer
Abbotsford Police Department