Prominent Punjabi businessman Darshan Singh Sahsi, originally from village Rajgarh near Doraha (Punjab), was shot dead in broad daylight outside his home on Blue Ridge Drive in the Townline area of Abbotsford. Sahsi had been living in Canada for many years and owned a major clothing recycling business in Maple Ridge, BC, where many members of the Punjabi community worked.
Canada – -ਐਬਸਫੋਰਡ ਦਾ ਪੰਜਾਬੀ ਕਾਰੋਬਾਰੀ ਦਿਨ-ਦਿਹਾੜੇ ਗੋਲੀਆਂ ਮਾਰ ਕੇ ਹਲਾਕ
ਨਵੀਂ ਜਾਣਕਾਰੀ ਸਮੇਤ ਸੋਧੀ ਗਈ ਪੋਸਟ: ਅੱਜ ਸਵੇਰੇ 9:22 ਵਜੇ ਐਬਸਫੋਰਡ ਦੇ ਟਾਊਨਲਾਈਨ ਇਲਾਕੇ ‘ਚ ਬਲਿਊ ਰਿੱਜ ਡਰਾਈਵ ‘ਤੇ ਪੰਜਾਬੀ ਕਾਰੋਬਾਰੀ ਦਰਸ਼ਨ ਸਿੰਘ ਸਾਹਸੀ ਨੂੰ ਘਰ ਦੇ ਬਾਹਰ ਹੀ ਦਿਨ-ਦਿਹਾੜੇ ਗੋਲੀਆਂ ਮਾਰ ਕੇ ਹਲਾਕ ਕਰ ਦਿੱਤਾ ਗਿਆ।
ਦੋਰਾਹੇ ਇਲਾਕੇ ਦੇ ਪਿੰਡ ਰਾਜਗੜ੍ਹ ਤੋਂ ਲੰਮਾਂ ਸਮਾਂ ਪਹਿਲਾਂ ਪਰਵਾਸ ਕਰਕੇ ਕੈਨੇਡਾ ਪੁੱਜੇ ਸਾਹਸੀ ਦਾ ਮੈਪਲ ਰਿੱਜ ਬੀਸੀ ਵਿਖੇ ਕੱਪੜਾ ਰੀ-ਸਾਈਕਲਿੰਗ ਦਾ ਵੱਡਾ ਕਾਰੋਬਾਰ ਸੀ, ਜਿੱਥੇ ਭਾਈਚਾਰੇ ਦੇ ਲੋਕ ਵੱਡੀ ਗਿਣਤੀ ‘ਚ ਕੰਮ ਕਰਦੇ ਹਨ।
ਪੰਜਾਬ ਅਤੇ ਗੁਜਰਾਤ ਵਿੱਚ ਵੀ ਉਨ੍ਹਾਂ ਦਾ ਮੋਟਾ ਕਾਰੋਬਾਰ ਸੀ। ਸਮਾਜ ਦੇ ਹਰ ਤਰਾਂ ਦੇ ਕਾਰਜ ਵਿੱਚ ਉਨ੍ਹਾਂ ਵਲੋਂ ਦਾਨੀ ਵਜੋਂ ਮੋਹਰੀ ਭੂਮਿਕਾ ਨਿਭਾਈ ਜਾਂਦੀ ਸੀ।
ਇਹ ਮਾਮਲਾ ਫਿਰੌਤੀਆਂ ਨਾਲ ਸਬੰਧਤ ਹੈ ਜਾਂ ਕੁਝ ਹੋਰ, ਉਸ ਬਾਰੇ ਪੁਲਿਸ ਜਾਂਚ ਕਰ ਰਹੀ ਹੈ। ਵਾਰਦਾਤ ਦੇ ਢੰਗ ਤੋਂ ਇਹ “ਯੋਜਨਾਬੱਧ ਪੇਸ਼ੇਵਰ ਹੱਤਿਆ” ਜਾਪਦੀ ਹੈ।
ਜਿਕਰਯੋਗ ਹੈ ਕਿ ਇਸਤੋਂ ਪਹਿਲਾਂ ਇਸੇ ਸਾਲ ਕਤਲ ਕੀਤੇ ਗਏ ਇੱਕ ਹੋਰ ਵੱਡੇ ਕਾਰੋਬਾਰੀ ਸਤਵਿੰਦਰ ਸ਼ਰਮਾ ਦਾ ਸਬੰਧ ਵੀ ਐਬਸਫੋਰਡ ਨਾਲ ਸੀ।
*******ਕੁਝ ਹੋਰ*******
ਲੰਘੀ ਰਾਤ ਸਰੀ ਦੀ 141 ਸਟਰੀਟ ਅਤੇ 72 ਐਵੇਨਿਊ ਲਾਗੇ ਵੀ ਗੋਲੀ ਚੱਲੀ ਹੈ। ਕੁਝ ਸੂਤਰ ਤਿੰਨ ਗ੍ਰਿਫਤਾਰੀਆਂ ਦੀ ਜਾਣਕਾਰੀ ਵੀ ਦੇ ਰਹੇ ਹਨ। ਪੁਲਿਸ ਵਲੋਂ ਹੋਰ ਜਾਣਕਾਰੀ ਦੀ ਉਡੀਕ ਹੈ।
