Breaking News

ਬਾਦਲਕਿਆਂ ਦਾ ਜਥੇਦਾਰਾਂ ਨਾਲ ਵਿਵਾਦ ਹੋਰ ਡੂੰਘਾ ਹੋਇਆ

ਹਾਲਾਂਕਿ 11 ਘੰਟੇ ਪਹਿਲਾਂ ਪਾਈ ਪੋਸਟ ਵਿੱਚ ਲਿਖੀਆਂ ਗੱਲਾਂ ਦੇ ਠੀਕ ਸਿੱਧ ਹੋਣ ਬਾਰੇ ਸਾਨੂੰ ਕੋਈ ਸ਼ੱਕ ਨਹੀਂ ਸੀ ਪਰ ਇਹ ਨਹੀਂ ਸੀ ਪਤਾ ਕਿ ਇਹ ਇੰਨੀ ਜਲਦੀ ਠੀਕ ਸਿੱਧ ਹੋ ਜਾਣਗੀਆਂ, ਕਿਉਂਕਿ ਉਸ ਵੇਲੇ ਤੱਕ ਗਿਆਨੀ ਹਰਪ੍ਰੀਤ ਸਿੰਘ ਦੀ ਪ੍ਰੈਸ ਕਾਨਫਰੰਸ ਬਾਰੇ ਸਾਨੂੰ ਨਹੀਂ ਸੀ ਪਤਾ।

ਬਾਦਲਾਂ ਦੇ ਟਰੋਲ ਟੋਲੇ ਵੱਲੋਂ ਗਿਆਨੀ ਹਰਪ੍ਰੀਤ ਸਿੰਘ ਖਿਲਾਫ ਚਲਾਈ ਗਈ ਕਿਰਦਾਰਕੁਸ਼ੀ ਦੀ ਮੁਹਿੰਮ ਦਾ ਉਨ੍ਹਾਂ ਵੱਲੋਂ ਜਵਾਬ ਦਿੱਤੇ ਜਾਣ ਤੋਂ ਬਾਅਦ ਇੱਕ ਵਾਰ ਤਾਂ ਇਹ ਮੁਹਿੰਮ ਉਲਟੀ ਪੈ ਗਈ ਹੈ ਤੇ ਸੁਖਬੀਰ ਦਾ ਹੋਰ ਨੁਕਸਾਨ ਹੀ ਹੋਇਆ ਹੈ।

ਸਾਨੂੰ ਸੁਖਬੀਰ ਦੇ ਨੇੜਲਿਆਂ ‘ਤੇ ਪੂਰਾ ਭਰੋਸਾ ਹੈ। ਇਹ ਹਾਲੇ ਵੀ ਉਹੋ ਜਿਹਾ ਕੰਮ ਕਰਨਗੇ, ਜਿਹੜਾ ਨਾ ਸਿਰਫ ਸਿੱਖ ਸੰਸਥਾਵਾਂ ਦੇ ਵਕਾਰ ਨੂੰ ਹੋਰ ਹੇਠਾਂ ਸੁੱਟੇਗਾ ਤੇ ਨਵੇਂ ਵਿਵਾਦਾਂ ਵਿੱਚ ਉਲਝਾਏਗਾ ਸਗੋਂ ਸੁਖਬੀਰ ਦਾ ਹੋਰ ਨੁਕਸਾਨ ਹੋਵੇਗਾ।

ਕੋਈ ਹੈਰਾਨੀ ਨਹੀਂ ਹੋਵੇਗੀ, ਜੇ ਗਿਆਨੀ ਹਰਪ੍ਰੀਤ ਸਿੰਘ ਦੀ ਕਿਰਦਾਰਕੁਸ਼ੀ ਵਾਲਾ ਦਾਅ ਇੱਕ ਵਾਰ ਪੁੱਠਾ ਪੈਣ ਦੇ ਬਾਵਜੂਦ ਸ਼੍ਰੋਮਣੀ ਕਮੇਟੀ ਦੀ ਹੋਣ ਵਾਲੀ ਅੰਤ੍ਰਿੰਗ ਕਮੇਟੀ ਦੀ ਮੀਟਿੰਗ , ਜਿਸ ਦਾ ਜ਼ਿਕਰ ਗਿਆਨੀ ਹਰਪ੍ਰੀਤ ਸਿੰਘ ਨੇ ਕੀਤਾ ਹੈ, ਵਿੱਚ ਇਹ ਉਨ੍ਹਾਂ ਖਿਲਾਫ ਕੋਈ ਕਾਰਵਾਈ ਅੱਗੇ ਲਿਜਾਣਗੇ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਤੇ ਅੰਤ੍ਰਿੰਗ ਕਮੇਟੀ ਦੇ ਮੈਂਬਰ ਹਾਲੇ ਹੋਰ “ਜੱਸ” ਖੱਟਣਗੇ।

