Breaking News

ਪਤੀ-ਪਤਨੀ ਮਿਲ ਕੇ ਕਰਦੇ ਸੀ ਹੈਰੋਇਨ ਦਾ ਕਾਰੋਬਾਰ, ਪੁਲਿਸ ਨੇ ਦੋਵਾਂ ਨੂੰ ਡਰੱਗ ਮਨੀ ਸਣੇ ਦਬੋਚਿਆ

ਪਤੀ-ਪਤਨੀ ਮਿਲ ਕੇ ਕਰਦੇ ਸੀ ਹੈਰੋਇਨ ਦਾ ਕਾਰੋਬਾਰ, ਪੁਲਿਸ ਨੇ ਦੋਵਾਂ ਨੂੰ ਡਰੱਗ ਮਨੀ ਸਣੇ ਦਬੋਚਿਆ

 

 

 

 

 

 

 

 

ਅਜਨਾਲਾ ਖੇਤਰ ਵਿਚ ਹੈਰੋਇਨ ਦਾ ਕਾਰੋਬਾਰ ਕਰਨ ਵਾਲੇ ਪਤੀ-ਪਤਨੀ ਨੂੰ ਪੁਲਿਸ ਨੇ ਹੈਰੋਇਨ ਤੇ ਡਰੱਗਸ ਮਨੀ ਸਣੇ ਗ੍ਰਿਫਤਾਰ ਕੀਤਾ। ਪੁਲਿਸ ਮੁਤਾਬਕ ਹੋਮਗਾਰਡ ਜਵਾਨ ਦੇ ਪੁੱਤ ਤੋਂ ਹੈਰੋਇਨ ਖਰੀਦ ਕੇ ਦੋਵੇਂ ਅੱਗੇ ਸਪਲਾਈ ਕਰਦੇ ਸਨ। ਇਹ ਜਾਣਕਾਰੀ ਥਾਣਾ ਅਜਨਾਲਾ ਦੇ ਐੱਸਐੱਚਓ ਸਬ-ਇੰਸਪੈਕਟਰ ਹਰਚੰਦ ਸਿੰਘ ਨੇ ਦਿੱਤੀ।

 

 

 

 

 

 

 

 

ਐੱਸਐੱਸਪੀ ਮਨਿੰਦਰ ਸਿੰਘ ਦੇ ਨਿਰਦੇਸ਼ ‘ਤੇ ਡੀਐੱਸਪੀ ਅਜਨਾਲਾ ਗੁਰਵਿੰਦਰ ਸਿੰਘ ਔਲਖ ਦੀ ਅਗਵਾਈ ਵਿਚ ਪੁਲਿਸ ਵੱਲੋਂ ਨਸ਼ਾ ਤਸਕਰਾਂ ਖਿਲਾਫ ਚਲਾਏ ਜਾ ਰਹੀ ਮੁਹਿੰਮ ਦੌਰਾਨ ਇਹ ਸਫਲਤਾ ਮਿਲੀ।

 

 

 

 

 

 

ਦੇਰ ਸ਼ਾਮ ਥਾਣਾ ਅਜਨਾਲਾ ਵਿਚ ਆਯੋਜਿਤ ਪ੍ਰੈੱਸ ਕਾਨਫਰੰਸ ਵਿਚ ਐੱਸਐੱਚਓ ਹਰਚੰਦ ਸਿੰਘ ਨੇ ਦੱਸਿਆ ਕਿ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਕਾਰਵਾਈ ਕਰਦੇ ਹੋਏ ਅਜਨਾਲਾ ਦੇ ਨੇੜਲੇ ਪਿੰਡ ਲਖੂਵਾਲ ਦੇ ਪਤੀ-ਪਤਨੀ ਨੂੰ 20 ਗ੍ਰਾਮ ਹੈਰੋਇਨ ਤੇ 650 ਰੁਪਏ ਦੀ ਡਰੱਗਸ ਮਨੀ ਸਣੇ ਕਾਬੂ ਕੀਤਾ ਗਿਆ।

 

