Breaking News

Manish Sisodia – ਕੀ ਪੰਜਾਬ ਦਾ ਮੁੱਖ ਮੰਤਰੀ ਮਨੀਸ਼ ਸਿਸੋਦੀਆ ਹੈ? ਮੁੱਖ ਮੰਤਰੀ ਵਾਲੀਆ ਸਹੂਲਤਾਂ?

Manish Sisodia – ਕੀ ਪੰਜਾਬ ਦਾ ਮੁੱਖ ਮੰਤਰੀ ਮਨੀਸ਼ ਸਿਸੋਦੀਆ ਹੈ? ਮੁੱਖ ਮੰਤਰੀ ਵਾਲੀਆ ਸਹੂਲਤਾਂ?
ਮਨੀਸ਼ ਸਿਸੋਦੀਆ ਪੰਜਾਬ ਵਿੱਚ ਮੁੱਖਮੰਤਰੀ ਬਣ ਕੇ ਘੁੰਮ ਰਿਹਾ ਹੈ !! ਕਿਉਂ ਲਗਾਏ ਜਾ ਰਹੇ ਹਨ ਫਾਲਤੂ ਪ੍ਰੋਟੋਕਾਲ ??

ਮਨੀਸ਼ ਸਿਸੋਦੀਆ ਨੂੰ ਜਨਤਾ ਦੇ ਪੈਸੇ ਅਤੇ ਜਾਨਾਂ ਦੀ ਕੀਮਤ ’ਤੇ ਵੀਵੀਆਈਪੀ ਸਹੂਲਤਾਂ

ਮਨੀਸ਼ ਸਿਸੋਦੀਆ ਪੰਜਾਬ ਵਿੱਚ ਮੁੱਖਮੰਤਰੀ ਬਣ ਕੇ ਘੁੰਮ ਰਿਹਾ ਹੈ !! ਕਿਉਂ ਲਗਾਏ ਜਾ ਰਹੇ ਹਨ ਫਾਲਤੂ ਪ੍ਰੋਟੋਕਾਲ ??

 

 

 

 

ਮਨੀਸ਼ ਸਿਸੋਦੀਆ ਨੇ ਦੋ- ਤਿੰਨ ਦਿਨ ਪਠਾਨਕੋਟ ਰੰਜੀਤ ਸਾਗਰ ਡੈਮ ‘ਤੇ ਰੁਕਣਾ ਹੈ। ਪਰ ਉਸ ਲਈ ਪ੍ਰਬੰਧ ਇਸ ਤਰ੍ਹਾਂ ਕੀਤੇ ਜਾ ਰਹੇ ਹਨ ਜਿਵੇਂ ਮੁੱਖਮੰਤਰੀ ਆਇਆ ਹੋਵੇ। ਸੁਰੱਖਿਆ ਪ੍ਰਬੰਧ ਮੁੱਖਮੰਤਰੀ ਤੋਂ ਉੱਤੋਂ ਦੇ । ਨਾਲ ਹੀ ਸਿਹਤ ਵਿਭਾਗ ਨੂੰ ਹੁਕਮ ਦਿੱਤੇ ਗਏ ਹਨ ਕਿ ਦਿਨ ਰਾਤ ਹਰ ਸਮੇਂ MD ਡਾਕਟਰਾਂ ਦੀ 6 ਮੈਂਬਰੀ ਟੀਮ ਤੈਨਾਤ ਰਹੇਗੀ। ਨਾਲ ALS (Advanced Life Support) ਐਂਬੂੰਲੈਂਸ ਜੋ ਹਰ ਜਿਲ੍ਹੇ ਵਿੱਚ ਇੱਕ ਹੀ ਹੈ ,ਉਹ ਵੀ ਐਧਰ ਲਗਾ ਦਿੱਤੀ। ਅੱਗੇ ਇਹੋਜੇ ਪ੍ਰਬੰਧ ਸਿਰਫ ਮੁੱਖਮੰਤਰੀ ਲਈ ਹੁੰਦੇ ਸਨ। ਹੁਣ ਕੇਜਰੀਵਾਲ, ਸਿਸੋਦੀਆ ਲਈ ਵੀ ਇਹੀ ਪ੍ਰੋਟੋਕਾਲ ਹੈ। ਸਵਾਲ ਇਹ ਹੈ ਕਿ ਉਹ ਪੰਜਾਬ ਦੇ ਲਗਦਾ ਕੀ ਹੈ ? ਉਹ ਤੇ MLA ਵੀ ਨਹੀਂ !!

