Faridkot – ਫ਼ਰੀਦਕੋਟ : ਵਿਆਹ ਤੋਂ ਇੱਕ ਦਿਨ ਪਹਿਲਾਂ ਕੁੜੀ ਦੇ ਨਿਕਲੇ ਸਾਹ, ਦਿਲ ਦਾ ਦੌਰਾ ਪੈਣ ਕਾਰਨ ਗਈ ਜਾਨ
ਫਰੀਦਕੋਟ ਦੇ ਪਿੰਡ ਬਰਗਾੜੀ ਤੋਂ ਇੱਕ ਬਹੁਤ ਹੀ ਦੁਖਦਾਈ ਘਟਨਾ ਸਾਹਮਣੇ ਆਈ ਜਿਥੇ ਇੱਕ ਪਰਿਵਾਰ ਵੱਲੋਂ ਪੂਰੇ ਰੀਝਾਂ ਨਾਲ ਆਪਣੀ ਧੀ ਦੀ ਡੋਲੀ ਤੋਰਨੀ ਸੀ ਪਰ ਬਦਕਿਸਮਤੀ ਕੇ ਉਸੇ ਧੀ ਨੂੰ ਡੋਲੀ ਵਾਲੇ ਸੂਟ ਚ ਅਰਥੀ ‘ਤੇ ਲਿਜਾਣਾ ਪਿਆ।

ਜਾਣਕਾਰੀ ਮੁਤਾਬਕ ਬਰਗਾੜੀ ਦੀ ਰਹਿਣ ਵਾਲੀ ਪੂਜਾ ਨਾਂ ਦੀ ਲੜਕੀ ਦਾ ਰਿਸ਼ਤਾ ਨਾਲ ਦੇ ਪਿੰਡ ਰਾਊਕੇ ਦੇ ਲੜਕੇ ਨਾਲ ਹੋਇਆ ਸੀ ਜੋ ਦੁਬਈ ਰਹਿੰਦਾ ਸੀ ਅਤੇ ਦੋਨਾਂ ਦੀ ਮੰਗਣੀ ਦੋਵਾਂ ਪਰਿਵਾਰਾਂ ਵੱਲੋਂ ਵੀਡੀਓ ਕਾਲ ਜ਼ਰੀਏ ਕਰ ਦਿੱਤੀ ਗਈ ਪਰ ਹਾਲੇ ਤੱਕ ਦੋਨਾਂ ਦੀ ਆਪਸੀ ਮੁਲਾਕਾਤ ਨਹੀਂ ਹੋਈ ਸੀ ਅਤੇ ਵਿਆਹ ਤੋਂ ਕੁਝ ਦਿਨ ਪਹਿਲਾਂ ਹੀ ਲੜਕਾ ਦੁਬਈ ਤੋਂ ਵਾਪਿਸ ਆਇਆ ਸੀ
ਜਿਥੇ ਦੋਹਾ ਪਰਿਵਾਰਾਂ ਵੱਲੋਂ ਪੂਰੇ ਚਾਵਾਂ ਨਾਲ ਵਿਆਹ ਦਾ ਦਿਨ ਬੰਨ੍ਹ ਕੇ ਪੂਰੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਅਤੇ ਵਿਆਹ ਤੋਂ ਇੱਕ ਦਿਨ ਪਹਿਲਾਂ ਕੁੜੀ ਵਾਲਿਆਂ ਵੱਲੋਂ ਜਾਗੋ ਦੌਰਾਣ ਕੁੜੀ ਨੇ ਆਪਣੇ ਰਿਸ਼ਤੇਦਾਰਾਂ ਨਾਲ ਖੂਬ ਮਸਤੀ ਕੀਤੀ ਅਤੇ ਇਸੇ ਰਾਤ ਦੇ 2 ਵਜੇ ਦੇ ਕਰੀਬ ਲੜਕੀ ਦੇ ਨੱਕ ਚੋਂ ਖੂਨ ਵਗਣ ਲੱਗ ਗਿਆ ਜਿਸ ਨੂੰ ਡਾਕਟਰ ਕੋਲ ਲਿਜਾਇਆ ਗਿਆ ਜਿਥੇ ਉਹਨਾਂ ਨੇ ਪੂਜਾ ਨੂੰ ਮ੍ਰਿਤਕ ਐਲਾਨ ਕਰ ਦਿੱਤਾ ।
ਇਸ ਘਟਨਾ ਤੋਂ ਬਾਅਦ ਪੁਰਾ ਪਿੰਡ ਸੋਗ ਦੇ ਮਾਹੌਲ ਚ ਹੈ।
ਇਸ ਮੌਕੇ ਮ੍ਰਿਤਕ ਲੜਕੀ ਦੇ ਪਿਤਾ ਅਤੇ ਲਾੜੇ ਦੇ ਭਰਾ ਨੇ ਦੱਸਿਆ ਕਿ ਦੋਹਾ ਪਰਿਵਾਰਾਂ ਚ ਰਿਸ਼ਤਾ ਬੱਝਣ ਨਾਲ ਦੋਵੇਂ ਪਰਿਵਾਰ ਬਹੁਤ ਖੁਸ਼ ਸਨ ਅਤੇ ਵਿਆਹ ਨੂੰ ਲੈੱਕੇ ਪੂਰੀਆਂ ਤਿਆਰੀਆਂ ਹੋ ਗਈਆਂ ਸਨ ਪਰ ਬਰਾਤ ਆਉਣ ਤੋਂ ਇੱਕ ਰਾਤ ਪਹਿਲਾ ਹੀ ਕੁੜੀ ਨੂੰ ਦਿਲ ਦਾ ਦੌਰਾ ਪੈ ਗਿਆ ਜਿਸ ਨਾਲ ਉਸਦੀ ਮੌਤ ਹੋ ਗਈ।