 

 

 

 

 

ਉਨ੍ਹਾਂ ਦੱਸਿਆ ਕਿ ਪਿੰਡ ਲਖੂਵਾਲ ਦੇ ਵਾਸੀਆਂ ਨੇ ਮੁੱਖ ਮੰਤਰੀ ਦੇ ਆਨਲਾਈਨ ਪੋਰਟਲ ‘ਤੇ ਇਨ੍ਹਾਂ ਦੋਵਾਂ ਦੀ ਨਸ਼ਾ ਵੇਚਣ ਸਬੰਧੀ ਸ਼ਿਕਾਇਤ ਦਰਜ ਕਰਾਈ ਸੀ ਜਿਸ ਦੇ ਬਾਅਦ ਏਐੱਸਆਈ ਕਰਨੈਲ ਸਿੰਘ ਦੀ ਅਗਵਾਈ ਵਾਲੀ ਪੁਲਿਸ ਟੀਮ ਨੇ ਛਾਪਾ ਮਾਰ ਕੇ ਦੋਵਾਂ ਨੂੰ ਗ੍ਰਿਫਤਾਰ ਕੀਤਾ।

 

 

 

 

 

 

 

 

 

 

 

ਗ੍ਰਿਫਤਾਰ ਮੁਲਜ਼ਮਾਂ ਦੀ ਪਛਾਣ ਹਰਦੀਪ ਸਿੰਘ ਪੁੱਤਰ ਅਮਰੀਕ ਸਿੰਘ ਤੇ ਉਸ ਦੀ ਪਤਨੀ ਕੰਵਲਜੀਤ ਕੌਰ (ਵਾਸੀ ਲਖਵਾਲ) ਵਜੋਂ ਹੋਈ ਹੈ। ਦੋਵਾਂ ਖਿਲਾਫ ਥਾਣਾ ਅਜਨਾਲਾ ਵਿਚ ਐੱਨਡੀਪੀਐੱਸ ਐਕਟ ਤਹਿਤ ਮਾਮਲਾ ਦਰਜ ਕਰਕੇ ਅਦਾਲਤ ਵਿਚ ਪੇਸ਼ ਕੀਤਾ ਗਿਆ ਗਿਆ ਹੈ।

 

 

 

 

 

 

 

 

 

 

 

 

 

 

ਐੱਸਐੱਚਓ ਹਰਚੰਦ ਸਿੰਘ ਸੰਧੂ ਨੇ ਦੱਸਿਆ ਕਿ ਸ਼ੁਰੂਆਤੀ ਜਾਂਚ ਵਿਚ ਪਤਾ ਲੱਗਾ ਹੈ ਕਿ ਹਰਦੀਪ ਸਿੰਘ ਦਾ ਚਾਚਾ ਜੋ ਕਿ ਹੋਮਗਾਰਡ ਵਿਚ ਹੈ ਤੇ ਹੁਣੇ ਜਿਹੇ ਜੇਲ੍ਹ ਵਿਚ ਜ਼ਮਾਨਤ ‘ਤੇ ਬਾਹਰ ਆਇਆ ਹੈ, ਉਹ ਉਨ੍ਹਾਂ ਨੂੰ ਹੈਰੋਇਨ ਲਿਆ ਕੇ ਦਿੰਦਾ ਸੀ। ਦੋਵੇਂ ਪਤੀ-ਪਤਨੀ ਅੱਗੇ ਉਸ ਦੀ ਸਪਲਾਈ ਕਰਦੇ ਸੀ।

Check Also

Defamation Case – ਮਾਣਹਾਨੀ ਕੇਸ: ਬਠਿੰਡਾ ਅਦਾਲਤ ਵੱਲੋਂ ਕੰਗਨਾ ਰਣੌਤ ਨੂੰ ਜ਼ਮਾਨਤ , ਕੰਗਨਾ ਨੇ ਮੰਗੀ ਮਾਫੀ

Kangana Ranaut Apologizes in Bathinda Amid Defamation Row       BJP MP Kangana Ranaut …