 

 

 

 

 

ਦੂਜੀ ਗੱਲ ਐਨੇ ਡਾਕਟਰ ‘ਤੇ ਸਟਾਫ ਨੂੰ ਮਨੀਸ਼ ਸਿਸੋਦੀਆ ਲਈ ਟੰਗ ਕੇ ਰੱਖਣਾ ਕੀ ਮਰੀਜਾਂ ਨਾਲ ਧੋਖਾ ਨਹੀ? ਸਾਰੇ ਪਠਾਨਕੋਟ ਵਿੱਚ ਇੱਕ ALS ਐਂਬੂੰਲੈਂਸ ਹੈ ਉਸਨੂੰ ਵੀ ਮਨੀਸ਼ ਸਿਸੋਦੀਆ ਲਈ ਲਗਾ ਦਿੱਤਾ !! ਜੇ ਮਗਰੋ ਕਿਸੇ ਨੂੰ ਐਮਰਜੰਸੀ ਪੈ ਗਈ ਫੇਰ ?
ਇੰਝ ਜਾਪਦਾ ਹੈ ਕਿ ਭਗਵੰਤ ਮਾਨ ਪੂਰੀ ਤਰ੍ਹਾਂ ਹੱਥ ਖੜ੍ਹ ਚੁੱਕੇ ਹਨ ‘ਤੇ ਪੰਜਾਬ ਸਿਸੋਦੀਆ ਚਲਾ ਰਿਹਾ ਹੈ ‘ਤੇ ਪੰਜਾਬ ਦੇ ਲੋਕਾਂ ਦੀ ਕਿਸੇ ਨੂੰ ਕੋਈ ਪਰਵਾਹ ਨਹੀਂ

Press Release
ਤਾਰੀਖ: 25 ਅਪ੍ਰੈਲ, 2025.

ਸੁਖਪਾਲ ਖਹਿਰਾ, ਵਿਧਾਇਕ ਅਤੇ ਸਾਬਕਾ ਵਿਰੋਧੀ ਧਿਰ ਦੇ ਆਗੂ, ਨੇ ਮਨੀਸ਼ ਸਿਸੋਦੀਆ ਨੂੰ ਜਨਤਾ ਦੇ ਪੈਸੇ ਅਤੇ ਜਾਨਾਂ ਦੀ ਕੀਮਤ ’ਤੇ ਵੀਵੀਆਈਪੀ ਸਹੂਲਤਾਂ ਦੇਣ ਦੀ ਨਿਖੇਧੀ ਕੀਤੀ
ਸੁਖਪਾਲ ਖਹਿਰਾ, ਭੁਲੱਥ ਤੋਂ ਵਿਧਾਇਕ ਅਤੇ ਸਾਬਕਾ ਵਿਰੋਧੀ ਧਿਰ ਦੇ ਆਗੂ, ਨੇ ਅੱਜ ਜਾਰੀ ਕੀਤੇ ਇੱਕ ਬਿਆਨ ਵਿੱਚ, ਪਠਾਨਕੋਟ ਦੀ ਇਕੱਲੀ ਐਡਵਾਂਸਡ ਲਾਈਫ ਸਪੋਰਟ (ਏਐਲਐਸ) ਐਂਬੂਲੈਂਸ ਅਤੇ ਛੇ ਐਮਡੀ ਡਾਕਟਰਾਂ ਦੀ ਟੀਮ ਨੂੰ ਆਮ ਆਦਮੀ ਪਾਰਟੀ (ਆਪ) ਦੇ ਆਗੂ ਮਨੀਸ਼ ਸਿਸੋਦੀਆ ਦੀ 24 ਅਪ੍ਰੈਲ, 2025 ਨੂੰ ਰਣਜੀਤ ਸਾਗਰ ਡੈਮ ਦੇ ਰੈਸਟ ਹਾਊਸ ਦੇ ਦੌਰੇ ਦੌਰਾਨ ਸੇਵਾ ਵਿੱਚ ਲਗਾਉਣ ’ਤੇ ਹੈਰਾਨੀ ਅਤੇ ਗੁੱਸੇ ਦਾ ਪ੍ਰਗਟਾਵਾ ਕੀਤਾ।