ਐਤਵਾਰ ਤੜਕੇ 2:43 ਮਿੰਟ ‘ਤੇ ਸਰੀ ਦੀ 124 ਸਟਰੀਟ ਅਤੇ 78 ਐਵੇਨਿਊ ਲਾਗੇ ਤੇ ਡੈਲਟਾ ‘ਚ 112 ਸਟਰੀਟ ਅਤੇ 78 ਬੀ ਐਵੇਨਿਊ ਲਾਗੇ ਇੱਕੋ ਸਮੇਂ ਦੋ ਘਰਾਂ ‘ਤੇ ਗੋਲੀਆਂ ਮਾਰੀਆਂ ਗਈਆਂ। ਦੋਵੇਂ ਘਰ ਪੰਜਾਬੀਆਂ ਦੇ ਹਨ। ਕੋਈ ਜ਼ਖਮੀ ਨਹੀਂ ਹੋਇਆ। ਮਾਮਲਾ ਫਿਰੌਤੀਆਂ ਮੰਗਣ ਨਾਲ ਸਬੰਧਤ ਹੈ।
ਇਸਤੋਂ ਦੋ ਦਿਨ ਪਹਿਲਾਂ ਸਰੀ ਦੀ 186 ਸਟਰੀਟ ਅਤੇ 55 ਐਵੇਨਿਊ ਲਾਗੇ ਵੀ ਇੱਕ ਪੰਜਾਬੀਆਂ ਦੇ ਘਰ ਨੂੰ ਨਿਸ਼ਾਨਾ ਬਣਾ ਕੇ ਗੋਲੀਆਂ ਮਾਰੀਆਂ ਗਈਆਂ ਹਨ। ਕੋਈ ਜ਼ਖਮੀ ਨਹੀਂ ਹੋਇਆ। ਮਾਮਲਾ ਫਿਰੌਤੀਆਂ ਮੰਗਣ ਨਾਲ ਸਬੰਧਤ ਹੈ।
-ਗੁਰਪ੍ਰੀਤ ਸਿੰਘ ਸਹੋਤਾ । ਸਰੀ । ਚੜ੍ਹਦੀ ਕਲਾ
-ਜ਼ਮਾਨਤਾਂ ‘ਤੇ ਸਖਤੀ ਲਈ ਬਿਲ ਕੈਨੇਡੀਅਨ ਸੰਸਦ ‘ਚ ਪੇਸ਼
-ਟਰੱਕ ਹਾਦਸੇ ਕਾਰਨ ਪੰਜਾਬੀ ਟਰੱਕ ਇੰਡਸਟਰੀ ਮੁੜ ਹਮਲੇ ਹੇਠ
-ਪੋਸਟਾਂ ‘ਤੇ ਪਾਬੰਦੀ ਲਈ ਐਕਸ ਤੇ ਭਾਰਤ ਵਿਚਾਲੇ ਸਹਿਮਤੀ ਹੋਈ
-ਸੀਬੀਆਈ ਨੂੰ ਸਹਿਯੋਗ ਨਹੀਂ ਰਿਹਾ ਡੀਆਈਜੀ ਭੁੱਲਰ
At around 9:22 a.m., hardworking Punjabi businessman Darshan Singh Sahsi was shot dead outside his home on Blue Ridge Drive in Abbotsford’s Townline area.
Sahsi, originally from Rajgarh village in the Doraha (Punjab), ran a large clothing recycling business in Maple Ridge, B.C., employing many from the local community. He also had significant business interests in Punjab and Gujarat, India, and was known for his generous donations, leadership in community and charitable initiatives.
Earlier this year, another prominent Abbotsford businessman, Satvinder Sharma, was similarly murdered in his Surrey office.