ਅੱਜ ਵਾਲੇ ਘਟਨਾਕ੍ਰਮ ਤੋਂ ਬਾਅਦ ਵੀ ਸਾਨੂੰ ਪੱਕਾ ਯਕੀਨ ਹੈ ਕਿ ਇਹ ਆਪਣੇ ਤੌਰ ਤਰੀਕਿਆਂ ਬਾਰੇ ਪੁਨਰ ਵਿਚਾਰ ਨਹੀਂ ਕਰਨਗੇ।


#Unpopular_Opinions
#Unpopular_Ideas
#Unpopular_Facts

ਸੁਖਬੀਰ ਸਿੰਘ ਬਾਦਲ ਦੇ ਨੇੜਲਿਆਂ ‘ਤੇ ਭਰੋਸਾ ਰੱਖੋ, ਇਹ ਆਪਣੀ ਬੇਅਕਲੀਆਂ ਨਾਲ ਸਿੱਖ ਸੰਸਥਾਵਾਂ ਦਾ ਵਕਾਰ ਤਾਂ ਰੋਲਣਗੇ ਹੀ, ਹਾਲੇ ਸੁਖਬੀਰ ਨੂੰ ਹੋਰ ਵੀ ਡੂੰਘੀ ਖੱਡ ਵਿੱਚ ਸੁੱਟਣਗੇ। ਹਾਲੇ ਤੱਕ ਉਨ੍ਹਾਂ ਇਕ ਵੀ ਕੰਮ ਇਹੋ ਜਿਹਾ ਨਹੀਂ ਕੀਤਾ, ਜਿਸ ਨਾਲ ਸੁਖਬੀਰ ਦਾ ਨੁਕਸਾਨ ਨਾ ਹੋਇਆ ਹੋਵੇ।

ਜਿਹੋ ਜਿਹੀ ਮੁਹਿੰਮ ਗਿਆਨੀ ਹਰਪ੍ਰੀਤ ਸਿੰਘ ਖਿਲਾਫ ਚਲਾਈ ਜਾ ਰਹੀ ਹੈ, ਉਸਤੋਂ ਸਾਫ਼ ਹੈ ਕਿ ਇਹ ਆਪਣੀ ਰਣਨੀਤੀ ‘ਤੇ ਕੋਈ ਪੁਨਰ ਵਿਚਾਰ ਨਹੀਂ ਕਰ ਰਹੇ, ਪੁਰਾਣੇ ਰਸਤੇ ਹੀ ਨੇ ਤੇ ਉਹ ਰਸਤਾ ਡੂੰਘੇ ਖੂਹ ਵੱਲ ਜਾਂਦਾ ਹੈ। ਜੇ ਗਿਆਨੀ ਹਰਪ੍ਰੀਤ ਸਿੰਘ ਡਟੇ ਰਹੇ ਤਾਂ ਇਹ ਖੇਡ ਵੀ ਬਾਦਲਕਿਆਂ ਨੂੰ ਪੁੱਠੀ ਪਏਗੀ, ਜਿਵੇਂ ਨਾਰਾਇਣ ਸਿੰਘ ਚੌੜਾ ਵਾਲੇ ਮਾਮਲੇ ਵਿੱਚ ਹੋਇਆ।


ਇਹ ਵੀ ਜਾਪਦਾ ਹੈ ਨਾਰਾਇਣ ਸਿੰਘ ਚੌੜਾ ਵਾਲੇ ਵਰਤਾਰੇ ਅਤੇ ਬੀਬੀ ਜਗੀਰ ਕੌਰ ਨੂੰ ਮੰਦਾ ਬੋਲਣ ਵਾਲੇ ਵਿਵਾਦ ਤੋਂ ਬਾਅਦ ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਹਾਲੇ ਹੋਰ “ਜੱਸ” ਖੱਟਣਗੇ।
#Unpopular_Opinions
#Unpopular_Ideas
#Unpopular_Facts