ਉਨ੍ਹਾਂ ਨੇ ਇੱਕ “ਨਕਾਰੇ ਗਏ ਆਗੂ” ਨੂੰ ਮੁੱਖ ਮੰਤਰੀ ਵਰਗੀਆਂ ਸਹੂਲਤਾਂ ਜਨਤਾ ਦੇ ਪੈਸੇ ਅਤੇ ਜਾਨਾਂ ਦੀ ਕੀਮਤ ’ਤੇ ਦੇਣ ਦੀ ਸਖ਼ਤ ਨਿਖੇਧੀ ਕੀਤੀ।

ਉਨ੍ਹਾਂ ਨੇ ਅੱਗੇ ਕਿਹਾ ਕਿ ਪਠਾਨਕੋਟ ਦੀ ਇਕੱਲੀ ਏਐਲਐਸ ਐਂਬੂਲੈਂਸ ਵਰਗੇ ਮਹੱਤਵਪੂਰਨ ਸਿਹਤ ਸੰਭਾਲ ਸਰੋਤਾਂ ਨੂੰ ਸਿਸੋਦੀਆ ਦੇ ਦੌਰੇ ਲਈ ਵਰਤਣਾ ਸਰਕਾਰੀ ਸੰਪਤੀਆਂ ਦਾ ਸਪੱਸ਼ਟ ਦੁਰਉਪਯੋਗ ਹੈ, ਖਾਸਕਰ ਜਦੋਂ ਪੰਜਾਬ ਦੀ ਸਿਹਤ ਸੰਭਾਲ ਢਾਂਚਾ ਪਹਿਲਾਂ ਹੀ ਦਬਾਅ ਹੇਠ ਹੈ।

ਖਹਿਰਾ ਨੇ ਸਵਾਲ ਉਠਾਇਆ ਕਿ ਅਜਿਹੇ ਕਾਰਜ ਆਪ ਦੇ “ਆਮ ਆਦਮੀ” ਸਿਧਾਂਤ ਨਾਲ ਕਿਵੇਂ ਮੇਲ ਖਾਂਦੇ ਹਨ, ਇਹ ਦਲੀਲ ਦਿੰਦੇ ਹੋਏ ਕਿ ਸਿਸੋਦੀਆ ਵਰਗੇ ਆਗੂਆਂ ਨੂੰ ਵੀਵੀਆਈਪੀ ਸਹੂਲਤਾਂ ਦੇਣਾ ਪਾਰਟੀ ਦੇ ਆਮ ਨਾਗਰਿਕ ਦੀ ਸੇਵਾ ਕਰਨ ਦੇ ਦਾਅਵੇ ਦੇ ਵਿਰੁੱਧ ਹੈ।

ਖਹਿਰਾ ਨੇ ਉਨ੍ਹਾਂ ਨਿਯਮਾਂ ਅਤੇ ਨੀਤੀਆਂ ’ਤੇ ਸਵਾਲ ਉਠਾਏ, ਜਿਨ੍ਹਾਂ ਅਧੀਨ ਸਿਸੋਦੀਆ, ਜੋ ਪੰਜਾਬ ਵਿੱਚ ਕੋਈ ਅਧਿਕਾਰਤ ਅਹੁਦਾ ਨਹੀਂ ਰੱਖਦੇ ਅਤੇ 2023 ਵਿੱਚ ਦਿੱਲੀ ਆਬਕਾਰੀ ਨੀਤੀ ਮਾਮਲੇ ਵਿੱਚ ਸੀਬੀਆਈ ਵੱਲੋਂ ਗ੍ਰਿਫਤਾਰ ਕੀਤੇ ਗਏ ਸਨ, ਨੂੰ ਅਜਿਹੀਆਂ ਸ਼ਾਨਦਾਰ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ।

ਉਨ੍ਹਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਇਸ ਫੈਸਲੇ ਦਾ ਅਧਾਰ ਸਪੱਸ਼ਟ ਕਰਨ ਅਤੇ ਸਰਕਾਰੀ ਸਰੋਤਾਂ ਦੇ ਦੁਰਉਪਯੋਗ ਲਈ ਜਵਾਬਦੇਹੀ ਯਕੀਨੀ ਬਣਾਉਣ ਦੀ ਅਪੀਲ ਕੀਤੀ।

ਉਨ੍ਹਾਂ ਨੇ ਅੱਗੇ ਕਿਹਾ ਕਿ ਪੰਜਾਬ ਦੇ ਨਾਗਰਿਕ ਇਸ ਤੋਂ ਬਿਹਤਰ ਦੇ ਹੱਕਦਾਰ ਹਨ ਕਿ ਉਨ੍ਹਾਂ ਦੀਆਂ ਜ਼ਰੂਰੀ ਸੇਵਾਵਾਂ ਨੂੰ ਆਪ ਦੇ ਆਗੂਆਂ ਦੀ ਖੁਸ਼ਾਮਦ ਲਈ ਨੁਕਸਾਨ ਨਾ ਪਹੁੰਚਾਇਆ ਜਾਵੇ।
ਖਹਿਰਾ ਨੇ ਸੂਬਾ ਸਰਕਾਰ ਨੂੰ ਪੰਜਾਬ ਦੇ ਲੋਕਾਂ ਲਈ ਸਿਹਤ ਸੰਭਾਲ ਸੁਵਿਧਾਵਾਂ ਨੂੰ ਮਜਬੂਤ ਕਰਨ ਦੀ ਤਰਜੀਹ ਦੇਣ ਅਤੇ ਸਿਆਸੀ ਤੋਰ ਤੇ ਜੁੜੇ ਵਿਅਕਤੀਆਂ ਦੀ “ਵੀਵੀਆਈਪੀ” ਸੱਭਿਆਚਾਰ ਦੀ ਸੇਵਾ ਦੇਣ ਤੋਂ ਗੁਰੇਜ ਕਰਨ ਲਈ ਕਿਹਾ।
ਸੁਖਪਾਲ ਸਿੰਘ ਖਹਿਰਾ
MLA ਭੁਲੱਥ

I’m shocked how a rejected leader like
@msisodia
is enjoying Chief Minister like facilities at the cost of people’s money and lives !

The only Advanced Life Support Ambulance (ALS) of Pathankot and a team of 6 MD Doctors wes deployed for this rejected
@AamAadmiParty
leader during his visit to Ranjit Sagar Dam yesterday !

I urge
@BhagwantMann
to clarify under what rules & regulations such leaders are being provided with such VVIP facilities?

Do you think such leaders are anywhere close to being AAM AADMI?-Khaira

Manish Sisodia is being treated like Punjab’s CM at Ranjit Sagar Dam rest house , Pathankot.

CM level security, 6 Member MD doctors team on standby and Pathankot’s sole ALS ambulance reserved for him. He is Not even an MLA, yet such lavish protocol? What happens to patients in emergencies ? Diverting critical medical resources from patients exposes how little
@AamAadmiParty
care for people over their ‘VVIPs.’

Check Also

Acting Jathedar of Sri Akal Takht Sahib Gaini Kuldeep Singh Gargaj – ਕੁਲਦੀਪ ਸਿੰਘ ਗੜਗੱਜ ਦੇ ਦਿੱਤੇ ਬਿਆਨ ਬਾਰੇ ਰਣਜੀਤ ਸਿੰਘ ਢੱਡਰੀਆਂਵਾਲੇ ਨੇ ਦਿੱਤਾ ਜਵਾਬ

Acting Jathedar of Sri Akal Takht Sahib Gaini Kuldeep Singh Gargaj appeals to all Sikh …